ਲੋਕ ਸਭਾ ਚੋਣਾਂ 2019: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਵਿੱਚ ਪਾਈ ਵੋਟ

ਲੋਕ ਸਭਾ ਚੋਣਾਂ

ਲੋਕ ਸਭਾ ਚੋਣਾਂ ਦੇ ਤੀਜੇ ਗੇੜ੍ਹ ਵਿੱਚ ਅੱਜ 115 ਹਲਕਿਆਂ ਵਿੱਚ ਵੋਟਾਂ ਪੈ ਰਹੀਆਂ ਹਨ। ਤੀਜੇ ਗੇੜ ਵਿਚ 14 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਾਂ ਪੈ ਰਹੀਆਂ ਹਨ।

ਗੁਜਰਾਤ ਦੀਆਂ ਸਾਰੀਆਂ 26 ਸੀਟਾਂ, ਕੇਰਲ ਦੀਆਂ 20 ਸੀਟਾਂ, ਦਾਦਰਾ ਅਤੇ ਨਗਰ ਹਵੇਲੀ ਦੀ ਇੱਕ ਸੀਟ ਅਤੇ ਦਮਨ ਐਂਡ ਦਿਊ ਦੀ ਇੱਕ ਸੀਟ 'ਤੇ ਵੋਟਾਂ ਪੈਣਗੀਆਂ।

ਇਸ ਤੋਂ ਇਲਾਵਾ ਅਸਾਮ ਦੀਆਂ ਚਾਰ ਸੀਟਾਂ, ਬਿਹਾਰ ਦੀਆਂ ਪੰਜ ਸੀਟਾਂ, ਛੱਤਿਸਗੜ੍ਹ ਦੀਆਂ ਸੱਤ ਸੀਟਾਂ, ਜੰਮੂ ਅਤੇ ਕਸ਼ਮੀਰ ਦੀ ਇੱਕ ਸੀਟ, ਕਰਨਾਟਕਾ ਦੀਆਂ 14, ਮਹਾਰਾਸ਼ਟਰ ਦੀਆਂ 14, ਓਡੀਸ਼ਾ ਦੀਆਂ ਛੇ, ਉੱਤਰ ਪ੍ਰਦੇਸ਼ ਦੀਆਂ 10 ਅਤੇ ਪੱਛਿਮ ਬੰਗਾਲ ਦੀਆਂ ਪੰਜ ਸੀਟਾਂ 'ਤੇ ਵੋਟਿੰਗ ਹੋਵੇਗੀ।

ਲੋਕ ਸਭਾ ਚੋਣਾਂ ਸੱਤ ਗੇੜ੍ਹਾਂ ਵਿੱਚ ਹੋ ਰਹੀਆਂ ਹਨ। ਪਹਿਲੇ ਗੇੜ੍ਹ ਲਈ ਵੋਟਿੰਗ 11 ਅਪ੍ਰੈਲ ਨੂੰ ਹੋਈ ਸੀ ਅਤੇ ਆਖਰੀ ਗੇੜ੍ਹ ਲਈ 19 ਮਈ ਨੂੰ ਹੈ।

ਇਹ ਵੀ ਪੜ੍ਹੋ:

ਵੋਟ ਪਾਉਣ ਤੋਂ ਪਹਿਲਾਂ ਮਾਂ ਨੂੰ ਮਿਲੇ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਹਿਮਦਾਬਾਦ ਵਿਚ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਨਗੇ। ਵੋਟ ਪਾਉਣ ਤੋਂ ਪਹਿਲਾਂ ਉਹ ਗੁਜਰਾਤ ਦੇ ਗਾਂਧੀ ਨਗਰ ਵਿਚ ਆਪਣੀ ਮਾਂ ਦਾ ਆਸ਼ੀਰਵਾਦ ਲੈਣ ਪਹੁੰਚੇ।

ਵੋਟ ਪਾਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਬਿਨਾਂ ਕਾਫ਼ਲੇ ਤੋਂ ਗਾਂਧੀ ਨਗਰ ਵਿਚਲੇ ਆਪਣੇ ਭਰਾ ਪੰਕਜ ਮੋਦੀ ਦੇ ਘਰ ਗਏ, ਜਿੱਥੇ ਉਨ੍ਹਾਂ ਦੀ ਮਾਂ ਰਹਿੰਦੀ ਹੈ।

ਤੀਜੇ ਗੇੜ੍ਹ ਵਿੱਚ ਕਈ ਵੱਡੇ ਸਿਆਸੀ ਆਗੂਆਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ।

ਕਿਨ੍ਹਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

ਇਨ੍ਹਾਂ ਵਿੱਚ ਹਨ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਜੋ ਗੁਜਰਾਤ ਦੇ ਗਾਂਧੀਨਗਰ ਤੋ ਖੜੇ ਹਨ, ਰਾਹੁਲ ਗਾਂਧੀ ਜੋ ਕੇਰਲ ਦੇ ਵਾਇਨਡ ਤੋਂ ਚੋਣ ਲੜ ਰਹੇ ਹਨ ਅਤੇ ਮੁਲਾਇਮ ਸਿੰਘ ਯਾਦਵ ਜੋ ਉੱਤਰ ਪ੍ਰਦੇਸ਼ ਦੇ ਮੈਨਪੁਰੀ ਤੋਂ ਖੜੇ ਹਨ।

ਇਹ ਵੀ ਪੜ੍ਹੋ:

ਸ਼ਰਦ ਪਵਾਰ ਦੀ ਧੀ ਸੁਪਰੀਆ ਸੂਲੇ ਬਾਰਾਮਤੀ ਤੋਂ ਚੋਣ ਲੜ ਰਹੇ ਹਨ। ਪਹਿਲੇ ਗੇੜ੍ਹ ਵਿੱਚ ਕਰੀਬ 69 ਫੀਸਦ ਵੋਟਿੰਗ ਹੋਈ ਸੀ ਅਤੇ ਦੂਜੇ ਗੇੜ੍ਹ ਵਿੱਚ ਕਰੀਬ 67 ਫੀਸਦ ਵੋਟਿੰਗ ਹੋਈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

Skip YouTube post, 1
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)