ਮੋਦੀ ਨੂੰ ਕਲੀਨ ਚਿੱਟ 'ਤੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੀ ਨਾਰਾਜ਼ਗੀ 'ਤੇ ਮੁੱਖ ਚੋਣ ਕਮਿਸ਼ਨਰ ਸੁਨਾਲ ਅਰੋੜਾ ਦਾ ਜਵਾਬ

ਅਸ਼ੋਕ ਲਾਵਸਾ Image copyright ANI

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ ਵਿੱਚ ਚੋਣ ਕਮਿਸ਼ਨ ਵੱਲੋਂ ਮਿਲੀ ਕਲੀਨ ਚਿੱਟ ਨੂੰ ਲੈ ਕੇ ਚੋਣ ਕਮਿਸ਼ਨਰਾਂ ਵਿਚਾਲੇ ਮਤਭੇਦ ਵਧਦਾ ਜਾ ਰਿਹਾ ਹੈ।

ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਚੋਣ ਕਮਿਸ਼ਨ ਦੀਆਂ ਬੈਠਕਾਂ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਲਵਾਸਾ ਨੇ ਇਹ ਕਦਮ ਆਪਣੇ ਫੈਸਲੇ ਰਿਕਾਰਡ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਚੁੱਕਿਆ ਹੈ।

ਲਵਾਸਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਲਿਖੀ ਕਥਿਤ ਚਿੱਠੀ ਵਿੱਚ ਕਿਹਾ ਸੀ, ''ਜਦੋਂ ਤੋਂ ਮੇਰੀ ਰਾਇ ਨੂੰ ਰਿਕਾਰਡ ਨਹੀਂ ਕੀਤਾ ਗਿਆ ਉਸ ਵੇਲੇ ਤੋਂ ਕਮਿਸ਼ਨ ਵਿੱਚ ਹੋਏ ਵਿਚਾਰ ਵਟਾਂਦਰੇ ਵਿੱਚ ਮੇਰੀ ਹਿੱਸੇਦਾਰੀ ਦਾ ਕੋਈ ਮਤਲਬ ਨਹੀਂ ਹੈ।''

ਲਵਾਸਾ ਦੀ ਚਿੱਠੀ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਬਿਆਨ ਜਾਰੀ ਕਰਕੇ ਇਸ ਨੂੰ ਗੈਰਜ਼ਰੂਰੀ ਵਿਵਾਦ ਦੱਸਿਆ ਹੈ।

ਸੁਨੀਲ ਅਰੋੜਾ ਨੇ ਕਿਹਾ ਕਿ ਚੋਣ ਜ਼ਾਬਤੇ ਨੂੰ ਲੈ ਕੇ ਚੋਣ ਕਮਿਸ਼ਨ ਦੀ ਅੰਦਰੂਨੀ ਕਾਰਜਸ਼ੈਲੀ ਬਾਰੇ ਮੀਡੀਆ ਦੇ ਇੱਕ ਹਿੱਸੇ ਵਿੱਚ ਗੈਰ ਜ਼ਰੂਰੀ ਵਿਵਾਦ ਦੀਆਂ ਖ਼ਬਰਾਂ ਆਈਆਂ ਹਨ।

ਅਰੋੜਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ, ''ਚੋਣ ਕਮਿਸ਼ਨ ਵਿੱਚ ਤਿੰਨੇ ਮੈਂਬਰ ਇੱਕ ਦੂਜੇ ਦੇ ਕਲੋਨ ਨਹੀਂ ਹੋ ਸਕਦੇ। ਅਜਿਹੇ ਕਈ ਮੌਕੇ ਆਏ ਹਨ ਜਦੋਂ ਵਿਚਾਰਾਂ ਵਿੱਚ ਵਖਰੇਵਾਂ ਰਿਹਾ ਹੈ। ਅਜਿਹਾ ਹੋ ਸਕਦਾ ਹੈ ਅਤੇ ਹੋਣਾ ਵੀ ਚਾਹੀਦਾ ਹੈ। ਪਰ ਇਹ ਗੱਲਾਂ ਕਮਿਸ਼ਨ ਦੇ ਅੰਦਰ ਹੀ ਰਹੀਆਂ। ਜਦੋਂ ਵੀ ਜਨਤਕ ਬਹਿਸ ਦੀ ਲੋੜ ਹੋਈ ਮੈਂ ਨਿੱਜੀ ਤੌਰ 'ਤੇ ਮੁਨਕਰ ਨਹੀਂ ਹੋਇਆ ਪਰ ਹਰ ਚੀਜ਼ ਦਾ ਸਮਾਂ ਹੁੰਦਾ ਹੈ।''

