ਕੌਣ ਹੈ ਭਾਜਪਾ ਆਗੂ ਜੀਵੀਐੱਲ ਨਰਸਿਮ੍ਹਾ 'ਤੇ ਜੁੱਤੀ ਸੁੱਟਣ ਵਾਲਾ ਸ਼ਖਸ

ਜੀਵੀਐੱਲ ਨਰਸਿਮ੍ਹਾ

ਤਸਵੀਰ ਸਰੋਤ, Raja Sabha

ਭਾਰਤੀ ਜਨਤਾ ਪਾਰਟੀ ਦੇ ਦਿੱਲੀ ਵਿਚਲੇ ਕੌਮੀ ਦਫ਼ਤਰ ਵਿਚ ਪਾਰਟੀ ਦੇ ਬੁਲਾਰੇ ਜੀਵੀਐੱਲ ਨਰਸਿਮ੍ਹਾ ਉੱਤੇ ਜੁੱਤੀ ਸੁੱਟੀ ਗਈ ਹੈ।

ਜਿਸ ਸਮੇਂ ਜੁੱਤੀ ਸੁੱਟੀ ਗਈ ਸਮੇਂ ਸੀਨੀਅਰ ਭਾਜਪਾ ਆਗੂ ਜੀਵੀਐੱਲ ਨਰਸਿਮ੍ਹਾ ਭੁਪਿੰਦਰ ਯਾਦਵ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਸਨ।

ਪ੍ਰੈਸ ਕਾਨਫਰੰਸ ਦੌਰਾਨ ਭੁਪਿੰਦਰ ਯਾਦਵ ਦੇ ਬੋਲਣ ਤੋਂ ਬਾਅਦ ਜੀਵੀਐੱਲ ਨੇ ਅਜੇ ਬੋਲਣਾ ਸ਼ੁਰੂ ਕੀਤਾ ਹੀ ਸੀ ਤਾਂ ਭਾਜਪਾ ਦਫ਼ਤਰ ਦੇ ਪ੍ਰਬੰਧਕ ਨੇ ਇੱਕ ਅਜਿਹੇ ਵਿਅਕਤੀ ਨੂੰ ਦੇਖਿਆ ਜੋ ਉਨ੍ਹਾਂ ਨੂੰ ਸ਼ੱਕੀ ਲੱਗਿਆ।

ਪਾਰਟੀ ਆਗੂਆਂ ਨੇ ਉਸਨੂੰ ਪੁੱਛਿਆ ਕਿ ਉਹ ਕੌਣ ਹੈ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਕਦੇ ਮੀਡੀਆ ਵਿੱਚ ਨਹੀਂ ਦੇਖਿਆ। ਇਸੇ ਦੌਰਾਨ ਉਹ ਵਿਅਕਤੀ ਖੜ੍ਹਾ ਹੋ ਗਿਆ ਅਤੇ ਉਸਨੇ ਜੁੱਤੀ ਖੋਲ ਕੇ ਜੀਵੀਐੱਲ ਵੱਲ ਮਾਰੀ ਜੋ ਉਨ੍ਹਾਂ ਦੇ ਮਾਇਕ ਉੱਤੇ ਵੱਜੀ।

ਇਹ ਵੀ ਪੜ੍ਹੋ:-

ਕੌਣ ਹੈ ਜੁੱਤੀ ਸੁੱਟਣ ਵਾਲਾ

ਜੁੱਤੀ ਸੁੱਟਣ ਤੋਂ ਬਾਅਦ ਇਹ ਦੂਜੀ ਜੁੱਤੀ ਖੋਲਣ ਹੀ ਲੱਗਾ ਸੀ ਕਿ ਭਾਜਪਾ ਵਰਕਰ ਨੇ ਇਸ ਨੂੰ ਫੜ੍ਹ ਲਿਆ।

ਵੀਡੀਓ ਕੈਪਸ਼ਨ,

ਭਾਜਪਾ ਲੀਡਰ ਨੂੰ ਕਿਸ ਨੇ ਤੇ ਕਿਉਂ ਮਾਰੀ ਜੁੱਤੀ

ਉਹ ਕੁਝ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦਾ ਮੂੰਹ ਬੰਦ ਕਰਕੇ ਉਸ ਨੂੰ ਬਾਹਰ ਲਿਜਾਇਆ ਗਿਆ। ਇਸੇ ਦੌਰਾਨ ਭਾਜਪਾ ਵਰਕਰਾਂ ਨੇ ਦੀ ਕੁੱਟਮਾਰ ਵੀ ਕੀਤੀ।

ਇਸ ਖਿੱਚਧੂੰਹ ਦੌਰਾਨ ਪੱਤਰਕਾਰਾਂ ਨੇ ਉਸਨੂੰ ਪੁੱਛਿਆ ਕਿ ਉਹ ਕੌਣ ਹੈ ਅਤੇ ਉਸ ਨੇ ਜੁੱਤੀ ਕਿਉਂ ਸੁੱਟੀ। ਭਾਜਪਾ ਵਰਕਰਾਂ ਵੱਲੋਂ ਮੂੰਹ ਬੰਦ ਕੀਤਾ ਹੋਣ ਕਾਰਨ ਉਹ ਬੋਲ ਤਾਂ ਨਹੀਂ ਸਕਿਆ ਪਰ ਉਸਨੇ ਆਪਣੀ ਜੇਬ ਵਿੱਚੋਂ ਕੁਝ ਵਿਜ਼ਟਿੰਗ ਕਾਰਡ ਸੁੱਟੇ ।

ਇਹ ਵੀ ਪੜ੍ਹੋ:-

ਇਸ ਵਿੱਚ ਉਸ ਦਾ ਨਾਂ ਡਾਕਟਰ ਸ਼ਕਤੀ ਭਾਰਗਵ ਲਿਖਿਆ ਹੋਇਆ ਸੀ। ਇਸ ਕਾਰਡ ਮੁਤਾਬਕ ਉਹ ਕਾਨਪੁਰ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਵਜੋਂ ਸਰਜਨ ਹੈ।

ਪੁਲਿਸ ਨੇ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਅਜੇ ਤਕ ਜੀਵੀਐੱਲ ਉੱਤੇ ਜੁੱਤੀ ਸੁੱਟਣ ਦਾ ਕਾਰਨ ਪਤਾ ਨਹੀਂ ਲੱਗਿਆ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)