ਭਾਰਤੀ ਹਵਾਈ ਸੈਨਾ 'ਚ ਸ਼ਾਮਿਲ ਹੋਇਆ ਚਿਨੂਕ ਹੈਲੀਕਾਪਟਰ ਕਿਵੇਂ ਹੈ ਵੱਖ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਭਾਰਤੀ ਹਵਾਈ ਸੈਨਾ ’ਚ ਹੋਈ ਚਿਨੂਕ ਦੀ ਸ਼ਮੂਲੀਅਤ

ਭਾਰਤੀ ਹਵਾਈ ਫੌਜ ਨੇ ਸੋਮਵਾਰ ਨੂੰ ਆਪਣੇ ਹੈਲੀਕਾਪਟਰ ਬੇੜੇ ਵਿੱਚ ਚਿਨੂਕ ਹੈਲੀਕਾਪਟਰ ਸ਼ਾਮਿਲ ਕੀਤਾ ਹੈ, ਜਿਸ ਲਈ ਭਾਰਤੀ ਸੈਨਾ ਮੁੱਖੀ ਨੇ 'ਗੇਮ ਚੇਂਜਰ' ਹੈਲੀਕਾਪਟਰ ਦਾ ਸ਼ਬਦ ਵੀ ਵਰਤਿਆ ਹੈ।

ਚੰਡੀਗੜ੍ਹ ਵਿੱਚ 12 ਵਿੰਗ ਏਅਰ ਫੋਰਸ 'ਚ ਭਾਰਤੀ ਹਵਾਈ ਸੈਨਾ ਦੇ ਮੁਖੀ ਬੀਐਸ ਧਨੋਆ ਨੇ ਕਿਹਾ, "ਸਾਡਾ ਦੇਸ ਕਈ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਾਨੂੰ ਵੱਖ-ਵੱਖ ਇਲਾਕਿਆਂ ਵਿੱਚ ਭਾਰ ਢੋਹਣ ਦੀ ਸਮਰਥਾ ਦੀ ਲੋੜ ਹੈ।"

ਉਨ੍ਹਾਂ ਨੇ ਕਿਹਾ, "ਇਹ ਹੈਲੀਕਾਪਟਰ ਭਾਰਤੀ ਹਵਾਈ ਫੌਜ ਦੁਆਰਾ ਉਪਰਲੇ ਇਲਾਕਿਆਂ ਵਿੱਚ ਕਾਰਗੋ ਆਵਾਜਾਈ ਲਈ ਸਮਰਥ ਹੈ।"

ਧਨੋਆ ਨੇ ਕਿਹਾ, "ਇਹ ਹੈਲੀਕਾਪਟਰ ਨਾ ਕੇਵਲ ਭਾਰੀ ਸਾਮਾਨ ਅਤੇ ਤੋਪਾਂ ਦੀ ਢੋਆ-ਢੁਆਈ ਕਰ ਸਕਦਾ ਹੈ ਬਲਕਿ ਮਨੁੱਖੀ ਸਹਾਇਤਾ ਤੇ ਦੂਰ-ਦਰਾਡੇ ਇਲਾਕਿਆਂ 'ਚ ਕੁਦਰਤੀ ਆਪਦਾ ਲਈ ਸਹਾਇਤਾ ਪਹੁੰਚਾਉਣ 'ਚ ਵੀ ਸਹਾਇਕ ਹੋਵੇਗਾ।"

ਇਹ ਵੀ ਪੜ੍ਹੋ-

ਫੋਟੋ ਕੈਪਸ਼ਨ ਛੋਟੇ ਹੈਲੀਪੈਡ ਅਤੇ ਤੰਗ ਪਹਾੜੀਆਂ 'ਤੇ ਉਤਰਨ ਦੀ ਇਸ ਦੀ ਸਮਰਥਾ ਇਸ ਦੀ ਇੱਕ ਹੋਰ ਵਿਲੱਖਣਤਾ ਹੈ

ਅਮਰੀਕਾ ਵਿੱਚ ਤਿਆਰ ਇਹ ਹੈਲੀਕਾਪਟਰ ਭਾਰਤੀ ਹਵਾਈ ਸੈਨਾ 'ਚ ਉਦੋਂ ਸ਼ਾਮਿਲ ਹੋਇਆ ਜਦੋਂ ਭਾਰਤ-ਪਾਕਿਤਸਾਨ ਦੀ ਸਰਹੱਦ 'ਤੇ ਤਣਾਅ ਦਾ ਮਾਹੌਲ ਹੈ।

ਭਾਰਤੀ ਹਵਾਈ ਸੈਨਾ ਨੇ ਪਿਛਲੇ ਮਹੀਨੇ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ 40 ਜਵਾਨਾਂ ਤੋਂ ਬਾਅਦ ਪਾਕਸਿਤਾਨ ਦੇ ਬਾਲਾਕੋਟ 'ਚ ਹਵਾਈ ਹਮਲਾ ਕੀਤਾ ਸੀ।

ਸਤੰਬਰ 2015 ਵਿੱਚ 8,048 ਕਰੋੜ ਰੁਪਏ ਦੇ ਸੌਦੇ ਨਾਲ ਬੋਇੰਗ ਤੋਂ ਆਰਡਰ ਕੀਤੇ ਗਏ 15 CH-47F ਦੇ ਪਹਿਲੇ ਚਾਰ ਚਿਨੂਕ ਭਾਰਤ ਆ ਗਏ ਅਤੇ ਸੋਮਵਾਰ ਨੂੰ ਡਿਸਪਲੇਅ ਲਈ ਰੱਖੇ ਗਏ ਸਨ।

