ਆਈਪੀਐਲ-12: ਜਡੇਜਾ ਦੇ 3 ਚੌਕਿਆਂ ਨੇ ਕਿਵੇਂ ਮੈਚ ਦਾ ਪਾਸਾ ਪਲਟਿਆ

ਰਵਿੰਦਰ ਜਡੇਜਾ Image copyright Getty Images
ਫੋਟੋ ਕੈਪਸ਼ਨ 19ਵੇਂ ਓਵਰਾਂ 'ਚ ਹੈਰੀ ਗਰਨੀ ਦੀਆਂ ਗੇਂਦਾਂ 'ਤੇ ਲਗਾਤਾਰ ਤਿੰਨ ਚੌਕੇ ਮਾਰ ਕੇ ਚੇਨੱਈ ਨੂੰ ਜਿੱਤ ਵੱਲ ਲੈ ਗਏ

ਐਤਵਾਰ ਨੂੰ ਆਈਪੀਐਲ-12 'ਚ ਦੋ ਮੁਕਾਬਲੇ ਖੇਡੇ ਗਏ ਜਿੱਥੇ ਪਹਿਲੇ ਮੈਚ 'ਚ ਚੇਨੱਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਕਰਜ਼ ਨੂੰ 5 ਵਿਕਟਾਂ ਨਾਲ ਹਰਾਇਆ।

ਉੱਥੇ ਹੀ ਦੂਜੇ ਮੈਚ 'ਚ ਦਿੱਲੀ ਕੈਪੀਟਲਸ ਨੇ ਸਨਰਾਈਜਰਜ਼ ਹੈਦਰਾਬਾਦ ਨੂੰ ਉਸੇ ਦੇ ਘਰੇ 39 ਦੌੜਾਂ ਨਾਲ ਮਾਤ ਦਿੱਤੀ।

ਸਭ ਤੋਂ ਪਹਿਲਾ ਗੱਲ ਦੂਜੇ ਮੈਚ ਦੀ

ਇਸ ਮੁਕਾਬਲੇ 'ਚ ਸਨਰਾਈਜਰਜ਼ ਹੈਦਰਾਬਾਦ ਦੇ ਸਾਹਮਣੇ ਜਿੱਤ ਹਾਸਿਲ ਕਰਨ ਲਈ 156 ਦੌੜਾਂ ਦਾ ਟੀਚਾ ਸੀ ਪਰ ਦਿੱਲੀ ਦੇ ਗੇਂਦਬਾਜ਼ਾਂ ਦੇ ਸਾਹਮਣੇ ਉਸ ਦੀ ਪੂਰੀ ਟੀਮ 18.5 ਓਵਰਾਂ 'ਚ ਮਹਿਜ਼ 116 ਦੌੜਾਂ ਬਣਾ ਕੇ ਢੇਰ ਹੋ ਗਈ।

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਸਲਾਮੀ ਜੋੜੀ ਡੇਵਿਡ ਵਾਰਨਰ 51 ਦੌੜਾਂ ਬਣਾਈਆਂ

ਮੈਚ 'ਚ ਹੈਦਰਾਬਾਦ ਦੇ ਬੱਲੇਬਾਜ਼ਾਂ ਦਾ ਇਹ ਹਾਲ ਸੀ ਕਿ ਸਲਾਮੀ ਜੋੜੀ ਡੇਵਿਡ ਵਾਰਨਰ ਅਤੇ ਜੌਨੀ ਬੇਅਰਸਟੋ ਹੀ ਕੁਝ ਦੇਰ ਤੱਕ ਆਪਣੀ ਪੈੜ ਜਮਾ ਸਕੀ। ਇਨ੍ਹਾਂ ਦੋਵਾਂ ਨੇ ਪਹਿਲੇ ਵਿਕਟ ਲਈ 72 ਦੌੜਾਂ ਬਣਾਈਆਂ। ਵਾਰਨਰ ਨੇ 51 ਅਤੇ ਬੇਅਰਸਟੋ ਨੇ 41 ਦੌੜਾਂ ਬਣਾਈਆਂ।

ਇਸ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਦਿੱਲੀ ਦੇ ਤੇਜ਼ ਗੇਂਦਬਾਜ਼ਾਂ ਕੈਗਿਸੋ ਰਬਾੜਾ, ਕੀਮੋ ਪਾਲ ਅਤੇ ਕ੍ਰਿਸ ਮੋਰਿਸ ਦੀ ਤਿਕੜੀ ਦਾ ਸਾਹਮਣਾ ਨਹੀਂ ਕਰ ਸਕਿਆ।

