ਸਾਧਵੀ ਪ੍ਰਗਿਆ: ਮਾਲੇਗਾਓਂ ਧਮਾਕਿਆਂ ਦੀ ਮੁਲਜ਼ਮ 'ਹਿੰਦੂ ਅੱਤਵਾਦ' ਬਾਰੇ ਕੀ ਕਹਿੰਦੀ ਹੈ

  • ਕੁਲਦੀਪ ਮਿਸ਼ਰ
  • ਪੱਤਰਕਾਰ, ਬੀਬੀਸੀ
ਸਾਧਵੀ ਪ੍ਰਗਿਆ

ਤਸਵੀਰ ਸਰੋਤ, Getty Images

ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਬਾਅਦ ਸਾਧਵੀ ਪ੍ਰਗਿਆ ਠਾਕੁਰ ਨੇ ਮਾਲੇਗਾਓਂ ਧਮਾਕਿਆਂ ਵਿੱਚ ਲੱਗੇ ਇਲਜ਼ਾਮਾਂ 'ਤੇ ਫਿਰ ਸਫ਼ਾਈ ਦਿੱਤੀ ਹੈ। ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 'ਕੋਈ ਮਾੜਾ ਕੰਮ ਨਹੀਂ ਕੀਤਾ ਜੋ ਮਾਲੇਗਾਓਂ ਦਾ ਭੂਤ ਹਮੇਸ਼ਾ ਉਨ੍ਹਾਂ ਦੇ ਪਿੱਛੇ ਲੱਗਿਆ ਰਹੇਗਾ'।

ਉਨ੍ਹਾਂ ਨੇ ਹਿੰਦੂ ਧਰਮ ਨੂੰ ਸ਼ਾਂਤੀ ਦਾ ਪ੍ਰਤੀਕ ਦੱਸਿਆ ਅਤੇ ਮੁਸਲਮਾਨਾਂ ਨੂੰ 'ਸਾਡੇ ਆਪਣੇ ਲੋਕ' ਕਿਹਾ। ਉਨ੍ਹਾਂ ਨੇ 'ਹਿੰਦੂ ਅੱਤਵਾਦ' ਦੀ ਧਾਰਨਾ ਨੂੰ ਖਾਰਿਜ ਕਰਦੇ ਹੋਏ ਇਸ ਨੂੰ ਕਾਂਗਰਸ ਆਗੂਆਂ ਦੇ ਦਿਮਾਗ ਦੀ ਉਪਜ ਦੱਸਿਆ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਪੀਏ ਸਰਕਾਰ ਵਿੱਚ ਗ੍ਰਹਿ ਸਕੱਤਰ ਰਹੇ ਅਤੇ ਹੁਣ ਭਾਜਪਾ ਆਗੂ ਆਰ ਕੇ ਸਿੰਘ ਵੱਲੋਂ ਅਤੀਤ ਵਿਚ 'ਹਿੰਦੂ ਅੱਤਦਾਵ' ਸ਼ਬਦ ਵਰਤੇ ਜਾਣ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ।

29 ਸਤੰਬਰ 2008 ਨੂੰ ਮਹਾਰਾਸ਼ਟਰ ਦੇ ਮਾਲੇਗਾਓਂ ਵਿੱਚ ਇੱਕ ਮੋਟਰਸਾਈਕਲ ਵਿੱਚ ਲਾਏ ਗਏ ਦੋ ਬੰਬਾਂ ਦੇ ਫਟਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਸੀ ਜਦੋਂਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ:

ਸਾਧਵੀ ਪ੍ਰਗਿਆ 'ਤੇ ਪਹਿਲਾਂ ਮਹਾਰਾਸ਼ਟਰ ਸੰਗਠਿਤ ਅਪਰਾਧ ਰੋਕੂ ਐਕਟ (ਮਕੋਕਾ) ਲਾਇਆ ਗਿਆ ਸੀ ਪਰ ਬਾਅਦ ਵਿੱਚ ਕੋਰਟ ਨੇ ਉਸ ਨੂੰ ਹਟਾ ਦਿੱਤਾ ਅਤੇ ਉਨ੍ਹਾਂ 'ਤੇ ਗੈਰ-ਕਾਨੂੰਨੀ ਕਾਰਵਾਈਆਂ ਰੋਕਥਾਮ ਕਾਨੂੰਨ (ਯੂਏਪੀਏ) ਦੇ ਤਹਿਤ ਮਾਮਲਾ ਚੱਲਿਆ।

