ਮੋਦੀ ਦੇ 'ਰਹੱਸਮਈ ਕਾਲੇ ਟਰੰਕ' ਵਿਚ ਕੀ ਸੀ - ਕਾਂਗਰਸ ਦੇ ਪੱਛਿਆ ਸਵਾਲ

ਨਰਿੰਦਰ ਮੋਦੀ Image copyright Pti
ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਮੋਦੀ ਨੇ 9 ਅਪ੍ਰੈਲ ਨੂੰ ਕਰਨਾਟਕ ਦੇ ਚਿਤਰਦੁਰਗ 'ਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ

ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ 'ਚੋ ਇੱਕ 'ਸ਼ੱਕੀ ਕਾਲਾ ਟਰੰਕ' ਲੈ ਕੇ ਜਾਣ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ।ਪਾਰਟੀ ਦਾ ਕਹਿਣਾ ਹੈ ਕਿ ਮੋਦੀ ਦੇ ਕਰਨਾਟਕ 'ਚ ਚਿਤਰਦੁਰਗ ਦੇ ਚੋਣ ਦੌਰੇ 'ਚ ਇਸ ਟਰੰਕ ਨੂੰ ਹੈਲੀਕਾਪਟਰ 'ਚੋਂ ਉਤਾਰਿਆ ਗਿਆ।

ਕਾਂਗਰਸ ਆਗੂ ਆਨੰਦ ਸ਼ਰਮਾਂ ਨੇ ਮੀਡੀਆ ਨੂੰ ਦੱਸਿਆ, ''ਜਦੋਂ ਪ੍ਰਧਾਨ ਮੰਤਰੀ ਕਿਤੇ ਵੀ ਜਾਂਦੇ ਹਨ ਤਾਂ ਉਨ੍ਹਾਂ ਕਾਫ਼ਲੇ ਵਿਚ ਤਿੰਨ ਹੈਲੀਕਾਪਟਰ ਹੁੰਦੇ ਹਨ, ਉਹ ਐੱਸਪੀਜੀ ਦੇ ਸੁਰੱਖਿਆ ਘੇਰੇ ਵਿਚ ਹੁੰਦੇ ਹਨ ਅਤੇ ਦੋ ਹੈਲੀਕਾਪਟਰ ਉਨ੍ਹਾਂ ਦੀ ਸਫ਼ਰ ਦੌਰਾਨ ਅਗਵਾਈ ਕਰਦੇ ਹਨ। ''

''ਸੁਰੱਖਿਆ ਨਾਲ ਸਬੰਧਤ ਸਮਾਨ ਉਸ ਵਿਚ ਹੁੰਦਾ ਹੈ ਅਤੇ ਚਿਤਰਦੁਰਗਾ ਦੇ ਦੌਰੇ ਦੌਰਾਨ ਐੱਸਪੀਜੀ ਤੇ ਅਮਲਾ ਫੈਲਾ ਮੌਜੂਦ ਸੀ।''

ਕਿਸੇ ਨਿੱਜੀ ਗੱਡੀ 'ਚ ਲਿਜਾਇਆ ਗਿਆ ਟਰੰਕ

ਆਨੰਦ ਸ਼ਰਮਾ ਨੇ ਕਿਹਾ, ਜਦੋਂ ਚਿਤਰਦੁਰਗਾ ਵਿਚ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਉਤਾਰਿਆ ਗਿਆ, ''ਪਹਿਲੀ ਵਾਰ ਦੇਖਿਆ ਗਿਆ ਕਿ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਵਿੱਚੋਂ ਵੱਡਾ ਟਰੰਕ ਕੱਢਿਆ ਗਿਆ। ਇਸ ਨੂੰ ਇੱਕ ਅਜਿਹੀ ਗੱਡੀ ਵਿਚ ਰੱਖਿਆ ਗਿਆ ਜਿਹੜੀ ਕਿ ਪ੍ਰਧਾਨ ਮੰਤਰੀ ਦੇ ਸੁਰੱਖਿਆ ਕਾਫ਼ਲੇ ਦਾ ਹਿੱਸਾ ਨਹੀਂ ਸੀ ਅਤੇ ਇਹ ਗੱਡੀ ਉੱਥੋਂ ਚਲੀ ਗਈ। ਇਸ ਲਈ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਉਸ ਕਾਲੇ ਟਰੰਕ ਵਿਚ ਕੀ ਸੀ। ''

