ਸਾਂਪਲਾ ਵਲੋਂ ਨਾਂ ਨਾਲੋਂ ਚੌਕੀਦਾਰ ਹਟਾਏ ਜਾਣ 'ਤੇ ਸ਼ਵੇਤ ਮਲਿਕ ਨੇ ਕੀ ਕਿਹਾ

ਵਿਜੇ ਸਾਂਪਲਾ

"ਕੋਈ ਦੋਸ਼ ਤਾਂ ਦੱਸ ਦਿੰਦੇ। ਮੇਰੀ ਗਲਤੀ ਕੀ ਹੈ।" ਇਹ ਕੋਈ ਮੁਲਜ਼ਮ ਨਹੀਂ ਕਹਿ ਰਿਹਾ ਸਗੋਂ ਕੇਂਦਰ ਸਰਕਾਰ ਦੇ ਮੰਤਰੀ ਵਿਜੇ ਸਾਂਪਲਾ, ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ 'ਤੇ ਰਹਿ ਚੁੱਕੇ ਹਨ ਉਹ ਕਹਿ ਰਹੇ ਹਨ।

ਵਿਜੇ ਸਾਂਪਲਾ ਹੁਸ਼ਿਆਰਪੁਰ ਤੋਂ ਲੋਕ ਸਭਾ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹਨ। ਭਾਜਪਾ ਵੱਲੋਂ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੇ ਜਾਣ ਦਾ ਮਤਲਬ ਹੈ ਕਿ ਵਿਜੇ ਸਾਂਪਲਾ ਦੀ ਟਿਕਟ ਕੱਟੀ ਗਈ ਹੈ।

ਇਸ ਦਾ ਦੁੱਖ ਉਨ੍ਹਾਂ ਟਵਿੱਟਰ ਉੱਤੇ ਖੁੱਲ੍ਹ ਕੇ ਜ਼ਾਹਿਰ ਕੀਤਾ ਅਤੇ ਆਪਣੇ ਨਾਮ ਅੱਗੋਂ 'ਚੌਕੀਦਾਰ' ਸ਼ਬਦ ਵੀ ਹਟਾ ਦਿੱਤਾ।

ਇਹ ਵੀ ਪੜ੍ਹੋ:

ਉਨ੍ਹਾਂ ਲਿਖਿਆ, "ਮੇਰੇ 'ਤੇ ਭ੍ਰਿਸ਼ਟਾਚਾਰ ਦਾ ਕੋਈ ਇਲਜ਼ਾਮ ਨਹੀਂ ਹੈ। ਆਚਰਨ 'ਤੇ ਕੋਈ ਉਂਗਲ ਨਹੀਂ ਚੁੱਕ ਸਕਦਾ। ਖੇਤਰ ਵਿੱਚ ਹਵਾਈ ਅੱਡਾ ਬਣਵਾਇਆ। ਰੇਲ ਗੱਡੀਆਂ ਚਲਾਈਆਂ, ਸੜਕਾਂ ਬਣਵਾਈਆਂ। ਜੇ ਇਹੀ ਦੋਸ਼ ਹੈ ਤਾਂ ਮੈਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝਾ ਦੇਵਾਂਗਾ ਕਿ ਉਹ ਅਜਿਹੀਆਂ ਗਲਤੀਆਂ ਨਾ ਕਰਨ।"

