ਆਈਪੀਐਲ 12: ਧੋਨੀ ਜ਼ਖਮੀ ਹੋ ਕੇ ਬਾਹਰ, ਚੇੱਨਈ ਗਈ ਹਾਰ

ਸੁਰੇਸ਼ ਰੈਨਾ Image copyright DIBYANGSHU SARKAR/GETTY IMAGES

ਆਈਪੀਐਲ-12 ਵਿਚ ਬੁੱਧਵਾਰ ਨੂੰ ਜਦੋਂ ਹੈਦਰਾਬਾਦ ਵਿਚ ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਥਾਂ ਸੁਰੇਸ਼ ਰੈਨਾ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਕੇਨ ਵਿਲਿਅਮਸਨ ਦੇ ਨਾਲ ਟਾਸ ਕਰਨ ਪਿਚ 'ਤੇ ਪਹੁੰਚੇ ਤਾਂ ਸਭ ਥੋੜੀ ਦੇਰ ਲਈ ਹੈਰਾਨ ਰਹਿ ਗਏ।

ਧੋਨੀ ਨੇ ਖ਼ਰਾਬ ਫਿਟਨੈੱਸ ਦੇ ਕਾਰਨ ਮੈਚ ਨਹੀਂ ਖੇਡਿਆ। ਬਸ ਇੰਨੀ ਕੁ ਖ਼ਬਰ ਨਾਲ ਲਗਾਤਾਰ ਤੀਜੇ ਮੈਚ ਵਿਚ ਹਾਰ ਤੋਂ ਪਰੇਸ਼ਾਨ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਦਾ ਦਾੜ੍ਹੀ ਦੇ ਪਿੱਛੇ ਮੁਰਝਾਇਆ ਚਿਹਰਾ ਖਿੜ ਉੱਠਿਆ।

ਇਸ ਖੁਸ਼ੀ ਨੂੰ ਅੰਜਾਮ ਉਦੋਂ ਮਿਲਿਆ ਜਦੋਂ ਹੈਦਰਾਬਾਦ ਨੇ ਧੋਨੀ ਦੀ ਗੈਰ-ਮੌਜੂਦਗੀ ਦਾ ਪੂਰਾ ਲਾਹਾ ਲੈਂਦੇ ਹੋਏ ਇਹ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ।

ਹੈਦਰਾਬਾਦ ਦੇ ਸਾਹਮਣੇ ਜਿੱਤ ਲਈ 133 ਦੌੜਾਂ ਦਾ ਟੀਚਾ ਸੀ, ਜੋ ਉਸ ਨੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ 50 ਅਤੇ ਜੌਨੀ ਬੇਅਰਸਟੋ ਦੇ ਨਾਬਾਦ 55 ਦੌੜਾਂ ਦੀ ਮਦਦ ਨਾਲ 16.5 ਓਵਰਾਂ ਵਿਚ ਚਾਰ ਵਿਕਟਾਂ ਗਵਾ ਕੇ ਹਾਸਿਲ ਕਰ ਲਿਆ।

ਇਹ ਵੀ ਪੜ੍ਹੋ:

ਇਨ੍ਹਾਂ ਦੋਹਾਂ ਵਿਚਾਲੇ ਪਹਿਲੇ ਵਿਕੇਟ ਲਈ ਸਿਰਫ਼ 5.4 ਓਵਰਾਂ ਵਿਚ 66 ਦੌੜਾਂ ਦੀ ਸਾਂਝੇਦਾਰੀ ਮੈਚ ਦਾ ਟਰਨਿੰਗ ਪੁਆਇੰਟ ਵੀ ਸਾਬਿਤ ਹੋਈ।

ਡੇਵਿਡ ਵਾਰਨਰ ਨੇ ਤਾਂ ਸਿਰਫ਼ 25 ਦੌੜਾਂ ਤੇ 50 ਅਤੇ ਬੇਅਰਸਟੋ ਨੇ ਸਿਰਫ਼ 44 ਗੇਂਦਾਂ 'ਤੇ ਧਮਾਕੇਦਾਰ ਨਾਬਾਦ 61 ਦੌੜਾਂ ਬਣਾ ਕੇ ਚੇੱਨਈ ਦੇ ਗੇਂਦਬਾਜ਼ਾਂ ਦੀ ਚੰਗੀ ਖ਼ਬਰ ਲਈ।

ਗ਼ਲਤ ਸਾਬਿਤ ਹੋਇਆ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਚੇੱਨਈ ਦੇ ਕਾਰਜਕਾਰੀ ਕਪਤਾਨ ਸੁਰੇਸ਼ ਰੈਨਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਹੈਰਾਨ ਕਰਨ ਵਾਲਾ ਫ਼ੈਸਲਾ ਲਿਆ।

ਆਈਪੀਐਲ ਵਿਚ ਸ਼ਾਇਦ ਹੀ ਕਿਸੇ ਕਪਤਾਨ ਨੇ ਇੰਨਾ ਦਲੇਰ ਫ਼ੈਸਲਾ ਲਿਆ ਹੋਵੇ, ਜੋ ਹੈਦਰਾਬਾਦ ਦੀ ਗੇਂਦਬਾਜ਼ੀ ਦੇ ਸਾਹਮਣੇ ਬਿਲਕੁਲ ਗ਼ਲਤ ਸਾਬਿਤ ਹੋਇਆ।

Image copyright Getty Images

ਖੈਰ, ਚੇੱਨਈ ਨੇ ਸਲਾਮੀ ਜੋੜੀ ਸ਼ੇਨ ਵਾਟਸਨ ਦੀਆਂ 31 ਅਤੇ ਫਾਫ ਡੂ ਪਲੇਸੀ ਦੀਆਂ 45 ਦੌੜਾਂ ਦੇ ਸਹਾਰੇ ਜਿਵੇਂ-ਤਿਵੇਂ ਤੈਅ 20 ਓਵਰਾਂ ਵਿਚ 5 ਵਿਕਟਾਂ ਗਵਾ ਕੇ 132 ਦੌੜਾਂ ਬਣਾਈਆਂ।

ਉਂਝ ਤਾਂ ਅੰਬਾਤੀ ਰਾਇਡੂ 25 ਦੌੜਾਂ ਬਣਾ ਕੇ ਨਾਬਾਦ ਰਹੇ ਨਹੀਂ ਤਾਂ ਹਾਲਤ ਹੋਰ ਵੀ ਖ਼ਰਾਬ ਹੁੰਦੀ।

ਚੇੱਨਈ ਦੇ ਬੱਲੇਬਾਜ਼ਾਂ ਨੂੰ ਮੁਸ਼ਕਿਲ ਵਿਚ ਪਾਇਆ ਲੈੱਗ ਸਪਿਨਰ ਰਾਸ਼ਿਦ ਖਾਨ ਨੇ।

ਉਨ੍ਹਾਂ ਨੇ ਚਾਰ ਓਵਰਾਂ ਵਿਚ ਸਿਰਫ਼ 17 ਦੌੜਾਂ ਦੇ ਕੇ ਦੋ ਵਿਕਟ ਹਾਸਿਲ ਕੀਤੇ।

ਉਨ੍ਹਾਂ ਦੇ ਇਲਾਵਾ ਵਿਜੇ ਸ਼ੰਕਰ, ਸਾਹਬਾਜ਼ ਨਦੀਮ ਅਤੇ ਖਲੀਲ ਅਹਿਮਦ ਨੇ ਵੀ ਕਾਫ਼ੀ ਮਹਿੰਗੀ ਗੇਂਦਬਾਜ਼ੀ ਕਰਦੇ ਹੋਏ ਇੱਕ-ਇੱਕ ਵਿਕਟ ਹਾਸਿਲ ਕੀਤੀ।

ਧੋਨੀ ਦੀ ਕਮੀ

ਹੁਣ ਜੇ ਮਹਿੰਦਰ ਸਿੰਘ ਧੋਨੀ ਇਸ ਮੈਚ ਵਿਚ ਨਹੀਂ ਖੇਡੇ ਤਾਂ ਕੀ ਇਹੀ ਚੇੱਨਈ ਦੀ ਹਾਰ ਦਾ ਕਾਰਨ ਰਿਹਾ ਕਿਉਂਕਿ ਸਿਰਫ਼ ਇੱਕ ਖਿਡਾਰੀ ਦੇ ਦੰਮ 'ਤੇ ਤਾਂ ਕੋਈ ਟੀਮ ਮੈਦਾਨ 'ਚ ਨਹੀਂ ਉਤਰਦੀ।

Image copyright AFP/GETTY IMEGES

ਪਰ ਚੇੱਨਈ ਨੇ ਜਿਸ ਅੰਦਾਜ਼ ਵਿਚ ਧੋਨੀ ਦੀ ਮੌਜੂਦਗੀ ਅੱਗੇ ਗੋਡੇ ਟੇਕੇ ਅਤੇ ਹੈਦਰਾਬਾਦ ਨੇ ਚੇੱਨਈ ਦੇ ਕਿਲ੍ਹੇ ਵਿਚ ਜਿੱਤ ਦੀ ਸੰਨ੍ਹ ਮਾਰੀ ਉਸ ਤੋਂ ਇਹ ਗੱਲ ਸਾਬਿਤ ਹੁੰਦੀ ਹੈ ਅਤੇ ਇਸ 'ਤੇ ਆਪਣੀ ਮੋਹਰ ਲਾਈ ਕ੍ਰਿਕੇਟ ਸਮੀਖਿਅਕ ਅਯਾਜ਼ ਮੈਮਨ ਨੇ।

ਅਯਾਜ਼ ਮੈਮਨ ਮੰਨਦੇ ਹਨ ਕਿ ਕੁਝ ਅਜਿਹਾ ਹੀ ਇਸ ਮੈਚ ਵਿੱਚ ਹੋਇਆ।

ਮਹਿੰਦਰ ਸਿੰਘ ਧੋਨੀ ਚੇੱਨਈ ਦੀ ਪ੍ਰਤਿਭਾ ਦੇ ਮਾਹਿਰ ਖਿਡਾਰੀ ਅਤੇ ਕਪਤਾਨ ਰਹੇ ਹਨ।

ਉਨ੍ਹਾਂ ਦਾ ਇਸ ਮੈਚ ਵਿਚ ਨਾ ਹੋਣਾ ਹੈਦਰਾਬਾਦ ਲਈ ਮਨੋਵਿਗਿਆਨੀ ਜਿੱਤ ਸੀ।

ਧੋਨੀ ਨਾ ਸਿਰਫ਼ ਬੇਹੱਦ ਸ਼ਾਨਦਾਰ ਵਿਕੇਟਕੀਪਰ ਹਨ, ਬੱਲੇਬਾਜ਼ ਹਨ ਅਤੇ ਜੋ ਉਨ੍ਹਾਂ ਦੀ ਤਰਕੀਬ ਹੁੰਦੀ ਹੈ, ਇੱਕ ਕਪਤਾਨ ਦਾ ਕਿਰਦਾਰ ਹੁੰਦਾ ਹੈ ਬਹੁਤ ਮੁਸ਼ਕਿਲ ਤੋਂ ਮੁਸ਼ਕਿਲ ਸਮੇਂ ਵਿਚ ਵੀ ਜਿਤਾ ਦਿੰਦਾ ਹੈ। ਉਹ ਸਭ ਸੁਰੇਸ਼ ਰੈਣਾ ਦੀ ਕਪਤਾਨੀ ਵਿਚ ਦੇਖਣ ਨੂੰ ਨਹੀਂ ਮਿਲਿਆ।

ਇਸ ਮੈਚ ਵਿਚ ਮਨੋਵਿਗਿਆਨੀ ਲਾਭ ਸ਼ੁਰੂ ਤੋਂ ਹੀ ਹੈਦਰਾਬਾਦ ਦੇ ਨਾਲ ਸੀ।

Image copyright Getty Images

ਇਸ ਤੋਂ ਇਲਾਵਾ ਟਾਸ ਜਿਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਸੁਰੇਸ਼ ਰੈਨਾ ਨੇ ਕਿਉਂ ਲਿਆ।

ਇਸ ਦੇ ਜਵਾਬ ਵਿਚ ਅਯਾਜ਼ ਮੈਮਨ ਕਹਿੰਦੇ ਹਨ ਕਿ ਇਹ ਫੈਸਲਾ ਤਾਂ ਉਨ੍ਹਾਂ ਦੀ ਸਮਝ ਵਿਚ ਵੀ ਨਹੀਂ ਆਇਆ।

ਕੀ ਇਸ ਤੋਂ ਪਹਿਲਾਂ ਕੋਚ ਅਤੇ ਧੋਨੀ ਨਾਲ ਟਾਸ ਸਬੰਧੀ ਗੱਲਬਾਤ ਕੀਤੀ ਸੀ?