Image copyright Ananad sharma /FB

ਅਨੰਦ ਸ਼ਰਮਾ ਨੇ ਅੱਗੇ ਸਵਾਲ ਕੀਤਾ, ''ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਵਿਚ ਇੰਨਾ ਭਾਰੀ ਟਰੰਕ ਕਿਉਂ ਲਿਜਾਇਆ ਜਾ ਰਿਹਾ ਸੀ, ਆਮ ਤੌਰ ਉੱਤੇ ਇਹ ਦੂਜੇ ਹੈਲੀਕਾਪਟਰ ਵਿਚ ਜਾਂਦਾ ਹੈ, ਦੋ ਹੈਲੀਕਾਪਟਰ ਵੀ ਸਨ, ਜੇਕਰ ਇਹ ਸੁਰੱਖਿਆ ਯੰਤਰਾਂ ਨਾਲ ਸਬੰਧਤ ਸੀ ਤਾਂ ਐਡਵਾਂਸ ਵਿਚ ਕਿਉਂ ਭੇਜਿਆ ਗਿਆ, ਜਿਸ ਨਿੱਜੀ ਗੱਡੀ ਵਿਚ ਇਹ ਟਰੰਕ ਰੱਖਿਆ ਗਿਆ ਸੀ ਉਹ ਕਿਸ ਦਾ ਸੀ, ਉਹ ਟਰੰਕ ਕਿੱਥੇ ਗਿਆ''

ਆਨੰਦ ਸ਼ਰਮਾ ਨੇ ਕਿਹਾ, '' ਇਹ ਸਾਰੇ ਸਵਾਲ ਕਰਨਾਟਕ ਕਾਂਗਰਸ ਨੇ ਉਠਾਏ ਹਨ, ਇਸ ਸੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ ਇਹ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਸਵਾਲ ਖੜ੍ਹਾ ਕਰਦਾ ਹੈ, ਕੋਈ ਮੰਤਰੀ ਜਾਂਚ ਪ੍ਰਧਾਨ ਮੰਤਰੀ ਅਜਿਹੀ ਚੀਜ਼ ਨਹੀਂ ਲਿਜਾ ਸਕਦਾ ਜਿਸ ਨਾਲ ਚੋਣ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੋਵੇ, ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।''

ਇਹ ਵੀ ਪੜ੍ਹੋ-

ਪ੍ਰਧਾਨ ਮੰਤਰੀ ਮੋਦੀ ਨੇ 9 ਅਪ੍ਰੈਲ ਨੂੰ ਕਰਨਾਟਕ ਦੇ ਚਿਤਰਦੁਰਗ 'ਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਸ਼ਰਮਾ ਨੇ ਪੁੱਛਿਆ, "ਅਸੀਂ ਦੇਖਿਆ ਹੈ ਕਿ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੇ ਨਾਲ ਤਿੰਨ ਹੋਰ ਹੈਲੀਕਾਪਟਰ ਉਡ ਰਹੇ ਸਨ। ਲੈਂਡਿੰਗ ਤੋਂ ਬਾਅਦ ਇੱਕ ਕਾਲਾ ਟਰੰਕ ਉਤਾਰਿਆ ਗਿਆ ਅਤੇ ਉਸ ਨੂੰ ਇੱਕ ਨਿੱਜੀ ਕਾਰ ਵਿੱਚ ਰੱਖ ਕੇ ਲੈ ਕੇ ਗਏ, ਜੋ ਕਿ ਐਸਪੀਜੀ ਦੇ ਕਾਫ਼ਲੇ ਦਾ ਹਿੱਸਾ ਨਹੀਂ ਸੀ। ਬਕਸੇ 'ਚ ਕੀ ਸੀ। ਜੇਕਰ ਉਸ ਵਿੱਚ ਕੈਸ਼ ਨਹੀਂ ਸੀ ਤਾਂ ਉਸ ਦੀ ਜਾਂਚ ਹੋਣੀ ਚਾਹੀਦੀ ਹੈ?"

