#BBCPunjabiTownhall: ਨੌਜਵਾਨ ਰਾਜਨੀਤੀ ਨੂੰ ਸਮਝਣ ਲੱਗੇ ਤਾਂ ਆਗੂਆਂ ਨੂੰ ਸਿਆਸਤ ਕਰਨੀ ਔਖੀ ਹੋ ਜਾਵੇਗੀ - ਵਿਦਿਆਰਥਣ

ਲੋਕ ਸਭਾ ਚੋਣਾਂ 2019
ਫੋਟੋ ਕੈਪਸ਼ਨ ਬੀਬੀਸੀ ਵੱਲੋਂ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸਿਆਸਤਦਾਨ ਆਪਣੀਆਂ ਦਲੀਲਾਂ ਪੇਸ਼ ਕਰਦੇ ਹੋਏ

ਬੀਬੀਸੀ ਵੱਲੋਂ ਪੰਜਾਬ ਦੇ ਸ਼ਹਿਰ ਜਲੰਧਰ ਦੇ ਦੁਆਬਾ ਕਾਲਜ ਵਿੱਚ ਕਰਵਾਏ ਵਿਸ਼ੇਸ਼ ਪ੍ਰੋਗਰਾਮ 'ਲੋਕ ਅਤੇ ਚੋਣਾਂ' ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਈ।

ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਸਿਆਸਦਾਨਾਂ ਨੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪੋ-ਆਪਣੀ ਪਾਰਟੀ ਦੇ ਏਜੰਡਿਆਂ ਨੂੰ ਪੇਸ਼ ਕੀਤਾ।

ਸਿਆਸਤਦਾਨਾਂ ਦੇ ਨਾਲ-ਨਾਲ ਕੁਝ ਸਮਾਜਿਕ ਮਸਲਿਆਂ ਵੱਲ ਧਿਆਨ ਖਿੱਚਣ ਲਈ ਸਮਾਜਕ ਕਾਰਕੁਨ ਵੀ ਉੱਥੇ ਮੌਜੂਦ ਸਨ ਅਤੇ ਇਸ ਦੌਰਾਨ ਨੌਜਵਾਨਾਂ ਨੇ ਚਰਚਾਂ ਵਿੱਚ ਸਰੋਤਿਆਂ ਵਜੋਂ ਸ਼ਮੂਲੀਅਤ ਦਰਜ ਕਰਵਾਉਂਦਿਆਂ ਆਪਣੇ ਸ਼ੰਕੇ ਅਤੇ ਪ੍ਰਸ਼ਨਾਂ ਨੂੰ ਇਨ੍ਹਾਂ ਸਿਆਸਤਦਾਨਾਂ ਅਤੇ ਸਮਾਜਿਕ ਕਾਰਕੁਨਾਂ ਅੱਗੇ ਬੇਬਾਕ ਹੋ ਕੇ ਰੱਖਿਆ।

ਇਹ ਵੀ ਪੜ੍ਹੋ-

ਇੱਥੇ ਆਏ ਬੁਲਾਰਿਆਂ ਨੇ ਆਪਣੀਆਂ ਦਲੀਲਾਂ ਪੇਸ਼ ਕਰਨ ਵੇਲੇ ਬਹੁਤ ਰੋਚਕ ਅਤੇ ਕਟਾਖ਼ਸ਼ ਭਰੀਆਂ ਗੱਲਾਂ ਆਖੀਆਂ।

ਇਸ ਦੌਰਾਨ ਭਾਜਪਾ ਦੇ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਸਾਰਿਆਂ ਨੂੰ ਸਰਕਾਰੀ ਨੌਕਰੀ ਮਿਲੇ ਇਹ ਸੰਭਵ ਨਹੀਂ ਹੈ। ਦੇਸ ਕੋਲ ਆਜ਼ਾਦੀ ਤੋਂ ਬਾਅਦ ਰੂਸ ਦਾ ਮਾਡਲ ਸੀ ਜਿਸ 'ਚ ਇਹ ਉਮੀਦ ਸੀ। ਦੇਸ ਬਦਲਿਆ ਹੈ, ਜੀਡੀਪੀ ਵਧ ਰਹੀ ਹੈ, ਨੌਕਰੀਆਂ ਪੈਦਾ ਹੋ ਰਹੀਆਂ ਹਨ।

ਪ੍ਰੋਗਰਾਮ 'ਚ ਸ਼ਾਮਿਲ ਕਾਂਗਰਸ ਦੇ ਆਗੂ ਪਰਗਟ ਸਿੰਘ ਨੇ ਬੇਰੁਜ਼ਗਾਰੀ ਦੇ ਮੁੱਦੇ ਆਪਣੀ ਦਲੀਲ ਇੰਝ ਪੇਸ਼ ਕੀਤੀ।

ਹਾਲਾਂਕਿ ਮਨੋਰੰਜਨ ਕਾਲੀਆ ਵੀ ਮੰਨਦੇ ਹਨ ਕਿ ਬੇਰੁਜ਼ਗਾਰੀ ਵੱਡਾ ਮੁੱਦਾ ਹੈ, ਜਿਸ ਦੀ ਮਾਰ ਆਜ਼ਾਦੀ ਵੇਲੇ ਤੋਂ ਲੈ ਕੇ ਹੁਣ ਤੱਕ ਪੈ ਰਹੀ ਹੈ।

