ਕੀ ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਨੂੰ 'ਪਠਾਨ ਦਾ ਬੱਚਾ' ਕਿਹਾ ਸੀ- ਫੈਕਟ ਚੈੱਕ
- ਫੈਕਟ ਚੈੱਕ ਟੀਮ
- ਬੀਬੀਸੀ ਨਿਊਜ਼

ਤਸਵੀਰ ਸਰੋਤ, Social media
ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਖ਼ੁਦ ਨੂੰ ਕਥਿਤ ਤੌਰ 'ਤੇ 'ਪਠਾਨ ਦਾ ਬੱਚਾ' ਕਹਿ ਰਹੇ ਹਨ।
10 ਸੈਕਿੰਡ ਦੇ ਇਸ ਵੀਡੀਓ ਵਿੱਚ ਪ੍ਰਧਾਨ ਮੰਤਰੀ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ''ਮੈਂ ਪਠਾਨ ਦਾ ਬੱਚਾ ਹਾਂ, ਸੱਚਾ ਬੋਲਦਾ ਹਾਂ ਅਤੇ ਸੱਚਾ ਕਰਦਾ ਹਾਂ।''
ਜਿਨ੍ਹਾਂ ਲੋਕਾਂ ਨੇ ਫੇਸਬੁੱਕ ਅਤੇ ਟਵਿੱਟਰ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ, ਉਨ੍ਹਾਂ ਨੇ ਲਿਖਿਆ ਹੈ, "ਮੈਂ ਪਠਾਨ ਦਾ ਬੱਚਾ ਹਾਂ। ਮੋਦੀ ਨੇ ਕਸ਼ਮੀਰ ਦੀ ਰੈਲੀ ਵਿੱਚ ਇਹ ਕਿਹਾ ਅਤੇ ਭਗਤ ਇਸ ਨੂੰ ਹਿੰਦੂ ਸ਼ੇਰ ਸਾਬਿਤ ਕਰਨ ਵਿੱਚ ਲੱਗੇ ਹਨ।''
ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸੈਂਕੜੇ ਵਾਰ ਦੇਖਿਆ ਜਾ ਚੁੱਕਿਆ ਹੈ।
ਪਰ ਸਾਡੀ ਪੜਤਾਲ ਵਿੱਚ ਪਤਾ ਲੱਗਿਆ ਕਿ ਇਹ ਦਾਅਵਾ ਫਰਜ਼ੀ ਹੈ।
ਇਹ ਵੀ ਪੜ੍ਹੋ:
ਵੀਡੀਓ ਦੀ ਹਕੀਕਤ
ਅਸੀਂ ਦੇਖਿਆ ਕਿ ਇਸ ਵੀਡੀਓ ਨੂੰ ਗ਼ਲਤ ਸੂਚਨਾ ਫੈਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਪੁਰਾਣੇ ਭਾਸ਼ਣ ਵਿੱਚੋਂ ਕੱਢਿਆ ਗਿਆ ਹੈ।
ਮੋਦੀ ਦੇ ਭਾਸ਼ਣ ਦਾ ਇਹ ਵੀਡੀਓ 23 ਫਰਵਰੀ 2019 ਦਾ ਹੈ ਅਤੇ ਇਹ ਵੀਡੀਓ ਕਸ਼ਮੀਰ ਦਾ ਨਹੀਂ ਹੈ, ਸਗੋਂ ਰਾਜਸਥਾਨ ਦੇ ਟੋਂਕ ਵਿੱਚ ਹੋਈ ਭਾਰਤੀ ਜਨਤਾ ਪਾਰਟੀ ਦੀ ਵਿਜੇ ਸੰਕਲਪ ਰੈਲੀ ਦਾ ਹੈ।
