ਇਸਰੋ ਨੇ ਲਾਂਚ ਕੀਤੇ 28 ਵਿਦੇਸ਼ੀ ਸੈਟੇਲਾਈਟ, ਜਾਣੋ ਅਹਿਮ ਗੱਲਾਂ

PSLV-C45 Image copyright iSRO

ਸੋਮਵਾਰ ਨੂੰ ਭਾਰਤੀ ਸਪੇਸ ਏਜੰਸੀ ਇਸਰੋ ਨੇ ਐਮੀਸੈੱਟ ਉਪਗ੍ਰਹਿ ਅਤੇ 28 ਵਿਦੇਸ਼ੀ ਨੈਨੋ ਸੈਟੇਲਾਈਟਾਂ ਨੂੰ ਲਾਂਚ ਕੀਤਾ।

PSLV-C45 ਮਿਸ਼ਨ ਨੂੰ ਸਵੇਰੇ 9.30 ਵਜੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ।

ਇਹ ਇਸਰੋ ਦਾ ਪਹਿਲਾ ਅਜਿਹਾ PSLV ਮਿਸ਼ਨ ਹੈ ਜਿਸ ਵਿੱਚ ਉੁਪਗ੍ਰਹਿਾਂ ਨੂੰ ਵੱਖ-ਵੱਖ ਆਰਬਿਟਾਂ ਵਿੱਚ ਸਥਾਪਿਤ ਕੀਤਾ ਗਿਆ।

ਇਸ ਤੋਂ ਪਹਿਲਾਂ PSLV ਮਿਸ਼ਨ ਤਹਿਤ ਦੋ ਵੱਖ-ਵੱਖ ਆਰਬਿਟਾਂ ਵਿੱਚ ਉਪਗ੍ਰਹਿਾਂ ਨੂੰ ਸਥਾਪਿਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਹੁਣ ਤੱਕ ਇਸਰੋ ਨੇ ਸਾਲ 2017 ਵਿੱਚ ਸਭ ਤੋਂ ਵੱਧ 104 ਸੈਟੇਲਾਈਟਾਂ ਨੂੰ ਲਾਂਚ ਕਰਕੇ ਰੂਸ ਦਾ ਵਿਸ਼ਵ ਰਿਕਾਰਡ ਤੋੜਿਆ ਸੀ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
2022 ’ਚ ਭਾਰਤ ਦੀ ਇਨਸਾਨ ਨੂੰ ਪੁਲਾੜ ਭੇਜਣ ਦੀ ਯੋਜਨਾ ਹੈ

ਇਹ ਵੀ ਪੜ੍ਹੋ:

ਲਾਂਚ ਕੀਤੀਆਂ ਜਾ ਰਹੀਆਂ ਸੈਟੇਲਾਈਟਾਂ ਬਾਰੇ ਜਾਣੋ

  • ਇਸਰੋ ਮੁਤਾਬਕ PSLV ਦੇ ਇੱਕ ਨਵੇਂ ਰਾਕੇਟ PSLV-QL ਰਾਹੀਂ ਲਾਂਚ ਕੀਤਾ ਜਾਵੇਗਾ ਜਿਸ ਵਿੱਚ ਚਾਰ ਸਟ੍ਰੈਪ-ਆਨ ਮੋਟਰਸ ਹੋਣਗੇ।
  • ਪ੍ਰਾਇਮਰੀ ਸੈਟੇਲਾਈਟ ਐਮੀਸੈੱਟ ਦਾ ਭਾਰ 436 ਕਿੱਲੋਗ੍ਰਾਮ ਹੈ ਜਿਸ ਨੂੰ ਧਰਤੀ ਤੋਂ 749 ਉੱਚੇ ਆਰਬਿਟ ਵਿੱਚ ਸਥਾਪਿਤ ਕੀਤਾ ਜਾਵੇਗਾ।
  • EMISAT ਸੈਟੇਲਾਈਟ ਦਾ ਉਦੇਸ਼ ਇੱਕ ਇਲੈਕਟ੍ਰੋਮੈਗਨੇਟਿਕ ਸਪੈਕਟਰਮ ਨੂੰ ਮਾਪਣਾ ਹੈ।
  • ਇਸ ਤੋਂ ਬਾਅਦ PSLV ਦੇ ਚੌਥੇ ਗੇੜ ਨੂੰ ਮੁੜ ਹੇਠਾਂ ਲਿਆਂਦਾ ਜਾਵੇਗਾ। ਜਿਸਦੇ ਤਹਿਤ 504 ਕਿੱਲੋਮੀਟਰ ਵਾਲੇ ਆਰਬਿਟ ਵਿੱਚ 220 ਕਿੱਲੋਗ੍ਰਾਮ ਭਾਰ ਵਾਲੀਆਂ 28 ਵਿਦੇਸ਼ੀ ਸੈਟੇਲਾਈਟਾਂ ਨੂੰ ਸਥਾਪਿਤ ਕੀਤਾ ਜਾਵੇਗਾ।
  • ਇਨ੍ਹਾਂ 28 ਵਿਦੇਸ਼ੀ ਮਿੱਨੀ-ਸੈਟੇਲਾਈਟਾਂ ਵਿੱਚੋਂ ਦੋ ਲਿਥੁਆਨੀਆ ਦੀਆਂ, ਸਪੇਨ ਤੇ ਸਵਿੱਟਜ਼ਰਲੈਂਡ ਦੇ ਇੱਕ-ਇੱਕ ਅਤੇ 24 ਅਮਰੀਕਾ ਦੇ ਹਨ।
  • ਇਸਰੋ ਮੁਤਾਬਕ ਇਹ ਸਾਰੀਆਂ ਸੈਟੇਲਾਈਟਾਂ ਕਾਰੋਬਾਰੀ ਪ੍ਰਬੰਧਾਂ ਹੇਠ ਲਾਂਚ ਕੀਤੀਆਂ ਜਾ ਰਹੀਆਂ ਹਨ।

ਕੀ ਹੈ EMISAT ਸੈਟੇਲਾਈਟ?

ਇਸਰੋ ਦੀ ਵੈਬਸਾਈਟ ਉੱਪਰ EMISAT ਸੈਟੇਲਾਈਟ ਬਾਰੇ ਦਿੱਤੀ ਜਾਣਕਾਰੀ ਮੁਤਾਬਕ ਇਸ ਦਾ ਭਾਰ ਲਗਪਗ 436 ਕਿੱਲੋਗ੍ਰਾਮ ਹੈ। ਇਹ ਇਸਰੋ ਦੇ ਹੀ “ਇੰਡੀਅਨ ਮਿੱਨੀ ਸੈਟੇਲਾਈਟ -2 (IMS-2) ਪਲੇਟਫਾਰਮ ਦੇ ਨਮੂਨੇ ਤੇ ਤਿਆਰ ਕੀਤਾ ਗਿਆ ਹੈ। EMISAT ਸੈਟੇਲਾਈਟ ਦਾ ਉਦੇਸ਼ ਇੱਕ ਇਲੈਕਟ੍ਰੋਮੈਗਨੇਟਿਕ ਸਪੈਕਟਰਮ ਨੂੰ ਮਾਪਣਾ ਹੈ।

ਭਾਰਤ ਨੇ ਕਦੋਂ ਕੀਤਾ ਪਹਿਲਾ ਵਿਦੇਸ਼ੀ ਸੈਟੇਲਾਈਟ ਲਾਂਚ

ਭਾਰਤ ਨੇ ਸਭ ਤੋਂ ਪਹਿਲਾਂ 26 ਮਈ 1999 ਵਿੱਚ ਤਿੰਨ ਵਿਦੇਸ਼ੀ ਸੈਟੇਲਾਈਟ ਲਾਂਚ ਕੀਤੇ ਸਨ। ਜਿਸ ਵਿੱਚ ਦੋ ਰਿਪਬਲਿਕ ਆਫ ਕੋਰੀਆ ਅਤੇ ਇੱਕ ਜਰਮਨੀ ਦੀ ਸੈਟੇਲਾਈਟ ਲਾਂਚ ਕੀਤੀ ਸੀ।

ਹਾਲਾਂਕਿ ਭਾਰਤ ਨੇ 1970ਵਿਆਂ 'ਚ ਹੀ ਪੁਲਾੜ ਤੱਕ ਪਹੁੰਚ ਬਣਾ ਲਈ ਸੀ ਪਰ ਹੁਣ ਭਾਰਤ ਹੋਰਨਾਂ ਦੇਸਾਂ ਅਤੇ ਕੰਪਨੀਆਂ ਲਈ ਸਸਤੇ ਉਪ-ਗ੍ਰਹਿ ਲਾਂਚ ਕਰ ਲਈ ਇੱਕ ਪ੍ਰਮੁੱਖ ਸਟੇਸ਼ਨ ਵੀ ਬਣ ਗਿਆ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਦੇਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਸੀ ਕਿ ਭਾਰਤ ਐਂਟੀ-ਸੈਟਲਾਈਟ ਸ਼ਕਤੀ ਦੀ ਪਰਖ ਕਰਕੇ ਦੁਨੀਆਂ ਦੀ ਚੌਥੀ ਪੁਲਾੜੀ ਮਹਾਂਸ਼ਕਤੀ ਬਣ ਗਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)