ਬੇਰੁਜ਼ਗਾਰੀ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਦਾ ਬਾਹਰਲੇ ਮੁਲਕਾਂ ਵੱਲ ਪਰਵਾਸ ਕਰਨਾ ਵੀ ਚਰਚਾ ਦਾ ਮੁੱਦਾ ਰਿਹਾ।

ਇੱਕ ਪਾਸੇ ਜਿੱਥੇ ਪੰਜਾਬ ਦਾ ਨੌਜਵਾਨ ਦਾ ਬਾਹਰਲੇ ਮੁਲਕਾਂ ਵੱਲ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ ਸਮਝਿਆ ਜਾ ਰਿਹਾ ਹੈ ਅਤੇ ਅਕਾਲੀ ਦਲ ਦੇ ਪਨਵ ਕੁਮਾਰ ਟੀਨੂ ਵੀ ਕਹਿੰਦੇ ਹਨ ਬਾਹਰਲੇ ਮੁਲਕ ਜਾਣਾ ਮਾੜੀ ਗੱਲ ਨਹੀਂ ਹੈ ਪਰ...

ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨ ਸਾਊਦੀ ਅਰਬ, ਇਰਾਕ ਵਰਗੇ ਮੁਲਕਾਂ 'ਚ ਕੰਮ ਕਰਨ ਲਈ ਮਜਬੂਰ ਹਨ ਤਾਂ ਇਸ ਦਾ ਮਤਲਬ ਕਿ ਸਾਡੇ ਪੰਜਾਬ ਦੀ ਹਾਲਾਤ ਉਸ ਤੋਂ ਵੀ ਮਾੜੇ ਹਨ।

ਮਾਨ ਦਾ ਕਹਿਣਾ ਹੈ, "ਸਭ ਤੋਂ ਪਹਿਲਾਂ ਸਾਨੂੰ ਆਪਣੇ ਨੌਜਵਾਨਾਂ ਨੂੰ ਆਪਣੇ ਮੁਲਕ 'ਚ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਇਨ੍ਹਾਂ ਨੌਕਰੀਆਂ ਨੂੰ ਦੇਣ ਵਾਲਿਆਂ ਦੀ ਲਾਈਨ 'ਚ ਖੜ੍ਹਾ ਕਰੀਏ ਨਾ ਕਿ ਮੰਗਣ ਵਾਲਿਆਂ ਦੀ।"

ਇਹ ਵੀ ਪੜ੍ਹੋ-

ਇਸ ਚਰਚਾ ਵਿੱਚ ਪਾਰਟੀਆਂ ਦੇ ਲਗਦੇ ਆਪਸੀ ਇਲਜ਼ਾਮਬਾਜ਼ੀਆਂ 'ਤੇ ਵੀ ਚਰਚਾ ਕੀਤੀ ਗਈ, ਜਿਸ ਦੌਰਾਨ ਆਪ ਦੇ ਵਿਧਾਇਕ ਜੈ ਸਿੰਘ ਰੌੜੀ ਨੇ ਕਿਹਾ ਕਿ ਪਾਰਟੀਆਂ ਅਕਸਰ ਇੱਕ-ਦੂਜੇ 'ਤੇ ਇਲਜ਼ਾਮਬਾਜੀ ਕਰਦੀਆਂ ਹਨ ਪਰ ਹੱਲ ਵੱਲ ਧਿਆਨ ਨਹੀਂ ਦਿੰਦੀਆਂ।

ਇਸ ਪ੍ਰੋਗਰਾਮ ਦੌਰਾਨ ਪਹੁੰਚੇ ਕੁਝ ਸਮਾਜਿਕ ਕਾਰਕੁਨਾਂ ਨੇ ਇਨ੍ਹਾਂ ਦਾ ਧਿਆਨ ਕੁਝ ਅਹਿਮ ਸਮਾਜਿਕ ਮੁੱਦਿਆਂ ਵੱਲ ਵੀ ਖਿੱਚਣ ਦੀ ਕੋਸ਼ਿਸ਼ ਕੀਤੀ।

ਸਮਾਜਿਕ ਕਾਰਕੁਨ ਮਨਭਾਵਨ ਕਾਹਲੋਂ ਨੇ ਵਾਤਾਵਰਨ ਪ੍ਰਤੀ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਵਾਤਾਵਰਨ ਵੱਲ ਕਿਸੇ ਦਾ ਧਿਆ ਨਹੀਂ ਹੈ। ਲੁਧਿਆਣਾ ਵਿੱਚ ਆਉਣ ਵਾਲੇ ਸਾਲਾਂ ਦੌਰਾਨ ਬਹੁਤ ਵੱਡੀ ਗਿਣਤੀ ਵਿੱਚ ਮਰਨ ਵਾਲੇ ਹਨ ਪਰ ਇਸ ਦੀ ਕਿਸੇ ਨੂੰ ਚਿੰਤਾ ਨਹੀਂ।

ਕਰਜ਼ਾਈ ਕਿਸਾਨ ਪਿਤਾ ਵੱਲੋਂ ਖੁਦਕੁਸ਼ੀ ਤੋਂ ਬਾਅਦ ਸਮਾਜਿਕ ਲੋਕਾਂ ਦੀ ਮਦਦ ਕਰਨ ਨਿਕਲੀ ਸਮਾਜਿਕ ਕਾਰਕੁਨ ਕਿਰਨਜੀਤ ਕੌਰ ਨੇ ਆਪਣੀ ਹੱਡਬੀਤੀ ਦੇ ਅਹਿਸਾਸ ਦਾ ਬਿਆਨ ਕੁਝ ਇਸ ਤਰ੍ਹਾਂ ਕੀਤਾ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)