ਲੋਕ ਸਭਾ ਚੋਣਾਂ 2019: ਆਮ ਆਦਮੀ ਪਾਰਟੀ ਦੇ ਦਿੱਲੀ ਲਈ ਚੋਣ ਮੈਨੀਫੈਸਟੋ ਵਿੱਚ ਕੀ ਹੈ ਖਾਸ

ਆਮ ਆਦਮੀ ਪਾਰਟੀ

ਤਸਵੀਰ ਸਰੋਤ, Aap/facebook

ਤਸਵੀਰ ਕੈਪਸ਼ਨ,

ਲੋਕ ਸਭਾ ਚੋਣਾਂ 2019 ਲਈ ਆਪ ਨੇ ਮੈਨੀਫੈਸਟੋ ਜਾਰੀ ਕੀਤਾ

ਆਮ ਆਦਮੀ ਪਾਰਟੀ ਨੇ ਅੱਜ ਦਿੱਲੀ ਵਿੱਚ ਲੋਕ ਸਭਾ ਚੋਣਾਂ 2019 ਲਈ ਮੈਨੀਫੈਸਟੋ ਜਾਰੀ ਕੀਤਾ।

ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕਈ ਲੀਡਰ ਮੌਦੂਜ ਰਹੇ।

ਆਪ ਦੇ ਮੈਨੀਫੈਸਟੋ ਵਿੱਚ ਕੀ ਹੈ ਖਾਸ

  • ਦਿੱਲੀ ਪੂਰਾ ਸੂਬਾ ਬਣੇਗਾ ਤਾਂ ਦਿੱਲੀ ਦੇ ਅੰਦਰ 85 ਫ਼ੀਸਦ ਸੀਟਾਂ ਦਿੱਲੀ ਤੋਂ ਬਾਹਰਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਰਿਜ਼ਰਵ ਰਹਿਣਗੀਆਂ। ਦਿੱਲੀ ਦੇ ਅੰਦਰ ਐਨੇ ਕਾਲਜ ਖੋਲਾਂਗੇ ਕਿ 60 ਫ਼ੀਸਦ ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਦਿੱਲੀ ਦੇ ਕਾਲਜ ਵਿੱਚ ਦਾਖ਼ਲਾ ਮਿਲੇਗਾ।
  • ਦਿੱਲੀ ਦੇ ਅੰਦਰ ਅਜਿਹਾ ਪ੍ਰਬੰਧ ਕੀਤਾ ਜਾਵੇਗਾ ਕਿ 85 ਫ਼ੀਸਦ ਨੌਕਰੀਆਂ ਦਿੱਲੀ ਦੇ ਵੋਟਰਾਂ ਨੂੰ ਦਿੱਤੀਆਂ ਜਾਣਗੀਆਂ।
  • ਜਿਸ ਦਿਨ ਦਿੱਲੀ ਪੂਰਾ ਸੂਬਾ ਬਣ ਗਿਆ ਇੱਕ ਹਫ਼ਤੇ ਦੇ ਅੰਦਰ ਦਿੱਲੀ ਦੇ ਸਾਰੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ।
  • ਦਿੱਲੀ ਪੂਰਨ ਰਾਜ ਬਣੇਗਾ ਤਾਂ ਕਾਨੂੰਨ ਪਾਸ ਕਰਵਾ ਕੇ ਸਾਰੇ ਗੈਸਟ ਟੀਚਰਾਂ ਦੀ ਨੌਕਰੀ ਪੱਕੀ ਕੀਤੀ ਜਾਵੇਗੀ।
  • ਬਾਕੀ ਰਾਜਧਾਨੀਆਂ ਦੀ ਤਰ੍ਹਾਂ ਦਿੱਲੀ ਨੂੰ ਸਾਫ਼-ਸੁਥਰਾ ਬਣਾਇਆ ਜਾਵੇਗਾ।
  • ਦਿੱਲੀ ਪੂਰਾ ਸੂਬਾ ਬਣਿਆ ਤਾਂ 10 ਸਾਲ ਦੇ ਅੰਦਰ ਦਿੱਲੀ ਦੇ ਰਹਿਣ ਵਾਲੇ ਹਰ ਸ਼ਖ਼ਸ ਨੂੰ ਸਸਤੀਆਂ ਅਤੇ ਆਸਾਨ ਕਿਸ਼ਤਾਂ ਵਿੱਚ ਘਰ ਬਣਾ ਕੇ ਦਿੱਤਾ ਜਾਵੇਗਾ।
  • ਦਿੱਲੀ ਪੂਰਾ ਸੂਬਾ ਬਣੇਗਾ ਤਾਂ ਐਂਟੀ ਕਰਪਸ਼ਨ ਬਰਾਂਚ ਨੂੰ ਦਿੱਲੀ ਦੇ ਅਧੀਨ ਲਿਆਂਦਾ ਜਾਵੇਗਾ ਅਤੇ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ।

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ:

ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਵੱਲੋਂ ਲਗਾਤਾਰ ਦਿੱਲੀ ਨੂੰ ਪੂਰਾ ਸੂਬਾ ਬਣਾਉਣ ਦਾ ਦਾਅਵਾ ਕੀਤਾ ਗਿਆ ਪਰ ਅਜੇ ਤੱਕ ਪੂਰਾ ਸੂਬਾ ਨਹੀਂ ਬਣਾਇਆ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ 7 ਸੰਸਦ ਆਉਂਦੇ ਹਨ ਤਾਂ ਦਿੱਲੀ ਨੂੰ ਪੂਰਾ ਸੂਬਾ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)