ਘਰ 'ਚ AC ਲੱਗਾ ਹੈ ਤਾਂ ਇਨ੍ਹਾਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ

ਏਸੀ Image copyright leena
ਫੋਟੋ ਕੈਪਸ਼ਨ ਗੁਰੂਗ੍ਰਾਮ ਵਿੱਚ ਏਸੀ ਦੇ ਕੰਪ੍ਰੈਸਰ ਵਿੱਚ ਗੈਸ ਭਰਵਾਉਣ ਵੇਲੇ ਹੋਇਆ ਬਲਾਸਟ

ਗਰਮੀ ਰੋਜ਼ ਵਧਦੀ ਜਾ ਰਹੀ ਹੈ...ਏਸੀ ਠੀਕ ਕਰਵਾ ਲੈਂਦੇ ਹਾਂ। ਗੈਸ...ਕੌਈਲਿੰਗ ਚੈੱਕ ਕਰਵਾ ਲੈਂਦੇ ਹਾਂ, ਹੁਣ ਲੋੜ ਮਹਿਸੂਸ ਹੋਣ ਲੱਗੀ ਹੈ।

ਸ਼ਾਇਦ ਕੁਝ ਅਜਿਹਾ ਹੀ ਸੋਚ ਕੇ ਗੁਰੂਗ੍ਰਾਮ ਦੇ ਸੈਕਟਰ-92 ਦੇ ਸੇਰਾ ਹਾਊਸਿੰਗ ਸੁਸਾਇਟੀ 'ਚ ਰਹਿਣ ਵਾਲੇ ਵਾਸੂ ਨੇ ਏਸੀ ਰਿਪੇਅਰ ਕਰਨ ਲਈ ਦੋ ਲੋਕਾਂ ਨੂੰ ਬੁਲਾਇਆ ਹੋਵੇਗਾ।

ਉਹ ਦੋਵੇਂ ਲੋਕ ਹੁਣ ਇਸ ਦੁਨੀਆਂ 'ਚ ਨਹੀਂ ਰਹੇ, ਉਨ੍ਹਾਂ ਦੀ ਮੌਤ ਹੋ ਗਈ ਹੈ।

ਇਹ ਮਾਮਲਾ ਗੁਰੂਗ੍ਰਾਮ ਦੇ ਸੈਕਟਰ 10- A ਦੇ ਪੁਲਿਸ ਸਟੇਸ਼ਨ 'ਚ ਦਰਜ ਕਰਵਾਇਆ ਗਿਆ ਹੈ।

ਸੈਕਟਰ 10- A ਦੇ ਪੁਲਿਸ ਸਟੇਸ਼ਨ ਦੇ ਐਸਐਚਓ ਸੰਜੇ ਯਾਦਵ ਦੱਸਦੇ ਹਨ ਕਿ ਗੈਸ ਭਰਨ ਦੌਰਾਨ ਏਸੀ ਦਾ ਕੰਪ੍ਰੈਸਰ ਬਲਾਸਟ ਕਰ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਜਿਸ ਘਰ 'ਚ ਉਹ ਏਸੀ ਠੀਕ ਕਰਨ ਆਏ ਸਨ ਉਸ ਘਰ ਦੇ ਮਾਲਿਕ ਵਾਸੂ ਫਿਲਹਾਲ ਗੰਭੀਰ ਸੱਟਾਂ ਨਾਲ ਹਸਪਤਾਲ 'ਚ ਭਰਤੀ ਹਨ।

ਇਹ ਵੀ ਪੜ੍ਹੋ-

Image copyright leena
ਫੋਟੋ ਕੈਪਸ਼ਨ ਗੈਸ ਭਰਨ ਆਏ ਦੋਵੇਂ ਲੋਕਾਂ ਦੀ ਮੌਤ ਹੋ ਗਈ ਹੈ

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਦੋਵਾਂ ਮ੍ਰਿਤਕਾਂ ਦਾ ਪੋਸਟਮਾਰਟਮ ਹੋ ਗਿਆ ਹੈ, ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਜਿਸ ਐਪ ਕੰਪਨੀ ਤੋਂ ਇਹ ਦੋਵੇਂ ਆਏ ਸਨ, ਉਸ ਦੇ ਸੀਈਓ ਸਣੇ ਦੋ ਹੋਰਨਾਂ ਲੋਕਾਂ 'ਤੇ ਆਈਪੀਸੀ ਦੀ ਧਾਰਾ 304(ii), 337 ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਕੁਝ ਮੀਡੀਆ ਸਰੋਤਾਂ ਦਾ ਕਹਿਣਾ ਹੈ ਕਿ ਕੰਮ ਕਰਨ ਆਏ ਇਨ੍ਹਾਂ ਦੋਵਾਂ ਕੋਲ ਲੋੜੀਂਦਾ ਤਜਰਬਾ ਨਹੀਂ ਸੀ।

ਹਾਲਾਂਕਿ ਕੰਪਨੀ ਨੇ ਆਪਣੇ ਵੱਲੋਂ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਹੈ ਪਰ ਇਹ ਜ਼ਰੂਰ ਕਿਹਾ ਹੈ ਕਿ ਮ੍ਰਿਤਕਾਂ ਦੇ ਪਰਿਵਾਰ ਦੇ ਨਾਲ ਪੂਰੀ ਹਮਦਰਦੀ ਰੱਖਦੇ ਹਾਂ।

ਇਹ ਵੀ ਪੜ੍ਹੋ

Image copyright Getty Images
ਫੋਟੋ ਕੈਪਸ਼ਨ ਏਸੀ ਲਗਵਾਉਣ ਵਿਸ਼ੇਸ਼ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ

ਪਰ ਕੀ ਇਸ ਦੁਰਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਸੀ?

ਸੈਂਟਰ ਫਾਰ ਸਾਇੰਸ ਐਨਵਾਇਰਮੈਂਟ (CSE) 'ਚ ਪ੍ਰੋਗਰਾਮ ਮੈਨੇਜਰ ਅਵਿਕਲ ਸੋਮਵੰਸ਼ੀ ਨੇ ਬੀਬੀਸੀ ਨਾਲ ਇਸ ਬਾਰੇ ਗੱਲਬਾਤ ਕੀਤੀ।

ਅਵਿਕਲ ਕਹਿੰਦੇ ਹਨ, "ਖ਼ਤਰਾ ਤਾਂ ਹਰ ਚੀਜ਼ 'ਚ ਬਣਿਆ ਰਹਿੰਦਾ ਹੈ ਪਰ ਇਹ ਜ਼ਰੂਰੀ ਹੈ ਕਿ ਜੇਕਰ ਸਾਵਧਾਨੀ ਵਰਤੀ ਜਾਂਦੀ ਤਾਂ ਸ਼ਾਇਦ ਅਜਿਹਾ ਨਾ ਹੁੰਦਾ।"

ਅਵਿਕਲ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਕੰਪ੍ਰੈਸਰ ਖ਼ਰਾਬ ਕਿਉਂ ਹੁੰਦੇ ਹਨ ਕਿਉਂਕਿ ਜੇਕਰ ਚੰਗੀ ਕੰਪਨੀ ਤੋਂ ਖਰੀਦਿਆ ਗਿਆ ਹੈ ਤਾਂ 4-5 ਸਾਲ ਤੱਕ ਰਿਪੇਅਰ ਕਰਵਾਉਣ ਦੀ ਲੋੜ ਨਹੀਂ ਪੈਂਦੀ ਪਰ ਇਹ ਬਹੁਤ ਹੱਦ ਤੱਕ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੰਪ੍ਰੈਸ਼ਰ ਲੱਗਾ ਕਿੱਥੇ ਹੈ।

"ਜੇਕਰ ਕੰਪ੍ਰੈਸਰ ਅਜਿਹੀ ਥਾਂ ਲੱਗਾ ਹੈ ਜਿੱਥੇ ਜ਼ਹਿਰੀਲੀਆਂ ਗੈਸਾਂ ਵਧੇਰੇ ਹਨ ਤਾਂ ਕੰਪ੍ਰੈਸਰ ਛੇਤੀ ਖ਼ਰਾਬ ਹੋ ਜਾਵੇਗਾ। ਅਜਿਹੇ 'ਚ ਇਸ ਦੀ ਦਿਸ਼ਾ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ।"

Image copyright WALMART
ਫੋਟੋ ਕੈਪਸ਼ਨ ਏਸੀ ਕਿਸੇ ਵਧੀਆ ਕੰਪਨੀ ਹੋਵੇ ਤਾਂ 4-5 ਸਾਲ ਤੱਕ ਰਿਪੇਅਰ ਦੀ ਲੋੜ ਨਹੀਂ ਪੈਂਦੀ

ਪਰ ਜੇਕਰ ਤੁਸੀਂ ਏਸੀ ਰਿਪੇਅਰ ਕਰਵਾ ਰਹੇ ਹੋ ਤਾਂ ਕੁਝ ਗੱਲਾਂ ਨੂੰ ਜ਼ਿਹਨ 'ਚ ਰੱਖਣਾ ਬੇਹੱਦ ਜ਼ਰੂਰੀ ਹੈ...

 • ਜਦੋਂ ਵੀ ਮੈਕੇਨਿਕ ਨੂੰ ਬੁਲਾਓ, ਉਸ ਦੀ ਪਰਖ ਜ਼ਰੂਰ ਕਰੋ। ਸਿਖਲਾਈ ਰਹਿਤ ਮੈਕੇਨਿਕ ਕੋਲੋਂ ਕੰਮ ਨਾ ਕਰਵਾਉ। ਸੰਭਵ ਹੋਵੇ ਤਾਂ ਉਸ ਕੋਲੋਂ ਸਾਰੀ ਜਾਣਕਾਰੀ ਲਉ, ਉਸ ਦਾ ਤਜ਼ਰਬਾ ਜਾਂਚ ਕਰ ਲਉ ਅਤੇ ਇਹ ਵੀ ਤੈਅ ਕਰ ਲਉ ਕਿ ਉਸ ਨੇ ਜਿੱਥੇ ਸਿਖਲਾਈ ਲਈ ਉਹ ਮਾਨਤਾ ਪ੍ਰਾਪਤ ਸੰਸਥਾ ਹੈ।
 • ਮੈਕੇਨਿਕ ਕੋਲ ਸਾਰੇ ਸਰੋਤ ਹਨ, ਇਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ। ਸੁਰੱਖਿਆ ਦੇ ਲਿਹਾਜ ਨਾਲ ਅਤੇ ਕੰਮ ਕਰਨ ਦੇ ਲਿਹਾਜ ਨਾਲ ਜਿੱਥੇ ਵੀ ਏਸੀ ਦੀ ਰਿਪੇਅਰਿੰਗ ਅਤੇ ਗੈਸ-ਫਿਲਿੰਗ ਦਾ ਕੰਮ ਹੋ ਰਿਹਾ ਹੈ ਉਹ ਥਾਂ ਬੰਦ ਕਮਰਾ ਨਾਲ ਹੋਵੇ। ਖੁੱਲ੍ਹੀ ਥਾਂ 'ਤੇ ਇਹ ਕੰਮ ਕਰਨਾ ਸੁਰੱਖਿਅਤ ਹੈ।
 • ਜਿਸ ਵੇਲੇ ਏਸੀ ਰਿਪੇਅਰਿੰਗ ਦਾ ਕੰਮ ਹੋ ਰਿਹਾ ਹੈ ਉਸ ਵੇਲੇ ਬਹੁਤ ਭੀੜ ਨਾ ਹੋਵੇ, ਖ਼ਾਸ ਤੌਰ 'ਤੇ ਬੱਚਿਆਂ ਨੂੰ ਦੂਰ ਹੀ ਰੱਖੋ।
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
AC ਦੇ ਖਤਰੇ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜਿੱਥੇ ਏਸੀ ਰਿਪੇਅਰਿੰਗ ਦੌਰਾਨ ਕੁਝ ਸਾਵਧਾਨੀਆਂ ਰੱਖਣਾ ਬਹੁਤ ਜ਼ਰੂਰੀ ਹੈ, ਉਥੇ ਹੀ ਖਰੀਦਣ ਵੇਲੇ ਵੀ ਕੁਝ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ-

 • ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਵਿੰਡੋ ਏਸੀ ਨੂੰ ਪਹਿਲ ਦਿਉ ਕਿਉਂਕਿ ਵਿੰਡੋ ਏਸੀ ਦੀ ਦੇਖਭਾਲ ਸਪਲਿਟ ਏਸੀ ਦੇ ਮੁਕਬਾਲੇ ਸੌਖੀ ਹੁੰਦੀ ਹੈ।
 • ਜਦੋਂ ਵੀ ਏਸੀ ਖਰੀਦੋ ਤਾਂ ਕਿਸੇ ਮਾਨਕ ਕੰਪਨੀ ਤੋਂ ਹੀ ਖਰੀਦੋ ਤਾਂ ਜੋ ਏਸੀ ਜਦੋਂ ਵੀ ਖ਼ਰਾਬ ਹੋਵੇ ਕੰਪਨੀ ਨਾਲ ਸੰਪਰਕ ਕੀਤਾ ਜਾ ਸਕੇ।
 • ਏਸੀ 'ਚ ਜੋ ਗੈਸ ਭਰੀ ਜਾਂਦੀ ਹੈ ਉਸ ਦੀ ਕੁਆਲਿਟੀ ਵੀ ਕੰਪਨੀ-ਕੰਪਨੀ 'ਤੇ ਨਿਰਭਰ ਕਰਦੀ ਹੈ ਤਾਂ ਲੋੜੀਂਦੀ ਜਾਂਚ-ਪੜਤਾਲ ਤੋਂ ਬਾਅਦ ਹੀ ਏਸੀ ਖਰੀਦੋ।

ਪਰ ਕੀ ਏਸੀ ਰਿਪੇਅਰ ਦੌਰਾਨ ਹੀ ਅਜਿਹੀ ਦੁਰਘਟਨਾ ਹੋਣ ਦਾ ਖ਼ਤਰਾ ਹੁੰਦਾ ਹੈ...?

ਜਵਾਬ ਹੈ ਨਹੀਂ।

ਕਈ ਵਾਰ ਏਸੀ ਤੋਂ ਨਿਕਲਣ ਵਾਲੀ ਗੈਸ ਵੀ ਮੌਤ ਦਾ ਕਾਰਨ ਬਣ ਸਕਦੀ ਹੈ। ਵੈਸੇ ਤਾਂ ਗੈਸ ਦੀ ਕੋਈ ਬਦਬੂ ਨਹੀਂ ਹੁੰਦੀ ਹੈ।

ਗੈਸ ਲੀਕ ਇਨ੍ਹਾਂ ਕਾਰਨਾਂ ਕਰਕੇ ਹੁੰਦੀ ਹੈ, ਜਿਸ 'ਤੇ ਧਿਆਨ ਰੱਖ ਕੇ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ।

 • ਜੇਕਰ ਤੁਹਾਡਾ ਏਸੀ ਸਹੀ ਫਿਟ ਨਹੀਂ ਹੈ
 • ਜਿਸ ਕਾਇਲਸ 'ਚ ਗੈਸ ਦੌੜਦੀ ਹੈ, ਉਹ ਸਹੀ ਕੰਮ ਨਾ ਕਰਨ
 • ਪੁਰਾਣੇ ਏਸੀ ਦੀ ਟਿਊਬ 'ਚ ਲੱਗਿਆ ਜੰਗ
 • ਜੇਕਰ ਏਸੀ ਚੰਗੀ ਤਰ੍ਹਾਂ ਕੂਲਿੰਗ ਨਹੀਂ ਕਰ ਰਿਹਾ ਹੋਵੇ
Image copyright EPA
ਫੋਟੋ ਕੈਪਸ਼ਨ ਜੇ ਹੋ ਸਕੇ ਤਾਂ ਵਿੰਡੋ ਏਸੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ

ਘਰ 'ਚ ਏਸੀ ਲੱਗਾ ਹੈ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

 • ਹਰ ਸਾਲ ਸਰਵਿਸ ਕਰਵਾਉ
 • ਦਿਨ 'ਚ ਇੱਕ ਵਾਰ ਕਮਰੇ ਦੀਆਂ ਖਿੜਕੀਆਂ-ਦਰਵਾਜ਼ੇ ਖੋਲ੍ਹ ਦਿਉ
 • ਸਰਵਿਸ ਕਿਸੇ ਭਰੋਸੇ ਵਾਲੇ, ਸਰਟੀਫਾਇਡ ਮੈਕੇਨਿਕ ਕੋਲੋਂ ਕਰਵਾਉ
 • ਗੈਸ ਦੀ ਕੁਆਲਿਟੀ ਦਾ ਧਿਆਨ ਰੱਖੋ
 • ਗ਼ਲਤ ਗੈਸ ਪਾਉਣ ਨਾਲ ਵੀ ਦਿੱਕਤ ਹੁੰਦੀ ਹੈ
 • ਹਰ ਵੇਲੇ ਕਮਰੇ ਦੀਆਂ ਖਿੜਕੀਆਂ-ਦਰਵਾਜ਼ੇ ਬੰਦ ਨੇ ਰੱਖੋ ਤਾਂ ਜੋ ਪ੍ਰਦੂਸ਼ਿਤ ਹਵਾ ਨਿਕਲ ਸਕੇ

ਏਸੀ ਦਾ ਤਾਪਮਾਨ ਕਿੰਨਾ ਰੱਖਣਾ ਚਾਹੀਦਾ ਹੈ?

ਬੈੱਡ ਜਾਂ ਸੋਫੇ 'ਤੇ ਬੈਠ ਕੇ ਟੀਵੀ ਦੇਖਦਿਆਂ ਹੋਇਆ ਅਕਸਰ ਤੁਸੀਂ ਏਸੀ ਜਾ ਰਿਮੋਟ ਚੁੱਕ ਕੇ ਤਾਪਮਾਨ 16 ਜਾਂ 18 ਤੱਕ ਕਰ ਲੈਂਦੇ ਹੋ।

CSE ਦੀ ਮੰਨੀਏ ਤਾਂ ਅਜਿਹਾ ਕਰਨਾ ਸਿਹਤ 'ਤੇ ਅਸਰ ਪਾ ਸਕਦਾ ਹੈ।

ਘਰਾਂ ਜਾਂ ਦਫ਼ਤਰਾਂ 'ਚ ਏਸੀ ਦਾ ਤਾਪਮਾਨ 25-26 ਡਿਗਰੀ ਸੈਲਸੀਅਸ ਹੀ ਰੱਖਣਾ ਚਾਹੀਦਾ ਹੈ। ਦਿਨ ਦੇ ਮੁਕਾਬਲੇ ਰਾਤ 'ਚ ਤਾਪਮਾਨ ਘੱਟ ਰੱਖਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਸਿਹਤ ਵੀ ਠੀਕ ਰਹੇਗੀ ਅਤੇ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ।

