AN-32 ਜਹਾਜ਼ ਹਾਦਸਾ: 'ਪੰਕਜ ਨੇ ਛੁੱਟੀ ਲੈ ਕੇ ਆਉਣਾ ਸੀ, ਪਰ ਹੁਣ ਤਿਰੰਗੇ 'ਚ ਲਿਪਟਿਆ ਹੋਇਆ ਹੀ ਘਰ ਪਹੁੰਚੇਗਾ'

"ਚਮਤਕਾਰ ਹੁੰਦਾ...ਪਰ ਭਾਰਤੀ ਹਵਾਈ ਫੌਜ ਵੱਲੋਂ ਸਾਰੇ ਜਹਾਜ਼ ਸਵਾਰਾਂ ਨੂੰ ਮ੍ਰਿਤ ਐਲਾਨੇ ਜਾਣ ਤੋਂ ਬਾਅਦ ਸਾਡੇ ਕੋਲ ਪਿਛਲੇ 10 ਦਿਨਾਂ ਤੋਂ ਭੁੱਖੇ-ਭਾਣੇ ਉਨੀਂਦਰਾਂ ਝਾਕਦੇ ਪਰਿਵਾਰ ਦਾ ਹੌਂਸਲਾ ਵਧਾਉਣ ਲਈ ਕੋਈ ਸ਼ਬਦ ਨਹੀਂ ਰਿਹਾ।"
ਅਜਿਹਾ ਕਹਿਣਾ ਹੈ ਅਰੁਣਾਚਲ ਪ੍ਰਦੇਸ਼ 'ਚ ਕਰੈਸ਼ ਹੋਏ AN-32 ਦੇ 13 ਮ੍ਰਿਤਕਾਂ 'ਚ ਸ਼ਾਮਿਲ ਪੰਕਜ ਸਾਂਗਵਾਨ ਦੇ ਰਿਸ਼ਤੇਦਾਰ ਧਰਮਿੰਦਰ ਸਾਂਗਵਾਨ ਦਾ।
ਸੋਨੀਪਤ ਦੇ ਕੋਹਲਾ ਪਿੰਡ 'ਚ ਰਹਿਣ ਵਾਲੇ ਪੰਕਜ ਸਾਂਗਵਾਨ ਦੇ ਮਾਪਿਆਂ ਦੀ ਆਸਾਂ ਨੂੰ ਝਟਕਾ ਲੱਗਿਆ ਜਦੋਂ ਅਰੁਣਾਚਲ ਪ੍ਰਦੇਸ਼ 'ਚ ਕਰੈਸ਼ ਹੋਏ AN-32 ਦੇ ਲਾਪਤਾ 13 ਲੋਕਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ।
ਪੰਕਜ ਏਅਰ ਫੋਰਸ ਵਿੱਚ ਏਅਰਮੈਨ ਦੇ ਅਹੁਦੇ 'ਤੇ ਤਾਇਨਾਤ ਸੀ।
ਪੰਕਜ 3 ਜੂਨ ਨੂੰ ਜੋਰਹਾਟ ਏਅਰ ਫੋਰਸ ਸਟੇਸ਼ਨ 'ਤੇ ਤੈਨਾਤ ਸੀ ਤੇ ਉਹ ਅਸਾਮ ਲਈ AN-32 ਏਅਰਕ੍ਰਾਫਟ ਸਵਾਰ ਹੋਏ ਸਨ।
ਇਹ ਵੀ ਪੜ੍ਹੋ-
- 'ਮੇਰਾ ਪੁੱਤਰ ਹੁਸ਼ਿਆਰ ਸੀ ਪਰ ਕਿਸਮਤ ਧੋਖਾ ਦੇ ਗਈ'
- 'ਮਿਸ਼ਨ ਫ਼ਤਿਹ': ਨਿਆਣਾ ਤਾਂ ਰੱਬ ਕੋਲ ਚਲਾ ਗਿਆ ਪਰ ਖੱਡੇ ਵਿੱਚ ਕੌਣ ਰਹਿ ਗਿਆ
- ਚੰਦਰਯਾਨ-2 ਦੀ ਕਮਾਨ ਸੰਭਾਲਣ ਵਾਲੀਆਂ ਔਰਤਾਂ
- ਬਿਸ਼ਕੇਕ ਸੰਮੇਲਨ ਵਿੱਚ ਮੋਦੀ ਨੇ ਦਿੱਤਾ ‘HEALTH’ ਮੰਤਰ
