ਲੋਕ ਸਭਾ ਚੋਣਾਂ 2019: ਦੂਜੇ ਗੇੜ 'ਚ 61.12 ਫ਼ੀਸਦ ਵੋਟਿੰਗ, ਤਮਿਲ ਨਾਡੂ ਵਿੱਚ ਬੂਥ 'ਤੇ ਇੱਕ ਵੋਟਰ ਦੀ ਮੌਤ

ਵੋਟਿੰਗ
ਤਸਵੀਰ ਕੈਪਸ਼ਨ,

ਕੋਇੰਬਟੂਰ ਦੀ ਰਹਿਣ ਵਾਲੀ 99 ਸਾਲਾ ਨੰਨਾਮਲ ਇੱਕ ਯੋਗ ਟ੍ਰੇਨਰ ਹਨ, ਪਿਛਲੇ ਸਾਲ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਨਵਾਜ਼ਿਆ ਗਿਆ ਸੀ

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਵਿੱਚ ਵੀਰਵਾਰ ਨੂੰ ਦੇਸ ਦੇ 12 ਸੂਬਿਆਂ ਅਤੇ ਇੱਕ ਕੇਂਦਰ ਸਾਸ਼ਿਤ ਪ੍ਰਦੇਸ਼ ਦੀਆਂ 95 ਸੀਟਾਂ ਉੱਤੇ ਵੋਟਿੰਗ ਮੁਕੰਮਲ ਹੋ ਗਈ ਹੈ।

ਚੋਣ ਕਮਿਸ਼ਨ ਮੁਤਾਬਕ ਦੂਜੇ ਗੇੜ ਵਿੱਚ 5.40 ਵਜੇ ਤੱਕ ਔਸਤਨ ਵੋਟਿੰਗ 61.12 ਰਹੀ।

ਕਮਿਸ਼ਨ ਮੁਤਾਬਕ ਅਸਾਮ ਵਿੱਚ 73.32, ਬਿਹਾਰ ਵਿੱਚ 58.14, ਛੱਤੀਸਗੜ ਵਿੱਚ 68.70, ਜੰਮੂ-ਕਸ਼ਮੀਰ ਵਿੱਚ 43.37, ਕਰਨਾਟਕ ਵਿੱਚ 61.80, ਮਹਾਰਾਸ਼ਟਰ ਵਿੱਚ 55.37, ਮਣੀਪੁਰ ਵਿੱਚ 74.69, ਓਡੀਸ਼ਾ ਵਿੱਚ 57.41, ਪੁਡੂਚੇਰੀ ਵਿੱਚ 72.40, ਤਮਿਲ ਨਾਡੂ ਵਿੱਚ 61.52, ਉੱਤਰ ਪ੍ਰਦੇਸ਼ ਵਿੱਚ 58.12 ਅਤੇ ਪੱਛਮ ਬੰਗਾਲ ਵਿੱਚ 75.27 ਫ਼ੀਸਦ ਵੋਟਿੰਗ ਹੋਈ।

ਦੂਜੇ ਗੇੜ ਵਿੱਚ ਅਸਾਮ, ਬਿਹਾਰ, ਜੰਮੂ ਤੇ ਕਸ਼ਮੀਰ, ਮਹਾਰਾਸ਼ਟਰ, ਮਣੀਪੁਰ, ਉਡੀਸ਼ਾ, ਪੁਡੂਚੇਰੀ, ਤਮਿਲਨਾਡੂ. ਤ੍ਰਿਪੁਰਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ ਸੀਟਾਂ ਉੱਤੇ ਵੋਟਾਂ ਹੋਈਆਂ।

ਇਹ ਵੀ ਪੜ੍ਹੋ:

ਈਵੀਐੱਮ ਮਸ਼ੀਨ ਅਤੇ ਵੀਵੀਪੈਟ ਵਿੱਚ ਗੜਬੜੀ ਕਾਰਨ ਓਡੀਸ਼ਾ ਦੇ ਚਾਰ ਵੋਟਿੰਗ ਕੇਂਦਰਾਂ 'ਤੇ ਮੁੜ ਤੋਂ ਚੋਣਾਂ ਕਰਵਾਉਣ ਦਾ ਚੋਣ ਕਮਿਸ਼ਨ ਨੇ ਹੁਕਮ ਦਿੱਤਾ ਹੈ।

