ਫੌਨੀ ਤੂਫ਼ਾਨ: ਮੌਸਮ ਵਿਭਾਗ ਮੁਤਾਬਕ ਕਮਜ਼ੋਰ ਹੋ ਰਿਹਾ ਤੂਫ਼ਾਨ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਫੌਨੀ ਤੂਫ਼ਾਨ ਦਾ ਕਹਿਰ - ਵੀਡੀਓ

ਬੰਗਾਲ ਦੀ ਖਾੜੀ 'ਚ ਬਣਿਆ ਚੱਕਰਵਾਤੀ ਤੂਫ਼ਾਨ ਫੌਨੀ ਕਮਜ਼ੋਰ ਹੋ ਰਿਹਾ ਹੈ। ਖ਼ਬਰ ਏਜੰਸੀ ਰੌਇਟਰਸ ਮੁਤਾਬਕ, ਮੌਸਮ ਵਿਭਾਗ ਨੇ ਕਿਹਾ ਹੈ ਕਿ ਫੌਨੀ ਕਮਜ਼ੋਰ ਹੋ ਰਿਹਾ ਹੈ।

ਬੰਗਾਲ ਦੀ ਖਾੜੀ 'ਚ ਬਣਿਆ ਚੱਕਰਵਾਤੀ ਤੂਫ਼ਾਨ ਫੌਨੀ ਓਡੀਸ਼ਾ ਦੇ ਪੁਰੀ ਤਟ ਨਾਲ ਟਕਰਾ ਗਿਆ ਹੈ। ਹਵਾ ਦੀ ਗਤੀ 170 ਤੋਂ 190 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ।

ਤੱਟੀ ਇਲਾਕਿਆਂ 'ਚ 11 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਨੌਸੈਨਾ ਅਤੇ ਕੋਸਟ ਗਾਰਡ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਲੋਕਾਂ ਦੀ ਮਦਦ ਲਈ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ।

ਪੱਛਮੀ ਬੰਗਾਲ ਵਿੱਚ ਕੋਲਕਾਤਾ ਏਅਰਪੋਰਟ 'ਤੇ ਵੀ ਉਡਾਨਾਂ ਅੱਜ (3 ਮਈ) ਦੁਪਹਿਰ 3 ਵਜੇ ਤੋਂ ਅਗਲੇ ਦਿਨ ਸਵੇਰੇ 8 ਵਜੇ ਤੱਕ ਅਹਿਤਿਆਤ ਵਜੋਂ ਰੱਦ ਕਰ ਦਿੱਤੀਆਂ ਗਈਆਂ ਹਨ।

ਮੌਸਮ ਵਿਭਾਗ ਮੁਤਾਬਕ ਤੂਫ਼ਾਨ ਦੇ ਤਟ ਨਾਲ ਟਕਰਾਉਣ (ਲੈਂਡਫਾਲ) ਦੀ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਦੁਪਹਿਰ ਤੱਕ ਚੱਲ ਸਕਦੀ ਹੈ।

Image copyright Getty Images
ਫੋਟੋ ਕੈਪਸ਼ਨ ਓਡੀਸ਼ਾ ਦੇ ਪੁਰੀ ਨੇੜੇ ਮਛੇਰੇ ਕਿਸ਼ਤੀਆਂ ਬਾਹਰ ਕੱਢਦੇ ਹੋਏ

ਇਹ ਵੀ ਪੜ੍ਹੋ

ਤੂਫ਼ਾਨ ਦੇ ਤਟ ਨਾਲ ਟਕਰਾਉਣ ਵੇਲੇ ਹਵਾ ਦੀ ਗਤੀ 175 ਤੋਂ 185 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ ਅਤੇ ਸਮੁੰਦਰ 'ਚ ਕਰੀਬ ਡੇਢ ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ।

ਪੁਰੀ ਨੇੜੇ ਤਟ ਨਾਲ ਟਕਰਾਉਣ ਤੋਂ ਬਾਅਦ ਤੂਫ਼ਾਨ ਤਟੀ ਓਡੀਸ਼ਾ ਦੇ ਖੁਰਦਾ, ਕਟਕ, ਜਗਤਸਿੰਘਪੁਰ, ਕੇਂਦਰਪਾਡਾ, ਜਾਜਪੁਰ, ਭਦ੍ਰਕ ਅਤੇ ਬਾਲੇਸ਼ਵਰ ਜ਼ਿਲ੍ਹਿਆਂ ਰਾਹੀਂ ਪੱਛਮੀ ਬੰਗਾਲ ਵੱਲ ਵਧੇਗਾ ਅਤੇ ਫਿਰ ਬੰਗਲਾਦੇਸ਼ ਦਾ ਰੁਖ਼ ਕਰੇਗਾ।

ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਮੀਨ ਦੇ ਸੰਪਰਕ 'ਚ ਆਉਣ ਤੋਂ ਬਾਅਦ ਤੂਫ਼ਾਨ ਦੀ ਗਤੀ ਘਟ ਹੋ ਜਾਵੇਗੀ।

ਕਾਫੀ ਮੀਂਹ ਪੈਣ ਦਾ ਅੰਦਾਜ਼ਾ

ਅਧਿਕਾਰੀਆਂ ਦਾ ਕਹਿਣਾ ਹੈ ਕਿ ਤੂਫ਼ਾਨ ਦੇ ਅਸਰ ਨਾਲ ਪੁਰੀ ਸਣੇ ਪੂਰੇ ਤਟੀ ਓਡੀਸ਼ਾ 'ਚ ਅਗਲੇ 24 ਘੰਟਿਆਂ ਤੱਕ ਕਾਫੀ ਮੀਂਹ ਪਵੇਗਾ ਅਤੇ ਤੇਜ਼ ਹਵਾਵਾਂ ਚੱਲਣਗੀਆਂ।

ਭੁਵਨੇਸ਼ਵਰ ਸਥਿਤ ਮੌਸਮ ਕੇਂਦਰ ਦੇ ਨਿਦੇਸ਼ਕ ਐੱਚ.ਕੇ. ਵਿਸ਼ਵਾਸ ਨੇ ਦੱਸਿਆ ਕਿ ਦੱਖਣੀ ਤਟ 'ਤੇ ਗੰਜਾਮ ਤੋਂ ਲੈ ਕੇ ਉੱਤਰੀ ਤਟ 'ਚ ਬਾਲਕੇਸ਼ਵਰ ਤੱਕ ਵਿਸਥਾਰਿਤ ਇਲਾਕਿਆਂ 'ਚ 200 ਤੋਂ 250 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ।

Image copyright AFP/Getty Images

ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਰੁੱਖ ਡਿੱਗ ਸਕਦੇ ਹਨ, ਜਿਸ ਨਾਲ ਸੜਕ ਤੇ ਸੰਚਾਰ ਮਾਧਿਅਮ ਨੂੰ ਨੁਕਸਾਨ ਹੋ ਸਕਦੀ ਹੈ।

ਤਟੀ ਓਡੀਸ਼ਾ ਦੇ ਵਧੇਰੇ ਇਲਾਕਿਆਂ 'ਚ ਵੀਰਵਾਰ ਦੁਪਹਿਰ ਤੋਂ ਹੀ ਮੀਂਹ ਪੈ ਰਿਹਾ ਹੈ।

Image copyright European Photopress Agency
ਫੋਟੋ ਕੈਪਸ਼ਨ ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਮੀਨ ਦੇ ਸੰਪਰਕ 'ਚ ਆਉਣ ਤੋਂ ਬਾਅਦ ਤੂਫ਼ਾਨ ਦੀ ਗਤੀ ਘਟ ਹੋ ਜਾਵੇਗੀ

ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ ਲੋਕ

ਓਡੀਸ਼ਾ ਸਰਕਾਰ ਨੇ 'ਜੀਰੋ ਕੇਜੁਐਲਟੀ' ਯਾਨਿ ਜਾਨ ਦੇ ਨੁਕਸਾਨ ਨੂੰ ਪੂਰੀ ਤਰ੍ਹਾਂ ਰੋਕਣ ਦੇ ਉਦੇਸ਼ ਨਾਲ ਸੂਬੇ ਦੇ 480 ਕਿਲੋਮੀਟਰ ਲੰਬੇ ਤਟ ਦੇ ਕਿਨਾਰੇ ਕੱਚੇ ਮਕਾਨਾਂ 'ਚ ਰਹਿਣ ਵਾਲੇ 11 ਲੱਖ ਤੋਂ ਵੀ ਵੱਧ ਲੋਕਾਂ ਨੂੰ ਵੀਰਵਾਰ ਨੂੰ ਸ਼ਾਮ ਤੱਕ ਸੁਰੱਖਿਅਤ ਥਾਵਾਂ 'ਤੇ ਭੇਜਣ ਦੀ ਯੋਜਨਾ ਬਣਾ ਲਈ ਸੀ।

ਪਰ ਕਈ ਥਾਵਾਂ 'ਤੇ ਲੋਕ ਆਪਣੇ ਮਕਾਨ ਛੱਡ ਕੇ ਜਾਣ ਲਈ ਤਿਆਰ ਨਹੀਂ ਹੋਏ ਅਤੇ ਦੇਰ ਰਾਤ ਤੱਕ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ।

ਰਾਤ ਦੇ 2 ਵਜੇ ਤੱਕ ਕਰੀਬ 10 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਇਲਾਕਿਆਂ 'ਚ ਪਹੁੰਚਾ ਦਿੱਤਾ ਗਿਆ ਸੀ।