ਘਰ ਦੇ ਬਾਹਰ ਨਿੰਮ ਦੇ ਰੁੱਖ ਹੇਠਾਂ ਬੈਠੇ ਨੌਜਵਾਨ ਪੰਕਜ ਦੀ ਇੱਕ ਹੋਣਹਾਰ ਵਿਦਿਆਰਥੀ ਵਜੋਂ ਸ਼ਲਾਘਾ ਕਰ ਰਹੇ ਸਨ ਅਤੇ ਇੱਕ ਨੇ ਦੱਸਿਆ ਕਿ ਇਸ ਨੂੰ ਬਾਰਵੀਂ ਵਿਚੋਂ 88 ਫੀਸਦ ਨੰਬਰ ਲਏ ਸਨ।
ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 10 ਦਿਨਾਂ ਤੋਂ ਆਪਣੇ ਘਰ ਨਹੀਂ ਗਏ ਅਤੇ ਇੱਥੇ ਹੀ ਡੇਰੇ ਲਗਾ ਕੇ ਬੈਠੇ ਹੋਏ ਸਨ। ਉਹ ਪਰਿਵਾਰ ਵਾਲਿਆਂ ਦਾ ਹੌਂਸਲਾ ਵਧਾ ਰਹੇ ਸਨ ਕਿ ਕੋਈ ਨਾ ਕੋਈ ਚਮਤਕਾਰ ਜ਼ਰੂਰ ਹੋਵੇਗਾ ਤੇ ਪੰਕਜ ਵਾਪਸ ਆ ਜਾਵੇਗਾ।
ਵੀਡੀਓ- ਮ੍ਰਿਤਕਾਂ ਵਿੱਚ ਪੰਜਾਬ ਦੇ ਸਮਾਣਾ ਦਾ ਮੋਹਿਤ ਗਰਗ ਵੀ ਸ਼ਾਮਲ ਸੀ
ਪੰਕਜ ਦੇ ਘਰ ਉਸ ਦੇ ਪਿਤਾ ਜੋ ਕਿ ਹਰਿਆਣਾ ਮਾਰਕਿਟ ਬੋਰਡ 'ਚੋਂ ਜੂਨੀਅਰ ਇੰਜੀਨੀਅਰ ਵਜੋਂ ਰਿਟਾਇਰਡ ਹੋਏ ਹਨ ਅਤੇ ਮਾਂ ਰਹਿ ਗਏ ਹਨ।
ਪੰਕਜ ਸਾਂਗਵਾਨ ਆਪਣੇ ਮਾਪਿਆਂ ਦਾ ਇਕਲੌਤਾ ਬੱਚਾ ਸੀ ਅਤੇ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੇ ਘਰ ਦੇ ਬਾਹਰ ਪਰਿਵਾਰ ਨੂੰ ਹਮਦਰਦੀ ਦੇਣ ਲਈ ਨੌਜਵਾਨ ਅਤੇ ਹੋਰ ਲੋਕ ਆ ਇਕੱਠੇ ਹੋਏ।
ਸੋਨੀਪਤ ਜ਼ਿਲ੍ਹੇ ਦੇ ਗੁਹਾਨਾ ਨੇੜੇ ਪੈਂਦੇ ਕੋਹਲਾ ਪਿੰਡ 'ਚ ਜਾਟ ਭਾਈਚਾਰਾ ਵੱਡੀ ਗਿਣਤੀ 'ਚ ਰਹਿੰਦਾ ਹੈ, ਜਿਨ੍ਹਾਂ ਦੀ ਗਿਣਤੀ 2500 ਦੇ ਕਰੀਬ ਹੈ ਅਤੇ ਪਿੰਡ ਦੇ ਨੌਜਵਾਨਾਂ ਵਿੱਚ ਫੌਜ ਵਿੱਚ ਭਰਤੀ ਹੋਣ ਦਾ ਰੁਝਾਨ ਹੈ।
ਪੰਕਜ ਸਾਂਗਵਾਨ ਦੇ ਰਿਸ਼ਤੇਦਾਰ ਮੋਹਿਤ ਸਾਂਗਵਾਨ ਨੇ ਦੱਸਿਆ, "ਜਦੋਂ ਦਾ 3 ਜੂਨ ਨੂੰ ਪਤਾ ਲੱਗਾ ਕਿ AN-32 ਅਰੁਣਾਚਲ ਪ੍ਰਦੇਸ਼ 'ਚ ਲਾਪਤਾ ਹੋ ਗਿਆ ਹੈ ਤਾਂ ਉਦੋਂ ਤੋਂ ਪਿਛਲੇ 10 ਦਿਨ ਕਿਵੇਂ ਗੁਜ਼ਰੇ ਹਨ ਇਹ ਸਿਰਫ਼ ਪਰਿਵਾਰ ਜਾਂ ਉਸ ਦੇ ਕਰੀਬੀ ਹੀ ਦੱਸ ਸਕਦੇ ਹਨ।"
