Election Result 2019: ਸੰਨੀ ਦਿਓਲ, ਭਗਵੰਤ ਮਾਨ ਤੇ ਹਰਸਿਮਰਤ ਜਿੱਤੇ, ਧਰਮਵੀਰ ਗਾਂਧੀ ਤੇ ਪ੍ਰੇਮ ਸਿੰਘ ਚੰਦੂਮਾਜਰਾ ਹਾਰੇ

ਸੰਨੀ ਦਿਓਲ Image copyright Getty Images

ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ 'ਚੋਂ 4 ਅਕਾਲੀ-ਭਾਜਪਾ, 1 ਆਪ ਤੇ 8 ਕਾਂਗਰਸ ਨੇ ਜਿੱਤ ਲਈਆਂ ਹਨ।

ਭਾਜਪਾ ਵਲੋਂ ਪਹਿਲੀ ਵਾਰ ਸਿਆਸਤ ਵਿੱਚ ਆਏ ਸੰਨੀ ਦਿਓਲ ਨੇ ਸੁਨੀਲ ਜਾਖੜ ਨੂੰ ਗੁਰਦਾਸਪੁਰ ਤੋਂ ਹਰਾ ਦਿੱਤਾ ਹੈ।

ਸੰਨੀ ਦਿਓਲ ਨੇ ਸੁਨੀਲ ਜਾਖੜ ਨੂੰ 82459 ਵੋਟਾਂ ਦੇ ਫਰਕ ਨਾਲ ਹਰਾਇਆ ਹੈ।

ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਰਾਜਾ ਵੜਿੰਗ ਨੂੰ ਹਰਾ ਦਿੱਤਾ ਹੈ। ਹਰਸਿਮਰਤ ਤੇ ਰਾਜਾ ਵੜਿੰਗ ਵਿਚਾਲੇ 21,772 ਵੋਟਾਂ ਦਾ ਫਰਕ ਰਿਹਾ।

ਸੁਖਪਾਲ ਖਹਿਰਾ ਤਾਂ ਖੁਦ ਨੂੰ ਮਿਲੀਆਂ ਵੋਟਾਂ ਤੋਂ ਇੰਨਾ ਨਿਰਾਸ਼ ਹੋਏ ਕਿ ਉਨ੍ਹਾਂ ਨੇ ਕਿਹਾ ਕਿ ਉਹ ਖੁਦ ਨੂੰ ਵੋਟ ਸਿਆਸਤ ਵਿੱਚ ਫਿੱਟ ਨਹੀਂ ਸਮਝਦੇ ਹਨ।

ਇਹ ਵੀ ਪੜ੍ਹੋ:

Image copyright Kulbir Beera/BBC

ਸਾਡੇ ’ਤੇ ਪਰਮਾਤਮਾ ਦੀ ਕਿਰਪਾ ਹੋਈ - ਹਰਸਿਮਰਤ ਬਾਦਲ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਜਿੱਤ ਬਾਰੇ ਕਿਹਾ ਕਿ ਸਾਡੇ 'ਤੇ ਪਰਮਾਤਮਾ ਦੀ ਕਿਰਪਾ ਹੋਈ।

''ਸੂਬੇ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੇ ਪੂਰਾ ਜ਼ੋਰ ਲਗਾਇਆ ਸੀ ਪਰ ਪਰਮਾਤਮਾ ਨੇ ਸਾਡਾ ਸਾਥ ਦਿੱਤਾ ਅਤੇ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਮੋਦੀ ਸਰਕਾਰ ਨੂੰ ਵਧਾਈ, ਉਨ੍ਹਾਂ ਨੂੰ ਸਭ ਦਾ ਸਾਥ, ਸਭ ਦਾ ਵਿਸ਼ਵਾਸ ਮਿਲਿਆ।''

ਜਾਖੜ ਵਿੱਚ ਬਹੁਤ ਹੰਕਾਰ- ਸੁਖਬੀਰ

ਫਿਰੋਜ਼ਪੁਰ ਤੋਂ ਜਿੱਤੇ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਬਾਦਲ ਨੇ ਫਿਰੋਜ਼ਪੁਰ ਦੀ ਜਨਤਾ ਦਾ ਸ਼ੁਕਰਾਨਾ ਕੀਤਾ ਕਿ ਲੋਕਾਂ ਨੇ ਉਨ੍ਹਾਂ ਉੱਤੇ ਵਿਸ਼ਵਾਸ ਰੱਖਿਆ।

''ਕਾਂਗਰਸ ਦਾ ਮਿਸ਼ਨ 13 ਫੇਲ ਹੋ ਗਿਆ, ਜਿਹੜੇ ਲੋਕ ਬਾਦਲ ਪਰਿਵਾਰ ਖਿਲਾਫ ਬਿਆਨ ਦਿੰਦੇ ਸਨ, ਲੋਕਾਂ ਨੇ ਉਨ੍ਹਾਂ ਨੂੰ ਸੰਦੇਸ਼ ਦੇ ਦਿੱਤਾ। ਕਾਂਗਰਸ ਨੇ ਸਰਕਾਰੀ ਮਸ਼ੀਨਰੀ ਵਰਤੀ ਪਰ ਹਰਾ ਨਹੀਂ ਸਕੇ।''

Image copyright Kulbir Beera/BBC

''ਮੈਂ ਸੂਬਾ ਸਿਆਸਤ ਵਿੱਚ ਹਾਂ ਤੇ ਉੱਥੇ ਹੀ ਰਹਾਂਗਾ, ਪ੍ਰਧਾਨ ਦੇ ਤੌਰ 'ਤੇ ਮੇਰੀ ਜ਼ਿੰਮੇਵਾਰੀ ਬਣਦੀ ਹੈ।''

ਸੁਖਬੀਰ ਬਾਦਲ ਨੇ ਕਿਹਾ ਸੁਨੀਲ ਜਾਖੜ ਨੂੰ ਬਹੁਤ ਹੰਕਾਰ ਸੀ, ਪਹਿਲਾਂ ਦੋ ਲੱਖ ਨਾਲ ਜਿੱਤਿਆ ਸੀ ਤੇ ਹੁਣ ਇੱਕ ਲੱਖ ਨਾਲ ਹਾਰ ਗਿਆ ਹੈ।

ਕੈਪਟਨ ਨੇ ਕੀ ਕਿਹਾ?

ਪੰਜਾਬ ਵਿੱਚ 13 ਵਿੱਚੋਂ 8 ਸੀਟਾਂ ਕਾਂਗਰਸ ਨੂੰ ਮਿਲੀਆਂ ਹਨ। ਇਸ ਮੌਕੇ ਕੈਪਟਨ ਨੇ ਪੰਜਾਬੀਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ।

ਭਾਜਪਾ-ਅਕਾਲੀ ਦਲ ਨੂੰ ਗਈਆਂ ਤਿੰਨ ਸੀਟਾਂ ਬਾਰੇ ਉਹ ਬੋਲੇ, ''ਜਿੱਥੇ ਹਾਰ ਹੋਈ ਉੱਥੇ ਮੰਥਨ ਕੀਤਾ ਜਾਵੇਗਾ। ਹੁਸ਼ਿਆਰਪੁਰ ਸੀਟ ਸ਼ੁਰੂ ਤੋਂ ਕਮਜ਼ੋਰ ਰਹੀ ਹੈ।''

ਨਾਲ ਹੀ ਸੰਨੀ ਦਿਓਲ ਦੀ ਜਿੱਤ 'ਤੇ ਕੈਪਟਨ ਬੋਲੇ, ''ਸੁਨੀਲ ਜਾਖੜ ਨੇ ਲੋਕਾਂ ਲਈ ਬਹੁਤ ਕੰਮ ਕੀਤਾ ਹੈ ਪਰ ਗੁਰਦਾਸਪੁਰ ਦੇ ਲੋਕਾਂ ਨੇ ਕੰਮ ਦੇ ਉੱਤੇ ਅਦਾਕਾਰ ਨੂੰ ਰੱਖਿਆ।''

Image copyright Getty Images

ਪਟਿਆਲਾ ਵਿੱਚ ਪਰਨੀਤ ਕੌਰ ਨੇ ਮਾਰੀ ਬਾਜ਼ੀ

ਪਟਿਆਲਾ ਤੋਂ ਇਸ ਵਾਰ ਕਾਂਗਰਸ ਦੀ ਪਰਨੀਤ ਕੌਰ ਨੇ ਪੀਡੀਏ ਦੇ ਉਮੀਦਵਾਰ ਧਰਮਵੀਰ ਗਾਂਧੀ ਨੂੰ ਹਰਾ ਦਿੱਤਾ ਹੈ।

ਅੰਮ੍ਰਿਤਸਰ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਗੁਰਜੀਤ ਔਜਲਾ (ਕਾਂਗਰਸ) 99626 ਵੋਟਾਂ ਦੇ ਫਰਕ ਨਾਲ ਜਿੱਤੇ
ਹਰਦੀਪ ਪੁਰੀ (ਭਾਜਪਾ) ਹਾਰੇ

ਆਨੰਦਪੁਰ ਸਾਹਿ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਮਨੀਸ਼ ਤਿਵਾੜੀ (ਕਾਂਗਰਸ) 46884 ਵੋਟਾਂ ਨਾਲ ਜਿੱਤੇ
ਪ੍ਰੇਮ ਸਿੰਘ ਚੰਦੂਮਾਜਰਾ (ਅਕਾਲੀ ਦਲ) ਹਾਰੇ

ਬਠਿੰਡਾ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ) 21772 ਵੋਟਾਂ ਨਾਲ ਜਿੱਤੇ
ਰਾਜਾ ਵੜਿੰਗ ( ਕਾਂਗਰਸ) ਹਾਰੇ
ਬਲਜਿੰਦਰ ਕੌਰ (ਆਮ ਆਦਮੀ ਪਾਰਟੀ) ਹਾਰੇ
ਸੁਖਪਾਲ ਖਹਿਰਾ (ਪੀਡੀਏ) ਹਾਰੇ

ਗੁਰਦਾਸਪੁਰ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਸੁਨੀਲ ਜਾਖੜ (ਕਾਂਗਰਸ) ਹਾਰੇ
ਸੰਨੀ ਦਿਓਲ (ਭਾਜਪਾ) 82459 ਵੋਟਾਂ ਦੇ ਫਰਕ ਨਾਲ ਜਿੱਤੇ

ਫਰੀਦਕੋਟ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਮੁਹੰਮਦ ਸਦੀਕ (ਕਾਂਗਰਸ) 83255 ਵੋਟਾਂ ਦੇ ਫਰਕ ਨਾਲ ਜਿੱਤੇ
ਗੁਲਜ਼ਾਰ ਸਿੰਘ ਰਣੀਕੇ (ਅਕਾਲੀ ਦਲ) ਹਾਰੇ
ਸਾਧੂ ਸਿੰਘ (ਆਮ ਆਦਮੀ ਪਾਰਟੀ) ਹਾਰੇ

ਫਤਿਹਗੜ੍ਹ ਸਾਹਿਬ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਡਾ. ਅਮਰ ਸਿੰਘ (ਕਾਂਗਰਸ) 93898 ਵੋਟਾਂ ਦੇ ਫਰਕ ਨਾਲ ਜਿੱਤੇ
ਦਰਬਾਰਾ ਸਿੰਘ ਗੁਰੂ (ਅਕਾਲੀ ਦਲ) ਹਾਰੇ

ਫਿਰੋਜ਼ਪੁਰ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਸ਼ੇਰ ਸਿੰਘ ਘੁਬਾਇਆ (ਕਾਂਗਰਸ) ਹਾਰੇ
ਸੁਖਬੀਰ ਸਿੰਘ ਬਾਦਲ ਅਕਾਲੀ ਦਲ) 198850 ਵੋਟਾਂ ਨਾਲ ਜਿੱਤੇ