ਬਾਕੀ ਦੇ ਚਿਨੂਕ ਹੈਲੀਕਾਪਟਰ ਅਗਲੇ ਸਾਲ ਆਉਣ ਦੀ ਆਸ ਹੈ।

ਫੋਟੋ ਕੈਪਸ਼ਨ ਅਮਰੀਕਾ ਤੋਂ 4 ਹਫ਼ਤਿਆਂ ਦੀ ਟ੍ਰੇਨਿੰਗ ਲੈ ਕੇ ਆਏ ਹਨ ਚਿਨੂਕ ਦੇ ਪਾਇਲਟ ਆਸ਼ੀਸ਼ ਗਹਿਲਾਵਤ

ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦ 'ਤੇ ਸੜਕਾਂ ਅਤੇ ਹੋਰ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਇਸ ਹੈਲੀਕਾਪਟਰ ਦੀ ਇੱਕ ਮਹੱਤਵਪੂਰਨ ਭੂਮਿਕ ਹੋਵੇਗੀ।

ਅਮਰੀਕਾ ਦੇ ਡੈਲਾਵੇਅਰ 'ਚ ਟ੍ਰੇਨਿੰਗ ਹਾਸਿਲ ਕਰ ਕੇ ਚਿਨੂਕ ਹੈਲੀਕਾਪਟਰ ਦੇ ਪਾਇਲਟ ਆਸ਼ੀਸ਼ ਗਹਿਲਾਵਤ ਮੁਤਾਬਕ ਭਾਰੀ ਸਾਮਾਨ ਦੀ ਢੋਆ-ਢੁਆਈ ਲਈ ਇਸ ਨੂੰ ਜੋ ਬਾਕੀ ਹੈਲੀਕਾਪਟਰਾਂ ਤੋਂ ਵੱਖ ਕਰਦਾ ਹੈ ਉਹ ਇਸ ਦਾ ਟੈਂਡਮ ਰੋਟਰ।

ਇਹ ਵੀ ਪੜ੍ਹੋ-

ਚਾਰ ਹਫ਼ਤਿਆਂ ਦੀ ਗਰਾਊਂਡ ਟ੍ਰੇਨਿੰਗ ਤੋਂ ਬਾਅਦ ਭਾਰਤ ਵਾਪਸ ਆਏ ਪਾਇਲਟ ਗਹਿਲਾਵਤ ਨੇ ਦੱਸਿਆ, "ਅਸੀਂ ਸਿੰਗਲ ਰੋਟਰ ਵਾਲਾ ਹੈਲੀਕਾਪਟਰ ਉਡਾਉਂਦੇ ਹਾਂ ਪਰ ਇਸ ਦੇ ਦੋ ਇੰਜਨ ਹਨ, ਜੋ ਇੱਕ ਨਵੇਕਲੀ ਧਾਰਨਾ ਹੈ। ਇਸ ਨੂੰ ਸੰਘਣੀਆਂ ਤੇ ਔਕੜਾਂ ਭਰੀਆਂ ਥਾਵਾਂ 'ਤੇ ਚਲਾਉਣਾ ਸੁਖਾਲਾ ਬਣਾਉਂਦਾ ਹੈ।"

ਫੋਟੋ ਕੈਪਸ਼ਨ ਇਸ ਹੈਲੀਕਾਪਟਰ ਦੀ ਵਧੇਰੇ ਸਮਰਥਾ 11 ਟਨ ਦਾ ਸਾਮਾਨ ਅਤੇ 54 ਫੌਜੀ ਲੈ ਕੇ ਜਾਣ ਦੀ ਹੈ

ਅਧਿਕਾਰੀ ਨੇ ਦੱਸਿਆ ਕਿ ਇਹ ਹਰੇਕ ਮੌਸਮ ਵਿੱਚ ਉਡਾਣ ਭਰ ਸਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਸ਼ਮੂਲੀਅਤ ਨਾਲ ਉਪਰਲੇ ਇਲਾਕਿਆਂ ਵਿੱਚ ਤੋਪਾਂ ਦੇ ਨਾਲ-ਨਾਲ ਸੈਨਾ ਦੀ ਪਹੁੰਚ ਜਲਦੀ ਹੋਵੇਗੀ।

ਛੋਟੇ ਹੈਲੀਪੈਡ ਅਤੇ ਤੰਗ ਪਹਾੜੀਆਂ 'ਤੇ ਉਤਰਨ ਦੀ ਇਸ ਦੀ ਸਮਰਥਾ ਇਸ ਦੀ ਇੱਕ ਹੋਰ ਵਿਲੱਖਣਤਾ ਹੈ।

ਹੈਲੀਕਾਪਟਰ ਦੇ ਹੇਠਾਂ ਤਿੰਨਾਂ ਹੁਕਾਂ ਨੂੰ ਦਿਖਾਉਂਦਿਆਂ ਗਹਿਲਾਵਤ ਨੇ ਕਿਹਾ ਕਿ ਇਸ ਦੀ ਵਧੇਰੇ ਸਮਰਥਾ 11 ਟਨ ਦਾ ਸਾਮਾਨ ਅਤੇ 54 ਫੌਜੀ ਲੈ ਕੇ ਜਾਣ ਦੀ ਹੈ।

ਇਹ ਹੈਲੀਕਾਪਟਰ 19 ਦੇਸਾਂ ਦੀ ਫੌਜ ਵਿੱਚ ਇਸਤੇਮਾਲ ਹੋ ਰਿਹਾ ਹੈ ਅਤੇ ਮੌਜੂਦਾ ਦੌਰ ਵਿੱਚ ਭਾਰਤ ਮਿਸ਼ਨ ਲਈ ਸੋਵੀਅਤ ਮੂਲ ਦਾ Mi-26s ਵਰਤ ਰਿਹਾ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)