ਇਹ ਵੀ ਪੜ੍ਹੋ:

ਅਜਿਹਾ ਲਗਦਾ ਹੈ ਕਿ ਕਦੇ-ਕਦੇ ਜ਼ਿਆਦਾ ਜ਼ਿੰਦਾਦਿਲੀ ਦਿਖਾਉਣ ਨਾਲੋਂ ਸਮਝਦਾਰੀ ਦਿਖਾਉਣਾ ਬਿਹਤਰ ਹੁੰਦਾ ਹੈ।

ਅਤੇ ਇਹ ਧੋਨੀ ਦਾ ਹੀ ਕਮਾਲ ਸੀ ਕਿ ਚੇੱਨਈ ਘੱਟ ਸਕੋਰ ਵਾਲੇ ਮੈਚ ਵਿਚ ਵੀ ਜਿੱਤ ਰਹੀ ਸੀ।

ਇਸ ਸਬੰਧੀ ਅਯਾਜ਼ ਮੈਮਨ ਦਾ ਮੰਨਣਾ ਹੈ ਕਿ ਇਸ ਵਿਚ ਦੋ ਗੱਲਾਂ ਅਹਿਮ ਹਨ।

ਇੱਕ ਤਾਂ ਧੋਨੀ ਬਹੁਤ ਅਨੁਭਵੀ ਹਨ।

ਉਹ ਖੁਦ ਇੱਕ ਬਹੁਤ ਵੱਡੇ ਬੱਲੇਬਾਜ਼ ਅਤੇ ਵਿਕਟਕੀਪਰ ਹਨ।

ਖੇਡ ਨੂੰ ਪੜ੍ਹਣ ਦੀ ਕਾਬਲੀਅਤ

ਇਸ ਤੋਂ ਇਲਾਵਾ ਇੱਕ ਕਪਤਾਨ ਦੇ ਰੂਪ ਵਿਚ ਉਨ੍ਹਾਂ ਕੋਲ ਖੇਡ ਨੂੰ ਪੜ੍ਹਣ ਦੀ ਵੱਡੀ ਕਾਬਲੀਅਤ ਹੈ।

ਉਹ ਇਸੇ ਦੇ ਦਮ 'ਤੇ ਗੇਂਦਬਾਜ਼ੀ ਵਿਚ ਬਦਲਾਅ ਕਰਦੇ ਹਨ ਅਤੇ ਬੱਲੇਬਾਜ਼ ਉੱਤੇ ਦਬਾਅ ਬਣਾਈ ਰੱਖਦੇ ਹਨ।

ਜੇ ਮੁੰਬਈਆ ਭਾਸ਼ਾ ਵਿਚ ਕਿਹਾ ਜਾਵੇ ਤਾਂ ਬਹੁਤ ਪਹੁੰਚਿਆ ਹੋਇਆ ਜਾਂ ਬੇਹੱਦ ਸੁਲਝਾਇਆ ਹੋਇਆ ਖਿਡਾਰੀ ਹੀ ਅਜਿਹਾ ਕਰ ਸਕਦਾ ਹੈ।

Image copyright Getty Images

ਸਭ ਜਾਣਦੇ ਹਨ ਕਿ ਧੋਨੀ ਕਿੰਨੇ ਵੱਡੇ ਕਪਤਾਨ ਹਨ ਅਤੇ ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਦੂਜੇ ਕਪਤਾਨ ਤੋਂ ਹਮੇਸ਼ਾ ਇੱਕ ਕਦਮ ਅੱਗੇ ਰਹਿੰਦੇ ਹਨ ਜੋ ਕਿ ਰੈਣਾ ਦੀ ਕਪਤਾਨੀ ਵਿਚ ਨਜ਼ਰ ਨਹੀਂ ਆਇਆ।