ਹੁਸ਼ਿਆਰਪੁਰ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਡਾ. ਰਾਜਕੁਮਾਰ ਸਿੰਘ ਚੱਬੇਵਾਲ (ਕਾਂਗਰਸ) ਹਾਰੇ
ਸੋਮ ਪ੍ਰਕਾਸ਼ (ਭਾਜਪਾ) 48530 ਵੋਟਾਂ ਦੇ ਫਰਕ ਨਾਲ ਜਿੱਤੇ

ਜਲੰਧਰ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਸੰਤੋਖ ਸਿੰਘ ਚੌਧਰੀ (ਕਾਂਗਰਸ) 19491 ਵੋਟਾਂ ਨਾਲ ਜਿੱਤੇ
ਚਰਨਜੀਤ ਸਿੰਘ ਅਟਵਾਲ (ਅਕਾਲੀ ਦਲ) ਹਾਰੇ
ਜ਼ੋਰਾ ਸਿੰਘ (ਆਮ ਆਦਮੀ ਪਾਰਟੀ) ਹਾਰੇ

ਖਡੂਰ ਸਾਹਿਬ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਜਸਬੀਰ ਡਿੰਪਾ (ਕਾਂਗਰਸ) 140573 ਵੋਟਾਂ ਨਾਲ ਜਿੱਤੇ
ਬੀਬੀ ਜਗੀਰ ਕੌਰ (ਅਕਾਲੀ ਦਲ) ਹਾਰੇ
ਪਰਮਜੀਤ ਕੌਰ ਖਾਲੜਾ (ਪੀਡੀਏ) ਹਾਰੇ

ਲੁਧਿਆਣਾ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਰਵਨੀਤ ਬਿੱਟੂ (ਕਾਂਗਰਸ) 76372 ਵੋਟਾਂ ਨਾਲ ਜਿੱਤੇ
ਮਹੇਸ਼ਇੰਦਰ ਸਿੰਘ (ਅਕਾਲੀ ਦਲ) ਹਾਰੇ

ਪਟਿਆਲਾ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਪ੍ਰਨੀਤ ਕੌਰ (ਕਾਂਗਰਸ) 162718 ਵੋਟਾਂ ਨਾਲ ਜਿੱਤੇ
ਸੁਰਜੀਤ ਸਿੰਘ ਰੱਖੜਾ (ਅਕਾਲੀ ਦਲ) ਹਾਰੇ
ਧਰਮਵੀਰ ਗਾਂਧੀ (ਪੀਡੀਏ) ਹਾਰੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪਰਨੀਤ ਕੌਰ ਦਾ ਦਾਅਵਾ ਰੁਜ਼ਗਾਰ ਮੁੱਖ ਏਜੰਡੇ 'ਤੇ

ਸੰਗਰੂਰ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਕੇਵਲ ਸਿੰਘ ਢਿਲੋਂ (ਕਾਂਗਰਸ) ਹਾਰੇ
ਪਰਮਿੰਦਰ ਸਿੰਘ ਢੀਂਡਸਾ (ਅਕਾਲੀ ਦਲ) ਹਾਰੇ
ਭਗਵੰਤ ਮਾਨ (ਆਮ ਆਦਮੀ ਪਾਰਟੀ) 76372 ਵੋਟਾਂ ਦੇ ਫਰਕ ਨਾਲ ਜਿੱਤੇ

ਚੰਡੀਗੜ੍ਹ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਪਵਨ ਕੁਮਾਰ ਬਾਂਸਲ (ਕਾਂਗਰਸ) ਹਾਰੇ
ਕਿਰਨ ਖੇਰ (ਭਾਜਪਾ) 46,970 ਵੋਟਾਂ ਦੇ ਫਰਕ ਨਾਲ ਜਿੱਤੇ
ਹਰਮੋਹਨ ਧਵਨ (ਆਮ ਆਦਮੀ ਪਾਰਟੀ) ਹਾਰੇ

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)