ਗੁਜਰਾਤ 'ਚ ਲੱਗਿਆ ਗੁਰੂ ਨਾਨਕ ਦਾ ਬੁੱਤ ਹਟਾ ਦਿੱਤਾ ਗਿਆ

ਗੁਰੂ ਨਾਨਕ ਚੌਕ Image copyright Hothi Singh Chauhan/bbc
ਫੋਟੋ ਕੈਪਸ਼ਨ ਬੁੱਧਵਾਰ ਦੇਰ ਸ਼ਾਮ ਲੋਕਾਂ ਨੇ ਬੈਠਕ ਵਿਚ ਵਿਚਾਰ ਕਰਨ ਤੋਂ ਬਾਅਦ ਬੁੱਤ ਹਟਾ ਦਿੱਤਾ ।

ਸ਼੍ਰੋਮਣੀ ਗੁਰਦੁਾਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਗੁਜਰਾਤ ਦੇ ਭਾਵ ਨਗਰ ਵਿਚ ਲਗਾਏ ਗਏ ਗੁਰੂ ਨਾਨਕ ਦੇਵ ਦੇ ਬੁੱਤ ਨੂੰ ਹਟਾ ਦਿੱਤਾ ਗਿਆ ਹੈ।

ਜਿਸ ਚੌਕ ਵਿਚ ਇਹ ਮੂਰਤੀ ਲਗਾਈ ਗਈ ਉਸ ਨੂੰ ਗੁਰੂ ਨਾਨਕ ਚੌਕ ਕਹਿੰਦੇ ਹਨ ਅਤੇ ਇਸ ਦੇ ਨੇੜੇ ਹੀ ਇੱਕ ਗੁਰਦੁਆਰਾ ਸਾਹਿਬ ਵੀ ਹੈ।

ਇਸ ਮੂਰਤੀ ਨੂੰ ਸਥਾਪਿਤ ਕਰਨ ਲਈ ਗੁਰੂ ਨਾਨਕ ਨਾਮ ਲੇਵਾ ਇੱਕ ਸਥਾਨਕ ਸਿੰਧੀ ਕਾਰੋਬਾਰੀ ਨੇ ਪੈਸੇ ਦਿੱਤੇ ਸਨ।

ਇਹ ਵੀ ਪੜ੍ਹੋ-

ਸ਼ਰਧਾ ਨਾਲ ਲਗਵਾਈ ਸੀ ਮੂਰਤੀ

ਮਹਿੰਦਰ ਸਿੰਘ ਕੁਕਰੇਜਾ ਮੁਤਾਬਕ ਜਿਸ ਇਲਾਕੇ ਦੇ ਚੌਕ ਵਿੱਚ ਇਹ ਬੁੱਤ ਲਗਾਇਆ ਗਿਆ ਸੀ, ਉਸ ਦਾ ਨਾਮ ਪਹਿਲਾਂ ਹੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਨਾਂ ਉੱਤੇ ਰੱਖਿਆ ਗਿਆ ਹੈ।

ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਸਿੰਧੀ ਭਾਈਚਾਰਾ ਵਸਦਾ ਹੈ, ਜਿੰਨ੍ਹਾਂ ਦੀ ਗੁਰੂ ਸਾਹਿਬ ਵਿੱਚ ਅੱਥਾਹ ਸ਼ਰਧਾ ਹੈ। ਪਰ ਹੁਣ ਉਨ੍ਹਾਂ ਇਸ ਨੂੰ ਗਲਤੀ ਮੰਨਿਆ ਹੈ।

Image copyright Hothi Singh Chuhan/bbc

ਇਸੇ ਲਈ ਸਥਾਨਕ ਟਰੱਟਸ ਨੇ ਗੁਰੂ ਸਾਹਿਬ ਦੇ 550ਵੇਂ ਜਨਮ ਦਿਵਸ ਦੇ ਸਬੰਧ ਵਿੱਚ ਉਨ੍ਹਾਂ ਦੀ ਮੂਤਰੀ ਸਥਾਪਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ।

ਨਗਰ ਕੌਸਲ ਦੇ ਚੌਕ ਲੱਗਿਆ ਬੁੱਤ

ਸਥਾਨਕ ਪੱਤਰਕਾਰ ਹੋਠੀ ਸਿੰਘ ਚੌਹਾਨ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਇਹ ਮੂਰਤੀ ਤਿੰਨ ਦਿਨ ਪਹਿਲਾਂ ਇੱਕ ਸਮਾਗਮ ਕਰਕੇ ਸਥਾਪਿਤ ਕੀਤੀ ਗਈ ਸੀ।

