ਮੋਦੀ ਕੈਬਨਿਟ: ਅਮਿਤ ਸ਼ਾਹ ਨੂੰ ਗ੍ਰਹਿ, ਹਰਸਿਮਰਤ ਨੂੰ ਫੂਡ ਪ੍ਰੋਸੈਸਿੰਗ ਤੇ ਸਮ੍ਰਿਤੀ ਈਰਾਨੀ ਨੂੰ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਮੋਦੀ ਦਾ ਮੰਤਰੀ ਮੰਡਲ Image copyright Getty Images

ਨਰਿੰਦਰ ਮੋਦੀ ਦੀ ਨਵੀਂ ਕੈਬਨਿਟ ਦਾ ਐਲਾਨ ਹੋ ਗਿਆ ਹੈ। ਅਮਿਤ ਸ਼ਾਹ ਗ੍ਰਹਿ ਮੰਤਰੀ ਬਣਨਗੇ। ਰਾਜਨਾਥ ਸਿੰਘ ਰੱਖਿਆ ਮੰਤਰੀ, ਨਿਰਮਲਾ ਸੀਤਾਰਮਨ ਖਜ਼ਾਨਾ ਮੰਤਰੀ ਤੇ ਸਮ੍ਰਿਤੀ ਈਰਾਨੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਬਣਨਗੇ।

ਨਵੀਂ ਕੈਬਨਿਟ ਵਿੱਚ ਸਿਹਤ ਮੰਤਰੀ ਹਰਸ਼ਵਰਧਨ ਤੇ ਰਵੀਸ਼ੰਕਰ ਪ੍ਰਸਾਦ ਨੂੰ ਕਾਨੂੰਨ ਤੇ ਆਈਟੀ ਮੰਤਰੀ ਬਣਾਇਆ ਗਿਆ ਹੈ।

ਭਾਰਤ ਦੇ ਰਾਸ਼ਟਰਪਤੀ ਵਲੋਂ ਨਾਮਜ਼ਦ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੂਜੇ ਕਾਰਜਕਾਲ ਲਈ ਵੀਰਵਾਰ ਸ਼ਾਮ ਨੂੰ ਅਹੁਦੇ ਦੀ ਸਹੁੰ ਚੁੱਕੀ ਹੈ।

ਹੋਰ ਕੌਣ-ਕੌਣ ਬਣਿਆ ਮੰਤਰੀ?