ਕੈਗਿਸੋ ਰਬਾੜਾ ਨੇ 22 ਦੌੜਾਂ ਦੇ ਕੇ 4, ਕ੍ਰਿਸ ਮੋਰਿਸ ਨੇ 22 ਦੌੜਾਂ ਦੇ ਕੇ 3 ਅਤੇ ਕੀਮੋ ਪਾਲ ਨੇ 17 ਦੌੜਾਂ ਦੇ ਕੇ 3 ਵਿਕਟ ਹਾਸਿਲ ਕੀਤੇ।

ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੇ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਲਈ ਬੁਲਾਏ ਜਾਣ 'ਤੇ ਤੈਅ 20 ਓਵਰਾਂ 'ਚ 7 ਵਿਕਟਾਂ ਗੁਆ ਕੇ 155 ਦੌੜਾਂ ਬਣਾਈਆਂ।

ਇਸ ਜਿੱਤ ਨੇ ਨਾਲ ਹੀ ਦਿੱਲੀ ਕੈਪੀਟਲਸ 8 ਮੈਚਾਂ 'ਚ 5 ਜਿੱਤ ਕੇ ਸੂਚੀ 'ਚ ਦੂਜੇ ਥਾਂ 'ਤੇ ਆ ਗਈ ਹੈ।

ਧੋਨੀ ਦੀ ਚੇਨੱਈ ਦਾ ਜਿੱਤ ਦਾ ਜਲਵਾ ਕਾਇਮ

ਇਸ ਤੋਂ ਪਹਿਲਾਂ ਖੇਡੇ ਗਏ ਪਹਿਲੇ ਮੈਚ 'ਚ ਚੇਨੱਈ ਸੁਪਰ ਕਿੰਗਜ਼ ਨੇ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਦਿਆਂ ਹੋਇਆ ਈਡਨ ਗਾਰਡਨਸ 'ਚ ਮੇਜ਼ਬਾਨ ਕੋਲਕਾਤਾ ਨਾਈਟ ਰਾਈਡਰਸ ਨੂੰ 5 ਵਿਕਟਾਂ ਨਾਲ ਮਾਤ ਦਿੱਤੀ।

Image copyright Getty Images
ਫੋਟੋ ਕੈਪਸ਼ਨ ਕੋਲਕਾਤਾ ਨੇ ਸਲਾਮੀ ਬੱਲੇਬਾਜ਼ ਕ੍ਰਿਸ ਲਿਨ ਦੀਆਂ 82 ਤੇ ਨਿਤੀਸ਼ ਰਾਣਾ ਦੀਆਂ 21 ਦੌੜਾਂ ਦੀ ਮਦਦ ਨਾਲ 161 ਦੌੜਾਂ ਬਣਾਈਆਂ

ਚੇਨੱਈ ਦੇ ਸਾਹਮਣੇ ਜਿੱਤ ਹਾਸਿਲ ਕਰਨ ਲਈ 162 ਦੌੜਾਂ ਦਾ ਟੀਚਾ ਸੀ, ਜੋ ਇਸ ਨੇ ਸੁਰੇਸ਼ ਰੈਨਾ ਦੇ ਨਾਬਾਦ 58 ਅਤੇ ਰਵਿੰਦਰ ਜਡੇਜਾ ਦੀਆਂ ਨਾਬਾਦ 31 ਦੌੜਾਂ ਦੀ ਮਦਦ ਨਾਲ ਦੋ ਗੇਂਦਾਂ ਰਹਿੰਦਿਆਂ ਹੀ 19.4 ਓਵਰਾਂ 'ਚ 5 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ।

ਇਸ ਤੋਂ ਪਹਿਲਾਂ ਟੌਸ ਹਾਰ ਕੇ ਬੱਲੇਬਾਜ਼ੀ ਕਰਦਿਆਂ ਹੋਇਆ ਕੋਲਕਾਤਾ ਨੇ ਸਲਾਮੀ ਬੱਲੇਬਾਜ਼ ਕ੍ਰਿਸ ਲਿਨ ਦੀਆਂ 82 ਅਤੇ ਨਿਤੀਸ਼ ਰਾਣਾ ਦੀਆਂ 21 ਦੌੜਾਂ ਦੀ ਮਦਦ ਨਾਲ ਤੈਅ 20 ਓਵਰਾਂ 'ਚ 8 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ।

ਜਡੇਜਾ ਨੇ ਵੀ ਦਿਖਾਇਆ ਬੱਲੇ ਦਾ ਜ਼ੋਰ

ਇਸ ਮੈਚ ਦੇ ਹੀਰੋ ਵੈਸੇ ਤਾਂ ਸੁਰੇਸ਼ ਰੈਨਾ ਜੋ ਲੰਬੇ ਸਮੇਂ ਬਾਅਦ ਆਪਣੀ ਲੈਅ 'ਚ ਵਾਪਸ ਆਏ ਹਨ ਪਰ ਮੈਚ 'ਚ ਰੋਮਾਂਚ ਰਵਿੰਦਰ ਜਡੇਜਾ ਨੇ ਵੀ ਪੈਦਾ ਕੀਤਾ।

ਉਨ੍ਹਾਂ ਨੇ ਪਾਰੀ ਦੇ 19ਵੇਂ ਓਵਰਾਂ 'ਚ ਹੈਰੀ ਗਰਨੀ ਦੀਆਂ ਗੇਂਦਾਂ 'ਤੇ ਲਗਾਤਾਰ ਤਿੰਨ ਚੌਕੇ ਮਾਰ ਕੇ ਚੇਨੱਈ ਨੂੰ ਜਿੱਤ ਵੱਲ ਲੈ ਗਏ।

ਇਸ ਓਵਰ 'ਚ 16 ਦੌੜਾਂ ਕੋਲਕਾਤਾ ਦੀ ਹਾਰ ਦਾ ਮੁੱਖ ਕਾਰਨ ਵੀ ਸਾਬਿਤ ਹੋਈਆਂ।

Image copyright Reuters
ਫੋਟੋ ਕੈਪਸ਼ਨ ਸਰੇਸ਼ ਰੈਨਾ ਨੇ ਨਾਬਾਦ ਰਹਿ ਕੇ 58 ਦੌੜਾਂ ਬਣਾਈਆਂ

ਆਖ਼ਰੀ ਓਵਰ 'ਚ ਤਾਂ ਚੇਨੱਈ ਨੂੰ ਜਿੱਤ ਹਾਸਿਲ ਕਰਨ ਲਈ 8 ਦੌੜਾਂ ਦੀ ਲੋੜ ਸੀਜੋ ਪਿਯੂਸ਼ ਚਾਵਲਾ ਦੀਆਂ ਗੇਂਦਾਂ 'ਤੇ ਆਸਾਨੀ ਨਾਲ ਬਣ ਗਈਆਂ।

ਇਸ ਮੁਕਾਬਲੇ 'ਚ ਸੁਰੇਸ਼ ਰੈਨਾ ਵੀ 42 ਗੇਂਦਾਂ 'ਤੇ 7 ਚੌਕੇ ਅਤੇ ਇੱਕ ਛੱਕੇ ਨਾਲ ਬਣਾਈਆਂ ਗੀਆਂ ਨਾਬਾਦ 58 ਦੌੜਾਂ ਦੀ ਬਦੌਲਤ ਸੁਰਖ਼ੀਆਂ 'ਚ ਰਹੇ। ਇਹ ਆਈਪੀਐਲ 'ਚ ਸੁਰੇਸ਼ ਰੈਨਾ ਦਾ ਪਹਿਲਾ ਸੈਂਕੜਾ ਸੀ।

ਸੁਪਰ ਫੋਰ 'ਚ ਪਹੁੰਚਣ ਦੇ ਬੇਹੱਦ ਨਜ਼ਦੀਕ ਚੇਨੱਈ

ਇਸ ਜਿੱਤ ਦੀ ਬਦੌਲਤ ਪਿਛਲੀ ਚੈਂਪੀਅਨ ਚੇਨੱਈ ਤੇਜ਼ੀ ਨਾਲ ਅੰਕ ਸੂਚੀ 'ਚ ਟੌਪ 'ਤੇ ਕਾਇਮ ਹੈ, ਇਸ ਨਾਲ ਹੀ ਹੁਣ ਉਸ ਦੇ ਖਾਤੇ 'ਚ 8 ਮੈਚਾਂ ਚੋਂ 7 ਵਿੱਚ ਜਿੱਤ ਦਰਜ ਕਰਾ ਕੇ 14 ਅੰਕ ਹਨ।

ਦੂਜੇ ਨੰਬਰ 'ਤੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਉਸ ਦੇ ਵਿਚਾਲੇ 6 ਅੰਕਾਂ ਦੇ ਫ਼ਾਸਲਾ ਹੈ। ਅੱਠਾਂ ਮੈਚਾਂ 'ਤੋਂ 4 ਹਾਰਨ ਤੋਂ ਬਾਅਦ ਕੋਲਕਾਤਾ ਕੋਲ 8 ਅੰਕ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।