Election Results 2019: ਮੋਦੀ ਦੀ ਅਗਵਾਈ ’ਚ ਭਾਜਪਾ ਨੂੰ ਮਿਲਿਆ ਸਪੱਸ਼ਟ ਬਹੁਮਤ ਵੱਲ, ਪੰਜਾਬ 'ਚ ਕਾਂਗਰਸ ਨੂੰ 8 ਸੀਟਾਂ

ਨਰਿੰਦਰ ਮੋਦੀ

ਲੋਕ ਸਭਾ ਚੋਣਾਂ- 2019 ਦੇ ਨਤੀਜਿਆਂ ਮੁਤਾਬਕ ਭਾਜਪਾ ਦੀ ਅਗਵਾਈ ਵਾਲਾ ਸੱਤਾਧਾਰੀ ਗਠਜੋੜ ਐਨਡੀਏ ਨੂੰ 353 ਸੀਟਾਂ ਉੱਤੇ ਜਿੱਤ ਹਾਸਿਲ ਹੋਈ ਹੈ। ਜਦਕਿ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਨੂੰ 91 ਸੀਟਾਂ ਉੱਤੇ ਜਿੱਤ ਮਿਲੀ।

ਹੋਰ ਛੋਟੀਆਂ ਕੌਮੀ ਤੇ ਖੇਤਰੀ ਪਾਰਟੀਆਂ ਨੂੰ 98 ਸੀਟਾਂ ਉੱਤੇ ਜਿੱਤ ਮਿਲੀ।

ਇਹ ਵੀ ਪੜ੍ਹੋ:

ਭਾਜਪਾ ਨੂੰ ਕਿੱਥੇ, ਕਿੰਨੀਆਂ ਸੀਟਾਂ

ਉੱਤਰ ਪ੍ਰਦੇਸ਼:

ਸਭ ਤੋਂ ਹੈਰਾਨੀਜਨਕ ਨਤੀਜਾ ਉੱਤਰ ਪ੍ਰਦੇਸ਼ ਤੋਂ ਆਏ। ਇੱਥੇ ਭਾਜਪਾ ਨੂੰ 80 ਸੀਟਾਂ ਵਿਚੋਂ ਇਸ ਵਾਰ ਵੀ 62 ਸੀਟਾਂ ਮਿਲੀਆਂ ਹਨ। ਮਹਾਗਠਜੋੜ ਬਣਾਉਣ ਵਾਲੀ ਬਸਪਾ ਨੂੰ 10 ਮਿਲੀਆਂ ਹਨ।

ਇਸ ਤੋਂ ਇਵਾਲਾ ਸਪਾ ਨੂੰ ਪੰਜ ਸੀਟਾਂ, ਕਾਂਗਰਸ ਨੂੰ ਇੱਕ ਅਤੇ ਅਪਨਾ ਦਲ ਤੇ ਅਪਨਾ ਦਲ ਸੋਮਿਆ ਨੂੰ ਇੱਕ -ਇੱਕ ਮਿਲੀ ਹੈ।

ਪੱਛਮੀ ਬੰਗਾਲ

ਪੱਛਮੀ ਬੰਗਾਲ ਵਿਚ ਵੀ ਭਾਜਪਾ ਨੇ ਮਮਤਾ ਦੀ ਪਾਰਟੀ ਟੀਐਮਸੀ ਦੀ ਵੋਟ ਬੈਂਕ ਨੂੰ ਤਕੜੀ ਸੰਨ੍ਹ ਲਾਈ ਹੈ।

ਕੁੱਲ 42 ਸੀਟਾਂ ਵਿਚੋਂ ਮਮਤਾ ਨੂੰ 22, ਭਾਜਪਾ ਨੂੰ 18 ਸੀਟਾਂ ਅਤੇ ਕਾਂਗਰਸ ਹਿੱਸੇ ਮਹਿਜ ਇੱਕ ਸੀਟ ਆਈ ਹੈ। 25 ਸਾਲ ਤੋਂ ਵੱਧ ਰਾਜ ਕਰਨ ਵਾਲੇ ਕਾਮਰੇਡਾਂ ਦਾ ਸਫ਼ਾਇਆ ਹੋ ਗਿਆ ਹੈ।

ਰਾਜਸਥਾਨ : ਕੁੱਲ 24 ਸੀਟਾਂ ਵਿਚੋਂ ਭਾਜਪਾ ਨੇ 24 ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ

ਮੱਧ ਪ੍ਰਦੇਸ਼ : ਕੁੱਲ 29 ਸੀਟਾਂ, ਭਾਜਪਾ ਨੂੰ 28 ਤੇ ਕਾਂਗਰਸ ਨੂੰ ਇੱਕ ਸੀਟ ਮਿਲੀ

ਬਿਹਾਰ : ਕੁੱਲ 40 ਸੀਟਾਂ, ਭਾਜਪਾ ਨੇ 17 ਸੀਟਾਂ, ਜਨਤਾ ਦਲ 16, ਲੋਕ ਜਨਸ਼ਕਤੀ ਪਾਰਟੀ ਨੇ 6 ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ ਹੈ।

ਹਰਿਆਣਾ : ਕੁੱਲ 10 ਸੀਟਾਂ ਭਾਜਪਾ ਦੇ ਨਾਮ ਰਹੀਆਂ

ਗੁਜਰਾਤ : 26 ਦੀਆਂ 26 ਸੀਟਾਂ ਭਾਜਪਾ ਦੀ ਝੋਲੀ ਪਈਆਂ

ਹਿਮਾਚਲ : 4 ਦੀਆਂ 4 ਸੀਟਾਂ ਭਾਜਪਾ ਨੇ ਜਿੱਤੀਆਂ

ਮਹਾਰਾਸ਼ਟਰ : ਕੁੱਲ 48 ਸੀਟਾਂ ਵਿਚੋਂ ਭਾਜਪਾ ਨੇ 23 ਸੀਟਾਂ ਜਿੱਤੀਆਂ , ਸ਼ਿਵ ਸੈਨਾ ਨੇ 18, ਆਜ਼ਾਦ, 1, ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਮੀਨ ਨੇ 1, ਕਾਂਗਰਸ ਨੇ 1 ਅਤੇ ਨੈਸ਼ਲਿਸਟ ਕਾਂਗਰਸ ਪਾਰਟੀ ਨੇ 4 ਜਿੱਤੀਆਂ

ਅੰਮ੍ਰਿਤਸਰ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਗੁਰਜੀਤ ਔਜਲਾ (ਕਾਂਗਰਸ) 99626 ਵੋਟਾਂ ਦੇ ਫਰਕ ਨਾਲ ਜਿੱਤੇ
ਹਰਦੀਪ ਪੁਰੀ (ਭਾਜਪਾ) ਹਾਰੇ

ਅਨੰਦਪੁਰ ਸਾਹਿਬ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਮਨੀਸ਼ ਤਿਵਾੜੀ (ਕਾਂਗਰਸ) 46884 ਵੋਟਾਂ ਨਾਲ ਜਿੱਤੇ
ਪ੍ਰੇਮ ਸਿੰਘ ਚੰਦੂਮਾਜਰਾ (ਅਕਾਲੀ ਦਲ) ਹਾਰੇ

ਬਠਿੰਡਾ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ) 21772 ਵੋਟਾਂ ਨਾਲ ਜਿੱਤੇ
ਰਾਜਾ ਵੜਿੰਗ ( ਕਾਂਗਰਸ) ਹਾਰੇ
ਬਲਜਿੰਦਰ ਕੌਰ (ਆਮ ਆਦਮੀ ਪਾਰਟੀ) ਹਾਰੇ
ਸੁਖਪਾਲ ਖਹਿਰਾ (ਪੀਡੀਏ) ਹਾਰੇ

ਗੁਰਦਾਸਪੁਰ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਸੁਨੀਲ ਜਾਖੜ (ਕਾਂਗਰਸ) ਹਾਰੇ
ਸੰਨੀ ਦਿਓਲ (ਭਾਜਪਾ) 82459ਵੋਟਾਂ ਦੇ ਫਰਕ ਨਾਲ ਜਿੱਤੇ

ਫਰੀਦਕੋਟ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਮੁਹੰਮਦ ਸਦੀਕ (ਕਾਂਗਰਸ) 83255ਵੋਟਾਂ ਦੇ ਫਰਕ ਨਾਲ ਜਿੱਤੇ
ਗੁਲਜ਼ਾਰ ਸਿੰਘ ਰਣੀਕੇ (ਅਕਾਲੀ ਦਲ) ਹਾਰੇ
ਸਾਧੂ ਸਿੰਘ (ਆਮ ਆਦਮੀ ਪਾਰਟੀ) ਹਾਰੇ

ਫਤਿਹਗੜ੍ਹ ਸਾਹਿਬ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਡਾ. ਅਮਰ ਸਿੰਘ (ਕਾਂਗਰਸ) 93898 ਵੋਟਾਂ ਦੇ ਫਰਕ ਨਾਲ ਜਿੱਤੇ
ਦਰਬਾਰਾ ਸਿੰਘ ਗੁਰੂ (ਅਕਾਲੀ ਦਲ) ਹਾਰੇ

