ਜਿਆਂ ਦਰੇਜ: ਰਾਂਚੀ ਪੁਲਿਸ ਨੇ ਹਿਰਾਸਤ 'ਚ ਲਿਆ

ਜਿਆਂ ਦਰੇਜ

ਸਮਾਜਿਕ ਕਾਰਕੁਨ ਜਿਆਂ ਦਰੇਜ ਨੂੰ ਝਾਰਖੰਡ ਦੀ ਗੜ੍ਹਵਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਉਨ੍ਹਾਂ ਨੂੰ ਵਿਸ਼ੁਨਪੁਰਾ ਥਾਣੇ ਵਿੱਚ ਲੈ ਗਈ ਹੈ ਅਤੇ ਉਨ੍ਹਾਂ ਉੱਤੇ ਐਫ਼ਆਈਆਰ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਨਾਲ ਦੋ ਹੋਰ ਲੋਕ ਹਿਰਾਸਤ ਵਿੱਚ ਲਏ ਗਏ ਹਨ।

ਜਿਆਂ ਦਰੇਜ ਅਤੇ ਉਨ੍ਹਾਂ ਦੇ ਸਾਥੀ ਵਿਸ਼ੁਨਪੁਰਾ ਵਿੱਚ 'ਰਾਈਟ ਟੂ ਫੂਡ ਕੈਂਪੇਨ' ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਸੀ।

ਉਨ੍ਹਾਂ ਦੇ ਨਾਲ ਕੁਝ ਦਰਜਨ ਲੋਕ ਸਨ ਉਦੋਂ ਵਿਸ਼ੁਨਪੁਰਾ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਪਲਾਮੂ ਦੇ ਡੀਆਈਜੀ ਵਿਪੁਲ ਸ਼ੁਕਲ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਜਿਆਂ ਦਰੇਜ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਪੁਸ਼ਟੀ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਜਿਆਂ ਦਰੇਜ ਜਿਸ ਪ੍ਰੋਗਰਾਮ ਵਿੱਚ ਗਏ ਸਨ ਉਸ ਦੀ ਪ੍ਰਸ਼ਾਸਨਿਕ ਇਜਾਜ਼ਤ ਨਹੀਂ ਲਈ ਗਈ ਸੀ। ਇਸ ਕਾਰਨ ਪੁਲਿਸ ਨੇ ਉਨ੍ਹਾਂ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਇਹ ਵੀ ਪੜ੍ਹੋ:

ਡੀਆਈਜੀ ਵਿਪੁਲ ਸ਼ੁਕਲ ਨੇ ਬੀਬੀਸੀ ਨੂੰ ਕਿਹਾ- ਜਿਆਂ ਦਰੇਜ ਨੂੰ ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।

ਉਨ੍ਹਾਂ ਦੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਐਸਡੀਓ ਤੋਂ ਇਸ ਦੀ ਇਜਾਜ਼ਤ ਨਹੀਂ ਲਈ ਸੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੜਵਾ ਸਣੇ ਪੂਰੇ ਸੂਬੇ ਵਿੱਚ ਚੋਣ ਜ਼ਾਬਤਾ ਲਾਗੂ ਹੈ। ਅਜਿਹੇ ਵਿੱਚ ਬਿਨਾਂ ਇਜਾਜ਼ਤ ਪਬਲਿਕ ਮੀਟਿੰਗ ਕਰਨਾ ਇਸ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇਸ ਲਈ ਪੁਲਿਸ ਉਨ੍ਹਾਂ ਨੂੰ ਥਾਣੇ ਲੈ ਕੇ ਆਈ ਹੈ। ਹੁਣ ਅੱਗੇ ਜੋ ਵੀ ਕਾਰਵਾਈ ਹੋਵੇਗੀ ਅਸੀਂ ਕਰਾਂਗੇ।

ਸਮਾਜਿਕ ਕਾਰਕੁਨ ਦਾ ਕੀ ਕਹਿਣਾ ਹੈ?

ਉੱਧਰ ਪੁਲਿਸ ਹਿਰਾਸਤ ਵਿੱਚ ਮੌਜੂਦ ਜਿਆਂ ਦਰੇਜ ਨੇ ਦੱਸਿਆ ਕਿ ਉਨ੍ਹਾਂ 'ਤੇ ਪੁਲਿਸ ਰਿਪੋਰਟ ਦਰਜ ਕਰ ਜ਼ਮਾਨਤ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਇਸ ਦੀ ਇਜਾਜ਼ਤ ਵੀ ਨਹੀਂ ਹੈ ਕਿ ਉਹ ਕਿਸੇ ਫੋਨ ਤੇ ਗੱਲਬਾਤ ਕਰ ਸਕਣ।

Image copyright Ravi Prakash

ਬੀਬੀਸੀ ਨੇ ਉਨ੍ਹਾਂ ਨਾਲ ਐਸਐਮਐਸ ਤੇ ਗੱਲਬਾਤ ਕੀਤੀ।

ਜਿਆਂ ਦਰੇਜ ਨੇ ਬੀਬੀਸੀ ਨੂੰ ਕਿਹਾ "ਜੇ ਲੋਕਾਂ ਨੂੰ ਚੋਣ ਵੇਲੇ ਸ਼ਾਂਤੀ ਨਾਲ ਗੈਰ-ਸਿਆਸੀ ਮੀਟਿੰਗ ਕਰਨ ਦਾ ਅਧਿਕਾਰ ਨਹੀਂ ਹੈ ਤਾਂ ਲੋਕਤੰਤਰ ਦਾ ਕੋਈ ਅਰਥ ਨਹੀਂ ਰਹਿ ਜਾਂਦਾ।"

'ਰਾਈਟ ਟੂ ਫੂਡ ਕੈਂਪੇਨ' ਦੇ ਸਿਰਾਜ ਦੱਤਾ ਨੇ ਕਿਹਾ, "ਪੁਲਿਸ ਦੀ ਕਾਰਵਾਈ ਬੇਹੱਦ ਨਿੰਦਨਯੋਗ ਅਤੇ ਗੈਰ-ਲੋਕਤੰਤਰੀ ਹੈ। ਚੋਣ ਜ਼ਾਬਤੇ ਦੀ ਉਲੰਘਣਾ ਦਾ ਬਹਾਨਾ ਲਾ ਕੇ ਸਮਾਜਿਕ ਕਾਰਕੁਨਾਂ ਨੂੰ ਹਿਰਾਸਤ ਵਿਚ ਲੈਣਾ ਅਤੇ ਉਨ੍ਹਾਂ ਨੂੰ ਡਰਾਉਣਾ ਲੋਕਤੰਤਰ ਵਿਰੋਧੀ ਹੈ। ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)