Skip Twitter post, 1

End of Twitter post, 1

ਇਸ ਤੋਂ ਬਾਅਦ ਵਿਜੇ ਸਾਂਪਲਾ ਨੇ ਇੱਕ ਹੋਰ ਟਵੀਟ ਕੀਤਾ ਕਿ ਭਾਜਪਾ ਨੇ ਗਊ ਹੱਤਿਆ ਕੀਤੀ ਹੈ।

Skip Twitter post, 2

End of Twitter post, 2

ਭਾਜਪਾ ਦਾ ਪ੍ਰਤੀਕਰਮ

ਵਿਜੇ ਸਾਂਪਲਾ ਭਾਵੇਂ ਮੀਡੀਆ ਨਾਲ ਗੱਲਬਾਤ ਨਹੀਂ ਕਰ ਰਹੇ, ਪਰ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਉਹ ਟਿਕਟ ਦੇ ਦਾਅਵੇਦਾਰ ਸਨ, ਟਿਕਟ ਕੱਟੇ ਜਾਣ ਉੱਤੇ ਥੋੜਾ ਝਟਕਾ ਲੱਗਿਆ ਹੈ, ਸਭ ਕੁਝ ਠੀਕ ਹੋਵੇਗਾ'। ਸਵੇਤ ਮਲਿਕ ਨੇ ਕਿਹਾ ਕਿ ਕਿਸੇ ਨਾਲ ਕੋਈ ਮਤਭੇਦ ਜਾਂ ਮਨਭੇਦ ਨਹੀਂ ਹੈ।

ਉਦਿਤ ਰਾਜ ਨਾਰਾਜ਼

ਭਾਜਪਾ ਵੱਲੋਂ ਉੱਤਰ-ਪੱਛਮੀ ਸੀਟ ਤੋਂ ਉਦਿਤ ਰਾਜ ਨੇ ਟਿਕਟ ਕੱਟ ਕੇ ਸੂਫ਼ੀ ਗਾਇਕ ਹੰਸ ਰਾਜ ਹੰਸ ਨੂੰ ਦੇਣ ਤੋਂ ਬਾਅਦ ਬਗਾਵਤ ਕਰ ਦਿੱਤੀ ਹੈ। ਉਦਿਤ ਰਾਜ ਨੇ ਰਾਹੁਲ ਗਾਂਧੀ ਨਾਲ

ਉਨ੍ਹਾਂ ਕਾਫ਼ੀ ਲੰਬਾ ਟਵੀਟ ਕੀਤਾ ਅਤੇ ਕਿਹਾ ਕਿ, "ਤੁਹਾਡਾ ਉਦਿਤ ਰਾਜ ਤੁਹਾਡੇ ਨਾਲ ਹੈ। ਵਿਕਾਸ ਕਾਰਜ ਦੇ ਆਦਾਰ 'ਤੇ ਟਿਕਟ ਮਿਲਣਾ ਸਭ ਤੋਂ ਵੱਡਾ ਭਰਮ ਹੈ। ਕੀ ਵਾਰੀ-ਵਾਰੀ ਦਲਿਤ ਦੇ ਹਿੱਤਾਂ ਵਿੱਚ ਆਵਾਜ਼ ਚੁੱਕਣਾ ਗਲਤ ਹੈ? ਕੀ ਟਿਕਟ ਕੰਮ, ਯੋਗਤਾ ਅਤੇ ਈਮਾਨਦਾਰੀ ਦੇ ਆਧਾਰ 'ਤੇ ਨਹੀਂ ਮਿਲਦਾ।"

Skip Twitter post, 3

End of Twitter post, 3

Skip Twitter post, 4

End of Twitter post, 4

ਲੋਕਾਂ ਦੇ ਪ੍ਰਤੀਕਰਮ

ਉੱਥੇ ਹੀ ਵਿਜੇ ਸਾਂਪਲਾ ਦੇ ਟਵੀਟ ਕਰਦਿਆਂ ਹੀ ਲੋਕਾਂ ਦੇ ਵੀ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ।

ਪ੍ਰੋ. ਹਰਸ਼ ਮਹਿਤਾ ਨੇ ਟਵੀਟ ਕੀਤਾ, "ਸਾਂਪਲਾ ਜੀ ਪਾਰਟੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ। ਸਿਰਫ਼ ਇੱਕ ਟਿਕਟ ਨਾ ਮਿਲਣ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ। ਸਿਰਫ਼ ਟਿਕਟ ਹੀ ਜ਼ਿੰਦਗੀ ਦਾ ਟੀਚਾ ਨਹੀਂ ਹੋਣਾ ਚਾਹੀਦਾ।"