ਸਾਧਵੀ ਪ੍ਰਗਿਆ ਮਾਲੇਗਾਓਂ ਬੰਬ ਧਮਾਕੇ ਦੇ ਮਾਮਲੇ ਵਿੱਚ 9 ਸਾਲ ਤੱਕ ਜੇਲ੍ਹ ਵਿੱਚ ਰਹੀ ਅਤੇ ਫਿਲਹਾਲ ਜ਼ਮਾਨਤ 'ਤੇ ਬਾਹਰ ਹੈ।

ਪ੍ਰਗਿਆ ਇਲਜ਼ਾਮ ਲਾਉਂਦੀ ਹੈ ਕਿ ਤਤਕਾਲੀ ਗ੍ਰਹਿ ਮੰਤਰੀ ਪੀ ਚਿਦੰਬਰਮ ਅਤੇ ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਉਨ੍ਹਾਂ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਮਾਲੇਗਾਓਂ ਬੰਬ ਧਮਾਕੇ ਵਿੱਚ 7 ਲੋਕਾਂ ਦੀ ਮੌਤ ਹੋਈ ਸੀ

ਭਾਜਪਾ ਨੇ ਉਨ੍ਹਾਂ ਨੂੰ ਭੋਪਾਲ ਤੋਂ ਸੀਨੀਅਰ ਕਾਂਗਰਸ ਆਗੂ ਦਿਗਵਿਜੇ ਸਿੰਘ ਦੇ ਖਿਲਾਫ਼ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਸਾਧਵੀ ਦੀ ਤਰ੍ਹਾਂ ਰਹਿਣ ਵਾਲੀ ਪ੍ਰਗਿਆ ਭਗਵੇਂ ਕੱਪੜੇ ਪਾਉਂਦੀ ਹੈ ਅਤੇ 'ਹਰਿਓਮ' ਕਹਿ ਕੇ ਸਵਾਗਤ ਕਰਦੀ ਹੈ।

ਬੀਬੀਸੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਪਹਿਲਾਂ ਉਨ੍ਹਾਂ ਨੇ ਇਹੀ ਕਿਹਾ, "ਮੈਂ ਗੱਲ ਕਰਾਂਗੀ ਪਰ ਤੁਸੀਂ ਮੈਨੂੰ ਮੈਡਮ ਨਾ ਕਹੋ। ਸਾਧਵੀ ਜੀ ਕਹੋ।"

ਅੱਗੇ ਤੁਸੀਂ ਉਨ੍ਹਾਂ ਨਾਲ ਹੋਈ ਗੱਲਬਾਤ ਸਵਾਲ-ਜਵਾਬ ਦੇ ਰੂਪ ਵਿੱਚ ਪੜ੍ਹ ਸਕਦੇ ਹੋ।

ਦਿਗਵਿਜੇ ਸਿੰਘ ਖਿਲਾਫ਼ ਭਾਜਪਾ ਨੂੰ ਆਪਣੇ ਸੰਗਠਨ ਦਾ ਕੋਈ ਪੁਰਾਣਾ ਆਗੂ ਨਹੀਂ ਮਿਲਿਆ ਜੋ ਤੁਹਾਨੂੰ ਲਿਆਂਦਾ ਗਿਆ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਕੀ ਤੁਸੀਂ ਸਮਝਦੇ ਹੋ ਕਿ ਮੈਨੂੰ ਚੋਣ ਮੈਦਾਨ ਵਿੱਚ ਉਤਾਰਨਾ ਭਾਜਪਾ ਦੀ ਮਜਬੂਰੀ ਰਹੀ ਜਾਂ ਮੈਂ ਯੋਗ ਨਹੀਂ ਹਾਂ?

ਭਾਜਪਾ ਦਾ ਕੰਮ ਸਮਾਜ ਤੋਂ ਚਲਦਾ ਹੈ। ਇੱਥੇ ਇੱਕ ਪਰਿਵਾਰ ਨੂੰ ਅਧਿਕਾਰ ਨਹੀਂ ਹੈ ਕਿ ਉਹ ਸਿਆਸਤ ਕਰੇਗਾ। ਭਾਜਪਾ ਦਾ ਕੰਮ ਸਮਾਜ ਤੋਂ ਚਲਦਾ ਹੈ।

ਤਸਵੀਰ ਸਰੋਤ, SHURIAH NIAZI/BBC

ਇੱਥੇ ਇੱਕ ਪਰਿਵਾਰ ਨੂੰ ਅਧਿਕਾਰ ਨਹੀਂ ਹੈ ਕਿ ਉਹ ਸਿਆਸਤ ਕਰੇਗਾ। ਇੱਥੇ ਜੋ ਯੋਗ ਹੈ ਅਤੇ ਜਿਸ ਨੂੰ ਮੌਕਾ ਮਿਲਦਾ ਹੈ ਉਹ ਚੋਣ ਵਿਚ ਖੜ੍ਹਾ ਹੋ ਜਾਂਦਾ ਹੈ।

ਭਾਜਪਾ ਨੇ ਤੁਹਾਨੂੰ ਸੰਪਰਕ ਕੀਤਾ ਜਾਂ ਤੁਸੀਂ?

ਨਹੀਂ ਇਹ ਤਾਂ ਪ੍ਰਕਿਰਿਆ ਸੀ। ਅਜਿਹਾ ਤਾਂ ਨਹੀਂ ਹੈ ਕਿ ਇਹ ਇੱਕ-ਅੱਧੇ ਦਿਨ ਦੀ ਪ੍ਰਕਿਰਿਆ ਹੈ। ਇਹ ਚਲਦੀ ਹੈ।

ਕਿਸ ਨੇ ਕੀ ਕੀਤਾ ਇਹ ਤਾਂ ਮੈਨੂੰ ਯਾਦ ਨਹੀਂ ਹੈ ਪਰ ਸੰਪਰਕ ਹੋਇਆ ਹੈ।

ਪੱਕੇ ਤੌਰ 'ਤੇ ਯੋਜਨਾਵਾਂ ਤੈਅ ਹੁੰਦੀਆਂ ਹਨ। ਸਮਾਜ ਦੇ ਸਾਹਮਣੇ ਕੌਣ ਅਗਵਾਈ ਕਰੇਗਾ ਇਹ ਉਨ੍ਹਾਂ ਵੱਲੋਂ ਤੈਅ ਹੁੰਦਾ ਹੈ।

ਆਪਣੇ ਪ੍ਰਤੀ ਦਿਗਵਿਜੇ ਸਿੰਘ ਲਈ ਕੋਈ ਸੁਨੇਹਾ ਹੈ ਤੁਹਾਡਾ?

ਅੱਜ ਵੀ ਮੈਂ ਇਹੀ ਕਹਾਂਗੀ ਕਿ ਸਾਧੂ ਸਨਿਆਸੀ ਇਹੀ ਕਹਿੰਦੇ ਹਨ ਕਿ ਅਧਰਮ ਦਾ ਰਾਹ ਛੱਡ ਕੇ ਧਰਮ ਦਾ ਰਾਹ ਫੜ੍ਹੋ। ਝੂਠ ਦਾ ਰਾਹ ਛੱਡ ਕੇ ਸੱਚ ਦਾ ਰਾਹ ਫੜ੍ਹੋ। ਬੱਸ ਇੰਨਾ ਹੀ ਕਹਾਂਗੀ।

ਤੁਹਾਨੂੰ ਕੀ ਲਗਦਾ ਹੈ ਕਿ ਦਿਗਵਿਜੇ ਸਿੰਘ ਅਧਰਮ ਦੇ ਰਾਹ 'ਤੇ ਹਨ?

