ਸ੍ਰੀ ਲੰਕਾ ਹਮਲਾ: 'ਭਾਰਤੀ ਮੀਡੀਆ ਤੇ ਸਿਆਸਤਦਾਨ ਤ੍ਰਾਸਦੀ ਦਾ ਫਾਇਦਾ ਲੈ ਰਹੇ ਹਨ'

ਤਸਵੀਰ ਸਰੋਤ, REUTERS/Dinuka Liyanawatte
"ਸ੍ਰੀ ਲੰਕਾ ਦੀ ਤ੍ਰਾਸਦੀ ਕਿਵੇਂ ਭਾਰਤ ਲਈ ਚੋਣ ਲਾਹਾ ਬਣ ਗਈ ਇਹ ਹੈਰਾਨ ਕਰਨ ਵਾਲਾ ਹੈ। ਸਾਡਾ ਦੇਸ ਦੁੱਖ ਵਿੱਚ ਹੈ ਪਰ ਉਨ੍ਹਾਂ ਦਾ ਮੀਡੀਆ ਅਤੇ ਭਾਜਪਾ ਸਿਆਸਤਦਾਨ ਸਾਡੀ ਮਦਦ ਨਹੀਂ ਕਰ ਰਹੇ।"
ਇਹ ਟਵੀਟ ਕੀਤਾ ਹੈ ਸ੍ਰੀ ਲੰਕਾ ਦੇ ਇੱਕ ਬਲਾਗਰ ਨੇ। ਇਸੇ ਤਰ੍ਹਾਂ ਦੇ ਕਈ ਟਵੀਟ ਕੀਤੇ ਗਏ ਹਨ ਜਿਸ ਨੂੰ ਭਾਰਤ ਵਿੱਚ ਵੀ ਕਈ ਲੋਕਾਂ ਨੇ ਰੀਟਵੀਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਸ੍ਰੀ ਲੰਕਾ ਦੇ ਕਈ ਟਵਿੱਟਰ ਹੈਂਡਲਸ ਤੋਂ ਲੋਕਾਂ ਨੇ ਭਾਰਤੀ ਮੀਡੀਆ ਅਤੇ ਸਿਆਸਤਦਾਨਾਂ ਉੱਤੇ ਸਿਆਸੀ ਫਾਇਦਾ ਲੈਣ ਦਾ ਇਲਜ਼ਾਮ ਲਾਇਆ।
ਅਰੂਨੀ ਨਾਮ ਦੇ ਟਵਿੱਟਰ ਅਕਾਉਂਟ ਤੋਂ ਟਵੀਟ ਕੀਤਾ ਗਿਆ, "ਹੈਰਾਨ ਅਤੇ ਨਿਰਾਸ਼ ਹਾਂ ਕਿ ਭਾਰਤੀ ਮੀਡੀਆ ਅਤੇ ਕੁਝ ਭਾਰਤੀ ਸਿਆਸਤਦਾਨ ਸ੍ਰੀਲੰਕਾ ਦੀ ਤ੍ਰਾਸਦੀ ਦਾ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।"
ਹਾਲਾਂਕਿ ਐਤਵਾਰ ਨੂੰ ਭਾਰਤ ਸਰਕਾਰ ਅਤੇ ਕਈ ਸਿਆਸਤਦਾਨਾਂ ਨੂੰ ਸ੍ਰੀਲੰਕਾ ਧਮਾਕਿਆਂ 'ਤੇ ਦੁੱਖ ਜ਼ਾਹਿਰ ਕਰਦੇ ਅਤੇ ਮਦਦ ਦਾ ਹੱਥ ਵਧਾਉਂਦਿਆਂ ਦੇਖਿਆ ਸੀ।
ਪੀਐਮ ਮੋਦੀ ਦੇ ਭਾਸ਼ਨ ਦੀ ਅਲੋਚਨਾ
ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਭਾਸ਼ਨ ਦੀ ਕਾਫੀ ਅਲੋਚਨਾ ਹੋ ਰਹੀ ਹੈ। ਉਨ੍ਹਾਂ ਚਿਤੌੜਗੜ੍ਹ ਵਿੱਚ ਭਾਸ਼ਨ ਦਿੰਦਿਆਂ ਸ੍ਰੀਲੰਕਾ ਵਿੱਚ ਹੋਏ ਲੜੀਵਾਰ ਧਮਾਕਿਆਂ ਦੀ ਨਿੰਦਾ ਕੀਤੀ।
ਇਹ ਵੀ ਪੜ੍ਹੋ
ਪਰ ਇਸ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਨੇ ਵੋਟ ਦੀ ਅਪੀਲ ਕੀਤੀ। ਇਹ ਅਪੀਲ ਅੱਤਵਾਦ ਖਿਲਾਫ਼ ਲੜਾਈ ਲੜਨ ਲਈ ਕੀਤੀ ਗਈ ਸੀ।
ਉਨ੍ਹਾਂ ਕਿਹਾ, "ਤੁਸੀਂ ਜਦੋਂ ਵੋਟ ਪਾਉਣ ਜਾਓਗੇ ਕਮਲ ਦੇ ਨਿਸ਼ਾਨ ਉੱਤੇ ਬਟਨ ਦਬਾਓਗੇ ਤਾਂ ਮੰਨ ਵਿੱਚ ਇਹ ਵੀ ਤੈਅ ਕਰੋ ਕਿ ਤੁਸੀਂ ਵੋਟ ਪਾ ਰਹੇ ਹੋ ਅੱਤਵਾਦ ਨੂੰ ਖ਼ਤਮ ਕਰਨ ਲਈ। ਤੁਹਾਡੀ ਇੱਕ ਉਂਗਲੀ ਵਿੱਚ ਤਾਕਤ ਹੈ।"
"ਤੁਸੀਂ ਕਮਲ ਦੇ ਨਿਸ਼ਾਨ 'ਤੇ ਬਟਨ ਦਬਾਓਗੇ ਤਾਂ ਅੱਤਵਾਦ ਖਿਲਾਫ਼ ਲੜਾਈ ਦੀ ਮੈਨੂੰ ਤਾਕਤ ਮਿਲੇਗੀ। ਕੌਣ ਕਰ ਸਕਦਾ ਹੈ ਇਹ ਕੰਮ। ਮੋਦੀ ਦੇ ਬਿਨਾਂ ਕੀ ਕੋਈ ਕਰ ਸਕਦਾ ਹੈ?"
