ਸ੍ਰੀ ਲੰਕਾ ਧਮਾਕਿਆਂ ਨਾਲ ਕਿਵੇਂ ਜੁੜੇ ਹਨ ਦੱਖਣ ਭਾਰਤ ਦੇ ਤਾਰ

ਸ੍ਰੀ ਲੰਕਾ Image copyright Reuters

ਭਾਰਤੀ ਅਤਿਵਾਦ ਵਿਰੋਧੀ ਜਾਂਚ ਏਜੰਸੀ ਐਨਆਈਏ ਨੇ ਕੇਰਲ ਵਿੱਚ ਛਾਪੇਮਾਰੀ ਕੀਤੀ ਹੈ ਅਤੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਛਾਪੇਮਾਰੀ ਸ੍ਰੀ ਲੰਕਾ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਲਈ ਜ਼ਿੰਮੇਵਾਰ ਆਤਮਘਾਤੀ ਹਮਲਾਵਰ ਜ਼ਾਫਰਾਨ ਹਾਸ਼ਿਮ ਦੇ ਸ਼ੱਕੀ ਸਮਰਥਕਾਂ ਸਬੰਧੀ ਕੀਤੀ ਗਈ ਸੀ।

ਐਨਆਈਏ ਦਾ ਦਾਅਵਾ ਹੈ ਕਿ, "ਕੇਰਲ ਵਿੱਚ ਆਈਐਸਐਸ ਕਾਸਰਗੋਡ ਮਾਮਲੇ ਵਿੱਚ ਤਿੰਨ ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤਿੰਨ ਸ਼ੱਕੀਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਹੈ। ਜਿਸ ਵਿੱਚ ਦੋ ਕਾਸਰਗੋਡ ਅਤੇ ਇੱਕ ਪਲੱਕੜ ਦਾ ਰਹਿਣ ਵਾਲਾ ਹੈ।"

ਇਨ੍ਹਾਂ ਤਿੰਨਾਂ ਦੇ ਸਬੰਧ ਇਸ ਮਾਮਲੇ ਵਿੱਚ ਮੁਲਜ਼ਮਾਂ ਦੇ ਨਾਲ ਦੱਸੇ ਜਾ ਰਹੇ ਹਨ, ਜੋ ਕਿ ਆਈਐਸਆਈਐਸ ਵਿੱਚ ਸ਼ਾਮਿਲ ਹੋਣ ਲਈ ਭਾਰਤ ਛੱਡ ਗਏ ਸਨ।

ਐਨਆਈਏ ਮੁਤਾਬਕ ਇਹ ਲੋਕ ਸ੍ਰੀ ਲੰਕਾ ਵਿੱਚ ਈਸਟਰ ਮੌਕੇ ਹੋਏ ਕੱਟੜਪੰਥੀ ਹਮਲੇ ਲਈ ਜ਼ਿੰਮੇਵਾਰ ਜ਼ਾਫ਼ਰਾਨ ਹਾਸ਼ਿਮ ਦੇ ਕਥਿਤ ਸਮਰਥਕ ਹਨ।

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਜ਼ਾਫਰਾਨ ਹਾਸ਼ਿਮ ਨੂੰ ਸ੍ਰੀ ਲੰਕਾ ਵਿੱਚ ਹੋਏ ਹਮਲੇ ਦਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ

ਪੀਟੀਆਈ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਛਾਪੇਮਾਰੀ ਦੌਰਾਨ ਮੋਬਾਈਲ, ਸਿਮ ਕਾਰਡ, ਮੈਮੋਰੀ ਕਾਰਡ, ਪੈਨ ਡਰਾਈਵ, ਅਰਬੀ ਅਤੇ ਮਲਿਆਲਮ ਵਿੱਚ ਲਿਖੀਆਂ ਡਾਈਰੀਆਂ, ਵਿਵਾਦਪੂਰਨ ਇਸਲਾਮਿਕ ਪ੍ਰਚਾਰਕ ਜ਼ਾਕੀਰ ਨਾਇਕ ਦੀ ਡੀਵੀਡੀ ਅਤੇ ਕਿਤਾਬਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਈਦ ਕੁਤੇਬ ਦੀਆਂ ਕਿਤਾਬਾਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਏਜੰਸੀ ਮੁਤਾਬਕ, "ਡਿਜੀਟਲ ਡਿਵਾਈਸਿਸ ਦੀ ਫੋਰੈਂਸਿਕ ਜਾਂਚ ਹੋਵੇਗੀ।"