ਮੈਂ ਖੁਦ ਪ੍ਰਤੱਖ ਪ੍ਰਮਾਣ ਹਾਂ ਇਸ ਦਾ (ਲੰਬਾ ਠਹਿਰਾਓ)। ਉਨ੍ਹਾਂ ਨੇ ਜੋ ਸਾਜਿਸ਼ਾਂ ਕੀਤੀਆਂ ਉਨ੍ਹਾਂ ਸਾਜਿਸ਼ਾਂ ਦਾ ਅਤੇ ਜੋ ਮੈਂ ਬਰਦਾਸ਼ਤ ਕੀਤਾ ਹੈ ਉਨ੍ਹਾਂ ਸਾਜਿਸ਼ਾਂ ਦੇ ਕਾਰਨ ਮੈਂ ਉਸ ਦਾ ਪ੍ਰਤੱਖ ਪ੍ਰਮਾਣ ਹਾਂ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਦਿਗਵਿਜੇ ਸਿੰਘ ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਹਨ

ਤੁਸੀਂ ਮਾਲੇਗਾਓਂ ਧਮਾਕਾ ਮਾਮਲੇ ਵੱਲ ਇਸ਼ਾਰਾ ਕਰ ਰਹੇ ਹੋ, ਜਿਸ ਦਾ ਜ਼ਿਕਰ ਵਾਰੀ-ਵਾਰੀ ਹੁੰਦਾ ਹੈ। ਤੁਸੀਂ ਹਾਲੇ ਜ਼ਮਾਨਤ 'ਤੇ ਬਾਹਰ ਹੋ। ਰਿਹਾਅ ਨਹੀਂ ਹੋਏ। ਜਦੋਂ ਤੁਸੀਂ ਚੋਣ ਮੈਦਾਨ ਵਿੱਚ ਆਓਗੇ ਤਾਂ ਇਸ ਦਾ ਭੂਤ ਤੁਹਾਡਾ ਪਿੱਛਾ ਨਹੀਂ ਛੱਡੇਗਾ। ਤੁਹਾਡੇ 'ਤੇ ਇੱਕ ਦਾਗ ਤਾਂ ਹੈ ਹੀ।

ਮੈਂ ਇੱਕ ਹੀ ਗੱਲ ਕਹਾਂਗੀ ਕਿ ਮੈਂ ਤਾਂ ਕਿਸੇ ਵੀ ਤਰ੍ਹਾਂ ਜ਼ਰਾ ਵੀ ਕਿਤੇ ਵੀ ਸ਼ਾਮਿਲ ਨਹੀਂ ਹਾਂ।

ਫਿਰ ਵੀ ਜੋ ਜੇਲ੍ਹ ਵਿੱਚ ਬੈਠ ਚੁੱਕੇ ਹਨ ਅਤੇ ਜੋ ਹਾਲੇ ਵੀ ਜ਼ਮਾਨਤ 'ਤੇ ਹਨ, ਕਾਂਗਰਸ ਪਾਰਟੀ ਦੀ ਮੁੱਢ ਅਗਵਾਈ ਵਿੱਚ ਸਾਰੇ ਜ਼ਮਾਨਤ 'ਤੇ ਹਨ।

ਅਸੀਂ ਤਾਂ ਇਨ੍ਹਾਂ ਵੱਲੋਂ ਹੀ ਦੁਖੀ ਕੀਤੇ ਗਏ ਹਾਂ, ਸਾਨੂੰ ਤਾਂ ਇਨ੍ਹਾਂ ਨੇ ਹੀ ਪਾਇਆ ਹੈ। ਇਹ ਤਾਂ ਉਨ੍ਹਾਂ ਨੇ ਸਾਜਿਸ਼ ਤਹਿਤ ਹੀ ਕੀਤਾ ਹੈ।

ਇਹ ਵੀ ਪੜ੍ਹੋ:

ਪਿੱਛੇ ਛੱਡਣ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਕੋਈ ਮਾੜਾ ਕੰਮ ਕੀਤਾ ਹੈ ਜਿਸ ਕਾਰਨ ਮੇਰੇ ਪਿੱਛੇ ਕੁਝ ਲੱਗਿਆ ਹੋਇਆ ਹੈ। ਸਗੋਂ ਇਨ੍ਹਾਂ ਦੇ ਮਾੜੇ ਕਰਮਾਂ ਨੂੰ ਅਸੀਂ ਭੋਗ ਰਹੇ ਹਾਂ।

ਨਾ ਮੈਂ ਕੋਈ ਭ੍ਰਿਸ਼ਟਾਚਾਰ ਕੀਤਾ ਹੈ ਨਾ ਕੋਈ ਬੁਰਾ ਕੰਮ ਕੀਤਾ ਹੈ। ਨਾ ਕੋਈ ਘੁਟਾਲਾ ਕੀਤਾ ਹੈ ਅਤੇ ਨਾ ਹੀ ਦੇਸ ਦੇ ਵਿਰੁੱਧ ਬੋਲਿਆ ਹੈ।

ਪਰ ਤੁਹਾਡਾ ਅਕਸ ਕਤੜਪੰਥੀ ਹਿੰਦੂ ਦਾ ਹੈ, ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਅਤੇ ਇਸ ਦੀ ਅਲੋਚਨਾ ਦਿਗਵਿਜੇ ਸਿੰਘ ਲਗਾਤਾਰ ਕਰਦੇ ਰਹੇ। ਤੁਹਾਡੇ ਆਉਣ ਨਾਲ ਲੋਕ ਕਹਿ ਰਹੇ ਹਨ ਕਿ ਭੋਪਾਲ ਦੀ ਸੀਟ 'ਤੇ ਧਾਰਮਿਕ ਆਧਾਰ 'ਤੇ ਧਰੁਵੀਕਰਨ ਹੋਵੇਗਾ।

ਮੈਂ ਸਿਰਫ਼ ਇੰਨਾ ਕਹਿਣਾ ਚਾਹਾਂਗੀ ਕਿ ਜੋ ਇਨ੍ਹਾਂ ਨੇ ਹਿੰਦੁਤਵ ਦੀ ਪਰਿਭਾਸ਼ਾ ਦਿੱਤੀ ਹੈ ਕਦੇ ਉਨ੍ਹਾਂ ਨੇ ਹਿੰਦੁਤਵ ਨੂੰ ਅੱਤਵਾਦੀ ਕਹਿ ਦਿੱਤਾ ਕਦੇ ਸਾਫ਼ਟ ਹਿੰਦੁਤਵ ਕਹਿ ਦਿੱਤਾ, ਕਦੇ ਕੱਟੜ ਕਹਿ ਦਿੱਤਾ।

ਪਰ ਹਿੰਦੁਤਵ ਦਾ ਚਿੰਤਨ ਕਿੰਨਾ ਫੈਲਿਆ ਹੋਇਆ ਹੈ ਉਹ ਇੱਕ ਸ਼ਲੋਕ ਤੋਂ ਹੀ ਪਰਗਟ ਹੁੰਦਾ ਹੈ - 'ਵਸੁਧੇਵ ਕੁਟੁੰਬਕਮ' 'ਸਰਵੇ ਭਵੰਤੁ ਸੁਖਿਨ, ਸਰਵੇ ਸੰਤੁ ਨਿਰਮਏ:' ਇੰਨੀ ਵੱਡੀ ਸੋਚ, ਇੰਨਾ ਵੱਡਾ ਚਿੰਤਨ, ਇੰਨਾ ਵੱਡਾ ਸਾਡਾ ਧਰਮ ਹੈ ਕਿ ਉਸ ਵਿੱਚ ਕਿਤੇ ਕੱਟੜ ਜਾਂ ਸਾਫ਼ਟ ਵਰਗੀ ਚੀਜ਼ ਨਹੀਂ ਆਉਂਦੀ।

