ਚੋਣ ਕਮਿਸ਼ਨ ਵੱਲੋਂ ਨਵਜੋਤ ਸਿੱਧੂ ਦੇ ਚੋਣ ਪ੍ਰਚਾਰ 'ਤੇ 72 ਘੰਟੇ ਦੀ ਪਾਬੰਦੀ

ਤਸਵੀਰ ਸਰੋਤ, Getty Images
ਚੋਣ ਕਮਿਸ਼ਨ ਨੇ ਨਵਜੋਤ ਸਿੰਘ ਸਿੱਧੂ 'ਤੇ ਚੋਣ ਜ਼ਾਬਤਾ ਦੀ ਉਲੰਘਣਾ ਕਾਰਨ ਚੋਣ ਪ੍ਰਚਾਰ ਕਰਨ 'ਤੇ 72 ਘੰਟਿਆਂ ਦੀ ਪਾਬੰਦੀ ਲਗਾ ਦਿੱਤੀ ਹੈ।
23 ਅਪ੍ਰੈਲ ਤੋਂ ਨਵਜੋਤ ਸਿੰਘ ਸਿੱਧੂ ਅਗਲੇ 72 ਘੰਟਿਆਂ ਤੱਕ ਕੋਈ ਵੀ ਜਨਤਕ ਮੀਟਿੰਗ, ਰੋਡ ਸ਼ੋਅ, ਰੈਲੀ ਜਾਂ ਇੰਟਰਵਿਊ ਨਹੀਂ ਕਰ ਸਕਨਗੇ।
ਉਨ੍ਹਾਂ ਨੇ ਬਿਹਾਰ ਵਿੱਚ ਰੈਲੀ ਦੌਰਾਨ ਮੁਸਲਮਾਨਾਂ ਨੂੰ ਕਾਂਗਰਸ ਨੂੰ ਇੱਕ ਜੁੱਟ ਹੋ ਕੇ ਵੋਟ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ ਸੀ, ''ਜੇ ਤੁਸੀਂ ਲੋਕ ਇਕੱਠੇ ਹੋਏ ਤਾਂ ਤੁਹਾਡੀ ਆਬਾਦੀ 64 ਫ਼ੀਸਦੀ ਹੈ, ਘੱਟ ਗਿਣਤੀ ਇੱਥੇ ਬਹੁਗਿਣਤੀ ਹਨ। ਜੇ ਤੁਸੀਂ ਇਕੱਠੇ ਹੋਏ ਤੇ ਇੱਕਜੁੱਟ ਹੋ ਕੇ ਵੋਟ ਪਾਇਆ ਤਾਂ ਸਭ ਉਲਟ ਜਾਣਗੇ, ਛੱਕਾ ਲਗ ਜਾਵੇਗਾ।''
''ਪਰ ਮੈਂ ਤੁਹਾਨੂੰ ਚੇਤਾਵਨੀ ਦੇਣ ਆਇਆ ਹਾਂ ਇਹ ਤੁਹਾਨੂੰ ਵੰਡ ਰਹੇ ਹਨ, ਇਹ ਇੱਥੇ ਓਵੈਸੀ ਸਾਹਿਬ ਵਰਗੇ ਲੋਕਾਂ ਨੂੰ ਲਿਆ ਕੇ, ਇੱਕ ਨਵੀਂ ਪਾਰਟੀ ਨਾਲ ਤੁਹਾਡੀਆਂ ਵੋਟਾਂ ਵੰਡ ਕੇ ਜਿੱਤਣਾ ਚਾਹੁੰਦੇ ਹਨ।''
ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਮਾਇਆਵਤੀ, ਯੋਗੀ ਆਦਿਤਿਆਨਾਥ, ਮੇਨਕਾ ਗਾਂਧੀ ਤੇ ਆਜ਼ਮ ਖਾਨ ਨੂੰ ਵੀ ਚੋਣ ਜ਼ਾਬਤਾ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ।
ਇਨ੍ਹਾਂ ਆਗੂਆਂ ਦੇ ਚੋਣ ਪ੍ਰਚਾਰ ਚੇ ਵੀ ਪਾਬੰਦੀ ਲਗਾਈ ਗਈ ਸੀ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: