ਪੰਜਾਬੀਆਂ ਦੇ ਰਿਫਿਊਜੀ ਕੈਂਪ ਤੋਂ ਸਿਆਸੀ ਚਰਚਾ ਦਾ ਵਿਸ਼ਾ ਕਿਵੇ ਬਣੀ ਖ਼ਾਨ ਮਾਰਕੀਟ – ਨਜ਼ਰੀਆ

ਨਰਿੰਦਰ ਮੋਦੀ ਨੇ ਕਈ ਵਾਰ ਲੁਟੀਅਨਜ਼ ਦਾ ਜ਼ਿਕਰ ਆਪਣੇ ਭਾਸ਼ਣਾਂ ਵਿੱਚ ਕੀਤਾ ਹੈ Image copyright Getty Images
ਫੋਟੋ ਕੈਪਸ਼ਨ ਨਰਿੰਦਰ ਮੋਦੀ ਨੇ ਕਈ ਵਾਰ ਲੁਟੀਅਨਜ਼ ਦਾ ਜ਼ਿਕਰ ਆਪਣੇ ਭਾਸ਼ਣਾਂ ਵਿੱਚ ਕੀਤਾ ਹੈ

ਇਹ ਕਹਿਣਾ ਮੁਸ਼ਕਿਲ ਹੈ ਕਿ ਉਨ੍ਹਾਂ ਦੇ ਮਨ ਵਿੱਚ ਖ਼ਾਨ ਨੂੰ ਤਵੱਜੋ ਸੀ, ਮਾਰਕਿਟ ਜਾਂ ਫ਼ਿਰ ਖਾਨ ਮਾਰਕਿਟ ਨਾਂ ਦੀ ਭੁਗੋਲਿਕ ਇਕਾਈ ਦੇ ਇਲਾਕੇ ਨੂੰ।

ਤਿੰਨਾਂ ਸ਼ਬਦਾਂ ਤੋਂ ਵੱਖ-ਵੱਖ ਅਰਥ ਨਿਕਲਦੇ ਹਨ, ਖ਼ਾਸ ਤੌਰ 'ਤੇ ਜਦੋਂ ਉਨ੍ਹਾਂ ਦੇ ਨਾਲ 'ਗੈਂਗ' ਯਾਨੀ ਗਿਰੋਹ ਜੋੜ ਦਿੱਤਾ ਜਾਵੇ

ਅੱਜ ਹਾਲਾਤ ਇਹ ਹਨ ਕਿ ਖ਼ਾਨ ਮਾਰਕਿਟ ਗੈਂਗ ਇੱਕ ਖ਼ਾਸ ਰੰਗੀਨ ਅਤੇ ਨਾਲ ਹੀ ਗੰਭੀਰ ਸਿਆਸੀ ਮੁਹਾਵਰਾ ਬਣ ਗਿਆ ਹੈ। ਸ਼ੁੱਧ ਸਿਆਸੀ ਰਣਨੀਤੀ ਦੇ ਇੱਕ ਪ੍ਰਬਲ ਸ਼ਬਦਾਂ ਦੇ ਹਥਿਆਰ ਵਜੋਂ ਇਹ ਲਾਜਵਾਬ ਤੇ ਮੌਲਿਕ ਖੋਜ ਹੈ।

ਇਸ ਦਾ ਪਹਿਲਾ ਅਵਤਾਰ ਲੁਟੀਅੰਸ ਗੈਂਗ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਲੁਟੀਅੰਸ ਦਾ ਟੀਲਾ, ਲੁਟੀਅਨ ਦੀ ਦਿੱਲੀ - ਇਨ੍ਹਾਂ ਸਬਦਾਂ ਦਾ ਇਸਤੇਮਾਲ ਤਕਰੀਬਨ ਦੋ ਦਹਾਕਿਆਂ ਤੱਕ ਚੱਲਦਾ ਰਿਹਾ ਪਰ ਇਹ ਸ਼ਬਦ ਸੀਮਿਤ ਰਹੇ।

ਇਹ ਵੀ ਪੜ੍ਹੋ:

ਉਨ੍ਹਾਂ ਦਾ ਨਾ ਤਾਂ ਵਿਆਪਕ ਪ੍ਰਭਾਵ ਹੋਇਆ ਜਿਵੇਂ ਇਸ ਵਾਰ ਹੋਇਆ ਅਤੇ ਨਾ ਹੀ ਦੇਸ ਦੀ ਜਨਤਾ ਲੁਟੀਅਨ ਸ਼ਬਦ ਦਾ ਅਰਥ ਤੇ ਸੰਦਰਭ ਸਮਝਦੀ ਸੀ।

ਖੁਦ ਦਿੱਲੀ ਵਾਲਿਆਂ ਵਿੱਚ ਵੀ ਘੱਟ ਹੀ ਜਾਣਦੇ ਹਨ ਕਿ ਨਵੀਂ ਦਿੱਲੀ, ਖ਼ਾਸਕਰ ਰਾਸ਼ਟਰਪਤੀ ਭਵਨ, ਸੰਸਦ ਭਵਨ ਸਣੇ ਕਈ ਮਹੱਤਵਪੂਰਨ ਇਮਾਰਤਾਂ ਬਰਤਾਨਵੀਂ ਆਰਕੀਟੈਕਟ ਐਡਵਿਨ ਲੁਟੀਅੰਸ ਦੀ ਦੇਣ ਹਨ।

ਪਰ ਇਹ ਤਾਜ਼ਾ ਮੁਹਾਵਰਾ ਜ਼ਿਆਦਾ ਵਿਆਪਕਤ ਤੇ ਜ਼ਿਆਦਾ ਅਸਰਦਾਰ ਸਾਬਿਤ ਹੋਇਆ ਹੈ।

ਰਿਫਿਊਜੀ ਕਾਲੋਨੀ ਤੋਂ ਮਹਿੰਗਾ ਇਲਾਕਾ ਬਣੀ ਖ਼ਾਨ ਮਾਰਕਿਟ

ਖ਼ਾਨ ਮਾਰਕਿਟ ਦੱਖਣੀ ਦਿੱਲੀ ਦੇ ਸਭ ਤੋਂ ਵਧੀਆ ਇਲਾਕਿਆਂ ਵਿੱਚ ਉਹ ਬਾਜ਼ਾਰ ਹੈ ਜੋ ਸੀਮਾਂਤ ਗਾਂਧੀ ਖ਼ਾਨ ਅਬੁਦੱਲ ਗੱਫਾਰ ਦੇ ਭਰਾ ਤੇ ਆਜ਼ਾਦੀ ਦੇ ਘੁਲਾਟੀਏ ਜੱਬਾਰ ਖ਼ਾਨ ਦੇ ਨਾਂ ਨਾਲ ਬਣਿਆ ਸੀ।

ਮੂਲ ਤੌਰ 'ਤੇ ਇਹ ਭਾਰਤ-ਪਾਕ ਵੰਡ ਤੋਂ ਬਾਅਦ ਭਾਰਤ ਆਏ ਪਰਿਵਾਰਾਂ ਲਈ ਬਣਾਇਆ ਗਿਆ ਰਿਫਿਊਜੀ ਇਲਾਕਾ ਸੀ ਜਿਸ ਵਿੱਚ ਥੱਲੇ ਦੁਕਾਨਾਂ ਸਨ ਅਤੇ ਉੱਤੇ ਘਰ।

Image copyright Getty Images
ਫੋਟੋ ਕੈਪਸ਼ਨ ਨਰਿੰਦਰ ਮੋਦੀ ਨੇ ਹੇਠਲੇ ਤੇ ਮੱਧ ਵਰਗ ਦੇ ਲੋਕਾਂ ਦੀ ਨਬਜ਼ ਪਛਾਣ ਲਈ ਹੈ

ਹੌਲੀ-ਹੌਲੀ ਆਪਣੇ ਚਾਰੇ ਪਾਸੇ ਆਈਆਂ ਸੀਨੀਅਰ ਸਰਕਾਰੀ ਅਧਿਕਾਰੀਆਂ ਦੀਆਂ ਕਾਲੋਨੀਆਂ, ਵਿਦੇਸ਼ੀ ਸਫੀਰਾਂ ਦੇ ਘਰਾਂ ਅਤੇ ਵੰਡ ਤੋਂ ਬਾਅਦ ਵਿਕਸਿਤ ਦਿੱਲੀ ਦੇ ਨਵੇਂ ਵੱਡੇ ਅਮੀਰਾਂ ਦੇ ਆਲੀਸ਼ਾਨ ਘਰਾਂ ਨਾਲ ਘਿਰੀ ਪੰਜਾਬੀ ਸ਼ਰਨਾਰਥੀਆਂ ਦੀ ਇਹ ਖ਼ਾਨ ਮਾਰਕਿਟ ਅੱਜ ਭਾਰਤ ਦੇ ਸਭ ਤੋਂ ਮਹਿੰਗੇ ਬਾਜ਼ਾਰਾਂ ਵਿੱਚੋਂ ਇੱਕ ਬਣ ਗਈ ਹੈ।

ਇਹ ਹੁਣ ਅੰਗਰੇਜ਼ੀ ਭਾਸ਼ਾ ਬੋਲਣ ਵਾਲੇ, ਮਹਾਨਗਰਾਂ ਵਿੱਚ ਰਹਿਣ ਵਾਲੇ, ਅਮੀਰ, ਆਲਮੀ ਜੀਵਨ ਸ਼ੈਲੀ ਵਾਲੇ ਅਤੇ ਫੈਸ਼ਨ ਦੇ ਸ਼ੌਕੀਨ ਅਮੀਰ ਸ਼ਾਹੀ ਦੀ ਪਸੰਦੀਦਾ ਥਾਂ ਦਾ ਸਮਾਨਾਰਥੀ ਹੈ।

ਪਰ ਨਰਿੰਦਰ ਮੋਦੀ ਦੀ 2019 ਦੀ ਇਤਿਹਾਸਕ ਤੇ ਵੱਡੀ ਜਿੱਤ ਦੇ ਜੇ ਦੋ ਮੁੱਖ ਕਾਰਨਾਂ ਦੀ ਚੋਣ ਕਰਨੀ ਹੋਵੇ ਤਾਂ ਉਨ੍ਹਾਂ ਵਿੱਚ ਇੱਕ ਇਸ ਪਤੇ ਤੋਂ ਸਿਆਸੀ ਹਥਿਆਰ ਬਣ ਗਏ ਮੁਹਾਵਰੇ ਨੂੰ ਚੁਣਨਾ ਪਵੇਗਾ।

ਦੂਜਾ ਕਾਰਨ ਹਿੰਦੂ ਧਰਮ ਦੇ ਲੋਕ ਹਨ ਜਿਨ੍ਹਾਂ ਨੇ ਇਸ ਵਾਰ ਜਾਤੀ, ਖੇਤਰ ਆਦਿ ਦੀ ਰਵਾਇਤੀ ਸਿਆਸੀ ਦੀਵਾਰਾਂ ਨੂੰ ਢਹਿਢੇਰੀ ਕਰ ਦਿੱਤਾ ਪਰ ਉਹ ਆਪਣੇ ਆਪ ਵਿੱਚ ਵਿਚਾਰਨ ਲਈ ਇੱਕ ਵੱਖਰਾ ਵਿਸ਼ਾ ਹੈ।

ਤਾਂ ਕੀ ਹੈ ਇਹ ਖ਼ਾਨ ਮਾਰਕਿਟ ਗੈਂਗ?

ਇਹ ਇੱਕ ਅਜਿਹੇ ਅਖਿਲ ਭਾਰਤੀ ਵਰਗ ਦਾ ਪ੍ਰਤੀਕ ਹੈ ਜੋ ਮੋਦੀ ਦੇ ਸ਼ਬਦਾਂ ਵਿੱਚ ਭਾਰਤ 'ਤੇ ਦਹਾਕਿਆਂ ਤੋਂ ਰਾਜ ਕਰ ਰਿਹਾ ਸੀ।

ਰੱਜੇ-ਪੁੱਜੇ, ਅਮੀਰ, ਅੰਗਰੇਜ਼ੀ, ਨੋਬਲ, ਅੰਗਰੇਜ਼ੀ ਜ਼ਬਾਨ, ਦਿਲੋ-ਦਿਮਾਗ ਅਤੇ ਤੌਰ ਤਰੀਕਿਆਂ ਵਾਲੇ ਨਵੀਂ ਦਿੱਲੀ ਦੇ ਚਾਰ-ਪੰਜ ਵਰਗ ਕਿਲੋਮੀਟਰ ਵਿੱਚ ਰਹਿਣ, ਘੁੰਮਣ ਫਿਰਨ ਵਾਲੇ ਇਸ ਛੋਟੇ ਜਿਹੇ ਕਲੱਬ ਦੇ ਮੈਂਬਰ ਹਨ।

ਖ਼ਾਨਾਦਾਨੀ ਅੰਗਰੇਜ਼ੀ ਰਈਸ, ਵੱਡੇ ਸਰਕਾਰੀ ਅਧਿਕਾਰੀ, ਅੰਗਰੇਜ਼ੀ ਅਖ਼ਬਾਰਾਂ, ਚੈਨਲਾਂ ਦੇ ਸੰਪਾਦਕਾਂ, ਬੁੱਧੀਜੀਵੀ, ਕੁਝ ਚੁਣੇ ਹੋਏ ਅਮੀਰ ਅਤੇ ਨੌਜਵਾਨ ਸਿਆਸੀ ਰਾਜਕੁਮਾਰ ਤੇ ਰਾਜਕੁਮਾਰੀਆਂ, ਉੱਚੀ ਨੀਤੀਆਂ ਬਣਾਉਣ ਵਾਲੇ, ਜੀਵਨਸ਼ੈਲੀ ਤੋਂ ਰਈਸ ਪਰ ਵਿਚਾਰਧਾਰ ਤੋਂ ਖੱਬੇ ਪੱਖੀ ਜਾਂ ਖੱਬੇ ਪੱਖੀ ਰੁਝਾਨਾਂ ਦੇ ਕੇਂਦਵਾਦੀ ਯਾਨੀ ਕਾਂਗਰਸੀ ਸੱਭਿਆਚਾਰ ਵਿੱਚ ਰੰਗੇ ਹੋਏ ਜਾਂ ਸੱਭਿਆਚਾਰ ਤੇ ਬੌਧਿਕ ਗਿਆਨ ਦੇ ਕਰਤਾ-ਧਰਤਾ ਹਨ।

Image copyright Getty Images

ਇਹ ਉਹ ਕਲੱਬ ਹੈ ਜੋ ਹੁਣ ਤੱਕ ਜ਼ਿਆਦਾਤਰ ਸਰਕਾਰੀ ਨੀਤੀਆਂ ਤੈਅ ਕਰਦਾ ਸੀ, ਦੇਸ ਦੇ ਬੌਧਿਕ-ਸੱਭਿਆਚਰਕ-ਕਲਾ-ਸਿਆਸੀ-ਮੀਡੀਆ ਵਿਚਾਰ-ਵਟਾਂਦਰੇ ਨੂੰ ਚਲਾਉਂਦਾ ਅਤੇ ਕੰਟਰੋਲ ਕਰਦਾ ਸੀ।

ਇਨ੍ਹਾਂ ਵਿੱਚ ਕੁਝ ਖੇਤਰੀ ਉੱਚ ਘਰਾਨੇ ਦੇ ਲੋਕ ਵੀ ਸ਼ਾਮਿਲ ਹਨ ਪਰ ਜ਼ਿਆਦਾਤਰ ਇਹ ਦਿੱਲੀ ਦੇ ਲੁਟੀਅਨ ਜ਼ੋਨ ਵਿੱਚ ਰਹਿਣ ਵਾਲੇ ਲੋਕ ਹਨ। ਇਨ੍ਹਾਂ ਦੀ ਮੁੱਖ ਭਾਸ਼ਾ ਤੇ ਬੌਧਿਕ ਸੰਸਾਰ ਇੱਕ ਹੈ - ਅੰਗਰੇਜ਼ੀ।

ਇਨ੍ਹਾਂ ਦੀ ਪਸੰਦ-ਨਾਪਸੰਦ ਆਧੁਨਿਕ ਪੱਛਮੀ ਢੰਗ ਦੀ ਤੇ ਰਾਜਸੀ ਢੰਗ ਵਾਲੀ ਹੈ। ਇਨ੍ਹਾਂ ਦੇ ਸੰਪਰਕ ਸੂਤਰ ਦੇਸ ਅਤੇ ਵਿਦੇਸ਼ ਦੇ ਆਰਥਿਕ ਸ਼ਕਤੀ ਦੇ ਕੇਂਦਰਾਂ, ਮਲਟੀਨੈਸ਼ਨਲ ਸੰਸਥਾਵਾਂ, ਆਲਮੀ ਸਵੈ-ਸੇਵੀ ਸੰਸਥਾਵਾਂ, ਯੂਨੀਵਰਸਿਟੀਆਂ ਤੇ ਥਿੰਕ ਟੈਂਕਾਂ ਵਿੱਚ ਫੈਲੇ ਹੋਏ ਹਨ।

ਇਹ ਵੀ ਪੜ੍ਹੋ:

ਵਿਚਾਰਧਾਰਾ ਅਤੇ ਦ੍ਰਿਸ਼ਟੀਕੋਣ ਵਿੱਚ ਇਹ ਵਰਗ ਪ੍ਰਭਾਵਿਤ ਉਦਾਰਵਾਦੀ ਹੈ। ਇਸ ਦੇ ਨੈਤਿਕ ਮਾਪਦੰਡ ਪੱਛਮੀ ਉਦਾਰਵਾਦ ਨਾਲ ਨਿਰਮਿਤ ਹਨ।

ਸਮਾਜਿਕ ਸੰਵੇਦਨਾਵਾਂ ਅੰਗਰੇਜ਼ੀ ਸਿੱਖਿਆ ਅਤੇ ਪੱਛਮੀ ਜੀਵਨਸ਼ੈਲੀ ਤੋਂ ਪ੍ਰਭਾਵਿਤ ਤੇ ਆਧੁਨਿਕ ਤਰੀਕੇ ਵਾਲੀਆਂ ਹਨ।

ਵਰਗ ਦੇ ਆਧਾਰ 'ਤੇ ਅਰਥ

ਧਾਰਮਿਕ ਕਰਮਕਾਂਡ, ਰਵਾਇਤੀ ਸੰਗਠਿਤ ਹਿੰਦੂ, ਹੇਠਲੇ ਤੇ ਮੱਧ ਵਰਗ ਦੇ ਤੌਰ ਤਰੀਕੇ, ਤਿਉਹਾਰ, ਸੰਵੇਦਨਾਵਾਂ, ਮਾਨਤਾਵਾਂ, ਨੂੰ ਇਹ ਵਰਗ ਇੱਕ ਵੱਖ ਤਰੀਕੇ ਨਾਲ ਵੇਖਦਾ ਹੈ।