ਫਿਰੋਜ਼ਪੁਰ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਸ਼ੇਰ ਸਿੰਘ ਘੁਬਾਇਆ (ਕਾਂਗਰਸ) ਹਾਰੇ
ਸੁਖਬੀਰ ਸਿੰਘ ਬਾਦਲ ਅਕਾਲੀ ਦਲ) 198850 ਵੋਟਾਂ ਦੇ ਫਰਕ ਨਾਲ ਜਿੱਤੇ

ਹੁਸ਼ਿਆਰਪੁਰ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਡਾ. ਰਾਜਕੁਮਾਰ ਸਿੰਘ ਚੱਬੇਵਾਲ (ਕਾਂਗਰਸ) ਹਾਰੇ
ਸੋਮ ਪ੍ਰਕਾਸ਼ (ਭਾਜਪਾ) 48530 ਵੋਟਾਂ ਦੇ ਫਰਕ ਨਾਲ ਜਿੱਤੇ

ਜਲੰਧਰ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਸੰਤੋਖ ਸਿੰਘ ਚੌਧਰੀ (ਕਾਂਗਰਸ) 19491 ਵੋਟਾਂ ਦੇ ਫਰਕ ਨਾਲ ਜਿੱਤੇ
ਚਰਨਜੀਤ ਸਿੰਘ ਅਟਵਾਲ (ਅਕਾਲੀ ਦਲ) ਹਾਰੇ
ਜ਼ੋਰਾ ਸਿੰਘ (ਆਮ ਆਦਮੀ ਪਾਰਟੀ) ਹਾਰੇ

ਖਡੂਰ ਸਾਹਿਬ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਜਸਬੀਰ ਡਿੰਪਾ (ਕਾਂਗਰਸ) 140573 ਵੋਟਾਂ ਦੇ ਫਰਕ ਨਾਲ ਜਿੱਤੇ
ਬੀਬੀ ਜਗੀਰ ਕੌਰ (ਅਕਾਲੀ ਦਲ) ਹਾਰੇ
ਪਰਮਜੀਤ ਕੌਰ ਖਾਲੜਾ (ਪੀਡੀਏ) ਹਾਰੇ

ਲੁਧਿਆਣਾ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਰਵਨੀਤ ਬਿੱਟੂ (ਕਾਂਗਰਸ) 76372 ਵੋਟਾਂ ਦੇ ਫਰਕ ਨਾਲ ਜਿੱਤੇ
ਮਹੇਸ਼ਇੰਦਰ ਸਿੰਘ (ਅਕਾਲੀ ਦਲ) ਪਿੱਛੇ

ਪਟਿਆਲਾ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਪ੍ਰਨੀਤ ਕੌਰ (ਕਾਂਗਰਸ) 162718 ਵੋਟਾਂ ਦੇ ਫਰਕ ਨਾਲ ਜਿੱਤੇ
ਸੁਰਜੀਤ ਸਿੰਘ ਰੱਖੜਾ (ਅਕਾਲੀ ਦਲ) ਹਾਰੇ
ਧਰਮਵੀਰ ਗਾਂਧੀ (ਪੀਡੀਏ) ਹਾਰੇ

ਸੰਗਰੂਰ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਕੇਵਲ ਸਿੰਘ ਢਿਲੋਂ (ਕਾਂਗਰਸ) ਹਾਰੇ
ਪਰਮਿੰਦਰ ਸਿੰਘ ਢੀਂਡਸਾ (ਅਕਾਲੀ ਦਲ) ਹਾਰੇ
ਭਗਵੰਤ ਮਾਨ (ਆਮ ਆਦਮੀ ਪਾਰਟੀ) 110211 ਵੋਟਾਂ ਦੇ ਫਰਕ ਨਾਲ ਜਿੱਤੇ

ਚੰਡੀਗੜ੍ਹ

ਓਮੀਦਵਾਰ / ਪਾਰਟੀ ਵੋਟਾਂ ਨਤੀਜਾ
ਪਵਨ ਕੁਮਾਰ ਬਾਂਸਲ (ਕਾਂਗਰਸ) ਹਾਰੇ
ਕਿਰਨ ਖੇਰ (ਭਾਜਪਾ) 46970 ਵੋਟਾਂ ਦੇ ਫਰਕ ਨਾਲ ਅੱਗੇ
ਹਰਮੋਹਨ ਧਵਨ (ਆਮ ਆਦਮੀ ਪਾਰਟੀ) ਹਾਰੇ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।