ਵੋਟ ਗਲਤ ਪੈ ਗਈ, ਗ਼ਲਤੀ ਸੁਧਾਰਨ ਲਈ ਉਂਗਲ ਹੀ ਵੱਢੀ

ਪਵਨ ਕੁਮਾਰ ਦਿਹਾੜੀ ’ਤੇ ਮਜ਼ਦੂਰੀ ਕਰਦੇ ਹਨ

ਤਸਵੀਰ ਸਰੋਤ, SUMIT SHARMA/BBC

ਤਸਵੀਰ ਕੈਪਸ਼ਨ,

ਪਵਨ ਕੁਮਾਰ ਦਿਹਾੜੀ ’ਤੇ ਮਜ਼ਦੂਰੀ ਕਰਦੇ ਹਨ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਗ਼ਲਤ ਬਟਨ ਦਬਾਉਣ ਤੋਂ ਬਾਅਦ ਉਂਗਲ ਵੱਢਣ ਵਾਲੇ ਨੌਜਵਾਨ ਦਾ ਕਹਿਣਾ ਹੈ ਕਿ ਉਹ ਮੁੜ ਆਪਣਾ ਵੋਟ ਪਾਉਣਾ ਚਾਹੁੰਦਾ ਸੀ ਇਸ ਲਈ ਉਸ ਨੇ ਆਪਣੀ ਉਂਗਲ ਵੱਢ ਲਈ।

ਬੁਲੰਦਸ਼ਹਿਰ ਦੇ ਅਬਦੁੱਲਾਹਪੁਰ ਹੁਲਾਸਨ ਪਿੰਡ ਦਾ ਰਹਿਣ ਵਾਲੇ ਪਵਨ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਮੈਂ ਹਾਥੀ ਨੂੰ ਵੋਟ ਦੇਣ ਗਿਆ ਸੀ ਪਰ ਗਲਤ ਬਟਨ ਦੱਬਿਆ ਗਿਆ। ਘਰ ਪਰਤ ਕੇ ਮੈਂ ਗੰਡਾਸੇ ਨਾਲ ਆਪਣੀ ਉਂਗਲ ਵੱਢ ਲਈ ਸੀ।"

ਦੀਪਕ ਕੁਮਾਰ ਨੇ ਆਪਣੇ ਹੱਥ ਦੀ ਉਹੀ ਉਂਗਲ ਵੱਢੀ ਜਿਸ 'ਤੇ ਵੋਟ ਦੀ ਸਿਆਹੀ ਦਾ ਨਿਸ਼ਾਨ ਸੀ।

ਭਾਰਤ ਵਿੱਚ ਵੋਟਿੰਗ ਦੌਰਾਨ ਹਰ ਵੋਟਰ ਦੀ ਉਂਗਲ 'ਤੇ ਸਿਆਹੀ ਦਾ ਨਿਸ਼ਾਨ ਲਗਾਇਆ ਜਾਂਦਾ ਹੈ ਤਾਂ ਜੋ ਉਹ ਮੁੜ ਵੋਟ ਨਾ ਪਾ ਸਕੇ।

ਬੁਲੰਦਸ਼ਹਿਰ ਵਿੱਚ ਵੋਟਿੰਗ ਦੀ ਦੂਜੀ ਗੇੜ ਦੌਰਾਨ ਵੀਰਵਾਰ ਨੂੰ ਵੋਟ ਪਾਏ ਗਏ ਸਨ। ਦੀਪਕ ਨੇ ਵੀ ਇਸ ਦੌਰਾਨ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ।

ਦੀਪਕ ਨੇ ਬੀਬੀਸੀ ਨੂੰ ਕਿਹਾ, "ਮੇਰੇ ਮਨ ਵਿੱਚ ਆ ਰਿਹਾ ਸੀ ਕਿ ਵੋਟ ਬੇਕਾਰ ਹੋ ਗਿਆ। ਹੁਣ ਮੁੜ ਵੋਟ ਪਾਉਣਾ ਚਾਹੀਦਾ ਹੈ।"

ਇਹ ਵੀ ਪੜ੍ਹੋ:

‘ਭੈਣਜੀ ਸਾਡੀ ਬਿਰਾਦਰੀ ਦੀ ਹਨ’

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ, ਕੀ ਉਨ੍ਹਾਂ ਨੇ ਮੁੜ ਵੋਟ ਪਾਉਣ ਅਤੇ ਨਿਸ਼ਾਨ ਹਟਾਉਣ ਲਈ ਉਂਗਲ ਵੱਢ ਲਈ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਨ ਲਈ ਹੀ ਉਨ੍ਹਾਂ ਨੇ ਇਹ ਕੰਮ ਕੀਤਾ ਹੈ।

ਦੀਪਕ ਕੁਮਾਰ ਕਹਿੰਦੇ ਹਨ, "ਮੈਂ ਕੇਵਲ ਮਾਇਆਵਤੀ ਜੀ ਨੂੰ ਆਪਣਾ ਵੋਟ ਦੇਣਾ ਚਾਹੁੰਦਾ ਹਾਂ। ਉਨ੍ਹਾਂ ਤੋਂ ਇਲਾਵਾ ਕਿਸੇ ਨੂੰ ਨਹੀਂ।"

ਤਸਵੀਰ ਸਰੋਤ, SUMIT SHARMA

ਤਸਵੀਰ ਕੈਪਸ਼ਨ,

ਕਿਹਾ ਜਾ ਰਿਹਾ ਹੈ ਕਿ ਇਸੇ ਗੰਡਾਸੇ ਨਾਲ ਪਵਨ ਕੁਮਾਰ ਨੇ ਆਪਣੀ ਉਂਗਲ ਵੱਢੀ ਸੀ

ਇਹ ਪੁੱਛਣ ֹ'ਤੇ ਕਿ ਉਹ ਭੈਣਜੀ ਨੂੰ ਹੀ ਵੋਟ ਕਿਉਂ ਦੇਣਾ ਚਾਹੁੰਦੇ ਹਨ, ਉਨ੍ਹਾਂ ਨੇ ਕਿਹਾ, "ਕਿਉਂਕਿ ਉਹ ਸਾਡੀ ਬਿਰਾਦਰੀ ਦੀ ਹਨ, ਸਾਡੀ ਜਾਤ ਦੀ ਹਨ, ਸਾਡੀ ਆਪਣੀ ਹਨ।"

ਦੀਪਕ ਨੇ ਆਪਣੀ ਉਂਗਲ 'ਤੇ ਗੰਡਾਸੇ ਨਾਲ ਵਾਰ ਕੀਤਾ ਸੀ। ਨਹੁੰ ਤੋਂ ਕੁਝ ਥੱਲੇ ਉਨ੍ਹਾਂ ਦੀ ਉਂਗਲ ਵੱਖ ਹੋ ਗਈ।

ਹੱਥ ਤੋਂ ਖੂਨ ਵਗਦਾ ਵੇਖ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਨੂੰ ਫੌਰਨ ਹਸਪਤਾਲ ਪਹੁੰਚਾਇਆ ਅਤੇ ਹੱਥਾਂ 'ਤੇ ਮਲ੍ਹਮ ਪੱਟੀ ਕਰਵਾਈ ਪਰ ਉਨ੍ਹਾਂ ਦੀ ਵੱਢੀ ਹੋਈ ਉਂਗਲ ਨੂੰ ਜੋੜਿਆ ਨਹੀਂ ਜਾ ਸਕਿਆ।

‘ਜਜ਼ਬਾਤ ਵਿੱਚ ਚੁੱਕਿਆ ਕਦਮ’

ਦੀਪਕ ਮੁੜ ਵੋਟ ਵੀ ਨਹੀਂ ਪਾ ਸਕੇ। ਉਹ ਕਹਿੰਦੇ ਹਨ, "ਮੈਨੂੰ ਹਸਪਤਾਲ ਜਾਣਾ ਪਿਆ ਇਸ ਲਈ ਮੁੜ ਵੋਟ ਪਾਉਣ ਦੀ ਕੋਸ਼ਿਸ਼ ਨਹੀਂ ਕਰ ਸਕਿਆ।"

