ਸੰਨੀ ਦਿਓਲ ਭਾਜਪਾ 'ਚ ਸ਼ਾਮਲ : 'ਜਿਵੇਂ ਪਾਪਾ ਅਟਲ ਨਾਲ ਜੁੜੇ ਸੀ, ਮੈਂ ਮੋਦੀ ਨਾਲ ਜੁੜਨ ਆਇਆ ਹਾਂ'

ਫਿਲਮ ਅਦਾਕਾਰ ਸੰਨੀ ਦਿਓਲ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ ਹੈ।
ਇਸ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਸੂਬਾ ਪ੍ਰਧਾਨ ਸੁਨੀਲ ਜਾਖ਼ੜ ਚੋਣ ਮੈਦਾਨ ਵਿਚ ਹਨ।
ਦਿੱਲੀ ਵਿਚ ਭਾਜਪਾ ਦੇ ਕੌਮੀ ਦਫ਼ਤਰ ਵਿਚ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਪਿਊਸ਼ ਗੋਇਲ ਨੇ ਸੰਨੀ ਦਿਓਲ ਦਾ ਭਾਜਪਾ ਵਿਚ ਸਵਾਗਤ ਕੀਤਾ।
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸੰਨੀ ਦਿਓਲ ਲੋਕਾਂ ਦੀ ਨਬਜ਼ ਸਮਝਣ ਵਾਲੇ ਕਲਾਕਾਰ ਹਨ ਅਤੇ ਉਨ੍ਹਾਂ ਬਾਰਡਰ ਵਰਗੀਆਂ ਫ਼ਿਲਮਾਂ ਨਾਲ ਲੋਕਾਂ ਵਿਚ ਰਾਸ਼ਟਰਵਾਦੀ ਭਾਵਨਾ ਜਗਾਈ।
ਇਹ ਵੀ ਪੜ੍ਹੋ:
ਸੰਨੀ ਦਿਓਲ ਨੇ ਕੀ ਕਿਹਾ
ਜਿਵੇਂ ਤੁਸੀਂ ਮੇਰੀ ਪਛਾਣ ਕਰਵਾਈ ਹੈ, ਮੈਂ ਉਸ ਤੋਂ ਉਤਸ਼ਾਹਿਤ ਹੋਇਆ ਹਾਂ।
ਜਿਵੇਂ ਮੇਰੇ ਪਾਪਾ ਅਟਲ ਬਿਹਾਰੀ ਵਾਜਪਈ ਨਾਲ ਜੁੜੇ ਸਨ, ਉਵੇਂ ਹੀ ਮੈਂ ਮੋਦੀ ਨਾਲ ਜੁੜਨ ਆਇਆ ਹਾਂ।
ਮੋਦੀ ਨੇ ਦੇਸ ਲਈ ਬਹੁਤ ਕੁਝ ਕੀਤਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਮੋਦੀ ਜੀ ਪੰਜ ਸਾਲ ਲਈ ਹੋਰ ਪ੍ਰਧਾਨ ਮੰਤਰੀ ਬਣਨ। ਅਸੀਂ ਕਾਫ਼ੀ ਤਰੱਕੀ ਕੀਤੀ ਹੈ ਅਤੇ ਹੋਰ ਅੱਗੇ ਵਧਣਾ ਚਾਹੁੰਦੇ ਹਾਂ।
ਯੂਥ ਨੂੰ ਉਨ੍ਹਾਂ ਵਰਗੇ (ਮੋਦੀ) ਆਗੂਆਂ ਨੂੰ ਲੋੜ ਹੈ। ਮੈਂ ਵੀ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਆਇਆ ਹਾਂ ਅਤੇ ਦਿਲ ਲਾ ਕੇ ਕੰਮ ਕਰਾਂਗਾ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: