‘ਲੋਕ ਕਹਿੰਦੇ ਸੀ ਕੁੜੀ ਨੂੰ ਪੜ੍ਹਾ ਕੇ ਕੀ ਕਰੋਗੇ, ਇਹ ਪਰਾਇਆ ਧਨ ਹੈ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਲਮਾ ਅਫ਼ਰੋਜ਼ ਦਾ IPS ਬਣਨ ਦਾ ਸਫ਼ਰ, ਦੂਜੀਆਂ ਕੁੜੀਆਂ ਲਈ ਬਣਿਆ ਮਿਸਾਲ

ਇਲਮਾ ਅਫ਼ਰੋਜ਼ 10 ਸਾਲ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਦੀ ਕੈਂਸਰ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਮਾਂ ਨੇ ਇਲਮਾ ਨੂੰ ਪੜ੍ਹਾਉਣ ਲਈ ਕਾਫ਼ੀ ਸੰਘਰਸ਼ ਕੀਤਾ।

ਇਲਮਾ ਮੁਤਾਬਕ ਲੋਕ ਉਨ੍ਹਾਂ ਦੀ ਮਾਂ ਨੂੰ ਕਹਿੰਦੇ ਸੀ ਕਿ ਕੁੜੀ ਨੂੰ ਪੜ੍ਹਾ ਕੇ ਕੀ ਕਰੋਗੇ ਇਹ ਤਾਂ ਪਰਾਇਆ ਧਨ ਹੈ ਪਰ ਮੇਰੀ ਅੰਮੀ ਨੇ ਉਨ੍ਹਾਂ ਗੱਲਾਂ ਨੂੰ ਅਣਦੇਖਾ ਕੀਤਾ।

ਇਸਦੀ ਬਦੌਲਤ ਉਨ੍ਹਾਂ ਨੇ ਦਿੱਲੀ, ਪੈਰਿਸ ਅਤੇ ਆਕਸਫਾਰਡ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕੀਤੀ।

ਰਿਪੋਰਟ: ਸਮਰਾ ਫਾਤਿਮਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)