ਵਿਸ਼ੇਸ਼ ਮੁੱਖ ਰਾਹਤ ਅਧਿਕਾਰੀ ਵਿਸ਼ਣੂਪਦ ਸੇਠੀ ਨੇ ਵੀਰਵਾਰ ਸ਼ਾਮ ਨੂੰ ਦੱਸਿਆ ਕਿ ਲੋਕਾਂ ਨੂੰ ਕਰੀਬ 900 'ਸਾਈਕਲੋਨ ਸ਼ੈਲਟਰ' ਅਤੇ ਹੋਰਨਾਂ ਪੱਕਾਂ ਮਕਾਨਾਂ 'ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ

ਸੇਠੇ ਨੇ ਕਿਹਾ, "ਹਰੇਕ ਸ਼ੈਲਟਰ 'ਚ ਖਾਦ ਸਾਮਗਰੀ, ਪੀਣ ਦਾ ਪਾਣੀ ਅਤੇ ਹੋਰ ਜ਼ਰੂਰੀ ਸਾਮਾਨ ਰੱਖੇ ਗਏ ਹਨ ਅਤੇ 50 ਲੋਕ ਵੀ ਉਨ੍ਹਾਂ ਦੀ ਮਦਦ ਲਈ ਉੱਥੇ ਮੌਜੂਦ ਹਨ।"

ਬਚਾਅ ਲਈ ਟੀਮਾਂ

ਬਚਾਅ ਕਾਰਜ ਅਤੇ ਤੂਫ਼ਾਨ ਤੋਂ ਬਾਅਦ ਨੁਕਸਾਨੀਆਂ ਸੜਕਾਂ, ਬਿਜਲੀ ਅਤੇ ਸੰਚਾਰ ਮਾਧਿਅਮ ਨੂੰ ਤੁਰੰਤ ਬਹਾਲ ਕਰ ਲਈ 'ਨੈਸ਼ਨਲ ਐਕਸ਼ਨ ਫੋਰਸ' (ਐਨਡੀਆਰਐਫ) ਦੀਆਂ 28 ਟੀਮਾਂ ਤੇ 'ਓਡੀਸ਼ਾ ਡਿਜਾਸਟਰ ਰੈਪਿਡ ਐਕਸ਼ਨ' (ਓਡੀਆਰਏਐਫ) ਦੇ 20 ਦਲ ਪ੍ਰਭਾਵਿਤ ਇਲਾਕਿਆਂ 'ਚ ਤੈਨਾਤ ਕਰ ਦਿੱਤੇ ਹਨ।

ਇੱਕ ਲੱਖ ਤੋਂ ਵੱਧ ਖਾਣ ਦੇ ਪੈਕਟ ਤਿਆਰ ਕਰਕੇ ਇਨ੍ਹਾਂ ਇਲਾਕਿਆਂ 'ਚ ਪਹੁੰਚਾਏ ਜਾ ਰਹੇ ਹਨ।

Image copyright OTV
ਫੋਟੋ ਕੈਪਸ਼ਨ ਰਾਹਤ ਤੇ ਬਚਾਅ ਦਲ ਤੈਨਾਤ

ਸੇਠੀ ਨੇ ਦੱਸਿਆ ਹੈ ਕਿ ਜ਼ਰੂਰਤ ਪੈਣ 'ਤੇ ਪਾਣੀ ਨਾਲ ਘਿਰੇ ਲੋਕਾਂ ਲਈ ਅਸਮਾਨੀ ਰਸਤਿਓਂ ਖਾਣ-ਪੀਣ ਲਈ ਹਵਾ ਸੈਨਾ ਦੇ ਦੋ ਹੈਲੀਕਾਪਟਰ ਤਿਆਰ ਰੱਖੇ ਗਏ ਹਨ।

ਅਹਿਤੀਆਤ ਵਜੋਂ ਭਦ੍ਰਕ ਨਾਲ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚਾਲੇ ਚੱਲਣ ਵਾਲੀ 100 ਤੋਂ ਵੱਧ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਭੁਵਨੇਸ਼ਵਰ 'ਚ ਵੀ ਅਗਲੇ 24 ਘੰਟਿਆਂ ਲਈ ਉਡਾਣਾਂ ਰੱਦ ਕੀਤੀਆਂ ਗਈਆਂ ਹਨ।

ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀਰਵਾਰ ਸ਼ਾਮ ਨੂੰ ਸਾਰੇ ਅਧਿਕਾਰੀਆਂ ਦੇ ਨਾਲ ਤੂਫ਼ਾਨ ਦੀ ਤਾਜ਼ਾ ਸਥਿਤੀ ਅਤੇ ਰਾਹਤ ਤੇ ਬਚਾਅ ਕਾਰਜ ਦੀ ਸਮੀਖਿਆ ਕੀਤੀ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੁੱਕਰਵਾਰ ਨੂੰ ਘਰੋਂ ਨਾ ਨਿਕਲਣ।

ਇਹ ਵੀ ਪੜ੍ਹੋ

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।