ਪੰਜਾਬ ਵਿੱਚ ਗੁਮਸ਼ੁਦਗੀਆਂ ਦੇ ਬਹੁਤ ਸਾਰੇ ਕੇਸ ਹਾਲੇ ਵੀ ਅਣਸੁਲਝੇ

ਪੰਜਾਬ ਵਿੱਚ ਗੁਮਸ਼ੁਦਗੀਆਂ ਦੇ ਬਹੁਤ ਸਾਰੇ ਕੇਸ ਹਾਲੇ ਵੀ ਅਣਸੁਲਝੇ

ਪੰਜਾਬ ਵਿੱਚ ਗੁਮਸ਼ੁਦਗੀਆਂ ਦੇ ਆਂਕੜੇ ਸਾਰੀਆਂ ਧਿਰਾਂ ਵੱਲੋਂ ਵੱਖੋ-ਵੱਖ ਪੇਸ਼ ਕੀਤੇ ਜਾਂਦੇ ਹਨ। ਅਕਾਲੀ ਭਾਜਪਾ ਸਰਕਾਰ ਨੇ ਇਸ ਦੀ ਜਾਂਚ ਲਈ ਕਮਿਸ਼ਨ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਬਣਾਇਆ ਨਹੀਂ।

ਪੰਜਾਬ ਪੁਲਿਸ ਉੱਪਰ ਉਸ ਦੌਰ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਇਲਜ਼ਾਮ ਵੀ ਲਗਦੇ ਰਹੇ ਹਨ ਜਿਨ੍ਹਾਂ ਤੋਂ ਪੁਲਿਸ ਹਮੇਸ਼ਾ ਇਨਕਾਰ ਕਰਦੀ ਰਹੀ ਹੈ।

ਵਰਤਮਾਨ ਚੋਣਾਂ ਵਿੱਚ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਜੋ ਕਿ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਲੋਕ ਸਭਾ ਲਈ ਉਮੀਦਵਾਰ ਹਨ ਤੋਂ ਇਲਵਾ ਹੋਰ ਕੋਈ ਵੀ ਇਸ ਬਾਰੇ ਗੱਲ ਨਹੀਂ ਕਰ ਰਿਹਾ।

ਰਿਪੋਰਟ - ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)