ਇੱਕ ਮੰਚ 'ਤੇ 24 ਸਾਲ ਬਾਅਦ ਮੁਲਾਇਮ-ਮਾਇਆਵਤੀ, 'ਮਾਇਆਵਤੀ ਜੀ ਦਾ ਅਹਿਸਾਨ ਮੈਂ ਕਦੇ ਨਹੀਂ ਭੁੱਲਾਂਗਾ'

ਮਾਇਆਵਤੀ- ਮੁਲਾਇਮ- ਅਖਿਲੇਸ਼

ਤਸਵੀਰ ਸਰੋਤ, Samiratmaj Mishra/BBC

ਤਸਵੀਰ ਕੈਪਸ਼ਨ,

ਮੈਨਪੁਰੀ ਦੀ ਰੈਲੀ ਵਿੱਚ ਇਕੱਠੇ ਇੱਕ ਮੰਚ 'ਤੇ ਨਜ਼ਰ ਆਏ ਮਾਇਆਵਤੀ- ਮੁਲਾਇਮ- ਅਖਿਲੇਸ਼

ਮੈਨਪੁਰੀ ਵਿੱਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਮੁਲਾਇਮ ਸਿੰਘ ਯਾਦਵ ਦੇ ਚੋਣ ਪ੍ਰਚਾਰ ਲਈ ਸਾਂਝੀ ਰੈਲੀ ਹੋਈ। ਜਿਸ ਵਿੱਚ ਮੁਲਾਇਮ ਸਿੰਘ ਯਾਦਵ ਅਤੇ ਮਾਇਆਵਤੀ 24 ਸਾਲ ਬਾਅਦ ਇਕੱਠੇ ਇੱਕ ਮੰਚ 'ਤੇ ਨਜ਼ਰ ਆਏ।

ਮੰਚ 'ਤੇ ਮੁਲਾਇਮ ਸਿੰਘ ਯਾਦਵ, ਮਾਇਆਵਤੀ ਅਤੇ ਅਖਿਲੇਸ਼ ਯਾਦਵ ਇਕੱਠੇ ਦਿਖਾਈ ਦਿੱਤੇ।

ਮੁਲਾਇਮ ਸਿੰਘ ਯਾਦਵ ਨੇ ਇਸ ਮੌਕੇ ਕਿਹਾ, "ਸਾਡੇ ਭਾਸ਼ਣ ਕਈ ਵਾਰ ਤੁਸੀਂ ਸੁਣ ਚੁੱਕੇ ਹੋ। ਮੈਂ ਜ਼ਿਆਦਾ ਨਹੀਂ ਬੋਲਾਂਗਾ। ਤੁਸੀਂ ਸਾਨੂੰ ਜਿੱਤ ਦੁਆ ਦੇਣਾ। ਪਹਿਲਾਂ ਵੀ ਜਿਤਾਉਂਦੇ ਰਹੇ ਹੋ, ਇਸ ਵਾਰ ਵੀ ਜਿਤਾ ਦੇਣਾ।"

ਮੁਲਾਇਮ ਨੇ ਇਹ ਵੀ ਕਿਹਾ, "ਮਾਇਆਵਤੀ ਜੀ ਨੇ ਸਾਡਾ ਸਾਥ ਦਿੱਤਾ ਹੈ, ਮੈਂ ਇਨ੍ਹਾਂ ਦਾ ਅਹਿਸਾਨ ਕਦੇ ਨਹੀਂ ਭੁੱਲਾਂਗਾ। ਮੈਨੂੰ ਖੁਸ਼ੀ ਹੈ, ਉਹ ਸਾਡੇ ਨਾਲ ਆਏ ਹਨ, ਸਾਡੇ ਖੇਤਰ ਵਿੱਚ ਆਏ ਹਨ।''

ਮੁਲਾਇਮ ਨੇ ਆਪਣੇ ਵਰਕਰਾਂ ਨੂੰ ਇਹ ਵੀ ਕਿਹਾ, "ਮਾਇਆਵਤੀ ਜੀ ਦੀ ਹਮੇਸ਼ਾ ਇੱਜ਼ਤ ਕਰਨਾ।''

ਇਹ ਵੀ ਪੜ੍ਹੋ:

ਮਾਇਆਵਤੀ ਨੇ ਕੀ-ਕੀ ਕਿਹਾ

ਇਸ ਤੋਂ ਬਾਅਦ ਮਾਇਆਵਤੀ ਨੇ ਮੁਲਾਇਮ ਸਿੰਘ ਯਾਦਵ ਨੂੰ ਭਾਰੀ ਵੋਟਾਂ ਨਾਲ ਜਿਤਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ, "ਮੁਲਾਇਮ ਸਿੰਘ ਯਾਦਵ ਨਰਿੰਦਰ ਮੋਦੀ ਦੀ ਤਰ੍ਹਾਂ ਨਕਲੀ ਪਿੱਛੜੇ ਵਰਗ ਤੋਂ ਨਹੀਂ ਸਗੋਂ ਅਸਲ ਵਿੱਚ ਹਨ।"

ਮਾਇਆਵਤੀ ਨੇ ਗੈਸਟ ਹਾਊਸ ਕਾਂਡ ਦਾ ਬਕਾਇਦ ਨਾਮ ਲੈ ਕੇ ਜ਼ਿਕਰ ਕੀਤਾ, ਉਨ੍ਹਾਂ ਨੇ ਕਿਹਾ ਕਿ ਉਸ ਨੂੰ ਭੁਲਾ ਕੇ ਗਠਜੋੜ ਕਰਨ ਦਾ ਫ਼ੈਸਲਾ ਲਿਆ ਹੈ।

ਉਨ੍ਹਾਂ ਕਿਹਾ "ਕਦੇ-ਕਦੇ ਅਜਿਹੇ ਹਾਲਾਤ ਬਣ ਜਾਂਦੇ ਹਨ ਜਦੋਂ ਤੁਹਾਨੂੰ ਦੇਸ ਦੇ ਹਿੱਤ ਵਿੱਚ ਕਈ ਸਖ਼ਤ ਫ਼ੈਸਲੇ ਲੈਣੇ ਪੈਂਦੇ ਹਨ।"

ਤਸਵੀਰ ਸਰੋਤ, Getty Images

ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਜੋ ਵੀ ਕਿਹਾ, ਉਸਦੀਆਂ ਮੁੱਖ ਗੱਲਾਂ ਇਸ ਤਰ੍ਹਾਂ ਹਨ-

ਮੁਲਾਇਮ ਸਿੰਘ ਯਾਦਵ ਨੂੰ ਇੱਥੋਂ ਦੇ ਲੋਕ ਅਸਲੀ ਅਤੇ ਆਪਣਾ ਲੀਡਰ ਮੰਨਦੇ ਹਨ, ਇਹ ਨਕਲੀ ਅਤੇ ਫਰਜ਼ੀ ਪਿੱਛੜੇ ਵਰਗ ਦੇ ਨਹੀਂ ਹਨ, ਇਹ ਪ੍ਰਧਾਨ ਮੰਤਰੀ ਮੋਦੀ ਦੀ ਤਰ੍ਹਾਂ ਨਕਲੀ ਪਿੱਛੜੇ ਨਹੀਂ ਹਨ।

