ਸੰਨੀ ਦਿਓਲ ਪਹਿਲੇ ਭਾਸ਼ਣ 'ਚ ਕੀ ਬੋਲੇ

ਸੰਨੀ ਦਿਓਲ Image copyright Gurpreet chawla/bbc

ਬਾਲੀਵੁੱਡ ਅਦਾਕਾਰ ਅਤੇ ਭਾਜਪਾ ਉਮੀਦਵਾਰ ਸਨੀ ਦਿਓਲ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ''ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਜੋੜਨ ਆਇਆ ਹਾਂ, ਮੇਰੇ ਨਾਲ ਜੁੜੋ, ਅਸੀਂ ਲੜਾਂਗੇ ਅਤੇ ਜਿੱਤਾਂਗੇ।''

ਇਸ ਤੋਂ ਇਲਾਵਾ ਆਪਣੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਇੱਥੇ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ। ਮੈਂ ਤੁਹਾਡੇ ਨਾਲ ਹਾਂ ਅਤੇ ਮੋਦੀ ਜੀ ਸਾਡੇ ਸਾਰਿਆਂ ਦੇ ਨਾਲ ਹੈ।

ਸੰਨੀ ਦਿਓਲ ਨੂੰ ਭਾਜਪਾ ਨੇ ਗੁਰਦਾਸਪੁਰ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਉਹ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਨ ਅਤੇ ਉਨ੍ਹਾਂ ਸੋਮਵਾਰ ਨੂੰ ਇਸ ਹਲਕੇ ਤੋਂ ਆਪਣੇ ਕਾਗਜ਼ ਦਾਖਲ ਕੀਤੇ।

ਕਾਗਜ਼ ਦਾਖਲ ਕਰਨ ਮੌਕੇ ਸੰਨੀ ਦਿਓਲ ਦੇ ਨਾਲ ਉਨ੍ਹਾਂ ਦੇ ਛੋਟੇ ਭਰਾ ਬੌਬੀ ਦਿਓਲ ਅਤੇ ਅਕਾਲੀ-ਭਾਜਪਾ ਦੇ ਆਗੂ ਹਾਜ਼ਰ ਸਨ।

ਕਾਗਜ਼ ਦਾਖਲ ਕਰਨ ਤੋਂ ਬਾਅਦ ਇੱਕ ਰੈਲੀ ਵੀ ਕੀਤੀ ਗਈ , ਜਿਸ ਦੌਰਾਨ ਆਪਣਾ ਪਹਿਲਾਂ ਚੋਣਾਂਵੀ ਭਾਸ਼ਣ ਦਿੰਦਿਆਂ ਸੰਨੀ ਦਿਓਲ ਨੇ ਕਿਹਾ, ''ਅਸੀਂ ਸਾਰਿਆਂ ਨੇ ਮਿਲ ਕੇ ਮੋਦੀ ਨੂੰ ਜਿਤਾਉਣਾ ਹੈ। ਤੁਸੀਂ ਸਾਰੇ ਜਿੱਤੋਗੇ।''

ਇਹ ਵੀ ਪੜ੍ਹੋ:

Image copyright ECI
ਫੋਟੋ ਕੈਪਸ਼ਨ ਸੰਨੀ ਦਿਓਲ ਨੇ ਐਫੀਡੇਵਿਟ ਵਿੱਚ ਆਪਣੀ ਪਤਨੀ ਤੇ ਆਪਣੀ ਪੰਜ ਸਾਲਾਂ ਦੀ ਆਮਦਨ 8 ਕਰੋੜ ਤੋਂ ਵੱਧ ਦੱਸੀ ਹੈ

ਸੰਨੀ ਨੇ ਕਿਹਾ ਕਿ ਜੋ ਤੁਹਾਨੂੰ ਸਾਰਿਆਂ ਨੂੰ ਚਾਹੀਦਾ, ਮੈਂ ਉਹ ਸਭ ਕਰਾਂਗੇ।

ਮੈਂ ਤੁਹਾਡਾ ਹਾਂ ਅਤੇ ਕਿਤੇ ਨਹੀਂ ਜਾਵਾਂਗਾ।

ਬੜੇ ਹੀ ਜੋਸ਼ ਦੇ ਨਾਲ ਸੰਨੀ ਨੇ ਆਪਣਾ ਭਾਸ਼ਣ ਖ਼ਤਮ ਕੀਤਾ। ਉਨ੍ਹਾਂ ਕਿਹਾ ਹਿੰਦੁਸਤਾਨ ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗਾ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸਨੀ ਦਿਓਲ ਦੇ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਵੱਡਾ ਇਕੱਠ

ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸੰਨੀ ਦਿਓਲ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਮੌਕੇ ਉਨ੍ਹਾਂ ਦੇ ਭਰਾ ਬੌਬੀ ਦਿਓਲ ਅਤੇ ਅਕਾਲੀ ਭਾਜਪਾ ਸੀਨੀਅਰ ਲੀਡਰ ਵੀ ਮੌਜੂਦ ਰਹੇ।

ਇਸ ਮੌਕੇ ਗੁਰਦਾਸਪੁਰ ਤੋਂ ਮਰਹੂਮ ਸੰਸਦ ਮੈਬਰ ਵਿਨੋਦ ਖੰਨਾ ਦੀ ਪਤਨੀ ਵੀ ਮੌਜੂਦ ਰਹੀ। ਟਿਕਟ ਕੱਟੇ ਜਾਣ ਤੋਂ ਨਰਾਜ਼ ਵਿਜੇ ਸਾਂਪਲਾ ਅਤੇ ਨਵੇਂ ਨਵੇਂ ਅਕਾਲੀ ਬਣੇ ਜਗਮੀਤ ਬਰਾੜ ਵੀ ਵਿਸ਼ੇਸ਼ ਤੌਰ ਉੱਤੇ ਪਹੁੰਚੇ ਹੋਏ ਸਨ।

ਸੰਨੀ ਦਿਓਲ ਦੀ ਜਾਇਦਾਦ ਦਾ ਵੇਰਵਾ

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)