ਮੋਹਿਤ ਨੇ ਨਮ ਅੱਖਾਂ ਨਾਲ ਯਾਦ ਕਰਦਿਆਂ ਦੱਸਿਆ, "ਪੰਕਜ ਦੇ ਪਿਤਾ ਰਾਜਬੀਰ ਸਾਂਗਵਾਨ ਨੂੰ ਭਾਰਤੀ ਹਵਾਈ ਫੌਜ ਵੱਲੋਂ ਏਅਰ ਕਮਾਂਡਰ ਐੱਸਕੇ ਵਰਮਾ ਦਾ 3 ਜੂਨ ਨੂੰ ਕਰੀਬ ਰਾਤ ਦੇ 8 ਵਜੇ ਫੋਨ ਆਇਆ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਪੰਕਜ ਸਣੇ 13 ਏਅਰ ਫੋਰਸ ਦੇ ਕਰਮੀਆਂ ਨੂੰ ਲੈ ਕੇ ਜਾ ਰਿਹਾ AN-32 ਲਾਪਤਾ ਹੋ ਗਿਆ ਹੈ।"
ਉਸ ਨੇ ਅੱਗੇ ਦੱਸਿਆ ਕਿ ਜਦੋਂ ਦੀ ਖ਼ਬਰ ਆਈ ਹੈ, ਪਰਿਵਾਰ, ਦੋਸਤ, ਗੁਆਂਢੀਆਂ ਅਤੇ ਨੇੜਲੇ ਪਿੰਡਾਂ ਤੋਂ ਲੋਕਾਂ ਨੇ ਆ ਕੇ ਹਿੰਮਤ ਵਧਾਈ ਕਿ ਪੰਕਜ ਛੇਤੀ ਹੀ ਘਰ ਆ ਜਾਵੇਗਾ।
ਅਧਿਕਾਰੀ ਬਣਨਾ ਚਾਹੁੰਦਾ ਸੀ
ਘਰ ਦੇ ਬਾਹਰ ਬੈਠਾ ਇੱਕ ਨੌਜਵਾਨ ਕੇਵਲ ਅੰਦਰ ਦੇ ਕਰੀਬੀ ਰਿਸ਼ਤੇਦਾਰਾਂ ਨੂੰ ਹੀ ਜਾਣ ਦੇ ਰਿਹਾ ਸੀ ਅਤੇ ਮੀਡੀਆ ਵਾਲਿਆਂ ਨੂੰ ਘਰ ਦੇ ਅੰਦਰ ਜਾਣ ਤੇ ਪੰਕਜ ਦੇ ਮਾਤਾ-ਪਿਤਾ ਨਾਲ ਗੱਲ ਕਰਨ ਤੋਂ ਰੋਕ ਰਿਹਾ ਸੀ।
ਮੋਹਿਤ ਸਾਂਗਵਾਨ ਨੇ ਕਿਹਾ, "ਜਦੋਂ ਦਾ ਭਾਰਤੀ ਹਵਾਈ ਫੌਜ ਨੇ ਪੰਕਜ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਉਸ ਦੇ ਮਾਪਿਆਂ ਨੇ ਆਪਣਾ ਆਪਾ ਗੁਆ ਲਿਆ ਹੈ। ਉਹ ਇਸ ਵੇਲੇ ਕਿਸੇ ਨਾਲ ਗੱਲ ਕਰਨ ਦੀ ਹਾਲਤ 'ਚ ਨਹੀਂ ਹਨ।"
ਮੋਹਿਤ ਸਾਂਗਵਾਨ ਦੱਸਦੇ ਹਨ ਕਿ ਪੰਕਜ ਜੁਲਾਈ 2015 ਨੂੰ ਹਵਾਈ ਫੌਜ 'ਚ ਏਅਰਮੈਨ ਵਜੋਂ ਭਰਤੀ ਹੋਇਆ ਸੀ। ਉਸ ਨੇ ਨੈਸ਼ਨਲ ਡਿਫੈਂਲ ਅਕਾਦਮੀ ਦੀ ਲਿਖਤ ਪ੍ਰੀਖਿਆ ਦੋ ਵਾਰ ਪਾਸ ਕੀਤੀ ਸੀ ਪਰ ਐੱਸਐੱਸਬੀ ਦੇ ਇੰਟਰਵਿਊ 'ਚ ਕਿਸਮਤ ਨੇ ਸਾਥ ਨਾ ਦਿੱਤਾ।
