ਆਜ਼ਮ ਖ਼ਾਨ ਦੇ ਜੈਪ੍ਰਦਾ ਬਾਰੇ ਬਿਆਨ 'ਤੇ ਸਿਆਸਤ ਗਰਮਾਈ -ਲੋਕ ਸਭਾ ਚੋਣਾਂ 2019

ਜਯਾ ਪ੍ਰਦਾ Image copyright Getty Images/Facebook/JayaPrada

"ਰਾਮਪੁਰ ਵਾਸੀਆਂ ਨੂੰ ਜਿਨ੍ਹਾਂ ਨੂੰ ਸਮਝਣ 'ਚ 17 ਸਾਲ ਲੱਗੇ, ਮੈਂ ਉਨ੍ਹਾਂ ਨੂੰ 17 ਦਿਨਾਂ 'ਚ ਹੀ ਪਛਾਣ ਲਿਆ ਸੀ ਕਿ ਉਨ੍ਹਾਂ ਦੇ ਅੰਡਰਵਿਅਰ ਦਾ ਰੰਗ ਖਾਕੀ ਹੈ।"

ਇਹ ਬਿਆਨ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਨੇ ਐਤਵਾਰ ਨੂੰ ਰਾਮਪੁਰ ਦੀ ਚੋਣ ਸਭਾ ਦੌਰਾਨ ਭਾਜਪਾ ਨੇਤਾ ਜਯਾ ਪ੍ਰਦਾ 'ਤੇ ਟਿੱਪਣੀ ਕਰਦਿਆਂ ਦਿੱਤਾ।

ਆਜ਼ਮ ਖ਼ਾਨ ਦੇ ਇਸ ਬਿਆਨ ਦਾ ਕੌਮੀ ਮਹਿਲਾ ਕਮਿਸ਼ਨ ਅਤੇ ਸੁਸ਼ਮਾ ਸਵਰਾਜ ਸਣੇ ਦੇਸ ਦੀਆਂ ਤਮਾਮ ਸੀਨੀਅਰ ਮਹਿਲਾ ਨੇਤਾਵਾਂ ਨੇ ਵਿਰੋਧ ਕੀਤਾ ਹੈ।

ਜਯਾ ਪ੍ਰਦਾ ਨੇ ਇਸ ਮਾਮਲੇ 'ਤੇ ਟਿੱਪਣੀ ਕਰਦਿਆਂ ਹੋਇਆ ਕਿਹਾ ਹੈ ਕਿ ਆਜ਼ਮ ਖ਼ਾਨ ਦੀ ਉਮੀਦਵਾਰੀ ਰੱਦ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਚੋਣਾਂ ਜਿੱਤ ਜਾਂਦੇ ਹਨ ਤਾਂ ਔਰਤਾਂ ਲਈ ਹਾਲਾਤ ਖ਼ਰਾਬ ਹੋਣਗੇ।

ਇਹ ਵੀ ਪੜ੍ਹੋ-

ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਆਜ਼ਮ ਖ਼ਾਨ ਨੂੰ ਨੋਟਿਸ ਜਾਰੀ ਕਰਦਿਆਂ ਹੋਇਆ ਸਪੱਸ਼ਟੀਕਰਨ ਮੰਗਿਆ ਹੈ।

Image copyright NCW

ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਨੇਤਾਵਾਂ ਤੋਂ ਲੈ ਕੇ ਆਮ ਲੋਕ ਆਜ਼ਮ ਖ਼ਾਨ ਦੇ ਬਿਆਨ 'ਤੇ ਅਖਿਲੇਸ਼ ਯਾਦਵ ਦੀ ਚੁੱਪੀ 'ਤੇ ਸਵਾਲ ਚੁੱਕ ਰਹੇ ਹਨ।

ਉੱਥੇ ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਇਸ ਮੁੱਦੇ 'ਤੇ ਕਿਸੇ ਤਰ੍ਹਾਂ ਦੀ ਬਿਆਨ ਦੇਣ ਦੀ ਥਾਂ ਆਜ਼ਮ ਖ਼ਾਨ ਦੇ ਨਾਲ ਹੱਥ ਮਿਲਾਉਂਦਿਆਂ ਟਵਿੱਟਰ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ-

Image copyright Facebook/SamajwadiParty

ਕੀ ਕਿਹਾ ਜੈਪ੍ਰਦਾ ਨੇ

ਜੈਪ੍ਰਦਾ ਨੇ ਇਸ ਮਾਮਲੇ 'ਤੇ ਆਪਣੀ ਗੱਲ ਰੱਖਦਿਆਂ ਕਿਹਾ ਹੈ, "ਉਨ੍ਹਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। 2009 'ਚ ਮੈਂ ਉਨ੍ਹਾਂ ਦੀ ਪਾਰਟੀ ਦੀ ਉਮੀਦਵਾਰ ਸੀ। ਜਦੋਂ ਮੇਰੇ ਉੱਤੇ ਇਸ ਤਰ੍ਹਾਂ ਦੀ ਟਿੱਪਣੀ ਹੋਈ ਸੀ ਤਾਂ ਪਾਰਟੀ 'ਚ ਹੁੰਦਿਆਂ ਹੋਇਆ ਵੀ ਅਖਿਲੇਸ਼ ਨੇ ਮੇਰਾ ਸਮਰਥਨ ਨਹੀਂ ਕੀਤਾ ਸੀ। ਜੇਕਰ ਉਹ ਅਜਿਹੀ ਟਿੱਪਣੀ ਨਹੀਂ ਕਰਦੇ ਹਨ ਤਾਂ ਉਹ ਇੱਕ ਨਵੀਂ ਗੱਲ ਹੋਵੇਗੀ।"

"ਪਰ ਗੱਲ ਇਹ ਹੈ ਕਿ ਇਨ੍ਹਾਂ ਦਾ ਪੱਧਰ ਇੰਨਾ ਹੇਠਾ ਡਿੱਗ ਗਿਆ ਹੈ। ਉਹ ਲੋਕਤੰਤਰ ਅਤੇ ਸੰਵਿਧਾਨ ਨੂੰ ਖੂੰਜੇ ਲਾ ਰਹੇ ਹਨ। ਮੈਂ ਇੱਕ ਔਰਤ ਹਾਂ ਅਤੇ ਜੋ ਟਿੱਪਣੀ ਮੇਰੇ 'ਤੇ ਕੀਤੀ ਗਈ ਹੈ, ਉਸ ਨੂੰ ਆਪਣੇ ਮੂੰਹੋਂ ਬੋਲ ਵੀ ਨਹੀਂ ਸਕਦੀ।"

"ਇਸ ਵਾਰ ਉਨ੍ਹਾਂ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ ਹੈ। ਮੇਰੀ ਸਹਿਣਸ਼ੀਲਤਾ ਖ਼ਤਮ ਹੋ ਰਹੀ ਹੈ। ਹੁਣ ਉਹ ਮੇਰੇ ਲਈ ਭਰਾ ਨਹੀਂ ਹਨ ਅਤੇ ਕੁਝ ਵੀ ਨਹੀਂ ਹਨ। ਮੈਂ ਅਜਿਹਾ ਕੀ ਕਹਿ ਦਿੱਤਾ ਕਿ ਉਹ ਇਸ ਤਰ੍ਹਾਂ ਦੀ ਟਿੱਪਣੀ ਕਰ ਰਹੇ ਹਨ।"

"ਪਰ ਉਨ੍ਹਾਂ 'ਤੇ ਐਫਆਈਆਰ ਵੀ ਹੋਈ ਹੈ ਲੱਗਦਾ ਹੈ ਮਾਮਲਾ ਜਨਤਾ ਤੱਕ ਪਹੁੰਚ ਗਿਆ ਹੈ। ਮੈਂ ਚਾਹੁੰਦੀ ਹਾਂ ਕਿ ਚੋਣਾਂ 'ਚੋਂ ਇਸ ਦੀ ਉਮੀਦਵਾਰੀ ਰੱਦ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਇਹ ਵਿਅਕਤੀ ਚੋਣ ਜਿੱਤ ਗਿਆ ਤਾਂ ਸਮਾਜ 'ਚ ਔਰਤਾਂ ਨੂੰ ਥਾਂ ਨਹੀਂ ਮਿਲੇਗੀ।"

ਚੁੱਪ ਕਿਉਂ ਹਨ ਅਖਿਲੇਸ਼?

ਆਜ਼ਮ ਖ਼ਾਨ ਦੀ ਇਸ ਟਿੱਪਣੀ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ, "ਮੁਲਾਇਮ ਭਾਈ, ਤੁਸੀਂ ਸਮਾਜਵਾਦੀ ਪਾਰਟੀ ਦੇ ਪਿਤਾਮਾ ਹੋ। ਤੁਹਾਡੇ ਸਾਹਮਣੇ ਦਰੋਪਦੀ ਦਾ ਚੀਰ ਹਰਣ ਹੋ ਰਿਹਾ ਹੈ। ਤੁਸੀਂ ਭੀਸ਼ਮ ਵਾਂਗ ਮੌਨ ਧਾਰਨ ਦੀ ਗ਼ਲਤੀ ਨਾ ਕਰੋ।"

ਸੋਸ਼ਲ ਮੀਡੀਆ ਤੋਂ ਲੈ ਕੇ ਟੀਵੀ ਸਕਰੀਨ 'ਤੇ ਛਾਏ ਇਸ ਵਿਵਾਦ ਦੌਰਾਨ ਅਖਿਲੇਸ਼ ਯਾਦਵ ਨੇ ਆਪਣੀ ਰਾਮਪੁਰ ਰੈਲੀ ਦੀਆਂ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਹਨ।

Image copyright TWITTER/AKHILESH YADAV

ਸੋਸ਼ਲ ਮੀਡੀਆ ਯੂਜਰਜ਼ ਨੇ ਇਨ੍ਹਾਂ ਤਸਵੀਰਾਂ ਨੂੰ ਜਾਰੀ ਕਰਨ 'ਤੇ ਅਖਿਲੇਸ਼ ਯਾਦਵ ਦੀ ਆਲੋਚਨਾ ਕੀਤੀ ਹੈ।

ਲੇਖਕਾ ਅਦਵੈਤਾ ਕਾਲਾ ਲਿਖਦੀ ਹੈ, "ਹੁਣ ਕੌਮੀ ਮਹਿਲਾ ਕਮਿਸ਼ਨ ਅਤੇ ਚੋਣ ਕਮਿਸ਼ਨ ਕੋਲੋਂ ਆਸ ਹੈ। ਲੀਡਰਸ਼ਿਪ ਕੋਲੋਂ ਕੋਈ ਉਮੀਦ ਨਹੀਂ।"

ਕੌਸਤੁੰਭ ਮਿਸ਼ਰਾ ਨਾਮ ਦੇ ਟਵਿੱਟਰ ਯੂ਼ਜ਼ਰ ਲਿਖਦੇ ਹਨ, "ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਹੁਣ ਤੱਕ ਤੁਸੀਂ ਮੁਆਫ਼ੀ ਤੱਕ ਨਹੀਂ ਮੰਗੀ ਅਤੇ ਕਿਵੇਂ ਬੇਸ਼ਰਮੀ ਨਾਲ ਤੁਸੀਂ ਟਵੀਟ ਕਰ ਰਹੇ ਹੋ। ਇਹ ਹੈ ਸਪਾ-ਬਸਪਾ ਵਰਗੇ ਛੋਟੇ ਦਲਾਂ ਦੀ ਲਾਲਚੀ ਸੋਚ।"