ਭਾਰਤੀ ਜਨਤਾ ਪਾਰਟੀ ਦੇ ਅਧਿਕਾਰਕ ਯੂ-ਟਿਊਬ ਪੇਜ 'ਤੇ ਇਸ ਰੈਲੀ ਦਾ ਵੀਡੀਓ 23 ਫਰਵਰੀ ਨੂੰ ਹੀ ਪੋਸਟ ਕੀਤਾ ਗਿਆ ਸੀ ਜਿਸ ਨੂੰ ਦੇਖਣ ਤੋਂ ਪਤਾ ਲਗਦਾ ਹੈ ਕਿ ਪੀਐੱਮ ਮੋਦੀ ਨੇ 'ਪਠਾਨ ਦਾ ਬੱਚਾ' ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਿਹਾ ਸੀ।
ਮੋਦੀ ਦਾ ਪੂਰਾ ਬਿਆਨ ਸੀ, "ਪਾਕਿਸਤਾਨ ਵਿੱਚ ਨਵੀਂ ਸਰਕਾਰ ਬਣੀ ਤਾਂ ਸੁਭਾਵਿਕ ਹੈ ਜਿਹੜੇ ਨਵੇਂ ਪ੍ਰਧਾਨ ਮੰਤਰੀ ਬਣੇ ਸਨ। ਪ੍ਰੋਟੋਕੋਲ ਦੇ ਤਹਿਤ ਮੈਂ ਉਨ੍ਹਾਂ ਨੂੰ ਫੋਨ ਕਰਕੇ ਵਧਾਈ ਦਿੱਤੀ ਸੀ। ਪਾਕਿਸਤਾਨ ਅਤੇ ਹਿੰਦੁਸਤਾਨ ਨੇ ਬਹੁਤ ਲੜ ਲਿਆ ਪਰ ਪਾਕਿਸਸਤਾਨ ਨੇ ਕੁਝ ਨਹੀਂ ਹਾਸਲ ਕੀਤਾ।''
"ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਹੁਣ ਤੁਸੀਂ ਤਾਂ ਸਿਆਸਤ ਵਿੱਚ ਆਏ ਹੋ, ਖੇਡ ਦੀ ਦੁਨੀਆਂ ਤੋਂ ਆਏ ਹੋ, ਆਓ ਭਾਰਤ ਅਤੇ ਪਾਕਿਸਤਾਨ ਦੋਵੇਂ ਮਿਲ ਕੇ ਗਰੀਬੀ ਖ਼ਿਲਾਫ਼ ਲੜੀਏ, ਅਸਿੱਖਿਆ ਖ਼ਿਲਾਫ਼ ਲੜੀਏ, ਬੇਇੱਜ਼ਤੀ ਖ਼ਿਲਾਫ਼ ਲੜੀਏ। ਇਹ ਗੱਲ ਮੈਂ ਉਨ੍ਹਾਂ ਨੂੰ ਉਸ ਦਿਨ ਕਹੀ ਸੀ। ਉਨ੍ਹਾਂ ਨੇ ਮੈਨੂੰ ਕਿਹਾ ਸੀ ਮੋਦੀ ਜੀ ਮੈਂ ਪਠਾਨ ਦਾ ਬੱਚਾ ਹਾਂ, ਸੱਚਾ ਬੋਲਦਾ ਹਾਂ, ਸੱਚਾ ਕਰਦਾ ਹਾਂ।
ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਇਨ੍ਹਾਂ ਸ਼ਬਦਾਂ ਨੂੰ ਪੂਰਾ ਕਰਨ ਦੀ ਲੋੜ ਹੈ। ਮੈਂ ਦੇਖਦਾ ਹਾਂ ਕਿ ਉਹ ਆਪਣੇ ਇਨ੍ਹਾਂ ਸ਼ਬਦਾਂ 'ਤੇ ਖਰੇ ਉਤਰਦੇ ਹਨ ਜਾਂ ਨਹੀਂ।"
ਇਹ ਵੀ ਪੜ੍ਹੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਫਰਵਰੀ 2019 ਨੂੰ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਇਹ ਬਿਆਨ ਦਿੱਤਾ ਸੀ।
ਇਸ ਹਮਲੇ ਵਿੱਚ ਭਾਰਤ ਦੇ 40 ਜਵਾਨ ਮਾਰੇ ਗਏ ਸਨ ਅਤੇ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਸੀ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