ਤਸਵੀਰ ਸਰੋਤ, Getty Images

ਹਿੰਦੁਤਵ ਪੂਰੀ ਧਰਤੀ 'ਤੇ ਸੁਖੀ ਜੀਵਨ ਦੇਖਣਾ ਚਾਹੁੰਦਾ ਹੈ। ਧਰਤੀ ਹੀ ਕੀ ਸਾਡੇ ਤਾਂ ਹਰ ਥਾਂ ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ ਹੈ। (ਇਸ ਤੋਂ ਬਾਅਦ ਉਹ ਸ਼ਾਂਤੀ ਦਾ ਪਾਠ ਪੜ੍ਹਣ ਲਗਦੀ ਹੈ)

ਤੁਸੀਂ ਵਸੁਧੇਵ ਕੁਟੁੰਬਕਮ ਦਾ ਜ਼ਿਕਰ ਕੀਤਾ, ਅਕਸਰ ਸੰਘ ਪਰਿਵਾਰ ਵੀ ਇਸ ਦਾ ਜ਼ਿਕਰ ਕਰਦਾ ਹੈ। ਇਸ ਦਾ ਮਤਲਬ ਹੈ ਕਿ ਪੂਰੀ ਦੁਨੀਆਂ ਹੀ ਸਾਡਾ ਪਰਿਵਾਰ ਹੈ। ਤਾਂ ਕੀ ਇਸ ਪਰਿਵਾਰ ਵਿੱਚ ਮੁਸਲਮਾਨ ਸ਼ਾਮਿਲ ਨਹੀਂ ਹਨ?

ਮੁਸਲਮਾਨ ਕਿੱਥੋਂ ਆਏ ਹਨ? ਉਹ ਕਨਵਰਟਿਡ ਲੋਕ ਹਨ। ਸਨਾਤਨ ਤੋਂ ਨਿਕਲੇ ਹਨ।

ਦੇਸ ਦੀ ਹਾਲਤ ਅਨੁਸਾਰ ਇਨ੍ਹਾਂ ਦੇ ਪੁਰਖਿਆਂ ਨੇ ਜਾਂ ਵਰਤਮਾਨ ਵਿੱਚ ਕਿਸੇ ਨਾ ਕਿਸੇ ਕਾਰਨ ਉਨ੍ਹਾਂ ਨੇ ਆਪਣਾ ਧਰਮ ਛੱਡ ਦਿੱਤਾ ਤਾਂ ਉਹ ਕਿਤੋਂ ਥੋੜ੍ਹੀ ਆਏ ਹਨ ਉਹ ਸਾਡੇ ਲੋਕ ਹਨ।

ਇਸ ਭਾਰਤ ਦਾ ਖਾਂਦੇ ਹਨ, ਪੀਂਦੇ ਹਨ, ਸੋਂਦੇ ਹਨ। ਉਨ੍ਹਾਂ ਦੀ ਵੀ ਜ਼ਿੰਮੇਵਾਰੀ ਹੈ ਦੇਸ ਲਈ।

ਜਿਵੇਂ ਅਸੀਂ ਦੇਸ ਦੀ ਓਲਾਦ ਹਾਂ ਉਸੇ ਤਰ੍ਹਾਂ ਹੀ ਉਹ ਵੀ ਹਨ। ਅਸੀਂ ਕਿਉਂ ਅਜਿਹਾ ਕਹਾਂਗੇ ਕਿ ਉਹ ਵੱਖ ਹਨ ਅਤੇ ਅਸੀਂ ਵੱਖ ਹਾਂ। ਜਦੋਂ ਸਾਡੀ ਸੱਭਿਅਤਾ ਅਜਿਹੀ ਹੈ ਕਿ ਅਸੀਂ ਸਭ ਨੂੰ ਅਪਣਾ ਲੈਂਦੇ ਹਾਂ।

