ਗਿਰੀਰਾਜ: ਸਿੱਧੂ ਨੂੰ ਪੁੱਛੋ ਇਹ ਸਵਾਲ, ਕਨੱਈਆ ਉੱਤੇ ਨਹੀਂ ਦੇਵਾਗਾ ਜਵਾਬ

ਗਿਰੀਰਾਜ ਸਿੰਘ Image copyright Getty Images
ਫੋਟੋ ਕੈਪਸ਼ਨ ਗਿਰੀਰਾਜ ਸਿੰਘ ਨਵਾਦਾ ਤੋਂ ਐਮਪੀ ਹਨ ਪਰ ਉਨ੍ਹਾਂ ਨੂੰ ਬੇਗੂਸਰਾਏ ਤੋਂ ਚੋਣ ਲੜਨ ਲਈ ਕਿਹਾ ਹੈ

ਬਿਹਾਰ ਵਿਚ ਭਾਜਪਾ ਦੇ ਤੇਜ਼ ਤਰਾਰ ਹਿੰਦੂਤਵੀ ਪੋਸਟਰ ਬੁਆਏ ਗਿਰੀਰਾਜ ਸਿੰਘ ਨੂੰ ਪਾਰਟੀ ਨੇ ਜ਼ਬਦਸਤੀ ਬੇਗੂਸਰਾਏ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਇਸ ਸੀਟ ਤੋਂ ਸੀਪੀਆਈ ਨੇ ਵਿਦਿਆਰਥੀ ਰਾਜਨੀਤੀ ਦੇ ਮਹਾਰਥੀ ਕਨੱਈਆ ਕੁਮਾਰ ਨੂੰ ਉਮੀਦਵਾਰ ਬਣਾਇਆ ਹੋਇਆ ਹੈ।

ਬੀਬੀਸੀ ਪੱਤਰਕਾਰ ਪੰਕਜ ਪ੍ਰਿਆਦਰਸ਼ੀਨਾਲ ਗੱਲਬਾਤ ਦੌਰਾਨ ਗਿਰੀਰਾਜ ਪਹਿਲਾਂ ਤਾਂ ਤਿੱਖੇ ਸਵਾਲ ਤੋਂ ਭੜਕ ਗਏ ਅਤੇ ਮਾਇਕ ਲਾਹ ਦਿੱਤਾ ਪਰ ਬਾਅਦ ਵਿਚ ਉਨ੍ਹਾਂ ਕਿਹਾ ਕਿ ਉਹ ਕਨੱਈਆ ਕੁਮਾਰ ਅਤੇ ਵਿਵਾਦਤ ਮੁੱਦਿਆਂ ਉੱਤੇ ਗੱਲ ਨਹੀਂ ਕਰਨਗੇ।

ਇਹੀ ਨਹੀਂ ਇਸ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਬਾਲਾਕੋਟ ਵਿਚ ਭਾਰਤੀ ਹਵਾਈ ਫੌਜ ਦੇ ਏਅਰ ਸਟਰਾਇਕ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਝੂਠ ਬੋਲਣ ਤੋਂ ਘਬਰਾਉਣਾ ਨਹੀਂ ਚਾਹੀਦਾ। ਗਿਰੀਰਾਜ ਦਾ ਕਹਿਣ ਹੈ ਕਿ ਮੈਂ ਤਾਂ ਕਹਿੰਦਾ ਹਾਂ ਕਿ 2000 ਬੰਦੇ ਮਾਰਨ ਦਾ ਦਾਅਵਾ ਕੀਤਾ ਜਾਣਾ ਚਾਹੀਦਾ , ਅਸਲ ਪਾਕਿਸਤਾਨ ਦੱਸੇ । ਜੇ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ ਤਾਂ ਉਹ ਥਾਂ ਫੌਜ ਦੇ ਘੇਰੇ ਵਿਚ ਕਿਉਂ ਰੱਖੀ ਹੋਈ ਹੈ ਅਤੇ ਮੀਡੀਆ ਨੂੰ ਉੱਥੇ ਕਿਉਂ ਨਹੀਂ ਲੈ ਕੇ ਗਏ।

ਇਹ ਵੀ ਪੜ੍ਹੋ:

ਗਿਰੀਰਾਜ ਬੀਬੀਸੀ ਦੇ ਸਵਾਲਾਂ ਉੱਤੇ ਪਹਿਲਾਂ ਤਾਂ ਭੜਕ ਪਏ ਪਰ ਬਾਅਦ ਵਿਚ ਉਨ੍ਹਾਂ ਕੁਝ ਸਵਾਲਾਂ ਦੇ ਖੁੱਲ ਕੇ ਸਵਾਲਾਂ ਦੇ ਜਵਾਬ ਦਿੱਤੇ

ਤੁਸੀਂ ਬੇਗੂਸਰਾਏ ਸੀਟ ਤੋਂ ਚੋਣ ਲੜਨ ਲਈ ਨਰਾਜ਼ ਕਿਉਂ ਹੋ?

ਬੇਗੂਸਰਾਏ ਮੇਰੀ ਜਨਮਭੂਮੀ ਹੈ, ਮੇਰੀ ਕਰਮਭੂਮੀ ਹੈ। ਸਮੱਸਿਆ ਇਹ ਹੈ ਕਿ ਪਾਰਟੀ ਲੀਡਰਸ਼ਿਪ ਨੂੰ ਇਸ 'ਤੇ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਸੀ ਪਰ ਆਖ਼ਰੀ ਸਮੇਂ ਤੱਕ ਮੈਨੂੰ ਕਿਹਾ ਗਿਆ ਕਿ ਤੁਸੀਂ ਜਿੱਥੋਂ ਚਾਹੋਗੇ ਉੱਥੋਂ ਲੜਨਾ ਅਤੇ ਜੋ ਵੀ ਫੈਸਲਾ ਲਿਆ ਗਿਆ ਉਹ ਮੈਨੂੰ ਭਰੋਸੇ ਵਿੱਚ ਲਏ ਬਿਨਾਂ ਲਿਆ ਗਿਆ ਹੈ। ਇਹ ਮੇਰੇ ਲਈ ਦੁਖਦਾਈ ਹੈ।

ਪਾਰਟੀ ਦੀ ਚੋਣ ਕਮੇਟੀ ਟਿਕਟ ਤੈਅ ਕਰਦੀ ਹੈ ਜਿਸ ਵਿੱਚ ਕੇਂਦਰੀ ਲੀਡਰਸ਼ਿਪ ਦਾ ਫੈਸਲਾ ਹੁੰਦਾ ਹੈ।

ਕੀ ਇਸ ਦਾ ਇਹ ਮਤਲਬ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਚੋਣ ਕਮੇਟੀ ਦੀ ਮੀਟਿੰਗ ਵਿੱਚ ਤੁਹਾਡੀ ਟਿਕਟ ਨੂੰ ਲੈ ਕੇ ਫੈਸਲਾ ਲਿਆ ਗਿਆ?

ਦੁਨੀਆਂ ਸਾਰੀ ਗੱਲ ਜਾਣਦੀ ਹੈ। ਅਸੀਂ ਕਹਿ ਰਹੇ ਹਾਂ ਕਿ ਸੂਬਾਈ ਲੀਡਰਸ਼ਿਪ ਸਾਨੂੰ ਸਪਸ਼ੱਟ ਤਾਂ ਕਰੇ।

(ਇਸੇ ਸਵਾਲ 'ਤੇ ਗਿਰੀਰਾਜ ਸਿੰਘ ਨੇ ਇੰਟਰਵਿਊ ਵਿਚਾਲੇ ਹੀ ਰੋਕ ਦਿੱਤਾ। ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਦੁਬਾਰਾ ਗੱਲਬਾਤ ਕੀਤੀ।)

ਸਰਕਾਰੀ ਡਾਟਾ ਦਾ ਹਵਾਲਾ ਦੇ ਕੇ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਰੁਜ਼ਗਾਰ ਪੈਦਾ ਨਹੀਂ ਹੋਏ ਤੁਹਾਡਾ ਕੀ ਕਹਿਣਾ ਹੈ?

ਮੈਂ ਚੁਣੌਤੀ ਦਿੰਦਾ ਹਾਂ, ਮੈਂ ਸਿਆਸਤ ਛੱਡ ਦੇਵਾਂਗਾ, ਜੋ ਮੈਂ ਡਾਟਾ ਦਿੱਤਾ ਹੈ। ਕਿਉਂਕਿ ਸਿਡਬੀ ਨੇ, ਸੀਜੀਟੀਐਮਐਸਸੀ ਵਿੱਚ ਉਹ ਡਾਟਾ ਹੈ ਕਿ ਜੇ 2010 ਤੋਂ 2014 ਵਿੱਚ ਯੂਪੀਏ ਸਰਕਾਰ ਵਿੱਚ 11 ਲੱਖ ਹੈ ਤਾਂ ਸਾਡੇ ਵੀ 18 ਲੱਖ ਹਨ।

ਇਹ ਵੀ ਪੜ੍ਹੋ:

ਹੁਣ ਜਦੋਂ ਮਮਤਾ ਬੈਨਰਜੀ ਧਰਨੇ 'ਤੇ ਬੈਠਦੀ ਹੈ ਤਾਂ ਰਾਹੁਲ ਜੀ ਉਨ੍ਹਾਂ ਦਾ ਮੂੰਹ ਪੂੰਝਦੇ ਹਨ ਅਤੇ ਜਦੋਂ ਰਾਹੁਲ ਜੀ ਬੰਗਾਲ ਜਾਂਦੇ ਹਨ ਤਾਂ ਮਮਤਾ ਜੀ ਨੂੰ ਕੀ-ਕੀ ਨਹੀਂ ਕਿਹਾ ਮੈਂ ਉਨ੍ਹਾਂ ਸ਼ਬਦਾਂ ਦੀ ਵਰਤੋਂ ਵੀ ਨਹੀਂ ਕਰ ਸਕਦਾ।

ਦੁਨੀਆਂ ਦੇ ਸਾਹਮਣੇ ਇੱਕ ਮਜ਼ਬੂਤ ਸਰਕਾਰ ਦੇਣ ਦਾ, ਜਿਸ ਨਾਲ ਮਜ਼ਬੂਤ ਭਾਰਤ ਬਣੇ। ਇਹ ਕਈ ਵਿਸੰਗਤੀਆਂ ਹਨ ਜੋ ਕਿ ਦੇਸ ਨੇ ਤੈਅ ਕੀਤਾ ਹੈ। ਦੇਸ ਵਿੱਚ ਮਾਹੌਲ ਬਣ ਰਿਹਾ ਹੈ। ਆਮ ਧਾਰਨਾ ਬਣ ਰਹੀ ਹੈ ਕਿ ਮੋਦੀ ਦੀ ਅਗਵਾਈ ਵਿੱਚ ਇੱਕ ਮਜ਼ਬੂਤ ਸਰਕਾਰ ਬਣੇ।

Image copyright Getty Images
ਫੋਟੋ ਕੈਪਸ਼ਨ ਗਿਰੀਰਾਜ ਸਿੰਘ ਨੇ ਕੰਨਹੀਆ ਕੁਮਾਰ ਨਾਲ ਜੁੜੇ ਕਿਸੇ ਵੀ ਸਵਾਲ ਤੇ ਗੱਲਬਾਤ ਨਾ ਕਰਨ ਲਈ ਕਿਹਾ

ਇੱਧਰ ਜੋ ਗਠਜੋੜ ਹੈ ਮਾਇਆਵਤੀ ਜੀ ਅਤੇ ਅਖਿਲੇਸ਼ ਜੀ ਨੇ ਕੱਢ ਦਿੱਤਾ ਇਨ੍ਹਾਂ ਨੂੰ। ਇਹ ਹੰਝੂ ਪੂੰਝਣ ਲਈ ਤਾਂ ਇੱਕ-ਦੂਜੇ ਦੇ ਨਾਲ-ਨਾਲ ਜੁਟ ਜਾਂਦੇ ਹਨ ਪਰ ਜਦੋਂ ਸਵਾਲ ਆਉਂਦਾ ਹੈ ਕਿ ਕੌਣ ਹੋਵੇਗਾ ਪ੍ਰਧਾਨ ਮੰਤਰੀ ਤਾਂ ਇੱਕ-ਦੂਜੇ ਨੂੰ ਧੱਕਾ ਮਾਰਦੇ ਹਨ।

ਪ੍ਰਧਾਨ ਮੰਤਰੀ ਬਹੁਤ ਹਨ ਪਰ ਤੁਹਾਨੂੰ ਯੂਪੀ ਵਿੱਚੋਂ ਕਿਉਂ ਉਖਾੜ ਦਿੱਤਾ। ਤੁਸੀਂ ਮਮਤਾ ਬੈਨਰਜੀ ਨੂੰ ਕਿਉਂ ਗਾਲ੍ਹਾਂ ਕੱਢਦੇ ਹੋ, ਕਮਿਊਨਿਸਟ ਕੁਝ ਨਹੀਂ, ਕੁਝ ਨਹੀਂ ਹੈ। ਇਹ ਕਈ ਵਖਰੇਵੇਂ ਹਨ, ਉਨ੍ਹਾਂ ਵਖਰੇਵਿਆਂ ਨੂੰ ਤੁਸੀਂ ਲੱਖ ਸਮਝਾਓਗੇ, ਦੇਸ ਦੀ ਜਨਤਾ ਸਮਝਣ ਲਈ ਤਿਆਰ ਨਹੀਂ ਹੈ।

ਬਾਲਾਕੋਟ ਏਅਰਸਟਰਾਈਕ ਤੋਂ ਬਾਅਦ ਸਬੂਤ ਮੰਗੇ ਜਾ ਰਹੇ ਹਨ, ਸਬੂਤ ਦੇਣ ਵਿੱਚ ਕੀ ਮੁਸ਼ਕਿਲ ਹੈ?

ਸਾਨੂੰ ਤਾਂ ਕਹਿਣਾ ਚਾਹੀਦਾ ਹੈ ਕਿ ਮੇਰਾ ਬੇਟਾ ਹਜ਼ਾਰ ਲੋਕਾਂ ਨੂੰ ਮਾਰ ਕੇ ਆਇਆ ਹੈ, ਇਹ ਪਾਕਿਸਤਾਨ ਬੋਲੇ ਕਿ ਸਾਡਾ ਇੱਕ ਵੀ ਨਹੀਂ ਮਰਿਆ। ਬਦਕਿਸਮਤੀ ਇਹ ਹੈ ਕਿ ਪਾਕਿਸਤਾਨ ਦੀ ਭਾਸ਼ਾ ਸਾਡੇ ਯੁਵਰਾਜ ਬੋਲ ਰਹੇ ਹਨ।

ਇੱਕ ਦਿਨ ਤਾਂ ਕਿਹਾ ਕਿ ਅਸੀਂ ਫੌਜ ਦੇ ਨਾਲ ਹਾਂ, ਦੇਸ ਦੇ ਨਾਲ ਹਾਂ ਪਰ ਤੀਜੇ ਦਿਨ ਤੋਂ ਹੀ ਛਟਪਟਾਹਟ ਆਉਣ ਲੱਗੀ ਅਤੇ ਸਬੂਤ ਮੰਗਣ ਲੱਗੇ।

Image copyright GIRIRAJ SINGH TWITTER
ਫੋਟੋ ਕੈਪਸ਼ਨ ਗਿਰੀਰਾਜ ਸਿੰਘ ਨੂੰ ਕੇਂਦਰੀ ਅਗਵਾਈ ਤੋਂ ਸ਼ਿਕਾਇਤ ਹੈ

ਕੀ ਗਲਤ ਕਿਹਾ, ਤਿੰਨ ਸੌ, ਚਾਰ ਸੌ, ਸਗੋਂ ਕਹਿਣਾ ਚਾਹੀਦਾ ਹੈ ਇੱਕ ਹਜ਼ਾਰ। ਪਾਕਿਸਤਾਨ ਸਬੂਤ ਦੇਵੇ ਕਿ ਉਸ ਦਾ ਇੱਕ ਵੀ ਨਹੀਂ ਮਰਿਆ। ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਪਾਕਿਸਤਾਨੀ ਫੌਜ ਦੇ ਅਫ਼ਸਰ ਮਰਨ ਵਾਲਿਆਂ ਦੇ ਘਰ ਗਏ ਸਨ। (ਇਸ 'ਤੇ ਬੀਬੀਸੀ ਪੱਤਰਕਾਰ ਨੇ ਰੋਕ ਕੇ ਕਿਹਾ ਕਿ ਇਹ ਫੇਕ ਵੀਡੀਓ ਸੀ)। ਤੁਸੀਂ ਪਾਕਿਸਤਾਨ ਦੀ ਭਾਸ਼ਾ ਕਿਉਂ ਬੋਲ ਰਹੇ ਹੋ। ਅਸੀਂ ਤਾਂ ਕਹਾਂਗੇ ਕਿ ਅਸੀਂ ਨਸ਼ਟ ਕਰ ਦਿੱਤਾ ਇੱਕ ਹਜ਼ਾਰ, ਸਬੂਤ ਦੋ ਕਿ ਇੱਕ ਹਜ਼ਾਰ ਨਹੀਂ ਮਰਿਆ।

ਫੌਜ ਨੇ ਠੀਕ ਹੀ ਕਿਹਾ ਹੈ, 'ਮੇਰਾ ਕੰਮ ਸੀ ਸਟਰਾਈਕ ਕਰਨਾ ਮੇਰੀਆਂ ਲਾਸ਼ਾਂ ਗਿਣਨਾ ਕੰਮ ਨਹੀਂ ਹੈ।' ਸਾਨੂੰ ਪੁੱਛਿਆ ਹੁੰਦਾ ਤਾਂ ਅਸੀਂ ਤਾਂ ਦੋ-ਤਿੰਨ ਹਜ਼ਾਰ ਦੱਸਦੇ। ਪਾਕਿਸਤਾਨ ਨੇ ਕਿਉਂ ਘੇਰਾਬੰਦੀ ਕਰ ਰੱਖੀ ਹੈ ਅਤੇ ਮੀਡੀਆ ਨੂੰ ਇੱਥੋਂ ਤੱਕ ਇੱਕ ਹਫ਼ਤੇ ਬਾਅਦ ਵੀ ਜਾਣ ਨਹੀਂ ਦਿੱਤਾ।

ਭਾਰਤੀ ਚੋਣਾਂ ਵਿੱਚ ਪਾਕਿਸਤਾਨ ਦਾ ਮੁੱਦਾ ਕਿਉਂ ਉੱਠਦਾ ਹੈ, ਕੋਈ ਸਵਾਲ ਪੁੱਛਦਾ ਹੈ ਤਾਂ ਉਸ ਨੂੰ ਪਾਕਿਸਤਾਨ ਜਾਣ ਲਈ ਕਿਹਾ ਜਾਂਦਾ ਹੈ?

ਜਵਾਬ: ਇਹ ਸਵਾਲ ਸਿੱਧੂ ਜੀ ਤੋਂ ਪੁੱਛਿਆ ਜਾਣਾ ਚਾਹੀਦਾ ਹੈ। ਇਹ ਤੁਸੀਂ ਅਕਬਰ ਲੋਨ ਤੋਂ ਕਿਉਂ ਨਹੀਂ ਪੁੱਛ ਰਹੇ ਹੋ ਜੋ ਕਹਿ ਰਿਹਾ ਹੈ ਕਿ ਜੋ ਪਾਕਿਸਤਾਨ ਨੂੰ ਗਾਲ੍ਹਾਂ ਕੱਢੇਗਾ ਅਸੀਂ ਉਸ ਨੂੰ ਗਾਲ੍ਹਾਂ ਕੱਢਾਂਗੇ।