ਸ਼ੱਕ ਕਿਉਂ ਹੋਇਆ

ਹਾਸ਼ਿਮ ਦੇ ਇਨ੍ਹਾਂ ਕਥਿਤ ਸਮਰਥਕਾਂ ਦੀ ਸੋਸ਼ਲ ਮੀਡੀਆ ਵਾਲ ਨੂੰ ਦੇਖਣ ਤੋਂ ਬਾਅਦ ਐਨਆਈਏ ਨੂੰ ਇਨ੍ਹਾਂ 'ਤੇ ਸ਼ੱਕ ਹੋਇਆ ਸੀ। ਐਨਆਈਏ ਅਨੁਸਾਰ ਲੋਕ ਹਿੰਸਕ ਜਿਹਾਦ ਵਿੱਚ 'ਯਕੀਨ ਰੱਖਦੇ' ਹਨ। ਇਨ੍ਹਾਂ ਉੱਤੇ ਸ਼ੱਕ ਹੋਣ ਦੇ ਕਈ ਕਾਰਨ ਹਨ।

ਪਹਿਲਾ ਇਹ ਕਿ ਕੇਰਲ ਵਿੱਚ ਹਾਸ਼ਿਮ ਦੇ ਕਈ ਆਡੀਓ ਟੇਪ ਪਾਏ ਗਏ ਸੀ। ਉਸ ਵਿੱਚ ਹਾਸ਼ਿਮ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਉਹ ਇਸਲਾਮ ਦੇ ਜਾਣਕਾਰਾਂ ਮੁਤਾਬਕ ਇਸਲਾਮ ਦੀ ਬੁਣਿਆਦੀ ਸਿੱਖਿਆ ਤੋਂ ਬਿਲਕੁਲ ਵੱਖ ਸਨ।

ਫੋਟੋ ਕੈਪਸ਼ਨ ਜ਼ਾਫ਼ਰਾਨ ਹਾਸ਼ਿਮ ਵੱਲੋਂ ਬਣਾਈ ਮਸਜਿਦ ਵਿੱਚ ਪਹਿਲਾਂ ਸੈਂਕੜੇ ਲੋਕ ਆਉਂਦੇ ਸਨ ਪਰ ਹੁਣ ਇਹ ਖਾਲੀ ਹੈ

ਦੂਜਾ ਇਹ ਕਿ ਇਹ ਆਡੀਓ ਟੇਪਸ ਉਨ੍ਹਾਂ ਮੁੰਡਿਆਂ ਤੋਂ ਬਰਾਮਦ ਕੀਤੇ ਗਏ ਸਨ ਜੋ ਕਿ ਹੁਣ ਤਮਿਲਨਾਡੂ ਦੇ ਕੋਇੰਬਟੂਰ ਇਸਲਾਮਿਕ ਸਟੇਟ ਦੇ ਨਾਮ ਤੋਂ ਮਸ਼ਹੂਰ ਕੇਸ ਵਿੱਚ ਗ੍ਰਿਫ਼ਤਾਰ ਹੋਏ ਸਨ।

ਰਿਪੋਰਟਸ ਮੁਤਾਬਕ ਇਸ ਕੇਸ ਦੀ ਜਾਂਚ ਦੌਰਾਨ ਐਨਆਈਏ ਨੂੰ ਕੁਝ ਅਜਿਹੇ ਸੁਰਾਗ ਮਿਲੇ ਹਨ ਜਿਨ੍ਹਾਂ ਦੀ ਬੁਣਿਆਦ 'ਤੇ ਭਾਰਤ ਸਰਕਾਰ ਨੇ ਸ੍ਰੀਲੰਕਾ ਨੂੰ ਕੱਟੜਪੰਥੀ ਹਮਲੇ ਬਾਰੇ ਅਲਰਟ ਕੀਤਾ ਸੀ।

ਤੀਜਾ ਇਹ ਕਿ ਇਨ੍ਹਾਂ ਲੋਕਾਂ 'ਤੇ ਇਹ ਵੀ ਇਲਜ਼ਾਮ ਹੈ ਕਿ ਇਨ੍ਹਾਂ ਨੇ ਸਾਲ 2016 ਵਿੱਚ ਕੇਰਲ ਦੇ 21 ਨੌਜਵਾਨਾਂ ਨੂੰ ਸ੍ਰੀਲੰਕਾ ਹੁੰਦੇ ਹੋਏ ਸੀਰੀਆ ਅਤੇ ਅਫ਼ਗਾਨਿਸਤਾਨ ਭੇਜਣ ਵਿੱਚ ਮਦਦ ਕੀਤੀ ਸੀ।

ਕਿੰਨਾ ਵੱਡਾ ਹੈ ਗਰੁੱਪ?