ਮੋਦੀ ਦੇ ਬਾਰੇ ਸਾਰੇ ਜਾਣਦੇ ਹਨ ਕਿ ਉਨ੍ਹਾਂ ਨੇ ਗੁਜਰਾਤ ਵਿੱਚ ਆਪਣੀ ਉੱਚੀ ਜਾਤ ਨੂੰ ਪਿੱਛੜੇ ਵਰਗ ਦਾ ਬਣਾ ਲਿਆ ਸੀ, ਇਹ ਪਿੱਛੜਿਆਂ ਦਾ ਹੱਕ ਮਾਰਨ ਦਾ ਕੰਮ ਕਰ ਰਹੇ ਹਨ। ਨਰਿੰਦਰ ਮੋਦੀ ਨੇ ਖ਼ੁਦ ਨੂੰ ਪਿੱਛੜੇ ਦੱਸ ਕੇ ਇਸਦਾ ਚੋਣ ਫਾਇਦਾ 2014 ਵਿੱਚ ਚੁੱਕਿਆ ਸੀ, ਅਜੇ ਵੀ ਚੁੱਕ ਰਹੇ ਹਨ।

ਉਹ ਕਦੇ ਪਿੱਛੜਿਆਂ ਦਾ ਇਮਾਨਦਾਰੀ ਨਾਲ ਭਲਾ ਨਹੀਂ ਕਰ ਸਕਦੇ, ਉਹ ਦਲਿਤਾਂ ਅਤੇ ਪਿੱਛੜਿਆਂ ਦੇ ਲੱਖਾਂ ਸਥਾਈ ਅਹੁਦੇ ਖਾਲੀ ਪਏ ਹਨ, ਬੇਰੁਜ਼ਗਾਰੀ ਵਧ ਰਹੀ ਹੈ। ਇਨ੍ਹਾਂ ਚੋਣਾਂ ਵਿੱਚ ਅਸਲੀ ਅਤੇ ਨਕਲੀ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਪਛਾਣੋ ਕਿ ਤੁਹਾਡਾ ਅਸਲੀ ਨੇਤਾ ਕੌਣ ਹੈ। ਪਿੱਛੜਿਆਂ ਦੇ ਅਸਲੀ ਨੇਤਾ ਨੂੰ ਹੀ ਚੁਣ ਕੇ ਸੰਸਦ ਵਿੱਚ ਭੇਜੋ। ਜਿਨ੍ਹਾਂ ਦੀ ਵਿਰਾਸਤ ਨੂੰ ਅਖਿਲੇਸ਼ ਯਾਦਵ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਸੰਭਾਲ ਰਹੇ ਹਨ।

ਕਾਂਗਰਸ ਖ਼ਿਲਾਫ਼ ਵੀ ਖੁੱਲ੍ਹ ਕੇ ਬੋਲੀ, ਕਿਹਾ ਆਜ਼ਾਦੀ ਤੋਂ ਬਾਅਦ ਸੱਤਾ ਕਾਂਗਰਸ ਕੋਲ ਰਹੀ ਹੈ, ਕਾਂਗਰਸ ਦੇ ਲੰਬੇ ਸਮੇਂ ਤੱਕ ਰਹੇ ਸ਼ਾਸਨਕਾਲ ਵਿੱਚ ਗ਼ਲਤ ਨੀਤੀਆਂ ਦੇ ਕਾਰਨ ਹੀ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ।

ਕੇਂਦਰ ਵਿੱਚ ਭਾਜਪਾ ਵੀ ਆਰਐੱਸਐੱਸਵਾਦੀ ਅਤੇ ਪੂੰਜੀਵਾਦੀ ਅਤੇ ਫਿਰਕੂਵਾਦ ਵੀ ਫੈਲਾ ਰਹੀ ਹੈ, ਇਸ ਵਾਰ ਉਹ ਜ਼ਰੂਰ ਬਾਹਰ ਹੋ ਜਾਵੇਗੀ। ਇਨ੍ਹਾਂ ਚੋਣਾਂ ਵਿੱਚ ਨਾਟਕਬਾਜ਼ੀ, ਜੁਮਲੇਬਾਜ਼ੀ ਨਹੀਂ ਚੱਲੇਗੀ, ਚੌਕੀਦਾਰੀ ਦੀ ਨਾਟਕਬਾਜ਼ੀ ਨਹੀਂ ਚੱਲੇਗੀ।