ਇਹ ਵੀ ਪੜ੍ਹੋ-

ਹਾਲਾਂਕਿ ਇਸ ਤੋਂ ਬਾਅਦ ਕਈ ਟਵਿੱਟਰ ਯੂਜ਼ਰਾਂ ਨੇ ਵੀ ਇਸ 'ਤੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕੀਤੀ

@manix2019 ਲਿਖਦੇ ਹਨ ਕਿ ਦੋ ਲੋਕਾਂ ਨੇ ਇਸ ਬਕਸੇ ਨੂੰ ਚੁੱਕਿਆ ਕਿ ਯਾਨਿ ਕਿ ਇਸ ਦਾ ਭਾਰ ਕਰੀਬ 100 ਕਿਲੋ ਹੋ ਸਕਦਾ, ਇਸ ਤਰ੍ਹਾਂ ਇਸ 'ਚ ਕਰੰਸੀ ਦੀ ਸੰਭਾਵਨਾ ਹੋ ਸਕਦੀ ਹੈ। ਇਸ ਵਿੱਚ ਸੋਨਾ-ਚਾਂਦੀ ਤਾਂ ਨਹੀਂ ਹੋ ਸਕਦਾ।

ਅੱਟਾਪੱਟ ਨਾਮ ਦੇ ਟਵਿੱਟਰ ਹੈਂਡਲ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਬੰਧਤ ਹੈ, ਤੁਸੀਂ ਸੁਰੱਖਿਆ 'ਤੇ ਸਵਾਲ ਚੁੱਕ ਕੇ ਕਿਸ ਨੂੰ ਹੁਸ਼ਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਦੁਸ਼ਮਣ ਦੇਸ ਦੇ ਏਜੰਟ ਤਾਂ ਨਹੀਂ ਹੋ।

@whoamisur ਨਾਮ ਦੇ ਟਵਿੱਟਰ ਹੈਂਡਲਰ ਉਨ੍ਹਾਂ ਦੇ ਹੱਕ 'ਚ ਭੁਗਤਦੇ ਨਜ਼ਰ ਆਏ, ਉਨ੍ਹਾਂ ਨੇ ਲਿਖਿਆ ਕਿ ਮੋਦੀ ਕੋਈ ਆਮ ਆਦਮੀ ਨਹੀਂ ਹੈ, ਉਹ ਭਾਰਤ ਦੇ ਪ੍ਰਧਾਨ ਮੰਤਰੀ ਹਨ ਅਤੇ ਇਸ ਟਰੰਕ 'ਚ ਉਨ੍ਹਾਂ ਦੇ ਸੁਰੱਖਿਆ ਦੀ ਸੰਬਧੀ ਸਮੱਗਰੀ ਵੀ ਹੋ ਸਕਦੀ ਹੈ।

ਹਾਲਾਂਕਿ ਇਸ ਨੇ ਜਵਾਬ 'ਚ ਰਘੁਰਾਮਨ ਨੇ ਲਿਖਿਆ, "ਫਿਰ ਉਹ ਨਿੱਜੀ ਕਾਰ 'ਚ ਉਸ ਟਰੰਕ ਨੂੰ ਰੱਖ ਦੌੜ ਕਿਉਂ ਗਏ।"

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।