ਇਨ੍ਹਾਂ ਦਾ ਕਥਿਤ ਤੌਰ 'ਤੇ ਸਾਲ 2016 ਦੇ ਕੋਇੰਬਟੂਰ ਕੇਸ ਦੇ ਮੁਲਜ਼ਮਾਂ ਨਾਲ ਸੰਮਪਰਕ ਵੀ ਰਿਹਾ ਹੈ। 21 ਲੋਕ ਖੁਦ ਨੂੰ ਇਸਲਾਮਿਕ ਸਟੇਟ ਕੱਟੜਪੰਥੀ ਜਥੇਬੰਦੀ ਵਿੱਚ ਸ਼ਾਮਿਲ ਹੋਣ ਲਈ ਭਾਰਤ ਛੱਡ ਗਏ ਸੀ।

ਕਿਹਾ ਜਾਂਦਾ ਹੈ ਕਿ ਹਾਸ਼ਿਮ ਨੇ ਸ੍ਰੀਲੰਕਾ ਵਿੱਚ ਨੈਸ਼ਨਲ ਤੌਹੀਦ ਜਮਾਤ (ਐਨਟੀਜੇ) ਦਾ ਗਠਨ ਕੀਤਾ ਸੀ। ਹਾਸ਼ਿਮ ਨੇ ਐਨਟੀਜੇ ਦੇ ਰੂਪ ਵਿੱਚ ਸ੍ਰੀਲੰਕਾ ਦੀ ਦੂਜੀ ਮੁੱਖ ਮੁਸਲਿਮ ਸੰਸਥਾ ਸ੍ਰੀਲੰਕਾ ਤੌਹੀਦ ਜਮਾਤ (ਐਸਐਲਟੀਜੇ) ਤੋਂ ਵੱਖ ਇੱਕ ਸੰਸਥਾ ਬਣਾਈ ਗਈ ਸੀ ਕਿਉਂਕਿ ਐਸਐਲਟੀਜੇ ਨੇ ਐਨਟੀਜੇ ਦੇ ਹਿੰਸਕ ਰਾਹਾਂ ਦਾ ਵਿਰੋਧ ਕੀਤਾ ਸੀ।

Image copyright Reuters

ਤਮਿਲਨਾਡੂ ਵਿੱਚ ਤੌਹੀਦ ਜਮਾਤ ਨਾਮ ਦੀ ਸੰਸਥਾ ਹੈ ਪਰ ਕੇਰਲ ਵਿੱਚ ਤੌਹੀਦ ਜਮਾਤ ਨਾਮ ਦੀ ਕੋਈ ਸੰਸਥਾ ਜਾਂ ਸ਼ਾਖਾ ਮੌਜੂਦ ਨਹੀਂ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਕੇਰਲ ਵਿੱਚ ਦੂਜੇ ਸੰਗਠਨ ਹਨ ਜੋ ਕਿ ਸਲਫ਼ੀ ਇਸਲਾਮ (ਕੱਟੜਪੰਥੀ ਇਸਲਾਮ) ਵਿੱਚ ਵਿਸ਼ਵਾਸ ਰੱਖਦੇ ਹਨ।

ਪਰ ਇਨ੍ਹਾਂ ਸੰਗਠਨਾਂ ਦੇ ਕੁਝ ਮੈਂਬਰ ਵੀ ਉਸੇ ਭਾਸ਼ਾ ਦੀ ਵਰਤੋਂ ਕਰਦੇ ਹਨ ਜੋ ਕਿ ਐਨਟੀਜੇ ਦੇ ਲੋਕ ਕਰਦੇ ਹਨ ਜੋ ਕਿ ਸਿੱਧੇ ਤੌਰ 'ਤੇ ਸ੍ਰੀਲੰਕਾ ਹਮਲੇ ਲਈ ਜ਼ਿੰਮੇਵਾਰ ਦੱਸੇ ਜਾਂਦੇ ਹਨ।

ਐਨਆਈਏ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਜਨਤੱਕ ਨਾ ਕੀਤੇ ਜਾਣ ਦੀ ਸ਼ਰਤ 'ਤੇ ਬੀਬੀਸੀ ਨੂੰ ਕਿਹਾ ਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਗਰੁੱਪ ਕਿੰਨਾ ਵੱਡਾ ਹੈ ਕਿਉਂਕਿ ਅੱਜਕੱਲ੍ਹ ਜ਼ਿਆਦਾਤਰ ਸੰਪਰਕ ਆਨਲਾਈਨ ਹੁੰਦਾ ਹੈ।

ਉਸ ਅਧਿਕਾਰੀ ਨੇ ਦੱਸਿਆ, "ਕੇਰਲ ਵਿੱਚ ਜੋ ਆਡੀਓ ਟੇਪਸ ਮਿਲੇ ਸਨ ਉਨ੍ਹਾਂ ਵਿੱਚ ਹਾਸ਼ਿਮ ਤਮਿਲ ਭਾਸ਼ਾ ਵਿੱਚ ਦਿੱਤੇ ਗਏ ਭਾਸ਼ਨ ਸਨ। ਇਨ੍ਹਾਂ ਭਾਸ਼ਨਾਂ ਵਿੱਚ ਹਾਸ਼ਿਮ ਹਿੰਸਕ ਜੇਹਾਦ ਦੀ ਵਕਾਲਤ ਕਰਦੇ ਹਨ।"

ਇਨ੍ਹਾਂ ਦੀ ਵਿਚਾਰਧਾਰਾ ਕੀ ਹੈ

ਇਨ੍ਹਾਂ ਆਡੀਓ ਟੇਪਸ ਵਿੱਚ ਹਾਸ਼ਿਮ ਅਲ-ਵੱਲਾ ਅਤੇ ਅਲ-ਬੱਰਾ ਦਾ ਜ਼ਿਕਰ ਕਰਦੇ ਹਨ ਜੋ ਕਿ ਸਾਊਦੀ ਦੇ ਸਲਫ਼ੀ ਸ਼ੇਖ ਫੌਜ਼ਾਨ ਦੀ ਲਿਖੀ ਹੋਈ ਕਿਤਾਬ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਮੁਸਲਮਾਨਾਂ ਨੂੰ ਮੁਸਲਮਾਨਾਂ ਅਤੇ ਗੈਰ-ਮੁਸਲਮਾਨਾਂ ਨਾਲ ਕਿਵੇਂ ਦਾ ਵਤੀਰਾ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਕੇਰਲ ਵਿੱਚ ਇਸਲਾਮਿਕ ਯੂਨੀਵਰਸਿਟੀ ਦੇ ਪ੍ਰੋਫੈੱਸਰ ਅਸ਼ਰਫ਼ ਕਡਾਕੱਲ ਨੇ ਬੀਬੀਸੀ ਨੂੰ ਦੱਸਿਆ ਕਿ, "ਉਦਾਹਰਨ ਦੇ ਤੌਰ 'ਤੇ ਇੱਕ ਮੁਸਲਮਾਨ ਨੂੰ ਸਿਰਫ਼ ਇੱਕ ਦੂਜੇ ਮੁਸਲਮਾਨ ਨਾਲ ਸਬੰਧ ਰੱਖਣਾ ਚਾਹੀਦਾ ਹੈ ਕਿਸੇ ਗੈਰ-ਮੁਸਲਮਾਨ ਦੇ ਨਾਲ ਨਹੀਂ। ਜੇ ਤੁਸੀਂ ਕਿਸੇ ਹੋਰ ਗੈਰ-ਮੁਸਲਿਮ ਮਹੌਲ ਵਿੱਚ ਰਹਿ ਰਹੇ ਹੋ ਤਾਂ ਤੁਹਾਨੂੰ ਮੁਸਲਮਾਨ ਮਹੌਲ ਵਿੱਚ ਸ਼ਿਫ਼ਟ ਹੋ ਜਾਣਾ ਚਾਹੀਦਾ ਹੈ।"