ਇਹ ਵੀ ਪੜ੍ਹੋ:

ਇਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਕਾਮਯਾਬੀ ਨਹੀਂ ਮਿਲਣ ਵਾਲੀ। ਸਾਰੇ ਛੋਟੇ-ਵੱਡੇ ਚੌਕੀਦਾਰ ਮਿਲ ਕੇ ਜਿੰਨੀ ਵੀ ਤਾਕਤ ਲਗਾ ਲੈਣ, ਕਾਮਯਾਬੀ ਨਹੀਂ ਮਿਲਣ ਵਾਲੀ। ਚੰਗੇ ਦਿਨ ਲਿਆਉਣ ਦੇ ਵਾਅਦੇ ਪੂਰੇ ਕਰਨ ਦੇ ਬਦਲੇ, ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਕੇ ਲੋਕਾਂ ਦਾ ਧਿਆਨ ਭਟਕਾਉਣ ਦਾ ਅਤੇ ਉਨ੍ਹਾਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਉਸ ਵੇਲੇ ਪੀਐੱਮ ਅਹੁਦੇ ਦੇ ਸੁਪਨੇ ਦੇਖ ਰਹੇ ਮੋਦੀ ਨੇ ਚੋਣ ਵਾਅਦਾ ਕੀਤਾ ਸੀ ਕਿ ਕੇਂਦਰ ਵਿੱਚ ਆਉਣ ਤੋਂ ਬਾਅਦ 100 ਦਿਨਾਂ ਦੇ ਅੰਦਰ ਹੀ ਵਿਦੇਸ਼ਾਂ ਤੋਂ ਕਾਲਾ ਧਨ ਲਿਆ ਕੇ ਹਰ ਗਰੀਬ ਨੂੰ 15 ਲੱਖ ਦਿੱਤੇ ਜਾਣਗੇ, ਇਹ ਕਿਸ ਨੇ ਕਿਹਾ ਸੀ? ਇਹ ਨਰਿੰਦਰ ਮੋਦੀ ਨੇ ਹੀ ਕਿਹਾ ਸੀ।

ਸੁਪਨੇ ਬਹੁਤ ਦਿਖਾਉਂਦੇ ਹਨ, ਚੋਣਾਂ ਵਿੱਚ ਕਾਂਗਰਸ, ਭਾਜਪਾ ਵੋਟਾਂ ਲੈਣ ਲਈ ਕਈ ਲੋਕ-ਲੁਭਾਉਣੇ ਵਾਅਦੇ ਕਰਨਗੇ, ਤੁਹਾਨੂੰ ਇਨ੍ਹਾਂ ਦੀਆਂ ਗੱਲਾਂ ਵਿੱਚ ਕਦੇ ਨਹੀਂ ਆਉਣਾ ਹੈ।

ਤਸਵੀਰ ਸਰੋਤ, Getty Images

ਗਰੀਬ ਬੇਰੁਜ਼ਗਾਰਾਂ ਦਾ ਭਲਾ ਨਾ ਕਾਂਗਰਸ ਕਰੇਗੀ, ਨਾ ਭਾਜਪਾ, ਅਸੀਂ ਨੌਕਰੀਆਂ ਦੇ ਕੇ ਤੁਹਾਡੀਆਂ ਮੁਸ਼ਕਿਲਾਂ ਦਾ ਹੱਲ ਕਰਾਂਗੇ। ਭਾਜਪਾ ਤਰ੍ਹਾਂ-ਤਰ੍ਹਾਂ ਦੇ ਗ਼ਲਤ ਬਿਆਨ ਦਿੰਦੀ ਹੈ, ਸ਼ਰਾਬ ਨੂੰ ਸਰਾਬ ਕਿਹਾ ਸੀ ਮੇਰਠ ਵਿੱਚ।