ਓਡੀਸ਼ਾ ਦੇ ਮੁੱਖ ਚੋਣਂ ਅਧਿਕਾਰੀ ਸੁਰਿੰਦਰ ਕੁਮਾਰ ਨੇ ਸੁੰਦਰਗੜ੍ਹ ਵਿੱਚ ਬੂਥ ਨੰਬਰ 213, ਬੋਨਾਈ ਵਿੱਚ ਬੂਥ ਨੰਬਰ 129 ਅਤੇ ਡਾਸਪੱਲਾ ਵਿੱਚ ਬੂਥ ਨੰਬਰ 210 ਅਤੇ 222 'ਤੇ ਮੁੜ ਵੋਟਿੰਗ ਦੇ ਹੁਕਮ ਦਿੱਤੇ ਗਏ ਹਨ।

ਤਮਿਲ ਨਾਡੂ

ਇਰੋਡ ਜ਼ਿਲ੍ਹੇ ਵਿੱਚ ਵੋਟਰ ਦੀ ਮੌਤ ਹੋ ਗਈ ਹੈ। 63 ਸਾਲਾ ਮੁਰੂਗੇਸਨ ਵੋਟ ਪਾਉਣ ਤੋਂ ਬਾਅਦ ਪੋਲਿੰਗ ਬੂਥ 'ਤੇ ਬੇਹੋਸ਼ ਹੋ ਗਏ। ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਤਸਵੀਰ ਕੈਪਸ਼ਨ,

19 ਸਾਲ ਦੀ ਸਾਨੀਆ ਸੁਲਤਾਨਾ ਨੇ ਪਹਿਲੀ ਵਾਰ ਵੋਟ ਪਾਇਆ ਹੈ

ਤਮਿਲਨਾਡੂ ਦੀਆਂ ਅੱਜ ਸਾਰੀਆਂ 39 ਸੀਟਾਂ ਵਿੱਚੋਂ 38 ਸੀਟਾਂ 'ਤੇ ਵੋਟਿੰਗ ਹੋਈ। ਭਾਰਤੀ ਚੋਣ ਕਮਿਸ਼ਨ ਦੀ ਸਿਫਾਰਿਸ਼ਾਂ ਨੂੰ ਮੰਨਦੇ ਹੋਏ ਰਾਸ਼ਟਰਪਤੀ ਨੇ ਤਮਿਲਨਾਡੂ ਦੀ 8-ਵਿੱਲੋਰ ਹਲਕੇ ਦੀ ਚੋਣ ਨੂੰ ਰੱਦ ਕਰ ਦਿੱਤਾ ਸੀ।

Skip Twitter post, 1

End of Twitter post, 1

ਫਿਲਹਾਲ ਇੱਥੇ ਵੋਟਿੰਗ ਨਹੀਂ ਹੋਈ। ਇਹ ਫੈਸਲਾ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਨਕਦੀ ਮਿਲਣ ਕਰਕੇ ਲਿਆ ਗਿਆ ਹੈ।

ਤਸਵੀਰ ਕੈਪਸ਼ਨ,

ਮਹਾਰਾਸ਼ਟਰ ਦੇ ਸੋਲਾਪੁਰ 'ਚ ਲਾੜਾ ਵੀ ਪਹੁੰਚਿਆ ਵੋਟ ਪਾਉਣ

ਪੁਡੂਚੇਰੀ ਦੀ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਨੇ ਲਾਇਨ ਵਿੱਚ ਲੱਗ ਕੇ ਆਪਣੀ ਵੋਟ ਪਾਈ ।

Skip Twitter post, 2

End of Twitter post, 2

ਤਲਿਮ ਨਾਡੂ ਦੀਆਂ 38 ਲੋਕ ਸਭਾ ਸੀਟਾਂ ਦੇ ਨਾਲ-ਨਾਲ ਵੋਟਰ ਵਿਧਾਨ ਸਭਾ ਦੀਆਂ 18 ਸੀਟਾਂ 'ਤੇ ਹੋ ਰਹੀ ਉਪ-ਚੋਣ ਲਈ ਵੀ ਵੋਟਿੰਗ ਹੋਈ।

