ਮੋਦੀ ਦੇ ਰੈਲੀ 'ਚੋਂ ਉੱਠ ਕੇ ਕਿਉਂ ਚਲੇ ਗਏ ਲੋਕ?ਮਨੀਪੁਰ ਦੇ ਲੋਕ-ਫੈਕਟ ਚੈੱਕ

SM Viral Post Image copyright SM Viral Post

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਫਾਲ ਰੈਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਕੁਝ ਪੁਲਿਸ ਕਰਮੀ ਲੋਕਾਂ ਨੂੰ ਇੱਕ ਦਰਵਾਜ਼ੇ ਤੋਂ ਬਾਹਰ ਨਿਕਲਣ ਤੋਂ ਰੋਕ ਰਹੇ ਹਨ।

ਇਸ ਵੀਡੀਓ ਨਾਲ ਲੋਕ ਲਿਖ ਰਹੇ ਹਨ ਕਿ '2014 ਵਿੱਚ ਮੋਦੀ ਦੀ ਰੈਲੀ ਵਿੱਚ ਲੋਕ ਆਉਂਦੇ ਸਨ, 2019 ਵਿੱਚ ਉਨ੍ਹਾਂ ਨੂੰ ਪੁਲਿਸ ਦੇ ਦਮ 'ਤੇ ਰੋਕਣਾ ਪੈ ਰਿਹਾ ਹੈ।'

'ਮਨੀਪੁਰ ਟਾਕਸ' ਨਾਂ ਦੀ ਇੱਕ ਸਥਾਨਕ ਵੈੱਬਸਾਈਟ ਨੇ ਵੀ ਇਹ ਵੀਡੀਓ ਸ਼ੇਅਰ ਕਰ ਕੇ ਲਿਖਿਆ ਹੈ, ''ਭਾਰੀ ਭੀੜ ਵਿਚਾਲੇ ਲੋਕਾਂ ਨੂੰ ਮੋਦੀ ਦੀ ਰੈਲੀ ਵਿੱਚ ਰੋਕੇ ਰਹਿਣ ਲਈ ਪੁਲਿਸ ਨੂੰ ਇਹ ਮਿਹਨਤ ਕਰਨੀ ਪਈ। ਪੁਲਿਸ ਨੇ ਬੈਰੀਕੇਡ ਲਗਾ ਕੇ ਲੋਕਾਂ ਨੂੰ ਮੈਦਾਨ ਵਿੱਚ ਰੋਕਿਆ, ਇਹ ਸ਼ਰਮ ਦੀ ਗੱਲ ਹੈ।''

ਟਵਿੱਟਰ 'ਤੇ ਇਸ ਵੈੱਬਸਾਈਟ ਵੱਲੋਂ ਪੋਸਟ ਕੀਤਾ ਗਿਆ ਇਹ ਵੀਡੀਓ ਕਰੀਬ ਤਿੰਨ ਲੱਖ ਵਾਰ ਵੇਖਿਆ ਜਾ ਚੁੱਕਿਆ ਹੈ ਅਤੇ ਸੈਂਕੜੇ ਲੋਕ ਇਸ ਨੂੰ ਰੀ-ਟਵੀਟ ਕਰ ਚੁੱਕੇ ਹਨ।

ਇਹ ਵੀ ਪੜ੍ਹੋ:

ਫੈਕਟ ਚੈੱਕ ਕਿਉਂ?

ਇਹ ਵੀਡੀਓ ਫੇਸਬੁੱਕ ਉੱਤੇ ਸ਼ੇਅਰ ਚੈਟ 'ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ।

ਇਨ੍ਹਾਂ ਚੋਂ ਕਈ ਯੂਜ਼ਰ ਅਜਿਹੇ ਹਨ, ਜਿਨ੍ਹਾਂ ਲਿਖਿਆ ਹੈ ਕਿ ਮੋਦੀ ਦੇ ਭਾਸ਼ਣ ਤੋਂ ਨਿਰਾਸ਼ ਹੋ ਕੇ ਮਨੀਪੁਰ ਦੇ ਲੋਕ ਰੈਲੀ ਵਿਚਾਲੇ ਛੱਡ ਕੇ ਹੀ ਵਾਪਸ ਪਰਤਣ ਲੱਗੇ ਸੀ।