ਪੀਯੂਸ਼ ਗੋਇਲ - ਰੇਲ ਮੰਤਰੀ ਤੇ ਵਪਾਰ ਮੰਤਰੀ

ਧਰਮੇਂਦਰ ਪ੍ਰਧਾਨ - ਪੈਟਰੋਲੀਅਮ ਤੇ ਇਸਪਾਤ ਮੰਤਰੀ

ਨਰਿੰਦਰ ਸਿੰਘ ਤੋਮਰ - ਖੇਤੀਬਾੜੀ ਮੰਤਰੀ

ਡੀ. ਸਦਾਨੰਦ ਗੌੜਾ - ਕੈਮਿਕਲ ਤੇ ਖਾਦ ਮੰਤਰੀ

ਮੁਖ਼ਤਾਰ ਅੱਬਾਸ ਨਕਵੀ - ਘੱਟ ਗਿਣਤੀਆਂ ਦੇ ਮਾਮਲਿਆਂ ਦੇ ਮੰਤਰੀ

ਮਹਿੰਦਰ ਨਾਥ ਪਾਂਡੇ - ਕੌਸ਼ਲ ਵਿਕਾਸ ਮੰਤਰੀ

ਰਾਮਵਿਲਾਸ ਪਾਸਵਾਨ - ਖੁਰਾਕ ਤੇ ਸਪਲਾਈ ਮੰਤਰੀ

ਥਾਵਰ ਚੰਦ ਗਹਿਲੋਤ - ਸਮਾਜਿਕ ਨਿਆਂ ਤੇ ਅਧਿਕਾਰਿਤਾ ਮੰਤਰੀ

ਅਰਜੁਨ ਮੁੰਡਾ - ਜਨਜਾਤੀ ਮਾਮਲਿਆਂ ਦੇ ਮੰਤਰੀ

ਪ੍ਰਕਾਸ਼ ਜਾਵੜੇਕਰ - ਸੂਚਨਾ ਤੇ ਪ੍ਰਸਾਰਣ ਮੰਤਰੀ ਤੇ ਵਾਤਾਵਰਨ ਮੰਤਰੀ

ਪ੍ਰਹਲਾਦ ਜੋਸ਼ੀ - ਸੰਸਦੀ ਮਾਮਲਿਆਂ ਦੇ ਮੰਤਰੀ, ਕੋਇਲਾ ਤੇ ਮਾਇਨਿੰਗ ਮੰਤਰੀ

ਕਿਸ ਕਿਸ ਨੇ ਚੁੱਕੀ ਸਹੁੰ

  • ਨਰਿੰਦਰ ਦਾਮੋਦਰ ਦਾਸ ਮੋਦੀ, ਪ੍ਰਧਾਨ ਮੰਤਰੀ

24 ਕੈਬਨਿਟ ਮੰਤਰੀ

ਰਾਜ ਨਾਥ ਸਿੰਘ, ਅਮਿਤ ਸ਼ਾਹ, ਨਿਤਨ ਗਡਕਰੀ , ਨਿਰਮਲਾ ਸੀਤਾ ਰਮਨ, ਰਾਮ ਬਿਲਾਸ ਪਾਸਵਾਨ, ਨਰਿੰਦਰ ਸਿੰਘ ਤੋਮਰ, ਰਵੀ ਸ਼ੰਕਰ ਪ੍ਰਸਾਦ, ਹਰਸਿਮਰਤ ਕੌਰ ਬਾਦਲ, ਥਾਵਰ ਚੰਦ ਗਹਿਲੋਤ, ਐਸ ਜੈ ਸ਼ੰਕਰ, ਰਮੇਸ਼ ਪੋਖਰੀਆਲ ਨਿਸ਼ੰਕ, ਡਾ਼ ਰਮੇਸ਼ ਗੋਖਲੀਆ , ਅਰਜੁਨ ਮੁੰਡਾ, ਸਮ੍ਰਿਤੀ ਜ਼ੂਬਿਨ ਇਰਾਨੀ, ਡਾ਼ ਹਰਸ਼ ਵਰਧਨ, ਪ੍ਰਕਾਸ਼ ਕੇਸ਼ਵ ਜਾਵਡੇਕਰ, ਪਿਊਸ਼ ਵੇਦ ਪ੍ਰਕਾਸ਼ ਗੋਇਲ, ਧਰਮਿੰਦਰ ਪ੍ਰਧਾਨ, ਮੁਖ਼ਤਾਰ ਅਬਾਸ ਨਕਵੀ, ਪ੍ਰਹਿਲਾਦ ਵੈਂਕਟੇਸ਼ ਜੋਸ਼ੀ, ਡਾ਼ ਮਹਿੰਦਰ ਨਾਥ ਪਾਂਡੇ, ਅਰਵਿੰਦ ਗਣਪਤ ਸਾਵੰਤ, ਗਿਰੀ ਰਾਜ ਸਿੰਘ, ਕੈਬਨਿਟ ਮੰਤਰੀ , ਗਜਿੰਦਰ ਸਿੰਘ ਸ਼ੇਖ਼ਾਵਤ,ਕੈਬਨਿਟ ਮੰਤਰੀ।

ਫੋਟੋ ਕੈਪਸ਼ਨ ਹਰਸਿਮਰਤ ਕੌਰ ਬਾਦਲ ਨੂੰ ਮੁੜ ਤੋਂ ਫੂਡ ਪ੍ਰੋਸੈਸਿੰਗ ਮੰਤਰੀ ਬਣਾਇਆ ਗਿਆ ਹੈ

9ਰਾਜ ਮੰਤਰੀ (ਸੁਤੰਤਰ ਚਾਰਜ)

ਸੰਤੋਸ਼ ਕੁਮਾਰ ਗੰਗਵਾਲ, ਇੰਦਰਜੀਤ ਸਿੰਘ ਰਾਏ, ਸ਼੍ਰੀਪਦ ਨਾਇਕ, ਡਾ਼ ਜਿਤੇਂਦਰ ਸਿੰਘ, ਕਿਰਣ ਰਿਜੀਜੂ, ਪ੍ਰਹਿਲਾਦ ਸਿੰਘ ਪਟੇਲ, ਰਾਜ ਕੁਮਾਰ ਸਿੰਘ, ਹਰਦੀਪ ਸਿੰਘ ਪੁਰੀ, ਮਨਸੁਖ ਲਾਲ ਮੰਡਾਵੀਆ

25 ਰਾਜ ਮੰਤਰੀ

ਫ਼ਗਨ ਸਿੰਘ ਕੁਲਸਤੇ, ਅਸ਼ਵਨੀ ਕੁਮਾਰ ਚੌਬੇ, ਅਰਜੁਨ ਰਾਮ ਮੇਘਵਾਲ, ਜਨਰਲ ਰਿਟਾ਼ ਵੀ ਕੇ ਸਿੰਘ (ਵਿਜੇ ਕੁਮਾਰ ਸਿੰਘ), ਕਿਸ਼ਨ ਪਾਲ ਗੁੱਜਰ, ਰਾਓ ਸਾਹਿਬ ਦਾਦਾ ਰਾਓ ਦਾਨਵੇ , ਗੰਗਾਪੁਰਮ ਕਿਸ਼ਨ ਰੈੱਡੀ,ਰਾਮਦਾਸ ਅਠਾਵਲੇ, ਸਾਧਵੀ ਨਿਰੰਜਨ ਜੋਤੀ, ਸਾਧਵੀ ਨਿਰੰਜਨ ਜੋਤੀ, ਬਾਬੁਲ ਸੁਪ੍ਰੀਓ, ਡਾ਼ ਸੰਜੀਵ ਕੁਮਾਰ ਬਾਲੀਆਂ, ਧੋਤਰੇ ਸੰਜੇ ਸ਼ਾਮ ਰਾਓ, ਅਨੁਰਾਗ ਸਿੰਘ ਠਾਕੁਰ, ਸੁਰੇਸ਼ ਚੰਨਵਸੱਪਾ ਅੰਗਡੀ, ਵੀ ਮੁਰਲੀਧਰਨ, ਰੇਣੂਕਾ ਸਿੰਘ, ਸੋਮ ਪ੍ਰਕਾਸ਼, ਰਾਮੇਸ਼ਵਰ ਤੇਲੀ , ਪ੍ਰਤਾਪ ਸਾਰੰਗੀ , ਕੈਲਾਸ਼ ਚੌਧਰੀ, ਦੇਵ ਸ਼੍ਰੀ ਚੌਧਰੀ

ਮੋਦੀ ਦੀ ਮਾਂ ਨੇ ਦੇਖਿਆ ਲਾਈਵ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਵਿਚ ਆਪਣੇ ਘਰ ਵਿਚ ਟੀਵੀ ਉੱਤੇ ਸਹੁੰ ਚੁੱਕ ਸਮਾਗਮ ਦੇਖਿਆ

'ਪ੍ਰੋਬੇਸ਼ਨ' 'ਤੇ ਰਹਿਣਗੇ ਮੰਤਰੀ

ਮੋਦੀ ਦੇ ਦੂਜੇ ਕਾਰਜਕਾਲ ਦੇ ਕੈਬਨਿਟ ਵਿੱਚ ਕਿਸ ਨੂੰ ਥਾਂ ਮਿਲੇਗੀ ਅਤੇ ਕਿਸ ਨੂੰ ਨਹੀਂ, ਇਹ ਕਾਫ਼ੀ ਗੁਪਤ ਰੱਖਿਆ ਗਿਆ ਸੀ।

ਕਾਫ਼ੀ ਸੰਸਦ ਮੈਂਬਰਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਨਾਮ ਸਹੁੰ ਚੁੱਕਣ ਵਾਲਿਆਂ ਦੀ ਸੂਚੀ ਵਿੱਚ ਹੈ ਜਾਂ ਨਹੀਂ।

