17ਵੀਂ ਲੋਕ ਸਭਾ ਦੇ ਨੁਮਾਇੰਦਿਆਂ ਬਾਰੇ 6 ਤਸਵੀਰਾਂ ਰਾਹੀਂ ਜਾਣੋ

ਸੰਸਦ Image copyright GetY

ਭਾਰਤ ਦੇ 543 ਵਿੱਚੋਂ 542 ਲੋਕ ਸਭਾ ਹਲਕਿਆਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਜਦਕਿ ਵੈਲੂਰ-ਤਾਮਿਲਨਾਡੂ ਦੀਆਂ ਚੋਣਾਂ ਨੂੰ ਅੱਗੇ ਪਾ ਦਿੱਤਾ ਗਿਆ ਹੈ।

303 ਸੀਟਾਂ ਜਿੱਤ ਕੇ ਭਾਜਪਾ ਨੇ ਸਪਸ਼ਟ ਬਹੁਮਤ ਹਾਸਲ ਕਰਕੇ ਆਪਣਾ ਸਭ ਤੋਂ ਵੱਡੀ ਪਾਰਟੀ ਵਾਲਾ ਰੁਤਬਾ ਬਰਕਰਾਰ ਰੱਖਿਆ ਹੈ।

ਹੇਠਾਂ ਅਸੀਂ ਇਸ 17ਵੀਂ ਲੋਕ ਸਭਾ ਦੀ ਬਣਤਰ ਦਾ ਡਾਟਾ ਚਿੱਤਰਾਂ ਦੇ ਜ਼ਰੀਏ ਦਿਖਾ ਰਹੇ ਹਾਂ।

ਇਹ ਵੀ ਪੜ੍ਹੋ:

17ਵੀਂ ਲੋਕ ਸਭਾ ਵਿੱਚ ਭਾਜਪਾ ਦੇ ਸਭ ਤੋਂ ਵੱਧ ਨੁਮਾਇੰਦੇ ਜਿੱਤ ਕੇ ਪਹੁੰਚੇ ਹਨ। ਪਾਰਟੀ ਦੇ ਆਪਣੇ ਹੀ ਨੁਮਾਇੰਦੇ ਹੀ 303 ਹਨ। ਕਈ ਸੂਬਿਆਂ ਵਿੱਚੋਂ ਪਾਰਟੀ ਨੇ ਸਾਰੀਆਂ ਸੀਟਾਂ ਉੱਪਰ ਜਿੱਤ ਹਾਸਲ ਕੀਤੀ ਹੈ।

ਪਹਿਲੀ ਵਾਰ ਮੈਂਬਰ ਬਣਨ ਵਾਲਿਆਂ ਦੀ ਗਿਣਤੀ

ਦੇਖਿਆ ਜਾਵੇ ਤਾਂ ਇਹ ਦ੍ਰਿਸ਼ ਵੱਡੀ ਉਮਰ ਦੇ ਨੁਮਾਇੰਦੇ ਭੇਜਣ ਦੀ ਰਵਾਇਤ ਨਾਲੋਂ ਵੱਖਰਾ ਹੈ। ਇਸ ਹਿਸਾਬ ਨਾਲ ਇਹ ਨੌਜਵਾਨਾਂ ਦੀ ਲੋਕ ਸਭਾ ਹੈ।

ਇਸ ਵਾਰ ਲੋਕ ਸਭਾ ਵਿੱਚ 300 ਸੰਸਦ ਮੈਂਬਰਾਂ ਦਾ ਇਹ ਪਹਿਲਾ ਕਾਰਜਕਾਲ ਹੈ। ਜਦਕਿ ਇਸ ਲੋਕ ਸਭਾ ਵਿੱਚ 197 ਮੈਂਬਰ ਮੁੜ ਚੁਣ ਕੇ ਪਹੁੰਚੇ ਹਨ।

70 ਸਾਲ ਤੋਂ ਵੱਡੇ ਨੁਮਾਇੰਦੇ ਘੱਟ ਪਰ 40 ਤੋਂ ਘੱਟ ਜ਼ਿਆਦਾ

ਵਰਤਮਾਨ ਲੋਕ ਸਭਾ ਵਿੱਚ ਸੰਸਦ ਮੈਂਬਰਾਂ ਦੀ ਔਸਤ ਉਮਰ 54 ਸਾਲ ਹੈ। ਇਸ ਲੋਕ ਸਭਾ ਵਿੱਚ 12 ਫੀਸਦੀ ਮੈਂਬਰ 40 ਸਾਲ ਤੋਂ ਘੱਟ ਉਮਰ ਦੇ ਹਨ। ਜਦਕਿ ਪਿਛਲੀ ਵਾਰ ਇਹ ਫੀਸਦ ਮਹਿਜ਼ 8 ਫੀਸਦੀ ਸੀ।