ਸ਼ਹਿਰ ਵਿੱਚ ਨਗਰ ਕੌਸਲ ਵਲੋਂ ਉਸਾਰੇ ਗਏ ਇਸ ਚੌਕ ਦਾ ਨਾਂ ਗੁਰੂ ਨਾਨਕ ਦੇਵ ਚੌਕ ਰੱਖਿਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਇੱਥੇ ਇੱਕ ਬੋਰਡ ਵੀ ਲਗਾਇਆ ਗਿਆ ਹੈ। ਇਸ ਬੋਰਡ ਉੱਤੇ ਸ੍ਰੀ ਗੁਰੂ ਨਾਨਕ ਨਿਊ ਗੁਰਦੁਆਰੇ ਦਾ ਨਾਂ ਵੀ ਲਿਖਿਆ ਗਿਆ ਹੈ ਅਤੇ ਮੂਰਤੀ ਦੀ ਸਥਾਪਨਾ ਮੌਕੇ 200-300 ਵਿਅਕਤੀ ਮੌਜੂਦ ਸਨ।

Image copyright Hothi Singh/BBC
ਫੋਟੋ ਕੈਪਸ਼ਨ ਸਿੱਖ ਧਰਮ ਵਿਚ ਬੁੱਤ ਪੂਜਾ ਦੀ ਮਨ੍ਹਾਹੀ ਹੈ।

ਇਸ ਮੂਰਤੀ ਲਈ ਫੰਡ ਸਥਾਨਕ ਚਾਹ ਕਾਰੋਬਾਰੀ ਫ਼ਰਮ ਸਤਨਾਮ ਚਾਏ ਅਤੇ ਧਰਮਿੰਦਰ ਟੀ ਸਟੋਰ ਵਲੋਂ ਮੁਹੱਈਆ ਕਰਵਾਇਆ ਗਿਆ ਹੈ।

ਹੋਠੀ ਸਿੰਘ ਮੁਤਾਬਕ ਮੂਰਤੀ ਲੱਗਣ ਤੋਂ ਬਾਅਦ ਇਸ ਦਾ ਸਥਾਨਕ ਸਿੱਖ ਭਾਈਚਾਰੇ ਨੇ ਵੀ ਵਿਰੋਧ ਕੀਤਾ ਹੈ।

ਕਿਉਂ ਹੋਇਆ ਵਿਰੋਧ ਸ਼ੁਰੂ

ਭਾਵ ਨਗਰ ਦੀ ਸਥਾਨਕ ਟਰੱਟਸ ਵਲੋਂ ਲਗਾਈ ਗਈ ਗੁਰੂ ਨਾਨਕ ਦੇਵ ਦੀ ਮੂਰਤੀ ਦੀਆਂ ਤਸਵੀਰਾਂ ਮੀਡੀਆ ਲਈ ਰਿਲੀਜ਼ ਕੀਤੇ ਜਾਣ ਤੋਂ ਬਾਅਦ ਸਿੱਖ ਭਾਈਚਾਰੇ ਨੇ ਇਸ ਉੱਤੇ ਤਿੱਖਾ ਪ੍ਰਤੀਕਰਮ ਕੀਤਾ ਸੀ।

ਸੋਸ਼ਲ ਮੀਡੀਆ ਉੱਤੇ ਵੀ ਇਸ ਦਾ ਵਿਰੋਧ ਹੋ ਰਿਹਾ ਸੀ ਕਿਉਂ ਕਿ ਬਾਣੀ ਬੁੱਤਪ੍ਰਸਤੀ ਤੇ ਮੂਰਤੀ ਪੂਜਾ ਦੇ ਖ਼ਿਲਾਫ਼ ਹੈ।

ਇਹ ਵੀ ਪੜ੍ਹੋ-

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਸੀ ਇੱਕ ਵਫ਼ਦ ਗੁਜਰਾਤ ਜਾ ਕੇ ਮਾਮਲੇ ਦੀ ਜਾਂਚ ਕਰੇਗਾ।

ਸ਼੍ਰੋਮਣੀ ਕਮੇਟੀ ਦੇ ਬਿਆਨ ਵਿਚ ਕਿਹਾ ਗਿਆ ਸੀ, ''ਸਿੱਖ ਮਰਿਯਾਦਾ ਤੇ ਬਾਣੀ ਵਿਚ ਮੂਰਤੀ ਪੂਜਾ ਦੀ ਮਨ੍ਹਾਹੀ ਹੈ। ਇਹ ਸਿੱਖ ਸਿਧਾਤਾਂ, ਇਤਿਹਾਸ ਅਤੇ ਰਵਾਇਤਾਂ ਨੂੰ ਪੁੱਠਾ ਗੇੜਾ ਦੇਣ ਵਾਂਗ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿਚ ਸਵਿਕਾਰ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਕਮੇਟੀ ਸਿੱਖ ਮਰਿਯਾਦਾ ਮੁਤਾਬਕ ਸਖ਼ਤ ਕਾਰਵਾਈ ਕਰੇਗੀ। ''

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)