ਦੋ ਗੇੜਾਂ ਵਿੱਚ ਭਾਜਪਾ ਦੀ ਹਵਾ ਖਰਾਬ ਹੋ ਗਈ ਹੈ, ਇਸ ਗਠਜੋੜ ਨੂੰ ਤੁਸੀਂ ਕਾਮਯਾਬ ਬਣਾਉਣਾ ਹੈ। ਉਮਰ ਦੇ ਬਾਵਜੂਦ ਉਨ੍ਹਾਂ ਨੇ ਮੈਨਪੁਰੀ ਨੂੰ ਨਹੀਂ ਛੱਡਿਆ, ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਾਹ ਰਹੇਗਾ ਮੈਨਪੁਰੀ ਦੀ ਸੇਵਾ ਕਰਾਂਗਾ, ਨਰਿੰਦਰ ਮੋਦੀ ਦੀ ਤਰ੍ਹਾਂ ਨਕਲੀ ਸੇਵਕ ਨਹੀਂ। ਤੁਸੀਂ ਸਾਈਕਲ ਨੂੰ ਭੁੱਲਣਾ ਨਹੀਂ, ਮੁਲਾਇਮ ਜੀ ਨੂੰ ਬਟਨ ਦਬਾ ਕੇ ਜਿਤਾਉਣਾ ਹੈ।

ਅਖਿਲੇਸ਼ ਯਾਦਵ ਨੇ ਕੀ-ਕੀ ਕਿਹਾ

ਅਖਿਲੇਸ਼ ਯਾਦਵ ਨੇ ਇਸ ਮੌਕੇ ਕਿਹਾ, "ਜਦੋਂ ਇਸ ਸੀਟ 'ਤੇ ਨੇਤਾ ਜੀ ਚੋਣ ਲੜ ਰਹੇ ਹਨ, ਤਾਂ ਇਹ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ਹੋਣੀ ਚਾਹੀਦੀ ਹੈ। ਜਦੋਂ ਮਾਇਆਵਤੀ ਜੀ ਵੀ ਅਪੀਲ ਕਰਕੇ ਜਾ ਰਹੀ ਹੈ, ਤਾਂ ਇਹ ਦੇਸ ਦੀਆਂ ਸੱਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ਹੋਣੀ ਚਾਹੀਦੀ ਹੈ।''

ਅਖਿਲੇਸ਼ ਯਾਦਵ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ ਕਿ ਅਸੀਂ ਨਵਾਂ ਪ੍ਰਧਾਨ ਮੰਤਰੀ ਬਣਾਉਣਾ ਹੈ,''ਸਪਾ-ਬਸਪਾ ਗਠਜੋੜ ਨੇ ਤੁਹਾਡੇ ਲਈ ਦਿੱਲੀ ਦੇ ਲੋਕਾਂ ਨੂੰ ਕਰੀਬ ਲਿਆ ਦਿੱਤਾ ਹੈ।"

ਇਹ ਵੀ ਪੜ੍ਹੋ:

ਪੰਜ ਸਾਲ ਪਹਿਲਾਂ ਚਾਹ ਵਾਲੇ ਬਣ ਕੇ ਆਏ ਸਨ। ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਕਿਸ ਤਰ੍ਹਾਂ ਦੀ ਚਾਹ ਨਿਕਲੀ ਹੈ। ਇਸ ਵਾਰ ਉਹ ਚੌਕੀਦਾਰ ਬਣ ਕੇ ਆਏ ਹਨ, ਤਾਂ ਤੁਸੀਂ ਲੋਕ ਤੈਅ ਕਰੋ ਕਿ ਚੌਕੀ ਖੋਵੋਗੇ ਜਾਂ ਨਹੀਂ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਦੀ ਜੀ ਕਾਗਜ਼ 'ਤੇ ਪਿੱਛੜੇ ਹਨ, ਜਦਕਿ ਅਸੀਂ ਜਨਮ ਤੋਂ ਹੀ ਪਿੱਛੜੇ ਹਾਂ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)