``ਜਿਹਾਦੀ (ਹਾਸ਼ਿਮ) ਨੇ ਅਲ-ਵੱਲਾ ਅਤੇ ਅਲ ਬੱਰਾ ਬਾਰੇ ਗੱਲਬਾਤ ਕੀਤੀ। ਇਹ ਉਸੇ ਭਾਸ਼ਾ ਵਿੱਚ ਹੈ ਜੋ ਕਿ ਕਈ ਲੋਕ ਕੇਰਲ ਵਿੱਚ ਬੋਲਦੇ ਹਨ।''

ਪਰ ਸਲਫ਼ੀ ਸਕੂਲ ਤੋਂ ਪੜ੍ਹਿਆਂ ਅਤੇ ਹਾਸ਼ਿਮ ਨੂੰ ਫੋਲੋ ਕਰਨ ਵਾਲਿਆਂ ਵਿੱਚ ਫਰਕ ਹੈ।

ਸਲਾਫ਼ੀ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਇਸਲਾਮ ਹੀ ਅਸਲੀ ਇਸਲਾਮ ਹੈ ਕਿਉਂਕਿ ਇਹ 'ਸ਼ੁੱਧ ਇਸਲਾਮ' ਹੈ ਪਰ ਇਸ ਵਿੱਚ ਵੀ ਅਪਵਾਦ ਹੈ ਇਨ੍ਹਾਂ ਵਿੱਚੋਂ ਕੁਝ ਜਥੇਬੰਦੀਆਂ ਇਸਲਾਮਿਕ ਸਟੇਟ ਦੀ ਵਿਚਾਰਧਾਰਾ ਉੱਤੇ ਵੀ ਹਮੇਲ ਕਰਦੀਆਂ ਹਨ ਕਿਉਂਕਿ ਇਹ ਹਿੰਸਕ ਹੈ।

ਅਹਿਜੀ ਹਿੰਸਕ ਵਿਚਾਰਧਾਰਾ ਕਿਉਂ ਪੈਦਾ ਹੁੰਦੀ ਹੈ?

ਪ੍ਰੋ. ਅਸ਼ਰਫ਼ ਨੇ ਕਿਹਾ, ``ਕਿਉਂਕਿ 100 ਫੀਸਦ ਲੋਕ ਜੋ ਕਿ ਆਈਐਸ ਵਿਚਾਰਧਾਰਾ ਤੋਂ ਪ੍ਰਭਾਵਿਤ ਹਨ, ਉਨ੍ਹਾਂ ਨੇ ਮਦਰਸਿਆਂ ਵਿੱਚ ਟਰੇਨਿੰਗ ਨਹੀਂ ਲਈ ਹੈ ਜਾਂ ਫਿਰ ਉਲੇਮਾਸ ਵਿੱਚ ਵਿਸ਼ਵਾਸ ਰੱਖਦੇ ਹਨ। ਉਹ ਇਸਲਾਮ ਦੇ ਅਸਲ ਰਾਹ ਤੋਂ ਪਹਿਲਾਂ ਹੀ ਭਟਕ ਚੁੱਕੇ ਹਨ।''

Image copyright EPA

ਤਮਿਲ ਨਾਡੂ ਤੌਹੀਦ ਜਮਾਤ (ਟੀਐਨਟੀਜੇ) ਉੱਤੇ ਅਧਿਕਾਰੀਆਂ ਦੀ ਨਜ਼ਰ ਇਸ ਲਈ ਗਈ ਕਿਉਂਕਿ ਇਸ ਦਾ ਨਾਮ ਸ੍ਰੀ ਲੰਕਾ ਦੇ ਨੈਸ਼ਨਲ ਤੌਹੀਦ ਜਮਾਤ ਦੇ ਨਾਮ ਨਾਲ ਮਿਲਦਾ ਜੁਲਦਾ ਹੈ ਜਿਸਦੇ ਮੁਖੀ ਹਾਸ਼ਿਮ ਸਨ।

ਪਰ ਟੀਐਨਟੀਜੇ ਦੇ ਉਪ-ਪ੍ਰਧਾਨ ਅਬਦੁਰ-ਰਹਿਮਾਨ ਨੇ ਬੀਬੀਸੀ ਨੂੰ ਦੱਸਿਆ, "ਸਾਡਾ ਐਨਟੀਜੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਲੋਕ ਹਿੰਸਾ ਵਿੱਚ ਵਿਸ਼ਵਾਸ ਨਹੀਂ ਰਖਦੇ। ਇਸਦੇ ਠੀਕ ਉਲਟ ਅਸੀਂ ਪਿੰਡ-ਪਿੰਡ ਘੁੰਮਦੇ ਹਾਂ ਅਤੇ ਉਨ੍ਹਾਂ ਨੂੰ ਸ਼ਾਂਤੀ ਦਾ ਸੁਨੇਹਾ ਦਿੰਦੇ ਹਾਂ।"