ਬੀਬੀਸੀ ਪੱਤਰਕਾਰ ਅਹਿਮਦ ਮੁਤਾਬਕ ਇਸ ਵਾਰ ਕੈਬਨਿਟ ਵਿੱਚ ਜਿਹੜੇ ਆਗੂਆਂ ਨੂੰ ਥਾਂ ਮਿਲੀ ਹੈ ਉਹ ਇੱਕ ਤਰ੍ਹਾਂ ਨਾਲ 'ਪ੍ਰੋਬੇਸ਼ਨ' 'ਤੇ ਰਹਿਣਗੇ।

ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਮੰਤਰੀ ਦੇ ਅਹੁਦੇ ਦੇਣ ਤੋਂ ਪਹਿਲਾਂ ਇੱਕ ਤਰ੍ਹਾਂ ਨਾਲ ਪ੍ਰੀਖਿਆ ਲੈ ਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਉਨ੍ਹਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ 100 ਦਿਨਾਂ ਅੰਦਰ ਕੀ ਕੰਮ ਕਰਨਗੇ?

ਅਹਿਮ ਤੱਥ

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੁੰ ਚੁੱਕ ਸਮਾਗਮ ਲਈ ਰਾਸਟਰਪਤੀ ਭਵਨ ਵਿਚ ਸਹੁੰ ਚੁੱਕ ਸਮਾਗਮ ਵਿਚ ਪਹੁੰਚ ਗਏ ਹਨ।
  • ਸੁਸ਼ਮਾ ਸਵਰਾਜ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਹੋ ਰਹੇ ਹਨ। ਉਹ ਅਜੇ ਵੀ ਆਪਣੇ ਘਰ ਉੱਤੇ ਹੀ ਹੈ ਅਤੇ ਅਜੇ ਤੱਕ ਸਹੁੰ ਚੁੱਕ ਸਮਾਗਮ ਵਿਚ ਨਹੀਂ ਪਹੁੰਚੀ ਹੈ।
  • ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆਂ ਗਾਂਧੀ ਤੇ ਗੁਲਾਮ ਨਬੀ ਅਜ਼ਾਦ ਕਈ ਵੱਡੇ ਕਾਂਗਰਸ ਆਗੂ ਵੀ ਮੌਜੂਦ
  • ਮੋਦੀ ਮੰਤਰੀ ਮੰਡਲ ਵਿਚ ਐਨਡੀਏ ਭਾਈਵਾਲ ਜਨਤਾ ਦਲ ਯੂ ਅਤੇ ਅਪਣਾ ਦਲ ਦੇ ਸ਼ਾਮਲ ਨਾ ਹੋਣ ਦੀ ਖ਼ਬਰ ਹੈ। ਪਾਰਟੀ ਦੇ ਆਗੂ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਇੱਕ ਮੰਤਰੀ ਦਾ ਅਹੁਦਾ ਦਿੱਤਾ ਜਾ ਰਿਹਾ ਸੀ ਜੋ ਸਵਿਕਾਰ ਨਹੀਂ ਹੈ।
  • ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਪਹਿਲਾਂ ਹੀ ਪਹੁੰਚ ਗਏ ਹਨ, ਉਹ ਸੰਭਾਵੀ ਮੰਤਰੀਆਂ ਲਈ ਲਾਈਆਂ ਕੁਰਸੀਆਂ ਉੱਤੇ ਬੈਠੇ ਹਨ।

ਸਾਰਅੰਸ਼

  • 17ਵੀਂਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ 303 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ।
  • ਮੋਦੀ ਮੰਤਰੀ ਮੰਡਲ ਵਿਚ ਕਿਸ ਨੂੰ ਥਾਂ ਮਿਲੇਗੀ, ਕਿਸਨੂੰ ਨਹੀਂ ਇਸ ਨੂੰ ਕਾਫ਼ੀ ਗੁਪਤ ਰੱਖਿਆ ਗਿਆ ਹੈ।
  • ਪਿਛਲੀ ਵਾਰ ਸਾਰਕ ਦੇਸ਼ਾਂ ਦੇ ਪ੍ਰਮੁੱਖਾਂ ਨੂੰ ਮੋਦੀ ਨੇ ਸਹੁੰ ਚੁੱਕ ਸਮਾਗਮ ਵਿਚ ਬੁਲਾਇਆ ਸੀ।ਇਸ ਵਾਰ ਬਿਮਸਟੇਕ ਮੁਲਕਾਂ ਦੇ ਪ੍ਰਮੁੱਖਾਂ ਨੂੰ ਸੱਦਾ ਭੇਜਿਆ ਗਿਆ ਹੈ।
  • ਇਹ ਤੀਜੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਦਾ ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਦੇ ਖੁੱਲੇ ਵਿਹੜੇ ਵਿਚ ਹੋ ਰਿਹਾ ਹੈ।

ਚੋਣਾਂ ਸਬੰਧੀ ਬੀਬੀਸੀ ਦੀਆਂ ਕੁਝ ਖਾਸ ਰਿਪੋਰਟਾਂ

ਉੱਘੇ ਚਿੰਤਕ ਪ੍ਰਤਾਪ ਭਾਨੂ ਮਹਿਤਾ ਮੁਤਾਬਕ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੇ ਇਸ ਫਤਵੇ ਦੀ ਇੱਕੋ ਹੀ ਵਿਆਖਿਆ ਹੈ ਅਤੇ ਉਹ ਦੋ ਸ਼ਬਦ ਹਨ - ਨਰਿੰਦਰ ਮੋਦੀ। ਸਮਝੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਜਿੱਤ ਤੇ ਵਿਰੋਧੀ ਧਿਰ ਦੀ ਹਾਰ ਦੇ ਕਾਰਨ।

ਖੁਦ ਨੂੰ ਤਰਕਸ਼ੀਲ, ਪੜ੍ਹਿਆ-ਲਿਖਿਆ ਅਤੇ ਸਮਝਦਾਰ ਮੰਨਣ ਵਾਲੇ ਪੱਤਰਕਾਰਾਂ-ਟਿੱਪਣੀਕਾਰਾਂ ਅਤੇ ਬੁੱਧੀਜੀਵੀਆਂ ਨੂੰ ਨਰਿੰਦਰ ਮੋਦੀ ਦੀ ਜਿੱਤ ਨੇ ਸਦਮੇ ਵਿੱਚ ਪਾ ਦਿੱਤਾ ਹੈ। ਇਸ ਬਾਰੇ ਪੜ੍ਹੋ ਬੀਬੀਸੀ ਦੇ ਰੇਡੀਓ ਐਡੀਟਰ ਰਾਜੇਸ਼ ਪ੍ਰਿਅਦਰਸ਼ੀ ਦਾ ਵਿਸ਼ਲੇਸ਼ਣ।

'ਚੋਣਾਂ ਕੰਮ ਨਾਲ ਨਹੀਂ, ਭਾਵਨਾ ਨਾਲ ਜੁੜੇ ਮੁੱਦਿਆਂ ਨਾਲ ਜਿੱਤੀਆਂ ਜਾਂਦੀਆਂ ਹਨ'

ਨਰਿੰਦਰ ਮੋਦੀ ਇੰਦਰਾ ਗਾਂਧੀ ਤੋਂ ਬਾਅਦ ਦੂਸਰੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਲਗਤਾਰ ਪੂਰਣ ਬਹੁਮਤ ਹਾਸਲ ਕੀਤਾ ਹੈ। ਉਨ੍ਹਾਂ ਦੇ ਇਸ ਉੱਭਾਰ ਦੇ ਕਾਰਨਾਂ ਦੀ ਚਰਚਾ ਕਰ ਰਹੇ ਹਨ, ਬੀਬੀਸੀ ਵਰਲਡ ਸਰਵਿਸ ਇੰਡੀਆ ਦੇ ਡਿਪਟੀ ਮੈਨੇਜਿੰਗ ਐਡੀਟਰ, ਸੰਜੌਏ ਮਜੂਮਦਾਰ।

