ਬਾਲਾਕੋਟ ਹਮਲੇ ਤੋਂ ਬਾਅਦ ਬਡਗਾਮ 'ਚ ਭਾਰਤੀ ਹੈਲੀਕਾਪਟਰ ਆਪਣੀ ਹੀ ਮਿਜ਼ਾਈਲ ਦਾ ਨਿਸ਼ਾਨਾ ਬਣਿਆ ਸੀ

ਹੈਲੀਕਾਪਟਰ Image copyright Getty Images

ਭਾਰਤੀ ਹਵਾਈ ਫੌਜ ਨੇ ਸ੍ਰੀਨਗਰ ਏਅਰ ਬੇਸ ਦੇ ਏਅਰ ਅਫ਼ਸਰ ਕਮਾਂਡਿੰਗ ਦਾ ਤਬਾਦਲਾ ਕਰ ਦਿੱਤਾ ਹੈ। ਇਸ ਸੀਨੀਅਰ ਅਫ਼ਸਰ ਨੂੰ 27 ਫਰਵਰੀ ਨੂੰ ਸ੍ਰੀਨਗਰ ਨੇੜੇ ਐਮਆਈ -17 ਦੇ ਕਰੈਸ਼ ਹੋਣ ਦੇ ਮਾਮਲੇ ਵਿੱਚ ਬਦਲ ਦਿੱਤਾ ਗਿਆ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਸ ਮਾਮਲੇ ਵਿੱਚ ਕੋਰਟ ਆਫ਼ ਇਨਕੁਆਰੀ ਵੀ ਚੱਲ ਰਹੀ ਹੈ। ਹਾਲੇ ਤੱਕ ਅੰਤਿਮ ਰਿਪੋਰਟ ਸੌਂਪੀ ਨਹੀਂ ਗਈ ਹੈ। ਇਸ ਮਾਮਲੇ ਵਿੱਚ ਭਾਰਤੀ ਹਵਾਈ ਸੈਨਾ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

27 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਦੇ ਜੈੱਟ ਇੱਕ ਦੂਜੇ ਦੇ ਖਿਲਾਫ਼ ਆਪਰੇਸ਼ਨ ਵਿੱਚ ਸ਼ਾਮਲ ਸਨ।

ਇਸੇ ਦੌਰਾਨ ਰੂਸ ਦੁਆਰਾ ਬਣਾਇਆ ਗਿਆ ਐਮਆਈ-17 ਹੈਲੀਕਾਪਟਰ ਕਰੈਸ਼ ਹੋ ਗਿਆ ਸੀ। ਇਸ ਹੈਲੀਕਾਪਟਰ 'ਤੇ ਸਵਾਰ ਸਾਰੇ ਛੇ ਲੋਕ ਮਾਰੇ ਗਏ ਸਨ।

ਮੀਡੀਆ ਰਿਪੋਰਟਜ਼ ਮੁਤਾਬਕ ਭਾਰਤੀ ਹਵਾਈ ਫੌਜ ਨੇ ਗ਼ਲਤੀ ਨਾਲ ਆਪਣੀ ਹੀ ਮਿਜ਼ਾਈਲ ਨਾਲ ਇਸ ਹੈਲੀਕਾਪਟਰ ਨੂੰ ਮਾਰ ਸੁੱਟਿਆ ਸੀ।

ਇਸ ਮਾਮਲੇ ਵਿੱਚ ਫੌਜਦਾਰੀ ਮੁਕੱਦਮਾ ਚਲਾਉਣ ਦੀ ਚਰਚਾ ਵੀ ਹੋ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਭਾਰਤੀ ਹਵਾਈ ਫੌਜ ਇਸ ਮਾਮਲੇ ਵਿੱਚ ਕੋਈ ਹਮਦਰਦੀ ਦਿਖਾਉਣ ਦੇ ਮੂਡ ਵਿੱਚ ਨਹੀਂ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਸ ਕੇਸ ਵਿੱਚ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ:

ਉਦਾਹਰਨ ਦੇ ਤੌਰ 'ਤੇ ਏਅਰ ਟ੍ਰੈਫਿਕ ਕੰਟਰੋਲ ਨੇ ਹੈਲੀਕਾਪਟਰ ਨੂੰ ਵਾਪਸ ਬੁਲਾਇਆ ਸੀ ਜਦੋਂ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਵਾਈ ਤਣਾਅ ਸਿਖ਼ਰ 'ਤੇ ਸੀ।

ਹਾਲਾਂਕਿ ਹੋਣਾ ਇਹ ਚਾਹੀਦਾ ਸੀ ਕਿ ਹੈਲੀਕਾਪਟਰ ਨੂੰ ਇੱਕ ਨੂੰ ਸੁਰੱਖਿਅਤ ਖੇਤਰ ਵਿੱਚ ਜਾਣਾ ਚਾਹੀਦਾ ਸੀ, ਨਾ ਕਿ ਵਾਪਸ ਬੇਸ 'ਤੇ ਬੁਲਾਉਣਾ ਚਾਹੀਦਾ ਸੀ। ਤਣਾਅ ਦੌਰਾਨ ਬੇਸ ਵਲੋਂ ਹੈਲੀਕਾਪਟਰ 'ਤੇ ਭਾਰਤੀ ਹਵਾਈ ਫੌਜ ਦਾ ਹੀ ਨਿਸ਼ਾਨਾ ਲੱਗ ਗਿਆ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)