ਇਹ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ‘ਨਵਾਂ ਹੇਅਰ ਸਟਾਈਲ’ ਕਿੱਥੋਂ ਆਇਆ? - ਸੋਸ਼ਲ ਮੀਡੀਆ

ਭਾਜਪਾ ਵਿੱਚ ਸ਼ਾਮਿਲ ਹੁੰਦੇ ਹੋਏ ਜਾਵੇਦ ਹਬੀਬ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ,

ਭਾਜਪਾ ਵਿੱਚ ਸ਼ਾਮਿਲ ਹੁੰਦੇ ਹੋਏ ਜਾਵੇਦ ਹਬੀਬ

ਮਸ਼ਹੂਰ ਹੇਅਰ ਸਟਾਈਲਿਸਟ ਜਾਵੇਦ ਹਬੀਬ ਜਦੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਤਾਂ ਸੋਸ਼ਲ ਮੀਡੀਆ ਉੱਪਰ ਖੂਬ ਚਰਚਾ ਹੋਈ।

ਹਬੀਬ ਨੇ ਸ਼ਾਮਿਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੁਦ ਨੂੰ 'ਜਨਤਾ ਦਾ ਚੌਕੀਦਾਰ' ਆਖਣ ਦੀ ਤਰਜ ਉੱਤੇ ਕਿਹਾ, "ਅੱਜ ਤੱਕ ਮੈਂ ਵਾਲਾਂ ਦਾ ਚੌਕੀਦਾਰ ਸੀ, ਅੱਜ ਮੈਂ ਦੇਸ ਦਾ ਚੌਕੀਦਾਰ ਬਣ ਗਿਆ ਹਾਂ।"

ਜਾਵੇਦ ਹਬੀਬ ਦੇ ਕਈ ਸ਼ਹਿਰਾਂ ਵਿੱਚ ਸੈਲੂਨ ਹਨ ਅਤੇ ਉਹ ਸਟਾਈਲਿਸ਼ ਹੇਅਰ ਸਟਾਈਲ ਲਈ ਜਾਣੇ ਜਾਂਦੇ ਹਨ। ਇਸੇ ਗੱਲ ਨੂੰ ਫੜ ਕੇ ਲੋਕਾਂ ਨੇ ਬਹੁਤ ਮੀਮ ਬਣਾਏ, ਸੋਸ਼ਲ ਮੀਡੀਆ ਨੂੰ ਚੁਟਕਲਿਆਂ ਨਾਲ ਭਰ ਛੱਡਿਆ।

ਜ਼ਾਹਿਰ ਹੈ ਕਿ ਸਭ ਤੋਂ ਜ਼ਿਆਦਾ ਅਸਰ ਭਾਜਪਾ ਦੇ ਆਗੂਆਂ ਦੀਆਂ ਫੋਟੋਆਂ ਉੱਤੇ ਪਿਆ।

ਦੇਖੋ ਕੁਝ ਤਸਵੀਰਾਂ

ਇੱਕ ਟਵਿੱਟਰ ਯੂਜ਼ਰ ਨੇ ਪੋਸਟ ਕੀਤਾ, "ਜਾਵੇਦ ਹਬੀਬ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਯੋਗੀ ਆਦਿੱਤਿਆਨਾਥ ਕੁਝ ਅਜਿਹੇ ਨਜ਼ਰ ਆ ਰਹੇ ਹਨ।"

ਮਹੇਸ਼ ਬਾਬੂ ਨਾਂ ਦੇ ਯੂਜ਼ਰ ਨੇ ਮੋਦੀ ਅਤੇ ਅਮਿਤ ਸ਼ਾਹ ਦੀ ਫੋਟੋ ਨਾਲ ਟਿੱਚਰ ਕੀਤੀ।

ਕੁਝ ਲੋਕਾਂ ਨੇ ਭਾਜਪਾ ਦੇ ਵਿਰੋਧੀਆਂ ਦੀਆਂ ਫੋਟੋਆਂ ਵਰਤ ਕੇ ਵੀ ਕੁਝ ਚੁਟਕੁਲੇ ਪਾਏ।

ਸ਼ਬਾਨਾ ਆਜ਼ਮੀ ਅਤੇ ਨੰਦਿਤਾ ਦਾਸ ਦੀ ਪੁਰਾਣੀ ਫੋਟੋ ਵਰਤ ਕੇ ਮਿਲਾਪ ਪਟੇਲ ਨੇ ਕੁਝ ਅਜਿਹਾ ਟਵੀਟ ਕੀਤਾ, "ਅਸੀਂ ਜਾਵੇਦ ਹਬੀਬ ਦੇ ਸੈਲੂਨ ਦਾ ਬਾਈਕਾਟ ਕਰਦੇ ਹਾਂ!"

ਤਸਵੀਰ ਸਰੋਤ, Twitter

ਇੱਕ ਯੂਜ਼ਰ ਨੇ ਤਾਂ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ ਵੀ ਵਿੱਚ ਘੜੀਸ ਲਿਆ।

ਉਨ੍ਹਾਂ ਨੇ ਲਿਖਿਆ ਕਿ ਕੇਜਰੀਵਾਲ ਨੇ ਜਾਵੇਦ ਹਬੀਬ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਆਪਣਾ ਹੇਅਰ ਸਟਾਈਲ ਬਦਲ ਲਿਆ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)