ਭਾਰਤ ਹੀ ਹੈ ਜਿੱਥੇ ਸਭ ਸਮਾ ਜਾਂਦੇ ਹਨ ਪਰ ਦੱਸੋ ਕੋਈ ਹੋਰ ਅਜਿਹਾ ਦੇਸ ਹੈ ਜਿੱਥੇ ਕੋਈ ਦੇਸ ਵਿੱਚ ਰਹਿ ਕੇ ਦੇਸ ਦੇ ਵਿਰੁੱਧ ਬੋਲ ਸਕਦਾ ਹੋਵੇ।

ਤੁਸੀਂ ਇਹ ਕਹਿ ਰਹੇ ਹੋ ਕਿ ਭਾਰਤ ਦੇ ਮੁਸਲਮਾਨ ਭਾਰਤ ਦੇ ਖਿਲਾਫ਼ ਗੱਲ ਕਰਦੇ ਹਨ?

ਮੈਂ ਮੁਸਲਮਾਨਾਂ ਦੀ ਗੱਲ ਨਹੀਂ ਕਰ ਰਹੀ ਹਾਂ। ਮੈਂ ਉਨ੍ਹਾਂ ਦੀ ਗੱਲ ਕਰ ਰਹੀ ਹਾਂ ਜੋ ਕਿਸੇ ਵੀ ਵਰਗ ਵਿੱਚ ਹੁੰਦੇ ਹਨ ਪਰ ਦੇਸ ਦੇ ਵਿਰੁੱਧ ਗੱਲ ਕਰਦੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

3 ਨਵੰਬਰ 2008 ਨੂੰ ਅਦਾਲਤ ਦੀ ਸੁਣਵਾਈ ਤੋਂ ਪਰਤਦੀ ਹੋਈ ਸਾਧਵੀ ਪ੍ਰਗਿਆ ਠਾਕੁਰ (ਚਿੱਟੇ ਸਕਾਰਫ਼ ਵਿਚ)

ਹਿੰਦੂ ਅੱਤਵਾਦ ਸ਼ਬਦ ਦਾ ਜ਼ਿਕਰ ਤੁਸੀਂ ਕੀਤਾ। ਯੂਪੀਏ ਸਰਕਾਰ ਦੇ ਵੇਲੇ ਇਹ ਸ਼ਬਦ ਸੁਣਨ ਨੂੰ ਮਿਲਿਆ ਸੀ। ਉਸ ਵੇਲੇ ਤਤਕਾਲੀ ਗ੍ਰਹਿ ਸਕੱਤਰ ਆਰ ਕੇ ਸਿੰਘ ਨੇ ਹਿੰਦੂ ਅੱਤਵਾਦ ਸ਼ਬਦ ਦਿੱਤਾ ਸੀ। ਉਹ ਅੱਜ ਭਾਜਪਾ ਦੇ ਟਿਕਟ 'ਤੇ ਬਿਹਾਰ ਤੋਂ ਚੋਣ ਲੜ ਰਹੇ ਹਨ।

ਜੀ ਨਹੀਂ, ਇਹ ਸ਼ਬਦ ਦਿਗਵਿਜੇ ਸਿੰਘ ਅਤੇ ਪੀ ਚਿਦੰਬਰਮ ਨੇ ਕਹੇ ਸਨ।

ਆਰਕੇ ਸਿੰਘ ਉਦੋਂ ਗ੍ਰਹਿ ਸਕੱਤਰ ਸੀ, ਪੀ ਚਿਦੰਬਰਮ ਦੇ ਅਧੀਨ ਕੰਮ ਕਰਦੇ ਸਨ। ਉਨ੍ਹਾਂ ਨੇ ਮੀਡੀਆ ਸਾਹਮਣੇ ਹਿੰਦੂ ਅੱਤਵਾਦ ਸ਼ਬਦ ਕਿਹਾ ਸੀ।