ਪ੍ਰਧਾਨ ਮੰਤਰੀ ਮੋਦੀ ਦੇ ਟਵਿੱਟਰ ਤੋਂ ਭਾਸ਼ਨ ਦਾ ਇਹ ਵੀਡੀਓ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਤਕਰੀਬਨ ਅੱਧੇ ਘੰਟੇ ਬਾਅਦ ਉਹ ਸ੍ਰੀ ਲੰਕਾ ਦਾ ਜ਼ਿਕਰ ਕਰਦੇ ਹਨ ਅਤੇ ਵੋਟ ਮੰਗਦੇ ਹਨ।
ਹਾਲਾਂਕਿ ਇਸ ਤੋਂ ਤਕਰੀਬਨ ਡੇਢ ਘੰਟਾ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਸ੍ਰੀ ਲੰਕਾ ਧਮਾਕਿਆਂ ਬਾਰੇ ਦੁੱਖ ਜ਼ਾਹਿਰ ਕੀਤਾ ਸੀ।
ਤਸਵੀਰ ਸਰੋਤ, Reuters
ਉਨ੍ਹਾਂ ਲਿਖਿਆ ਸੀ, "ਸ੍ਰੀ ਲੰਕਾ ਵਿੱਚ ਹੋਏ ਭਿਆਨਕ ਹਮਲਿਆਂ ਦੀ ਨਿੰਦਾ ਕਰਦਾ ਹਾਂ। ਸਾਡੇ ਖੇਤਰ ਵਿੱਚ ਅਜਿਹੇ ਜ਼ੁਲਮ ਦੀ ਕੋਈ ਥਾਂ ਨਹੀਂ ਹੈ। ਭਾਰਤ ਸ੍ਰੀ ਲੰਕਾ ਦੇ ਲੋਕਾਂ ਦੇ ਨਾਲ ਖੜ੍ਹਾ ਹੈ।"
ਕਿਸੇ ਸਿਆਸਤਦਾਨ ਦਾ ਨਾਮ ਲਏ ਬਿਨਾਂ ਕੁਝ ਲੋਕਾਂ ਨੇ ਟਵੀਟ ਕਰਕੇ ਭਾਰਤੀ ਸਿਆਸਤਦਾਨਾਂ ਦੀ ਨਿੰਦਾ ਕੀਤੀ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਵੀ ਕੁਝ ਲੋਕਾਂ ਨੇ ਰੀਟਵੀਟ ਕੀਤਾ ਅਤੇ ਪ੍ਰੀਕਰਮ ਦਿੱਤੇ।
ਸੈਮ ਜਾਵੇਦ ਨਾਮ ਦੇ ਇੱਕ ਟਵਿੱਟਰ ਅਕਾਉਂਟ ਨੇ ਸ੍ਰੀਲੰਕਾਂ ਦੇ ਲੋਕਾਂ ਦੇ ਕੁਝ ਟਵੀਟਸ ਸਾਂਝੇ ਕੀਤੇ। ਇਸ ਤੋਂ ਬਾਅਦ ਟਵੀਟਸ ਦੀ ਲੜੀ ਵਿੱਚ ਕੁਝ ਭਾਰਤੀਆਂ ਨੇ ਵੀ ਪ੍ਰਤੀਕਰਮ ਦਿੱਤਾ।
ਵਿਗਨੇਸ਼ ਭੱਟ ਨੇ ਲਿਖਿਆ, "ਅਸੀਂ ਭਾਰਤੀ ਹੋਰਨਾਂ ਨਾਲੋਂ ਵੱਧ ਆਪਣੇ ਮੀਡੀਆ ਤੋਂ ਨਫ਼ਰਤ ਕਰਦੇ ਹਾਂ। ਅਸੀਂ ਉਨ੍ਹਾਂ ਦੀਆਂ ਖ਼ਬਰਾਂ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹ ਆਮ ਤੌਰ 'ਤੇ ਫੇਕ ਨਿਊਜ਼ ਦਿੰਦੇ ਹਨ।"
ਇਹ ਵੀ ਪੜ੍ਹੋ
ਹਾਲਾਂਕਿ ਸੰਤੋਸ਼ ਸਿੰਘ ਨੇ ਟਵੀਟ ਕਰਕੇ ਕਿਹਾ, "ਭਾਈਚਾਰਕ ਸਾਂਝ ਭਾਰਤ ਵਿੱਚ ਹਾਲੇ ਵੀ ਬਰਕਰਾਰ ਹੈ। ਸਿਰਫ਼ ਵਿਕਿਆ ਹੋਇਆ ਮੀਡੀਆ ਹੀ ਆਪਣੇ ਫਾਇਦੇ ਲਈ ਲਗਾਤਾਰ ਮੰਦਭਾਗੇ ਮਾਮਲਿਆਂ ਨੂੰ ਪੇਸ਼ ਕਰ ਰਿਹਾ ਹੈ।"
ਇਹ ਵੀਡੀਓ ਵੀ ਦੇਖੋ: