ਇਸ ਕਬੀਲੇ ’ਚ ਔਰਤਾਂ ਕੋਲ ਹਰੇਕ ਸ਼ਕਤੀ ਹੈ, ਉਹੀ ਘਰ ਦੀ ਮੁਖੀ ਹੈੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਾਰਤ ਦਾ ਉਹ ਕਬੀਲਾ ਜਿੱਥੇ ਕੁੜੀਆਂ ਆਪਣੀ ਮਰਜ਼ੀ ਨਾਲ ਪਤੀ ਚੁਣਦੀਆਂ

ਰੀਨੋ ਕਬੀਲਾ ਆਂਧਰਾ ਪ੍ਰਦੇਸ਼ ਤੇ ਓਡੀਸ਼ਾ ਸਰਹੱਦ ’ਤੇ ਮਲਕਨਗਿਰੀ ਜ਼ਿਲ੍ਹੇ ’ਚ ਵੱਸਿਆ ਹੋਇਆ ਹੈ। ਇਨ੍ਹਾਂ ਨੂੰ ਬੋਂਡਾ ਆਦਿਵਾਸੀ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਇੱਥੇ ਔਰਤਾਂ ਹੀ ਘਰ ਚਲਾਉਂਦੀਆਂ ਹਨ।

ਇੱਥੋਂ ਦੀਆਂ ਔਰਤਾਂ ਆਪਣੇ ਤੋਂ ਛੋਟੇ ਮਰਦਾਂ ਨਾਲ ਵਿਆਹ ਕਰਵਾਉਂਦੀਆਂ ਹਨ। ਇਸ ਭਾਈਚਾਰੇ ’ਚ ਅਰੇਂਜ਼ ਮੈਰਿਜ਼ ਦਾ ਰਿਵਾਜ਼ ਨਹੀਂ ਹੈ, ਇਸ ਲਈ ਆਪਸੀ ਸਹਿਮਤੀ ਨਾਲ ਹੀ ਵਿਆਹ ਹੁੰਦਾ ਹੈ।

ਹੋਰਨਾਂ ਆਦਿਵਾਸੀਆਂ ਭਾਈਚਾਰਿਆਂ ਸਣੇ ਵਧੇਰੇ ਲੋਕ ਇਨ੍ਹਾਂ ਤੋਂ ਡਰਦੇ ਹਨ। ਜੇ ਇਨ੍ਹਾਂ ’ਤੇ ਕੋਈ ਹੱਸਦਾ ਹੈ ਤਾਂ ਇਹ ਉਸ ਦਾ ਮੂੰਹ ਕੱਟ ਦਿੰਦੇ ਹਨ, ਔਰਤਾਂ ਤੇ ਮਰਦ ਦੋਵੇਂ ਹੀ ਹਥਿਆਰ ਰੱਖਦਾ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)