ਮੈਨੂੰ ਅਜਿਹਾ ਧਿਆਨ ਨਹੀਂ ਹੈ। ਮੈਂ ਤਾਂ ਇਨ੍ਹਾਂ ਦੇ (ਦਿਗਵਿਜੇ-ਚਿਦੰਬਰਮ) ਮੂੰਹੋਂ ਹੀ ਇਹ ਸ਼ਬਦ ਸੁਣਿਆ ਹੈ ਅਤੇ ਮੈਂ ਇਹੀ ਮੰਨਦੀ ਹਾਂ।

ਜਦੋਂ ਪ੍ਰਮਾਣਿਕ ਹੋਵੇਗਾ ਉਦੋਂ ਮੈਂ ਇਸ ਬਾਰੇ ਕੁਝ ਕਹਾਂਗੀ ਅਤੇ ਦੇਖੋ ਇਹ ਪਾਰਟੀ ਜੋ ਹੈ ਨਾ ਕਿਉਂ ਹੁੰਦਾ ਹੈ ਕਿ ਇਹੀ ਪਾਰਟੀ ਦੇਸ ਅਤੇ ਧਰਮ ਦੀ ਗੱਲ ਕਰਦੀ ਹੈ।

ਇਹ ਵੀ ਪੜ੍ਹੋ:

ਮੇਰਾ ਮੰਨਣਾ ਹੈ ਕਿ ਬਰਾਬਰੀ 'ਤੇ ਇਹ ਪਾਰਟੀ ਸੀ ਇਸ ਲਈ ਮੈਂ ਇਸ ਨੂੰ ਜੁਆਇਨ ਕੀਤਾ ਅਤੇ ਮੈਂ ਉਮੀਦਵਾਰ ਬਣੀ ਹਾਂ।

ਕੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਹਾਡਾ ਮੁਸ਼ਕਿਲ ਸਮਾਂ ਸੀ ਜਦੋਂ ਤੁਸੀਂ ਲਗਾਤਾਰ ਕੋਰਟ-ਕਚਿਹਰੀ ਦੇ ਚੱਕਰ ਕੱਟ ਰਹੀ ਸੀ ਅਤੇ ਤੁਹਾਡੇ 'ਤੇ ਮਕੋਕਾ ਲੱਗਿਆ ਸੀ, ਉਦੋਂ ਭਾਜਪਾ ਨੇ ਤੁਹਾਡਾ ਸਾਥ ਨਹੀਂ ਦਿੱਤਾ ਸਗੋਂ ਪਾਸਾ ਵੱਟ ਲਿਆ।

ਦੇਖੋ ਮੈਂ ਕਿਸੇ ਦੇ ਕਾਰਨ ਦੇਸ਼ਭਗਤੀ ਨਹੀਂ ਕੀਤੀ ਹੈ। ਦੇਸ਼ਭਗਤੀ ਮੇਰੀ ਰਗ-ਰਗ ਵਿੱਚ ਹੈ, ਉਹੀ ਮੇਰੀ ਜ਼ਿੰਦਗੀ ਦਾ ਆਧਾਰ ਹੈ।

ਇਸ ਲਈ ਮੇਰਾ ਜਨਮ ਵੀ ਹੋਇਆ ਹੈ ਅਤੇ ਮੈਂ ਕਿਸੇ ਨੂੰ ਇਹ ਨਹੀਂ ਕਹਾਂਗੀ ਕਿ ਕਿਸੇ ਨੇ ਮੇਰੇ ਲਈ ਕੀਤਾ ਜਾਂ ਨਹੀਂ ਕੀਤਾ ਪਰ ਜੋ ਵੀ ਦੇਸ ਧਰਮ ਲਈ ਕੰਮ ਕਰਦੇ ਹਨ ਉਨ੍ਹਾਂ ਨੇ ਮੇਰੇ ਲਈ ਜ਼ਰੂਰ ਕੀਤਾ ਹੈ। ਮੈਂ ਉਨ੍ਹਾਂ ਨੂੰ ਸਾਧੁਵਾਦ ਦਿੰਦੀ ਹਾਂ।

ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)