ਸੰਸਦ ਮੈਂਬਰ ਕਿੰਨਾ ਪੜ੍ਹੇ ਹਨ

17ਵੀਂ ਲੋਕ ਸਭਾ ਵਿੱਚ 12 ਫੀਸਦੀ ਮੈਂਬਰਾਂ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਜਦਕਿ ਪਿਛਲੀ ਲੋਕ ਸਭਾ ਵਿੱਚ ਇਹ ਫੀਸਦੀ 20 ਫੀਸਦੀ ਸੀ।

1996 ਤੋਂ ਲੈ ਕੇ ਘੱਟੋ-ਘੱਟ 75 ਫੀਸਦੀ ਮੈਂਬਰ ਗਰੈਜੂਏਟ ਰਹੇ ਹਨ।

ਸੰਸਦ ਵਿੱਚ ਪਹੁੰਚੀਆਂ ਔਰਤਾਂ

ਇਸ ਵਾਰ 542 ਵਿੱਚੋਂ 78 ਮਹਿਲਾ ਮੈਂਬਰ ਹਨ।

ਇਨ੍ਹਾਂ ਚੋਣਾਂ ਵਿੱਚ ਕੁੱਲ 716 ਮਹਿਲਾ ਉਮੀਦਵਾਰ ਸਨ, ਜਿਨ੍ਹਾਂ ਵਿੱਚੋਂ 78 ਲੋਕ ਸਭਾ ਵਿੱਚ ਪਹੁੰਚੀਆਂ ਹਨ। 16ਵੀਂ ਲੋਕ ਸਭਾ ਵਿੱਚ ਇਹ ਗਿਣਤੀ 14 ਫੀਸਦੀ ਸੀ।

ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਮਹਿਲਾ ਸੰਸਦ ਮੈਂਬਰਾਂ ਦੀ ਨੁਮਾਇੰਦਗੀ ਵਧ ਰਹੀ ਹੈ ਪਰ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਹਾਲੇ ਵੀ ਘੱਟ ਹੈ।

ਇਨ੍ਹਾਂ ਦੇਸ਼ਾਂ ਵਿੱਚ ਰਵਾਂਡਾ (61%), ਦੱਖਣੀ ਅਫਰੀਕਾ (43%), ਬਰਤਾਨੀਆ (32%), ਅਮਰੀਕਾ (24%), ਬੰਗਲਾਦੇਸ਼ (21%) ਸ਼ਾਮਲ ਹਨ।

ਸੰਸਦ ਮੈਂਬਰਾਂ ਦੇ ਪੇਸ਼ੇ

ਜ਼ਿਆਦਾਤਰ ਨੁਮਾਇੰਦਿਆਂ ਨੇ ਆਪਣਾ ਪੇਸ਼ਾ ਸਿਆਸਤ ਤੇ ਸਮਾਜਿਕ ਕਾਰਜ ਦੱਸਿਆ।

ਨੋਟ: ਇਹ ਜਾਣਕਾਰੀਪੀਆਰਐੱਸ ਵੱਲੋਂ ਸਿਰਫ਼ ਤੁਹਾਨੂੰ ਸੂਚਨਾ ਦੇਣ ਦੇ ਮਕਸਦ ਨਾਲ ਇਕੱਠੀ ਕੀਤੀ ਗਈ ਹੈ।

ਸਰੋਤ: ਸੰਸਦ ਮੈਂਬਰਾਂ ਦੀ ਸੂਚੀ ਚੋਣ ਕਮਿਸ਼ਨ ਆਫ਼ ਇੰਡੀਆ (results.eci.gov.in) ਤੋਂ ਲਈ ਗਈ ਹੈ। ਨਵੇਂ ਚੁਣੇ ਗਏ ਮੈਂਬਰਾਂ ਬਾਰੇ ਜਾਣਕਾਰੀ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਅਤੇ Association of Democratic Reforms (ADR) ਵੱਲੋਂ ਇਕੱਠੇ ਕੀਤੇ ਹਲਫੀਆ ਬਿਆਨਾਂ ਵਿੱਚੋਂ ਲਈ ਗਈ ਹੈ। ਦੂਸਰੇ ਦੇਸ਼ਾਂ ਬਾਰੇ ਜਾਣਕਾਰੀ (http://www.ipu.org/wmne/classif.htm) ਤੋਂ ਲਈ ਗਈ ਹੈ ਜਿਵੇਂ ਕਿ 24 ਮਈ ਨੂੰ ਉਪਲਭਦ ਸੀ। ਹੋਰ ਜਾਣਕਾਰੀ ਲੋਕ ਸਭਾ ਦੀ ਵੈੱਬਸਾਈਟ ਤੋਂ ਲਈ ਗਈ ਹੈ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।

ਸਬੰਧਿਤ ਵਿਸ਼ੇ