Skip Twitter post, 5

End of Twitter post, 5

ਹਾਲਾਂਕਿ ਕੁਝ ਲੋਕਾਂ ਨੇ ਵਿਜੇ ਸਾਂਪਲਾ ਨੂੰ ਆਜ਼ਾਦ ਲੜਨ ਦੀ ਨਸੀਹਤ ਵੀ ਦੇ ਦਿੱਤੀ।

Skip Twitter post, 6

End of Twitter post, 6

ਪੰਜਾਬ ਦੇ ਦਲਿਤ ਚਿਹਰੇ ਵਜੋਂ ਜਾਣੇ ਜਾਂਦੇ ਵਿਜੇ ਸਾਂਪਲਾ ਉਸ ਵੇਲੇ ਚਰਚਾ ਵਿੱਚ ਆਏ ਜਦੋਂ ਕੇਂਦਰ ਸਰਕਾਰ ਨੇ ਕੈਬਨਿਟ ਦਾ ਵਿਸਥਾਰ ਕਰਦੇ ਹੋਏ ਉਨ੍ਹਾਂ ਨੂੰ ਨਵੰਬਰ 2014 ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਬਣਾ ਦਿੱਤਾ। ਫਿਰ ਵਿਜੇ ਸਾਂਪਲਾ ਨੂੰ ਸਾਲ 2016 ਵਿੱਚ ਕਮਲ ਸ਼ਰਮਾ ਦੀ ਥਾਂ ਪੰਜਾਬ ਭਾਜਪਾ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ।

ਸਾਂਪਲਾ ਨੂੰ ਅਹੁਦੇ ਤੋਂ ਹਟਾਇਆ

ਵਿਜੇ ਸਾਂਪਲਾ ਨੂੰ ਪਿੱਛੇ ਕਰਨ ਦਾ ਕੰਮ ਤਾਂ ਸਾਲ 2018 ਵਿੱਚ ਹੀ ਸ਼ੁਰੂ ਹੋ ਗਿਆ ਸੀ ਜਦੋਂ ਉਨ੍ਹਾਂ ਨੂੰ ਦੀ ਥਾਂ ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦੀ ਕਮਾਂਡ ਦੇ ਦਿੱਤੀ ਗਈ।

ਵਿਜੇ ਸਾਂਪਲਾ ਪੰਜਾਬ ਵਿੱਚ ਭਾਜਪਾ ਦੇ ਚਿਹਰੇ ਹਨ। ਉਹ ਪੰਜਾਬ ਭਾਜਪਾ ਦੇ ਐਸਸੀ ਮੋਰਚਾ ਦੇ ਪ੍ਰਧਾਨ ਵੀ ਰਹੇ ਹਨ। ਇੱਕ ਸਰਪੰਚ ਤੋਂ ਕੇਂਦਰੀ ਮੰਤਰੀ ਤੱਕ ਵਿਜੇ ਸਾਂਪਲਾ ਨੇ ਭੂਮਿਕਾ ਨਿਭਾਈ ਹੈ। ਇਸੇ ਵੇਲੇ ਵੀ ਹੁਸ਼ਿਆਰਪੁਰ ਵਿੱਚ ਸਾਂਪਲਾ ਟਿਕਟ ਦੀ ਰੇਸ ਵਿੱਚ ਸਨ।

ਹਾਲਾਂਕਿ ਸਾਂਪਲਾ ਨੂੰ ਸਾਲ 2014 ਵਿੱਚ ਸੋਮ ਪ੍ਰਕਾਸ਼ ਦੀ ਥਾਂ 'ਤੇ ਲੋਕ ਸਭਾ ਦੀ ਟਿਕਟ ਦਿੱਤੀ ਗਈ ਸੀ। ਸੋਮ ਪ੍ਰਕਾਸ਼ ਇਸੇ ਸੀਟ ਉੱਤੇ ਸਾਲ 2009 ਵਿੱਚ ਲੜੇ ਅਤੇ ਕਾਂਗਰਸ ਉੀਦਵਾਰ ਸੰਤੋਸ਼ ਚੌਧਰੀ ਤੋਂ ਸਿਰਫ਼ 366 ਵੋਟਾਂ ਨਾਲ ਹਾਰ ਗਏ ਸਨ।

ਇਹ ਵੀਡੀਓ ਵੀ ਦੇਖੋ:

Skip YouTube post, 1
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)