ਮੋਦੀ ਮੰਤਰੀ ਮੰਡਲ ’ਚ ਪੰਜਾਬ ਦਾ ਹਿੱਸਾ: ਜਿੱਤੇ ਸੋਮ ਪ੍ਰਕਾਸ਼ ਰਾਜ ਤੇ ਹਾਰੇ ਹਰਦੀਪ ਪੁਰੀ ਨੂੰ ਕੈਬਨਿਟ ਮੰਤਰੀ ਬਣਾਇਆ

ਹਰਦੀਪ ਸਿੰਘ ਪੁਰੀ Image copyright ANI

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਮੰਤਰੀ ਮੰਡਲ ਦੇ ਸਹੁੰ ਚੁੱਕਣ ਤੋਂ ਬਾਅਦ ਸਿਆਸੀ ਚਰਚਾਵਾਂ ਦਾ ਦੌਰ ਚੱਲ ਰਿਹਾ ਹੈ। ਕੌਮੀ ਪੱਧਰ ਉੱਤੇ ਇਸ ਨੂੰ ਅਮਿਤ ਸ਼ਾਹ ਦੇ ਮੰਤਰੀ ਬਣਨ ਅਤੇ ਸੁਸ਼ਮਾ ਸਵਰਾਜ ਦੇ ਦੂਰ ਰਹਿਣ ਨੂੰ ਰੋਚਕ ਦੱਸ ਰਹੇ ਹਨ ਤਾਂ ਪੰਜਾਬ ਲਈ ਇੱਕ ਖਾਸ ਪਹਿਲੂ ਇਹ ਹੈ ਅੰਮ੍ਰਿਤਸਰ ਤੋਂ ਚੋਣ ਹਾਰਨ ਵਾਲੇ ਭਾਜਪਾਈ ਹਰਦੀਪ ਪੁਰੀ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਜਦਕਿ ਹੁਸ਼ਿਆਰਪੁਰ ਤੋਂ ਚੋਣ ਜਿੱਤਣ ਵਾਲੇ ਸੋਮ ਪ੍ਰਕਾਸ਼ ਨੂੰ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ।

ਅਰੁਣ ਜੇਤਲੀ ਤੋਂ ਬਾਅਦ ਹਰਦੀਪ ਪੁਰੀ ਦੂਜੇ ਭਾਜਪਾ ਆਗੂ ਹਨ , ਜਿਹੜੇ ਅੰਮ੍ਰਿਤਸਰ ਤੋਂ ਲਗਾਤਾਰ ਪਾਰਟੀ ਵਲੋਂ ਹਾਰਨ ਵਾਲੇ ਦੂਜੇ ਉਮੀਦਵਾਰ ਹਨ। ਪਰ ਹਾਰ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ :

Image copyright ANI

ਸੁਖਬੀਰ ਨਹੀਂ ਹਰਸਿਮਰਤ

ਅਕਾਲੀ ਦਲ ਦੀ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਬਾਦਲ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਹ ਮੋਦੀ ਦੀ ਪਿਛਲੀ ਸਰਕਾਰ ਵਿਚ ਵੀ ਕੈਬਨਿਟ ਮੰਤਰੀ ਸਨ। ਭਾਵੇਂ ਕਿ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਜਿੱਤ ਗਏ ਹਨ ਅਤੇ ਉਹ ਮੰਤਰੀ ਬਣ ਸਕਦੇ ਹਨ। ਪਰ ਅਕਾਲੀ ਦਲ ਨੇ ਸੁਖਬੀਰ ਦੀ ਬਜਾਇ ਹਰਸਿਮਰਤ ਨੂੰ ਹੀ ਮੰਤਰੀ ਬਣਾਇਆ ਹੈ।

ਹਰਸਿਮਰਤ ਬਾਦਲ ਤੋਂ ਇਲਾਵਾ ਹੁਸ਼ਿਆਰਪੁਰ ਹਲਕੇ ਤੋਂ ਪਹਿਲੀ ਵਾਰ ਭਾਜਪਾ ਵਲੋਂ ਚੋਣ ਜਿੱਤੇ ਸੋਮ ਪ੍ਰਕਾਸ਼ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ।