Image copyright AFP/getty images

ਭਾਈ ਕਿਉਂ ਗਾਲ੍ਹਾਂ ਕੱਢੋਗੇ, ਸਿੱਧੂ ਜੀ ਨਾਲ ਸੰਪਰਕ ਕਰ ਲਓ, ਉਹ ਵੀਜ਼ਾ ਠੀਕ-ਠਾਕ ਕਰ ਦੇਣਗੇ। ਇਮਰਾਨ ਖ਼ਾਨ ਨਾਲ ਉਨ੍ਹਾਂ ਦੀ ਚੰਗੀ ਦੋਸਤੀ ਹੈ। ਅਜਿਹੇ ਲੋਕ ਹਨ, ਖਾਂਦੇ ਇੱਥੋਂ ਦਾ ਹਨ, ਗਾਉਂਦੇ ਪਾਕਿਸਾਤਨ ਦਾ ਹਨ।

ਗਿਰੀਰਾਜ ਜੀ ਤੁਹਾਨੂੰ ਹਿੰਦੂਵਾਦੀ ਆਗੂ ਦੇ ਤੌਰ 'ਤੇ ਦੇਖਿਆ ਜਾਂਦਾ ਹੈ, ਕੀ ਤੁਸੀਂ ਇਸ ਦਿੱਖ ਤੋਂ ਖੁਸ਼ ਹੋ?

ਇਸ ਤੋਂ ਨਰਾਜ਼ ਕਿਉਂ ਹੋ, ਇਹ ਤਾਂ ਦੱਸ ਦੇਵੇ ਮੈਨੂੰ ਕੋਈ। ਮੈਨੂੰ ਮਾਣ ਹੈ ਇਸ 'ਤੇ।

ਕੀ ਤੁਹਾਡਾ ਦਰਦ ਸਾਹਮਣੇ ਆਉਣ ਤੋਂ ਬਾਅਦ ਕਿਸੇ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੈ?

ਜਵਾਬ: ਕਈ ਲੋਕ ਮੇਰੇ ਨਾਲ ਗੱਲ ਕਰ ਰਹੇ ਹਨ, ਮੈਂ ਵੀ ਗੱਲ ਕਰ ਰਿਹਾ ਹਾਂ ਸੂਬੇ ਦੀ ਅਗਵਾਈ ਜਿਸ ਦਿਨ ਮੈਨੂੰ ਸਪੱਸ਼ਟ ਕਰ ਦੇਵੇਗੀ ਕਿ ਮੈਨੂੰ ਵਿਸ਼ਵਾਸ ਵਿੱਚ ਕਿਉਂ ਨਹੀਂ ਲਿਆ ਗਿਆ ਇਹ ਸਪਸ਼ੱਟ ਕਰ ਦੇਣਗੇ ਤਾਂ ਮੈਂ ਬੇਗੂਸਰਾਏ ਵਿੱਚ ਸਨਮਾਨ ਅਤੇ ਸਵਾਭੀਮਾਨ ਨਾਲ ਅਗਲੀ ਰਣਨੀਤੀ ਤੈਅ ਕਰਾਂਗਾ।

ਮੇਰਾ ਦਰਦ ਇਹ ਵੀ ਹੈ ਕਿ ਸੂਬੇ ਦੀ ਅਗਵਾਈ ਨੇ ਕੇਂਦਰੀ ਅਗਵਾਈ ਨੂੰ ਕੁਝ ਗਲਤ ਜਾਣਕਾਰੀ ਵੀ ਦਿੱਤੀ ਹੈ। ਜਿਨ੍ਹਾਂ ਨੇ ਦਰਦ ਦਿੱਤਾ ਹੈ ਉਹ ਵੀ ਦਵਾਈ ਵੀ ਦੇਣਗੇ।

ਇਹੀ ਵੀਡੀਓ ਤੁਾਹਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)