ਅਬਦੁਰ-ਰਹਿਮਾਨ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਅਸੀਂ ਆਪਸੀ ਪਿਆਰ ਬਣਾਈ ਰੱਖਣ ਦੀ ਵਕਾਲਤ ਕਰ ਰਹੇ ਹਾਂ।

ਉਹ ਕਹਿੰਦੇ ਹਨ, "ਸਾਡੇ ਦੇਸ ਵਿੱਚ ਹਿੰਦੂ, ਮੁਸਲਮਾਨ ਅਤੇ ਨਾਸਤਿਕ ਹਰ ਤਰ੍ਹਾਂ ਦੇ ਲੋਕ ਰਹਿੰਦੇ ਹਨ। ਅਸੀਂ ਦਾਜ ਪ੍ਰਥਾ ਅੇਤ ਦੂਜੀਆਂ ਸਮਾਜਿਕ ਬੁਰਾਈਆਂ ਦੇ ਖਿਲਾਫ਼ ਸੰਘਰਸ਼ ਕਰਦੇ ਹਾਂ। ਭਲਾ ਸਾਨੂੰ ਦੂਜੇ ਧਰਮਾਂ ਦੇ ਲੋਕਾਂ ਨਾਲ ਦੋਸਤੀ ਰੱਖਣ ਵਿੱਚ ਕਿੰਨੀ ਮੁਸ਼ਕਿਲ ਹੋ ਸਕਦੀ ਹੈ।"

ਕੀ ਕਰਨ ਦੀ ਲੋੜ ਹੈ?

ਪ੍ਰੋ. ਅਸ਼ਰਫ਼ ਦਾ ਕਹਿਣਾ ਹੈ, "ਕੇਰਲ ਪੁਲਿਸ ਨੇ ਇਨ੍ਹਾਂ ਸਭ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਕਿਉਂਕਿ ਹਿਮਾਇਤੀ ਨਹੀਂ ਹਨ। ਪਰ ਮੇਰਾ ਖਿਆਲ ਹੈ ਕਿ ਇਸ ਨੂੰ ਸ਼ੁਰੂ ਵਿੱਚ ਹੀ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਕਿਉਂਕਿ ਇਸ ਤਰ੍ਹਾਂ ਦੀਆਂ ਜੋਸ਼ੀਲੀਆਂ ਤਕਰੀਰਾਂ ਸਮਾਜ ਵਿੱਚ ਕੱਟੜਤਾ ਨੂੰ ਫੈਲਾਉਣ ਵਿੱਚ ਮਦਦ ਕਰਦੀਆਂ ਹਨ।"

ਇਹ ਵੀ ਪੜ੍ਹੋ:

ਐਨਆਈਏ ਅਧਿਕਾਰੀ ਦਾ ਕਹਿਣਾ ਹੈ, ''ਅਸੀਂ ਪੱਕੇ ਤੌਰ 'ਤੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਾਂਗੇ ਪਰ ਅਸੀਂ ਇੱਕ ਮੁਹਿੰਮ ਚਲਾ ਰਹੇ ਹਾਂ ਜਿਸ ਦੇ ਤਹਿਤ ਅਜਿਹੇ ਭਟਕੇ ਹੋਏ ਨੌਜਵਾਨਾਂ ਨੂੰ ਹਿੰਸਾ ਦੇ ਰਾਹ ਤੋਂ ਹਟਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੁੰਬਈ ਦੇ ਇੱਕ ਨੌਜਵਾਨ ਦਾ ਹਿੰਸਾ ਦਾ ਰਾਹ ਛੱਡਣ ਲਈ ਮੰਨਣ ਵਿੱਚ ਅਸੀਂ ਸਫ਼ਲ ਹੋਏ ਸੀ ਜੋ ਕਿ ਸੀਰੀਆ ਜਾਂ ਲਈ ਇੱਕ ਅਰਬ ਦੇਸ ਚਲਾ ਗਿਆ ਸੀ।''

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)