ਸੋਸ਼ਲ ਮੀਡੀਆ 'ਤੇ ਕਈ ਕਾਂਗਰਸ ਸਮਰਥਕਾਂ ਨੇ ਵੀ ਟਵੀਟ ਕਰਕੇ ਅਖਿਲੇਸ਼ ਦੀ ਆਲੋਚਨਾ ਕੀਤੀ ਹੈ।

ਇੱਕ ਅਜਿਹੇ ਹੀ ਟਵਿੱਟਰ ਯੂਜ਼ਰਸ ਵਿਵੇਕ ਸਿੰਘ ਕਹਿੰਦੇ ਹਨ, "ਭਾਈ ਜੀ, ਥੋੜ੍ਹਾ ਸਮਝਾਓ, ਆਜ਼ਮ ਖ਼ਾਨ ਜੀ ਨੂੰ, ਦਿਮਾਗ਼ ਟਿਕਾਣੇ ਰੱਖ ਕੇ ਬੋਲਿਆਂ ਕਰਨ। ਮੈਨੂੰ ਨਹੀਂ ਲਗਦਾ ਕਿ ਰਾਮਪੁਰ ਜਾਂ ਦੇਸ ਨੂੰ ਆਜ਼ਮ ਖ਼ਾਨ ਦੀ ਲੋੜ ਹੈ। ਅਸੀਂ ਸਾਰੇ ਔਰਤ ਦੀ ਕੁੱਖੋਂ ਜੰਮੇ ਹਾਂ... ਇਹ ਸਾਨੂੰ ਨਹੀਂ ਭੁਲਣਾ ਚਾਹੀਦਾ। ਜੈਪ੍ਰਦਾ ਵਿਰੋਧੀ ਹੋ ਸਕਦੀ ਹੈ ਪਰ ਉਹ ਵੀ ਇੱਕ ਔਰਤ ਹੈ।"

ਉੱਥੇ ਹੀ ਟਵਿੱਟਰ ਯੂਜ਼ਰ ਮਾਇਆ ਮਿਸ਼ਰਾ ਲਿਖਦੀ ਹੈ, "ਮਾਂ-ਭੈਣ ਦੇ ਨਾਲ ਵੀ ਅਜਿਹੀ ਭਾਸ਼ਾ ਦੀ ਵਰਤੋਂ ਕਰਦੇ ਹੋ, ਆਜ਼ਮ ਖ਼ਾਨ ਨੂੰ ਇੰਨੀ ਇੱਜ਼ਤ ਦੇ ਰਹੇ ਹੋ @yadavakhilesh"

ਹਾਲਾਂਕਿ, ਆਜ਼ਮ ਖ਼ਾਨ ਨੇ ਅਜਿਹਾ ਬਿਆਨ ਦੇਣ ਤੋਂ ਇਨਕਾਰ ਕੀਤਾ ਹੈ।

Image copyright Facebook/SamajwadiParty

ਕੀ ਕਹਿੰਦੀ ਹੈ ਸਮਾਜਵਾਦੀ ਪਾਰਟੀ?

ਸਮਾਜਵਾਦੀ ਪਾਰਟੀ ਦੇ ਬੁਲਾਰੇ ਘਨਸ਼ਿਆਮ ਤਿਵਾੜੀ ਨੇ ਬੀਬੀਸੀ ਨੂੰ ਦੱਸਿਆ ਹੈ, "ਸਾਡੀ ਪਾਰਟੀ ਚਾਹੁੰਦੀ ਸੀ ਕਿ ਇਸ ਮੁੱਦ 'ਤੇ ਆਜ਼ਮ ਖ਼ਾਨ ਆਪਣਾ ਬਿਆਨ ਦੇਣ ਅਤੇ ਉਨ੍ਹਾਂ ਨੇ ਦੇ ਦਿੱਤਾ ਹੈ।"

"ਅਜਿਹੇ ਵਿੱਚ ਸਾਡੇ ਲਈ ਇਹ ਮੁੱਦਾ ਖ਼ਤਮ ਹੋ ਗਿਆ ਹੈ। ਆਉਣ ਵਾਲੇ ਦਿਨਾਂ 'ਚ ਜਦੋਂ ਸਾਡੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਕਾਨਫਰੰਸ ਕਰਨਗੇ ਤਾਂ ਪੱਤਰਕਾਰ ਉਨ੍ਹਾਂ ਕੋਲੋਂ ਸਵਾਲ ਕਰ ਸਕਦੇ ਹਨ ਕਿ ਉਨ੍ਹਾਂ ਦਾ ਨਿੱਜੀ ਤੌਰ 'ਤੇ ਇਸ ਬਾਰੀ ਕੀ ਸੋਚਣਾ ਹੈ।"

ਜਦੋਂ ਸਮਾਜਵਾਦੀ ਪਾਰਟੀ ਦੇ ਬੁਲਾਰੇ ਘਨਸ਼ਿਆਮ ਤਿਵਾੜੀ ਨਾਲ ਆਜ਼ਮ ਖ਼ਾਨ ਦੀ ਉਮੀਦਾਵਾਰੀ ਕੱਟੇ ਜਾਣ ਦੀ ਮੰਗ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪਾਰਟੀ ਅਜਿਹੀ ਕਿਸੇ ਮੰਗ ਨੂੰ ਸਵੀਕਾਰ ਨਹੀਂ ਕਰੇਗੀ।"

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।