ਉਸ ਨੇ ਦੱਸਿਆ, "ਸਿਤਾਰਿਆਂ ਵਾਲੀ ਵਰਦੀ ਪੰਕਜ ਦੀ ਪਹਿਲੀ ਚਾਹਤ ਸੀ ਅਤੇ ਆਪਣੀ ਗ੍ਰੈਜੂਏਸ਼ਨ ਦੇ ਨਾਲ-ਨਾਲ ਉਹ ਉੱਚ ਅਧਿਕਾਰੀ ਦੀ ਨੌਕਰੀ ਹਾਸਿਲ ਕਰਨ ਲਈ ਤਿਆਰੀ ਕਰ ਰਿਹਾ ਸੀ।"
ਇਹ ਵੀ ਪੜ੍ਹੋ-
- ਅਮਿਤ ਸ਼ਾਹ ਨੂੰ ਕਾਲੇ ਝੰਡੇ ਦਿਖਾਉਣ ਵਾਲੀ ਵਿਦਿਆਰਥਣ ਸਸਪੈਂਡ
- ਇਸ ਦਲਿਤ ਵਿਦਿਆਰਥੀ ਦਾ ਪਿੱਛਾ ਜਾਤੀਵਾਦ ਨੇ ਅਮਰੀਕਾ ਵਿੱਚ ਵੀ ਨਹੀਂ ਛੱਡਿਆ
- ਤਣਾਅ ਦੂਰ ਕਰਨ ਦਾ ਸਸਤਾ ਤੇ ਟਿਕਾਊ ਤਰੀਕਾ
- ਮੋਦੀ ਨੇ ਪਹਿਲੇ ਵਿਦੇਸ਼ੀ ਦੌਰੇ ਲਈ ਮਾਲਦੀਵ ਕਿਉਂ ਚੁਣਿਆ
ਆਖ਼ਰੀ ਵਾਰ ਮਾਂ ਨਾਲ ਗੱਲਬਾਤ
ਮੋਹਿਤ ਨੇ ਬੀਬੀਸੀ ਨੂੰ ਦੱਸਿਆ ਕਿ ਪੰਕਜ ਨੇ ਜਦੋਂ 2 ਜੂਨ ਨੂੰ ਫੋਨ ਕੀਤਾ ਸੀ ਤਾਂ ਉਹ ਬਹੁਤ ਖੁਸ਼ ਸੀ। ਉਸ ਨੇ ਆਪਣੀ ਮਾਂ ਨਾਲ ਕਰੀਬ 20 ਮਿੰਟ ਗੱਲ ਕੀਤੀ ਅਤੇ ਪਰਿਵਾਰ ਦੇ ਹੋਰ ਜੀਆਂ ਦਾ ਹਾਲ ਤੇ ਖੇਤੀਬਾੜੀ ਬਾਰੇ ਪੁੱਛਿਆ।
ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਉਸ ਦੀਆਂ 17 ਦਿਨ ਦੀਆਂ ਛੁੱਟੀਆਂ ਮਨਜ਼ੂਰ ਹੋ ਗਈਆਂ ਹਨ, ਜੋ ਕਿ 27 ਜੂਨ ਤੋਂ ਸ਼ੁਰੂ ਹੋ ਰਹੀਆਂ ਹਨ।
ਮੋਹਿਤ ਦੱਸਦੇ ਹਨ, "ਪਰਿਵਾਰ ਵਾਲੇ ਉਸ ਦੀ ਰਾਹ ਤੱਕ ਰਹੇ ਸਨ ਪਰ ਹੁਣ ਘਰ ਆਵੇਗਾ ਤਾਂ ਜ਼ਰੂਰ ਪਰ ਤਿਰੰਗੇ 'ਚ ਲਿਪਟਿਆ ਹੋਇਆ।"
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰਤੀ ਹਵਾਈ ਫੌਜ ਦੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਕਿ ਪੰਕਜ ਦੀ ਮ੍ਰਿਤਕ ਦੇਹ ਕਦੋਂ ਪਿੰਡ ਆਵੇਗੀ ਪਰ ਆਸ ਕੀਤੀ ਜਾ ਰਹੀ ਹੈ ਮ੍ਰਿਤਕ ਦੇਹ 15 ਜੂਨ ਨੂੰ ਦਿੱਲੀ ਪਹੁੰਚ ਜਾਵੇਗੀ।
ਪਰਿਵਾਰ ਨੇ ਪੁਰਾਣੇ ਜਹਾਜ਼ਾਂ ਦੇ ਅਪਗ੍ਰੇਡੇਸ਼ਨ ਦੀ ਮੰਗ ਕੀਤੀ ਹੈ
ਪੰਕਜ ਦੇ ਰਿਸ਼ਤੇ ਧਰਮਿੰਦਰ ਸਾਂਗਵਾਨ ਨੇ ਕਿਹਾ ਕਿ 3 ਜੂਨ ਨੂੰ ਹੋਏ AN-32 ਏਅਰਕ੍ਰਾਫਟ ਕ੍ਰੈਸ਼ 'ਚ 13 ਜ਼ਿੰਦਗੀਆਂ ਚਲੀਆਂ ਗਈਆਂ ਹਨ ਪਰ ਇਸ ਦੀ ਭਾਲ ਕਰਨ 'ਚ ਸਰਕਾਰ ਨੂੰ ਪੂਰੇ 10 ਦਿਨ ਲੱਗ ਗਏ।
ਉਹ ਕਹਿੰਦੇ ਹਨ, "ਇਸ ਤੋਂ ਵੱਧ ਹੈਰਾਨ ਕਰਨ ਵਾਲਾ ਹੋਰ ਕੀ ਹੋ ਸਕਦਾ ਹੈ। ਇਸ ਜਹਾਜ਼ਾਂ ਨੂੰ ਅਪਗ੍ਰੇਡ ਕਰਕੇ ਇਨ੍ਹਾਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਪਰ ਵਧੇਰੇ ਮਹੱਤਵਪੂਰਨ ਹੈ ਕਿ ਜਾਨ ਖ਼ਤਰੇ 'ਚ ਹੈ।"
ਇਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਜਹਾਜ਼ ਬਾਰੇ ਤਕਨੀਕੀ ਜਾਣਕਾਰੀ ਨਹੀਂ ਹੈ ਪਰ ਇੱਕ ਗੱਲ ਜਾਣਦੇ ਹਨ ਕਿ ਕਿਸੇ ਹੋਰ ਸ਼ੈਅ ਨਾਲੋਂ ਜ਼ਿੰਦਗੀਆਂ ਵਧੇਰੇ ਮਹੱਤਵਪੂਰਨ ਹਨ ਅਤੇ ਸਰਕਾਰ ਨੂੰ ਲੋੜ ਹੈ ਕਿ ਉਹ ਪੁਰਾਣੇ ਹੋ ਚੁੱਕੇ ਜਾਹਜ਼ਾਂ ਬਾਰੇ ਸੋਚੇ।
ਇਹ ਵੀ ਪੜ੍ਹੋ-
- AN-32: ਭਾਰਤੀ ਹਵਾਈ ਫੌਜ ਦਾ ਲਾਪਤਾ ਜਹਾਜ਼ ਲੱਭਣਾ ਔਖਾ ਕਿਉਂ
- ਏਐੱਨ-32 ਦਾ ਮਲਬਾ ਮਿਲਿਆ: ਪਾਇਲਟ ਮੋਹਿਤ ਗਰਗ ਸਣੇ ਯਾਤਰੀਆਂ ਦਾ ਕੀ ਬਣਿਆ
- 'ਮੈਂ ਹਮੇਸ਼ਾ ਖ਼ੁਦ ਨੂੰ ਦੇਖ ਕੇ ਹੀ ਆਕਰਸ਼ਿਤ ਹੁੰਦੀ ਹਾਂ'
- ਸਾਬਕਾ ਫੌਜੀ ਦੀ ਨਾਗਰਿਕਤਾ ਦੇ ਮਾਮਲੇ 'ਚ ਨਵਾਂ ਮੋੜ
ਇਹ ਵੀਡੀਓ ਵੀ ਜ਼ਰੂਰ ਦੇਖੋ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)