ਦੀਪਕ ਪੇਸ਼ ਤੋਂ ਦਿਹਾੜੀ ਮਜ਼ਦੂਰ ਹਨ ਅਤੇ ਉਨ੍ਹਾਂ ਨੂੰ ਰੋਜ਼ ਕੰਮ ਨਹੀਂ ਮਿਲਦਾ ਹੈ।

ਉਹ ਕਹਿੰਦੇ ਹਨ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਘਰ ਵਿੱਚ ਪਖਾਨਾ ਬਣਵਾਇਆ ਗਿਆ ਹੈ ਅਤੇ ਦਲਿਤ ਹੋਣ ਕਾਰਨ ਇੱਕ ਜ਼ਮੀਨ ਦਾ ਪੱਟਾ ਵੀ ਉਨ੍ਹਾਂ ਨੂੰ ਮਿਲਿਆ ਹੈ।

ਸ਼ੁੱਕਰਵਾਰ ਨੂੰ ਵੀ ਉਨ੍ਹਾਂ ਨੇ ਮੁੜ ਆਪਣੇ ਹੱਥ 'ਤੇ ਪੱਟੀ ਕਰਵਾਈ ਹੈ ਅਤੇ ਫਿਲਹਾਲ ਉਨ੍ਹਾਂ ਦੀ ਹਾਲਤ ਠੀਕ ਹੈ।

ਤਸਵੀਰ ਸਰੋਤ, SUMIT SHARMA

ਤਸਵੀਰ ਕੈਪਸ਼ਨ,

ਪਵਨ ਕੁਮਾਰ ਨੇ ਮੁੜ ਵੋਟ ਪਾਉਣ ਆਪਣੀ ਉਂਗਲ ਵੱਢ ਲਈ ਸੀ

ਉਨ੍ਹਾਂ ਦੇ ਚਾਚਾ ਨੱਥੂ ਸਿੰਘ ਕਹਿੰਦੇ ਹਨ ਕਿ ਦੀਪਕ ਨੇ ਜਜ਼ਬਾਤ ਵਿੱਚ ਆ ਕੇ ਇਹ ਕਦਮ ਚੁੱਕਿਆ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਪਿੰਡ ਆਏ ਪੱਤਰਕਾਰ ਉਂਗਲ ਦਾ ਕੱਟਿਆ ਹੋਇਆ ਹਿੱਸਾ ਵੇਖਣਾ ਚਾਹੁੰਦੇ ਸਨ ਪਰ ਉਹ ਮਿਲਿਆ ਨਹੀਂ।

ਉਹ ਕਹਿੰਦੇ ਹਨ, "ਸਾਰੇ ਆਪਣੀ ਮਰਜ਼ੀ ਨਾਲ ਵੋਟ ਪਾਉਂਦੇ ਹਨ, ਕਿਸੇ 'ਤੇ ਕੋਈ ਜ਼ਬਰਦਸਤੀ ਨਹੀਂ ਹੈ। ਵੋਟ ਆਪਣੀ ਮਰਜ਼ੀ ਦਾ ਹੀ ਹੁੰਦਾ ਹੈ।"

ਬੁਲੰਦਸ਼ਹਿਰ ਦੀ ਸੀਟ ਅਨੁਸੂਚਿਤ ਜਾਤੀ ਲਈ ਰਾਖਵੀਂ ਹੈ। ਫਿਲਹਾਰ ਇੱਥੋਂ ਭਾਜਪਾ ਦੇ ਭੋਲਾ ਸਿੰਘ ਮੈਂਬਰ ਪਾਰਲੀਮੈਂਟ ਹਨ।

ਇਸ ਵਾਰ ਮੁਕਾਬਲਾ ਭਾਜਪਾ ਦੇ ਭੋਲਾ ਸਿੰਘ , ਕਾਂਗਰਸ ਦੇ ਬੰਸ਼ੀ ਸਿੰਘ ਅਤੇ ਬਸਪਾ ਦੇ ਯੋਗੇਸ਼ ਵਰਮਾ ਵਿਚਾਲੇ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)