ਪਰ ਜੇਕਰ ਤੁਸੀਂ ਏਸੀ ਦਾ ਤਾਪਮਾਨ ਇਸ ਤੋਂ ਘੱਟ ਰੱਖੋਗੇ ਤਾਂ ਐਲਰਜੀ ਜਾਂ ਸਿਰ ਦਰਦ ਸ਼ੁਰੂ ਹੋ ਸਕਦਾ ਹੈ।

ਬਜ਼ੁਰਗਾਂ ਅਤੇ ਬੱਚਿਆਂ ਦੀ ਇਮਿਊਨਿਟੀ ਸਿਸਟਮ ਕਮਜ਼ੋਰ ਹੁੰਦਾ ਹੈ, ਅਜਿਹੇ 'ਚ ਏਸੀ ਦਾ ਤਾਪਮਾਨ ਸੈਟ ਕਰਨ ਵੇਲੇ ਇਸ ਦਾ ਖ਼ਿਆਲ ਰੱਖਣਾ ਚਾਹੀਦਾ ਹੈ।

Image copyright BBC/KIRTISH
ਫੋਟੋ ਕੈਪਸ਼ਨ ਏਸੀ ਦਾ ਤਾਪਨਾਮ 25-26 ਡਿਗਰੀ ਸੈਲਸੀਅਸ ਤੱਕ ਹੋਣਾ ਚਾਹੀਦਾ ਹੈ

ਪਰ ਸਵਾਲ ਇਹ ਵੀ ਹੈ ਕਿ ਏਸੀ ਕਿੰਨੇ ਘੰਟੇ ਚੱਲਣਾ ਚਾਹੀਦਾ ਹੈ?

ਇਸ ਦੇ ਜਵਾਬ 'ਚ CSE ਦੇ ਪ੍ਰੋਗਰਾਮ ਮੈਨੇਜਰ ਕਹਿੰਦੇ ਹਨ, "ਜੇਕਰ ਤੁਹਾਡੇ ਘਰ ਚੰਗੀ ਤਰ੍ਹਾਂ ਬਣੇ ਹਨ, ਬਾਹਰ ਦੀ ਗਰਮੀ ਅੰਦਰ ਨਹੀਂ ਆ ਰਹੀ ਹੈ ਤਾਂ ਇੱਕ ਵਾਰ ਏਸੀ ਚਾਲੂ ਕਰਕੇ ਠੰਡਾ ਹੋਣ 'ਤੇ ਬੰਦ ਕਰ ਸਕਦੇ ਹੋ।"

"ਇੱਕ ਗੱਲ ਕਹੀ ਜਾਂਦੀ ਹੈ ਕਿ ਜੇਕਰ ਤੁਸੀਂ 24 ਘੰਟੇ ਏਸੀ 'ਚ ਰਹੋਗੇ ਤਾਂ ਤੁਹਾਡੀ ਇਮਿਊਨਿਟੀ ਘੱਟ ਹੋ ਸਕਦੀ ਹੈ। ਤੁਹਾਡਾ ਕਮਰਾ ਜੇਕਰ ਪੂਰੀ ਤਰ੍ਹਾਂ ਬੰਦ ਹੈ ਤਾਂ ਇੱਕ ਵੇਲੇ ਤੋਂ ਬਾਅਦ ਉਸ ਵਿੱਚ ਆਕਸੀਜਨ ਦੀ ਘਾਟ ਹੋ ਜਾਵੇਗੀ। ਇਹ ਜ਼ਰੂਰੀ ਹੈ ਕਿ ਕਿਤਓਂ ਨਾ ਕਿਤਿਓਂ ਤਾਜ਼ਾ ਹਵਾ ਅੰਦਰ ਆਵੇ।"

ਵਾਤਾਵਰਣ ਮਾਹਿਰ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਭਾਰਤ ਵਰਗੀ ਜਲਵਾਯੂ ਵਾਲੇ ਦੇਸ 'ਚ ਏਸੀ ਦਾ ਤਾਪਮਾਨ 26 ਡਿਗਰੀ ਸੈਲਸੀਅਸ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।