ਇਹ ਵੀ ਪੜ੍ਹੋ:

Image copyright ANI

ਕਾਂਗਰਸ ਨੇ ਇਸ ਨੂੰ ਚੋਣ ਕਮਿਸ਼ਨ ਦੀ ਸੁਤੰਤਰਤਾ 'ਤੇ ਪ੍ਰਸ਼ਨ ਚਿਨ੍ਹ ਕਰਾਰ ਦਿੱਤਾ ਹੈ।

ਖ਼ਬਰ ਏਜੰਸੀ ਏਐਨਆਈ ਨੂੰ ਦਿੱਤੇ ਬਿਆਨ ਵਿੱਚ ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ''ਚੋਣ ਕਮਿਸਨ ਮੋਦੀ ਜੀ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ। ਅਸ਼ੋਕ ਲਵਾਸਾ ਦੀ ਚਿੱਠੀ ਤੋਂ ਸਾਫ ਹੈ ਕਿ ਮੋਦੀ ਅਤੇ ਅਮਿਤ ਸ਼ਾਹ ਨੂੰ ਲੈ ਕੇ ਜੋ ਉਨ੍ਹਾਂ ਦੇ ਬਿਆਨ ਹਨ ਉਸ ਨੂੰ ਰਿਕਾਰਡ ਨਹੀਂ ਕੀਤਾ ਜਾ ਰਿਹਾ।''

ਇਹ ਵੀ ਪੜ੍ਹੋ

ਲਵਾਸਾ ਦੀ ਚਿੱਠੀ

ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਅਸ਼ੋਕ ਲਾਵਾਸ ਨੇ 16 ਮਈ ਨੂੰ ਮੁੱਖ ਚੋਣ ਕਮਿਸ਼ਨਰ ਨੂੰ ਚਿੱਠੀ ਲਿਖੀ ਸੀ।

ਖ਼ਬਰਾਂ ਮੁਤਾਬਕ ਲਵਾਸਾ ਨੇ ਕਿਹਾ, ''ਕਈ ਮਾਮਲਿਆਂ ਵਿੱਚ ਮੇਰੇ ਫੈਸਲੇ ਨੂੰ ਦਰਜ ਨਹੀਂ ਕੀਤਾ ਗਿਆ ਅਤੇ ਇਸ ਨੂੰ ਲਗਾਤਾਰ ਦਬਾਇਆ ਜਾਂਦਾ ਰਿਹਾ ਹੈ, ਜੋ ਕਿ ਇਸ ਸੰਵਿਧਾਨਕ ਸੰਸਥਾ ਦੇ ਤੌਰ ਤਰੀਕਿਆਂ ਦੇ ਉਲਟ ਹੈ।''

Image copyright Getty Images

ਕੀ ਹੈ ਮਾਮਲਾ

ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਕਲੀਨ ਚਿੱਟ ਦਿੱਤੇ ਜਾਣ ਤੋਂ ਸਹਿਮਤ ਨਹੀਂ ਸਨ।

ਲਵਾਸਾ ਚਾਹੁੰਦੇ ਸਨ ਕਿ ਉਨ੍ਹਾਂ ਦੇ ਫੈਸਲੇ ਨੂੰ ਵੀ ਰਿਕਾਰਡ ਕੀਤਾ ਜਾਵੇ।

ਚੋਣ ਕਮਿਸ਼ਨ ਨੇ ਮੋਦੀ ਨੂੰ 6 ਮਾਮਲਿਆਂ ਵਿੱਚੋਂ ਕਿਸੇ ਵਿੱਚ ਵੀ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਨਹੀਂ ਪਾਇਆ ਸੀ।

ਚੋਣ ਕਮਿਸ਼ਨ ਦੀ ਤਿੰਨ ਮੈਂਬਰੀ ਕਮੇਟੀ ਵਿੱਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਅਤੇ ਦੋ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਅਤੇ ਸੁਸ਼ੀਲ ਚੰਦਰਾ ਸ਼ਾਮਿਲ ਸਨ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)