ਸੋਸ਼ਲ ਮੀਡੀਆ 'ਤੇ ਇੱਕ ਦੋ ਵੀਡੀਓ ਅਜਿਹੇ ਵੀ ਹਨ, ਜਿਨ੍ਹਾਂ ਵਿੱਚ ਨਜ਼ਰ ਆਉਂਦਾ ਹੈ ਕਿ ਪੁਲਿਸ ਨੇ ਮੈਦਾਨ ਦਾ ਦਰਵਾਜ਼ਾ ਬੰਦ ਕਰ ਰੱਖਿਆ ਹੈ ਤੇ ਔਰਤਾਂ ਲੋਹੇ ਦੇ ਦਰਵਾਜ਼ੇ ਤੋਂ ਉੱਪਰ ਚੜ ਕੇ ਮੈਦਾਨ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਹਨ।

7 ਅਪ੍ਰੈਲ 2019 ਨੂੰ ਮਨੀਪੁਰ ਦੀ ਰਾਜਥਾਨੀ ਇੰਫਾਲ ਵਿੱਚ ਕੀ ਹੋਇਆ ਸੀ ਅਤੇ ਕੀ ਰੈਲੀ ਮੈਦਾਨ ਤੋਂ ਨਿਕਲ ਰਹੇ ਲੋਕ ਵਾਕਈ ਮੋਦੀ ਦੇ ਭਾਸ਼ਣ ਤੋਂ ਨਿਰਾਸ਼ ਹੋ ਗਏ ਸੀ? ਅਸੀਂ ਇਸ ਦੀ ਜਾਂਚ ਕੀਤੀ।

Image copyright FACEBOOK

ਰੈਲੀ ਦਾ ਸਮਾਂ

ਮਨੀਪੁਰ ਦੇ ਇੰਫਾਲ ਈਸਟ ਜ਼ਿਲੇ ਦੇ ਕੰਗਲਾ ਪੈਲੇਸ ਤੋਂ ਮਹਿਜ਼ ਇੱਕ ਕਿਲੋਮੀਟਰ ਦੂਰ ਸਥਿਤ ਹਪਤਾ ਕੰਗਜੇਈਬੁੰਗ ਮੈਦਾਨ ਵਿੱਚ ਨਰਿੰਦਰ ਮੋਦੀ ਦੀ ਇਹ ਰੈਲੀ ਆਯੋਜਿਤ ਹੋਈ ਸੀ।

ਭਾਜਪਾ ਦੇ ਸ਼ੈਡਿਊਲ ਮੁਤਾਬਕ ਨਰਿੰਦਰ ਮੋਦੀ ਨੇ 6 ਅਪ੍ਰੈਲ ਨੂੰ ਸ਼ਾਮ 4.10 ਵਜੇ ਤੇ ਮਨੀਪੁਰ ਦੀ ਇਸ ਰੈਲੀ ਵਿੱਚ ਪਹੁੰਚਣਾ ਸੀ।

ਪਰ ਮਨੀਪੁਰ ਭਾਜਪਾ ਨੇ ਜਿਹੜਾ ਪੋਸਟਰ ਜਾਰੀ ਕੀਤਾ ਸੀ, ਉਸ ਵਿੱਚ ਰੈਲੀ ਦਾ ਸਮੇਂ 2.30 ਵਜੇ ਦਾ ਦਿੱਤਾ ਗਿਆ ਸੀ।

ਐਤਵਾਰ ਨੂੰ ਮੋਦੀ ਦੀ ਇਸ ਰੈਲੀ ਨੂੰ ਕਵਰ ਕਰਨ ਲਈ ਪਹੁੰਚੇ ਕੁਝ ਸਥਾਨਕ ਅਖਬਾਰਾਂ ਦੇ ਪੱਤਰਕਾਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਸਵੇਰੇ 10 ਵਜੇ ਤੋਂ ਹੀ ਲੋਕ ਰੈਲੀ ਮੈਦਾਨ ਵਿੱਚ ਪਹੁੰਚਣਾ ਸ਼ੁਰੂ ਹੋ ਗਏ ਸੀ।

Image copyright Twitter/@meitram_sana

ਭਾਜਪਾ ਨੂੰ ਚੁਣੌਤੀ

ਮਨੀਪੁਰ ਦੇ ਭਾਜਪਾ ਦੇ ਬੁਲਾਰੇ ਵਿਜੇ ਚੰਦਰ ਨੇ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਦਿਲੀਪ ਕੁਮਾਰ ਸ਼ਰਮਾ ਨੂੰ ਦੱਸਿਆ ਕਿ ਪੀਐਮ ਦੀ ਰੈਲੀ ਨੂੰ ਲੈ ਕੇ ਉਨ੍ਹਾਂ ਨੂੰ ਕਾਫੀ ਚਿੰਤਾ ਸੀ।

ਵਿਜੇ ਚੰਦਰ ਨੇ ਕਿਹਾ, ''ਅਸੀਂ ਲੋਕਾਂ ਨੂੰ ਢਾਈ ਵਜੇ ਆਉਣ ਦਾ ਸਮੇਂ ਦਿੱਤਾ ਸੀ। ਪਰ ਜੋ ਦੁਰਾਡੇ ਇਲਾਕਿਆਂ ਤੋਂ ਰੈਲੀ ਵਿੱਚ ਆਏ ਸੀ, ਉਹ ਸਵੇਰੇ 11 ਵਜੇ ਹੀ ਇੱਥੇ ਪਹੁੰਚ ਗਏ ਸਨ।''

ਕੁਝ ਸਥਾਨਕ ਪੱਤਰਕਾਰਾਂ ਨੇ ਦੱਸਿਆ ਕਿ ਰੈਲੀ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ 'ਦੇਸ ਦੇ ਪ੍ਰਧਾਨ ਮੰਤਰੀ ਕਿਸੇ ਵੀ ਸਮੇਂ ਤੁਹਾਡੇ ਸਾਹਮਣੇ ਹੋਣਗੇ। ਸਭ ਉਨ੍ਹਾਂ ਦਾ ਸਵਾਗਤ ਖੜੇ ਹੋਕੇ ਕਰਨਗੇ।'

''ਪਰ ਲੋਕਾਂ ਵਿੱਚ ਦਿਨ ਢਲਣ ਦੀ ਚਿੰਤਾ ਵੱਧ ਰਹੀ ਸੀ। ਮਨੀਪੁਰ ਵਿੱਚ ਸ਼ਾਮ 5 ਵਜੇ ਤੋਂ ਬਾਅਦ ਸੂਰਜ ਡੁੱਬ ਜਾਂਦਾ ਹੈ।''

ਇਹ ਵੀ ਪੜ੍ਹੋ:

ਆਨਲਾਈਨ ਮੀਡੀਆ ਵਿੱਚ ਕੁਝ ਅਜਿਹੀਆਂ ਰਿਪੋਰਟਸ ਵੀ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਦੀ ਬੇਚੈਨੀ ਨੂੰ ਵੇਖ ਕੇ ਮਨੀਪੁਰ ਸਰਕਾਰ ਵਿੱਚ ਮੰਤਰੀ ਥੋਂਗਮ ਵਿਸ਼ਵਜੀਤ ਨੇ ਰੈਲੀ ਮੈਦਾਨ ਵਿੱਚ ਮਿਊਜ਼ਿਕ ਵਜਾਉਣ ਦੀ ਵੀ ਪੇਸ਼ਕਸ਼ ਕੀਤੀ ਸੀ।

ਯੂ-ਟਿਊਬ ਤੇ ਮੌਜੂਦ ਇੱਕ ਵੀਡੀਓ ਵਿੱਚ ਥੋਂਗਮ ਵਿਸ਼ਵਜੀਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ 'ਪੀਐਮ ਮੋਦੀ ਕੋਲ੍ਹ ਮਨੀਪੁਰ ਤੇ ਪੂਰਬੀ ਉੱਤਰ ਭਾਰਤ ਲਈ ਕੀ ਸੰਦੇਸ਼ ਹੈ, ਇਸ ਲਈ ਥੋੜਾ ਇੰਤਜ਼ਾਰ ਤਾਂ ਕਰਨਾ ਪਵੇਗਾ।

ਪਰ ਪੀਐਮ ਮੋਦੀ ਆਪਣੇ ਤੈਅ ਸ਼ੈਡਿਊਲ ਤੋਂ ਕਰੀਬ ਢੇਡ ਘੰਟਾ ਦੇਰੀ ਨਾਲ ਰੈਲੀ ਵਾਲੀ ਥਾਂ 'ਤੇ ਪਹੁੰਚੇ ਤੇ ਹੁਣ ਤੱਕ ਕੁਝ ਲੋਕਾਂ ਨੇ ਸੀਟਾਂ ਛੱਡ ਕੇ ਮੈਦਾਨ ਚੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਸੀ।

ਪੁਲਿਸ ਦੀ ਜ਼ਬਰਦਸਤੀ

ਐਤਵਾਰ ਨੂੰ ਸ਼ਾਮ 4.37 ਵਜੇ ਤੇ ਮਨੀਪੁਰ ਦੇ ਮੁੱਖਮੰਤਰੀ ਐਨ ਬੀਰੇਨ ਨੇ ਕੁਝ ਤਸਵੀਰਾਂ ਨਾਲ ਟਵੀਟ ਕੀਤਾ ਸੀ।

ਇਸ ਟਵੀਟ ਵਿੱਚ ਉਨ੍ਹਾਂ ਲਿਖਿਆ ਸੀ, 'ਵੱਡੀ ਗਿਣਤੀ ਵਿੱਚ ਲੋਕ ਮਾਣਯੋਗ ਪ੍ਰਧਾਨਮੰਤਰੀ ਦਾ ਇੰਤਜ਼ਾਰ ਕਰ ਰਹੇ ਹਨ।'

ਭਾਜਪਾ ਦੇ ਬੁਲਾਕੇ ਵਿਜੇ ਚੰਦਰ ਨੇ ਦੱਸਿਆ, ''ਲੋਕ ਸਵੇਰੇ ਤੋਂ ਇੰਤਜ਼ਾਰ ਕਰਕੇ ਥੱਕ ਚੁੱਕੇ ਸੀ ਅਤੇ ਹਨੇਰੇ ਨੂੰ ਲੈ ਕੇ ਚਿੰਤਤ ਸੀ।''

''ਉਨ੍ਹਾਂ ਨੂੰ ਲੱਗਿਆ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਦਾ ਭਾਸ਼ਣ ਚੱਲੇਗਾ, ਉਦੋਂ ਤੱਕ ਉਹ ਬਾਹਰ ਨਹੀਂ ਨਿਕਲ ਪਾਉਣਗੇ। ਇਸ ਲਈ ਕੁਝ ਲੋਕਾਂ ਦਾ ਇੱਕ ਸਮੂਹ ਗੇਟ ਚੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰਨ ਲੱਗਿਆ ਅਤੇ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਰੋਕਿਆ ਸੀ।''

ਇਹ ਵੀ ਪੜ੍ਹੋ:

ਪੁਲਿਸ ਨੇ ਆਪਣੀ ਮਰਜ਼ੀ ਨਾਲ ਰੈਲੀ ਛੱਡ ਕੇ ਜਾ ਰਹੇ ਲੋਕਾਂ ਨੂੰ ਜ਼ਬਰਦਸਤੀ ਕਿਉਂ ਰੋਕਿਆ? ਇਸ 'ਤੇ ਇੰਫਾਲ ਈਸਟ ਦੇ ਪੁਲਿਸ ਸੁਪਰੀਟੈਂਡੰਟ ਜੋਗੇਸ਼ ਚੰਦਰਾ ਹਾਊਬਿਜਨ ਨੇ ਕੋਈ ਕਮੈਂਟ ਨਹੀਂ ਕੀਤਾ।

ਸ਼ਾਮ ਨੂੰ 5.23 ਵਜੇ ਤੇ ਪੀਐਮ ਨਰਿੰਦਰ ਮੋਦੀ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਸੀ ਅਤੇ ਉਹ ਕਰੀਬ 22 ਮਿੰਟਾਂ ਤੱਕ ਬੋਲੇ ਸੀ।

ਇਸ ਰੈਲੀ ਦੇ ਜੋ ਵੀਡੀਓ ਇਹ ਕਹਿੰਦੇ ਹੋਏ ਸ਼ੇਅਰ ਕੀਤੇ ਜਾ ਰਹੇ ਹਨ ਕਿ ਲੋਕ ਪੀਐਮ ਦੇ ਭਾਸ਼ਣ ਦੇ ਦੌਰਾਨ ਹੀ ਵਾਪਸ ਪਰਤਣ ਲੱਗੇ ਸੀ, ਉਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਉਹ ਭਾਸ਼ਣ ਸ਼ੁਰੂ ਹੋਣ ਤੋਂ ਪਹਿਲੇ ਦੀ ਵੀਡੀਓ ਹਨ।

ਹੋਰ ਫੈਕਟ ਚੈੱਕ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)