ਮੋਦੀ ਦੇ ਭਾਰਤ ਚ ਸਭ ਤੋਂ ਤਾਕਤਵਾਰ ਆਗੂ ਬਣਨ ਪਿੱਛੇ 5 ਕਾਰਨ

ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਤੇ ਲੇਖਕ, ਮੁਹੰਮਦ ਹਨੀਫ਼ ਚਰਚਾ ਕਰ ਰਹੇ ਹਨ ਕਿ ਪਾਕਿਸਤਾਨ ਵਿੱਚ ਲੋਕ ਮੋਦੀ ਦੀ ਜਿੱਤ ਤੋਂ ਜਸ਼ਨ ਕਿਉਂ ਮਨਾ ਰਹੇ ਹਨ।

543 ਸੀਟਾਂ, 8000 ਤੋਂ ਜ਼ਿਆਦਾ ਉਮੀਦਵਾਰ, 90 ਕਰੋੜ ਵੋਟਰ — ਪਰ ਭਾਰਤ ਦੀਆਂ 2019 ਲੋਕ ਸਭ ਚੋਣਾਂ ਦਾ ਖਰਚਾ? ਇੱਕ ਰਿਸਰਚ ਮੁਤਾਬਕ ਪਾਰਟੀਆਂ ਤੇ ਕੈਂਡੀਡੇਟ ਵੱਲੋਂ, ਕਾਲਾ-ਚਿੱਟਾ ਮਿਲਾ ਕੇ, ਕੁਲ 50,000 ਕਰੋੜ ਰੁਪਏ! ਅੱਜ ਤੱਕ ਦੀਆਂ ਸਭ ਤੋਂ ਮਹਿੰਗੀਆਂ ਭਾਰਤੀ ਲੋਕ ਸਭਾ ਚੋਣਾਂ 'ਚ ਪਾਰਟੀਆਂ ਵੱਲੋਂ ਇਹ ਖਰਚਾ ਹੁੰਦਾ ਕਿੱਥੇ ਹੈ ਤੇ ਇੰਨੇ ਪੈਸਿਆਂ ਨਾਲ ਹੋਰ ਕੀ ਹੋ ਸਕਦਾ ਹੈ?

(ਸ਼ੂਟ-ਐਡਿਟ: ਰਾਜਨ ਪਪਨੇਜਾ)

ਚੋਣਾਂ ਦਾ ਚੱਕਰ ਫਿਲਹਾਲ ਰੁੱਕ ਗਿਆ ਹੈ, ਫਲੈਕਸ 'ਤੇ ਫੋਟੋ ਲਵਾਉਣ ਦਾ ਚਾਅ ਵੀ ਫਿਲਹਾਲ ਹੋਲਡ 'ਤੇ ਹੈ। ਇਸ ਸਾਰੇ ਚੱਕਰ ਵਿੱਚ ਪਏ ਗੰਦ ਦਾ ਕੀ ਹੋਵੇਗਾ? ਅਸੀਂ ਨਫਰਤ, ਗਾਲਾਂ ਤੇ ਭੱਦੀਆਂ ਤੋਹਮਤਾਂ ਦੀ ਗੱਲ ਨਹੀਂ ਕਰ ਰਹੇ, ਇਹ ਤਾਂ ਜਨਤਾ ਨੂੰ ਵੋਟ ਪਾਉਣ ਵੇਲੇ ਵੇਖਣਾ ਪਵੇਗਾ! ਆਓ ਜ਼ਰਾ ਵੇਖਦੇ ਹਾਂ ਕਿ ਚੋਣਾਂ ਵਿੱਚ ਲੱਗੇ ਫਲੈਕਸਾਂ ਤੇ ਹੋਰ ਪਲਾਸਟਿਕ ਦੇ ਕੂੜੇ ਦਾ ਆਉਣ ਵਾਲੀਆਂ ਨਸਲਾਂ ਉੱਤੇ ਕੀ ਅਸਰ ਰਹੇਗਾ।

(ਸ਼ੂਟ-ਐਡਿਟ: ਰਾਜਨ ਪਪਨੇਜਾ)

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।