ਇਸ ਤੋਂ ਇਲਾਵਾ ਇਸ ਮੈਚ ਵਿਚ ਜੌਨੀ ਬੇਅਰਸਟੋ ਅਤੇ ਡੇਵਿਡ ਵਾਰਨਰ ਦੇ ਬੱਲਾ ਜਿਵੇਂ ਗਰਜਿਆ ਉਸ ਨੂੰ ਲੈ ਕੇ ਵੀ ਅਯਾਜ਼ ਮੈਮਨ ਕਹਿੰਦੇ ਹਨ ਕਿ ਅਜੇ ਤੱਕ ਹੈਦਰਾਬਾਦ ਨੂੰ ਜਿੰਨੀ ਵੀ ਜਿੱਤ ਮਿਲੀ ਉਸ ਵਿਚ ਇਨ੍ਹਾਂ ਦੋਨਾਂ ਦਾ ਯੋਗਦਾਨ ਰਿਹਾ ਹੈ

ਵਾਰਨਰ ਤੇ ਬੇਅਰਸਟੋ ਤੋਂ ਇਲਾਵਾ ਕਿਸੇ ਹੋਰ ਬੱਲੇਬਾਜ਼ ਨੇ ਹੈਦਰਾਬਾਦ ਲਈ ਵੱਡੀ ਪਾਰੀ ਨਹੀਂ ਖੇਡੀ ਹੈ।

ਇੱਥੋਂ ਤੱਕ ਕਿ ਕਪਤਾਨ ਕੇਨ ਵਿਲਿਅਮਸਨ ਇਸ ਮੈਚ ਵਿਚ ਵੀ ਕੁਝ ਖਾਸ ਨਹੀਂ ਕਰ ਸਕੇ।

ਹਾਂ ਹੈਦਰਾਬਾਦ ਦੀ ਗੇਂਦਬਾਜ਼ੀ ਚੰਗੀ ਹੈ।

ਰਾਸ਼ਿਦ ਖਾਨ ਸ਼ਾਇਦ ਟੀ-20 ਵਿਚ ਦੁਨੀਆਂ ਦੇ ਸਭ ਤੋਂ ਬਿਹਤਰ ਲੈੱਗ ਸਪਿਨਰ ਹਨ।

Image copyright Getty Images

ਅਯਾਜ਼ ਮੈਮਨ ਇਹ ਵੀ ਮੰਨਦੇ ਹਨ ਕਿ ਵਾਰਨਰ ਅਤੇ ਬੇਅਰਸਟੋ ਤੋਂ ਇਲਾਵਾ ਦੂਜੇ ਬੱਲੇਬਾਜ਼ਾਂ ਨੂੰ ਵੀ ਲੈਅ ਵਿਚ ਆਉਣਾ ਚਾਹੀਦਾ ਹੈ ਕਿਉਂਕਿ 'ਲਾ ਆਫ਼ ਐਵਰੇਜ' ਮੁਤਾਬਕ ਅਜਿਹੇ ਵੀ ਦਿਨ ਹੋਣਗੇ ਜਦੋਂ ਉਨ੍ਹਾਂ ਦਾ ਬੱਲਾ ਨਹੀਂ ਚੱਲੇਗਾ।

ਇਹ ਵੀ ਪੜ੍ਹੋ:

ਖੈਰ ਜੋ ਵੀ ਹੋਵੇ ਹਾਲੇ ਵੀ ਚੇੱਨਈ ਸੁਪਰ ਕਿੰਗਸ 9 ਮੈਚਾਂ ਵਿੱਚੋਂ 7 ਜਿੱਤੇ ਅਤੇ 2 ਹਾਰੇ ਹਨ ਅਤੇ 14 ਅੰਕਾਂ ਦੇ ਨਾਲ ਹਾਲੇ ਵੀ ਪਹਿਲੇ ਨੰਬਰ 'ਤੇ ਹੈ।

ਦੂਜੇ ਪਾਸੇ ਸਨਰਾਈਜ਼ਰਜ਼ ਹੈਦਰਾਬਾਦ 8 ਮੈਚਾਂ ਵਿੱਚੋਂ ਚਾਰ ਜਿਤਣ ਅਤੇ ਚਾਰ ਹਾਰਨ ਤੋਂ ਬਾਅਦ ਅੱਠ ਅੰਕਾਂ ਦੇ ਨਾਲ ਪੰਜਵੇ ਨੰਬਰ 'ਤੇ ਹੈ।

ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)