ਅੰਮ੍ਰਿਤਸਰ ਤੋਂ ਚੋਣ ਹਾਰਨ ਵਾਲੇ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਹਾਰੇ ਸਾਬਕਾ ਮੰਤਰੀ ਹਰਦੀਪ ਪੁਰੀ ਨੂੰ ਸੁਤੰਤਰ ਚਾਰਜ ਵਾਲਾ ਵਿਦੇਸ਼ ਮੰਤਰੀ ਬਣਾਇਆ ਗਿਆ ਹੈ।

ਹਿਮਾਚਲ ਤੋਂ ਆਇਆ ਨੌਜਵਾਨ ਚਿਹਰਾ

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਹਲਕੇ ਤੋਂ ਭਾਜਪਾ ਦੀ ਟਿਕਟ ਉੱਤੇ ਚੋਣ ਜਿੱਤੇ ਅਨੁਰਾਗ ਠਾਕੁਰ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਉਹ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦੇ ਪੁੱਤਰ ਹਨ ਅਤੇ ਤੀਜੀ ਵਾਰ ਚੋਣ ਜਿੱਤੇ ਕੇ ਆਏ ਹਨ।

Image copyright ANI
ਫੋਟੋ ਕੈਪਸ਼ਨ ਅਨੁਰਾਗ ਸਿੰਘ ਠਾਕੁਰ

ਅਨੁਰਾਗ ਠਾਕੁਰ ਭਾਜਪਾ ਦੇ ਯੂਥ ਵਿੰਗ ਭਾਜਪਾ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਰਹਿ ਚੁੱਕੇ ਹਨ। ਉਹ ਭਾਰਤੀ ਕ੍ਰਿਕਟ ਬੋਰਡ ਵਿਚ ਸਕੱਤਰ ਰਹਿ ਚੁੱਕੇ ਹਨ ਅਤੇ ਕ੍ਰਿਕਟ ਦੀ ਸਿਆਸਤ ਵਿਚ ਵੀ ਅਹਿਮ ਥਾਂ ਰੱਖਦੇ ਹਨ।

ਹਰਿਆਣੇ ਤੋਂ ਤਿੰਨ ਮੰਤਰੀ, ਦੋ ਪੁਰਾਣੇ, ਇੱਕ ਨਵਾਂ

ਕਿਸ਼ਨ ਪਾਲ ਗੁੱਜਰ ਫਰੀਦਾਬਾਦ, ਹਰਿਆਣਾ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਇਸ ਵਾਰ ਵੀ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਉਹ 2014 ਤੋਂ 2019 ਵਿਚਕਾਰ ਬਣੀ ਮੋਦੀ ਦੀ ਪਹਿਲੀ ਸਰਕਾਰ ਵਿਚ ਵੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸਨ। ਉਨ੍ਹਾਂ 2019 ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਅਵਤਾਰ ਸਿੰਘ ਭੰਡਾਰਾ ਨੂੰ 6 ਲੱਖ ਵੋਟ ਨਾਲ ਹਰਾਇਆ ਸੀ।

Image copyright ANI

ਜੰਮੂ ਤੋਂ ਜਤਿੰਦਰ ਸਿੰਘ ਮੁੜ ਮੰਤਰੀ

ਜੰਮੂ ਖਿੱਤੇ ਦੀ ਊਧਮਪੁਰ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਡਾਕਟਰ ਜਤਿੰਦਰ ਸਿੰਘ ਨੂੰ ਸੁਤੰਤਰ ਚਾਰਜ ਵਾਲਾ ਰਾਜ ਮੰਤਰੀ ਬਣਾਇਆ ਗਿਆ ਹੈ।

ਉਹ ਪਿਛਲੀ ਸਰਕਾਰ ਵਿੱਚ ਵੀ ਮੰਤਰੀ ਸਨ ਅਤੇ ਉਨ੍ਹਾਂ ਜੰਮੂ ਕਸ਼ਮੀਰ ਦੇ ਆਖਰੀ ਰਾਜਕੁਮਾਰ ਕਰਨ ਸਿੰਘ ਦੇ ਪੁੱਤਰ ਤੇ ਕਾਂਗਰਸ ਦੇ ਉਮੀਦਵਾਰ ਵਿਕਰਮਾਦਿਤਿਆ ਨੂੰ ਹਰਾਇਆ ਸੀ।

Image copyright ANI
ਫੋਟੋ ਕੈਪਸ਼ਨ ਡਾ਼ ਜਤਿੰਦਰ ਸਿੰਘ

ਹਰਸ਼ ਵਰਧਨ ਦਿੱਲੀ ਦਾ ਨੁਮਾਇੰਦਾ

ਡਾਕਟਰ ਤੋਂ ਸਿਆਸਦਾਨ ਬਣੇ ਹਰਸ਼ ਵਰਧਨ ਮੋਦੀ ਮੰਤਰੀ ਮੰਡਲ ਵਿਚ ਦਿੱਲੀ ਦੀ ਨੁੰਮਾਇਦਗੀ ਕਰਨਗੇ। ਉਹ ਪਿਛਲੀ ਸਰਕਾਰ ਵਿਚ ਵੀ ਸਿਹਤ ਮੰਤਰੀ ਬਣਾਏ ਗਏ ਸਨ,

ਪਰ ਬਾਅਦ ਵਿਚ ਉਨ੍ਹਾਂ ਨੂੰ ਸਾਇੰਸ ਅਤੇ ਤਕਨੀਕ ਮੰਤਰਾਲੇ ਦਾ ਕੰਮਕਾਜ ਸੌਂਪ ਦਿੱਤਾ ਗਿਆ।

ਇਹ ਚਾਂਦਨੀ ਚੌਕ ਹਲਕੇ ਤੋਂ ਲੋਕ ਸਭਾ ਮੈਂਬਰ ਹਨ ਅਤੇ ਇਸ ਵਾਰ ਉਨ੍ਹਾਂ ਨੇ ਕਰੀਬ 2 ਲੱਖ ਦੇ ਫਰਕ ਨਾਲ ਇਹ ਸੀਟ ਜਿੱਤੀ ਹੈ।

Image copyright ANI
ਫੋਟੋ ਕੈਪਸ਼ਨ ਡਾ਼ ਹਰਸ਼ ਵਰਧਨ

ਰਤਨ ਕਟਾਰੀਆ ਅੰਬਾਲਾ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ ਉਨ੍ਹਾਂ ਨੂੰ ਮੋਦੀ ਮੰਤਰੀ ਮੰਡਲ ਵਿਚ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਉਹ ਹਰਿਆਣਾ ਵਿਚ ਭਾਜਪਾ ਦਾ ਦਲਿਤ ਚਿਹਰਾ ਹਨ। ਉਹ 2014 ਵਿਚ ਵੀ ਅੰਬਾਲਾ ਸੀਟ ਤੋਂ ਹੀ ਲੋਕ ਸਭਾ ਮੈਂਬਰ ਚੁਣੇ ਗਏ ਸਨ। ਇਸ ਵਾਰ ਉਨ੍ਹਾਂ ਇਹ ਸੀਟ ਕਾਂਗਰਸ ਦੇ ਰਾਜ ਕੁਮਾਰ ਬਾਲਮੀਕੀ ਤੋਂ 3.14 ਲੱਖ ਵੋਟਾਂ ਦੇ ਅੰਤਰ ਨਾਲ ਜਿੱਤੀ ਸੀ।

Image copyright ANI
ਫੋਟੋ ਕੈਪਸ਼ਨ ਰਤਨ ਕਟਾਰੀਆ

ਕਿਸ਼ਨ ਪਾਲ ਗੁੱਜਰ ਫਰੀਦਾਬਾਦ, ਹਰਿਆਣਾ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੂੰ ਇਸ ਵਾਰ ਵੀ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਉਹ 2014 ਤੋਂ 2019 ਵਿਚਕਾਰ ਬਣੀ ਮੋਦੀ ਦੀ ਪਹਿਲੀ ਸਰਕਾਰ ਵਿਚ ਵੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸਨ। ਉਨ੍ਹਾਂ 2019 ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਅਵਤਾਰ ਸਿੰਘ ਭੰਡਾਰਾ ਨੂੰ 6 ਲੱਖ ਵੋਟ ਨਾਲ ਹਰਾਇਆ ਸੀ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।