ਇੱਥੇ AIADMK, DMK, ਕਾਂਗਰਸ ਅਤੇ ਭਾਜਪਾ ਮੁੱਖ ਪਾਰਟੀਆਂ ਹਨ। ਇੱਥੇ ਦੋ ਦਿੱਗਜਾਂ ਕਰੁਣਾਨਿਧੀ ਅਤੇ ਜੈਲਲਿਤਾ ਦੀ ਮੌਤ ਤੋਂ ਬਾਅਦ ਇਹ ਪਹਿਲੀ ਚੋਣ ਹੈ।

ਤਸਵੀਰ ਕੈਪਸ਼ਨ,

ਤਮਿਲ ਨਾਡੂ ਵਿੱਚ ਅਦਾਕਰਾ ਤਰੀਸ਼ਾ ਕ੍ਰਿਸ਼ਨਾ ਨੇ ਪਾਈ ਵੋਟ

ਅਜਿਹੇ ਸਮੇਂ ਵਿੱਚ ਜਦੋਂ ਤਮਿਲ ਨਾਡੂ ਦੀ ਸਿਆਸਤ ਵਿੱਚ ਕੌਮੀ ਪਛਾਣ ਵਾਲਾ ਕੋਈ ਨੇਤਾ ਨਹੀਂ ਹੈ ਅਤੇ ਭਾਜਪਾ ਏਆਈਏਡੀਐੱਮਕੇ ਨਾਲ ਮਿਲ ਕੇ ਇੱਥੇ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਆਮ ਤਮਿਲ ਵੋਟਰਾਂ ਦੇ ਦਿਲਾਂ ਵਿੱਚ ਕੀ ਚੱਲ ਰਿਹਾ ਹੈ। ਇਹ ਦੇਖਣ ਵਾਲੀ ਗੱਲ ਹੋਵੇਗੀ।

ਤਸਵੀਰ ਕੈਪਸ਼ਨ,

ਅਦਾਕਾਰ ਤੋਂ ਸਿਆਸਤਦਾਨ ਬਣੇ ਰਜਨੀਕਾਂਤ ਵੀ ਸਵੇਰੇ ਹੀ ਪੋਲਿੰਗ ਬੂਥ ਉੱਤੇ ਵੋਟ ਪਾਉਣ ਪਹੁੰਚੇ।

ਕਰਨਾਟਕ ਦੀਆਂ 14 ਸੀਟਾਂ, ਮਹਾਰਾਸ਼ਟਰ ਦੀਆਂ 10 ਸੀਟਾਂ, ਉੱਤਰ ਪ੍ਰਦੇਸ਼ ਦੀਆਂ 8 ਸੀਟਾਂ, ਅਸਾਮ ਦੀਆਂ ਪੰਜ, ਬਿਹਾਰ ਦੀਆਂ ਪੰਜ, ਓ਼ਡੀਸ਼ਾ ਦੀਆਂ ਪੰਜ, ਛੱਤੀਸਗੜ੍ਹ ਦੀਆਂ ਤਿੰਨ, ਪੱਛਮੀ ਬੰਗਾਲ ਦੀਆਂ ਤਿੰਨ, ਜੰਮੂ-ਕਸ਼ਮੀਰ ਦੀਆਂ 2, ਮਣੀਪੁਰ ਦੀ 1, ਤ੍ਰਿਪੁਰਾ ਦੀ 1 ਅਤੇ ਪੁੱਡੂਚੇਰੀ ਦੀ ਇੱਕ ਸੀਟ ਲਈ ਵੋਟਿੰਗ ਹੋਈ।

ਤਸਵੀਰ ਕੈਪਸ਼ਨ,

ਤਮਿਲ ਨਾਡੂ ਦੀ ਸਿਆਸਤ ਵਿੱਚ ਕੌਮੀ ਪਛਾਣ ਵਾਲਾ ਕੋਈ ਨੇਤਾ ਨਹੀਂ ਹੈ ਅਤੇ ਭਾਜਪਾ ਏਆਈਏਡੀਐੱਮਕੇ ਨਾਲ ਮਿਲ ਕੇ ਇੱਥੇ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ

ਤਸਵੀਰ ਕੈਪਸ਼ਨ,

ਸੋਲਾਪੁਰ ਵਿੱਚ ਵੋਟਿੰਗ ਪਾਉਣ ਤੋਂ ਬਾਅਦ ਔਰਤਾਂ

ਅਸਾਮ ਵਿੱਚ ਮੁੱਖ ਪਾਰਟੀਆਂ ਭਾਜਪਾ, ਕਾਂਗਰਸ ਅਤੇ AIUDF ਹਨ। ਬਿਹਾਰ ਵਿੱਚ ਮੁੱਖ ਪਾਰਟੀਆਂ BJP+JDU ਗਠਜੋੜ, ਕਾਂਗਰਸ ਅਤੇ ਆਰਜੇਡੀ ਗਠਜੋੜ ਹਨ।

ਇਹ ਵੀ ਪੜ੍ਹੋ:

ਉੱਤਰ ਪ੍ਰਦੇਸ਼ ਵਿੱਚ ਮੁੱਖ ਪਾਰਟੀਆਂ ਭਾਜਪਾ, ਕਾਂਗਰਸ, ਬਸਪਾ, ਸਪਾ ਅਤੇ ਆਰਐੱਲਡੀ ਹੈ। ਜੰਮੂ ਅਤੇ ਕਸ਼ਮੀਰ ਵਿੱਚ ਮੁੱਖ ਪਾਰਟੀਆਂ, ਪੀਡੀਪੀ, ਕਾਂਗਰਸ ,JKNC ਗਠਜੋੜ ਅਤੇ JKNPP ਹੈ।

ਤਸਵੀਰ ਕੈਪਸ਼ਨ,

ਉਧਮਪੁਰ ਵਿੱਚ ਇੱਕ ਨਵੇਂ ਵਿਆਹੇ ਜੋੜੇ ਨੇ ਵੋਟ ਪਾਇਆ

ਦੂਜੇ ਗੇੜ ਦੀਆਂ ਚੋਣਾਂ ਨਾਲ ਜੁੜੇ ਕੁਝ ਰੋਚਕ ਤੱਥ:

  • ਦੂਜੇ ਗੇੜ ਵਿੱਚ 1644 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
  • ਇਨ੍ਹਾਂ ਵਿੱਚੋਂ 209 ਰਾਸ਼ਟਰੀ ਪਾਰਟੀਆਂ ਤੋਂ, 107 ਖੇਤਰੀ ਪਾਰਟੀਆਂ ਤੋਂ, 386 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਅਤੇ 888 ਆਜ਼ਾਦ ਉਮੀਦਵਾਰ ਚੋਣ ਲਡ ਰਹੇ ਹਨ।
  • 251 ਉਮੀਦਵਾਰਾਂ ਉੱਪਰ ਗੰਭੀਰ ਮਾਮਲੇ ਚੱਲ ਰਹੇ ਹਨ।
  • 697 ਉਮੀਦਵਾਰਾਂ ਦੀ ਸਿੱਖਿਅਕ ਯੋਗਤਾ 5ਵੀਂ ਤੋਂ 12ਵੀਂ ਵਿਚਾਲੇ ਦੀ ਹੈ। ਉੱਥੇ 756 ਉਮੀਦਵਾਰਾਂ ਨੇ ਖ਼ੁਦ ਨੂੰ ਗ੍ਰੇਜੂਏਟ ਜਾਂ ਉਸ ਤੋਂ ਵੱਧ ਪੜ੍ਹਿਆ-ਲਿਖਿਆ ਦੱਸਿਆ ਹੈ।
  • 35 ਉਮੀਦਵਾਰਾਂ ਨੇ ਖ਼ੁਦ ਨੂੰ ਪੜ੍ਹਿਆ-ਲਿਖਿਆ ਅਤੇ 26 ਉਮੀਦਵਾਰਾਂ ਨੇ ਖ਼ੁਦ ਨੂੰ ਅਨਪੜ੍ਹ ਦੱਸਿਆ ਹੈ।
  • ਦੂਜੇ ਗੇੜ ਵਿੱਚ ਸਿਰਫ਼ 8 ਫ਼ੀਸਦ ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 120 ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

Skip YouTube post, 1
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)