ਉਹ ਉਨ੍ਹਾਂ ਨੂੰ ਅਜਾਇਬ ਘਰ ਦੇ ਨਮੂਨਿਆਂ ਵਜੋਂ, ਉਦਾਸੀਨਤਾ ਨਾਲ ਜਾਂ ਵੱਧ ਤੋਂ ਵੱਧ ਅਕਾਦਮਿਕ ਜਿਗਿਆਸਾ ਨਾਲ ਵੇਖਦਾ ਹੈ।

ਉਸ ਦੇ ਅਧਿਆਤਮਕ ਸ਼ੌਕ ਅੰਗਰੇਜ਼ੀ ਭਾਸ਼ਾ ਬੋਲਣ ਵਾਲੇ ਆਧੁਨਿਕ ਧਰਮ ਗੁਰੂਆਂ ਨਾਲ ਮਿਲਣ-ਜੁਲਣ,ਸੁਣਨ-ਪੜ੍ਹਨ ਨਾਲ ਪੂਰੇ ਹੁੰਦੇ ਹਨ।

Image copyright Getty Images
ਫੋਟੋ ਕੈਪਸ਼ਨ ਨਰਿੰਦਰ ਮੋਦੀ ਨੇ ਆਪਣੇ ਗੁਜਰਾਤ ਦੇ ਮੁੱਖ ਮੰਤਰੀ ਦੇ ਕਾਰਜਕਾਲ ਵੇਲੇ ਉੱਚ ਵਰਗੀ ਨੂੰ ਕਰੀਬ ਨਾਲ ਸਮਝਿਆ ਹੈ

ਉਨ੍ਹਾਂ ਦੇ ਪਸੰਦੀਦਾ ਗੁਰੂ ਹਨ ਸ਼੍ਰੀ ਸ਼੍ਰੀ ਰਵੀਸ਼ੰਕਰ, ਜੱਗੀ ਵਾਸੁਦੇਵ ਜੋ ਹੁਣ ਕੇਵਲ ਸਦਗੁਰੂ ਦੇ ਨਾਂ ਨਾਲ ਪ੍ਰਸਿੱਧ ਹਨ। ਉਨ੍ਹਾਂ ਤੋਂ ਪਹਿਲਾਂ ਸਵਾਮੀ ਚਿਨਮਿਆਨੰਦ, ਅਮਰੀਕਾ ਵਾਸੀ ਦੀਪਕ ਚੋਪੜਾ ਆਦਿ ਰਹੇ ਹਨ।

ਹੁਣ ਤੱਕ ਇਸ ਵਰਗ ਦੀ ਚਮਕ-ਧਮਕ, ਤਾਕਤ, ਗਲੈਮਰ, ਈਮੇਜ ਤੇ ਸ਼ਾਨੋ-ਸ਼ੌਕਤ ਨੂੰ ਇਨ੍ਹਾਂ ਸਾਰਿਆਂ ਤੋਂ ਦੂਰ ਰਿਹਾ ਸਮੂਹ, ਖਾਸਕਰ ਨੌਜਵਾਨ ਵਰਗ ਵੇਖਦਾ ਰਿਹਾ ਹੈ।

ਉਹ ਵਰਗ ਟੀਵੀ ਤੇ ਸਮਾਰਟਫੋਨ ਦੀ ਕਿਰਪਾ ਨਾਲ ਇਸ ਸੁਪਨਿਆਂ ਦੇ ਸੰਸਾਰ ਤੇ ਵੱਡੀ ਹੈਸੀਅਤ ਰੱਖਣ ਵਾਲਿਆਂ ਨਾਲ ਜਾਣ-ਪਛਾਣ ਤਾਂ ਕਰ ਚੁੱਕਿਆ ਹੈ ਪਰ ਉਨ੍ਹਾਂ ਦੇ ਕਲੱਬ ਵਿੱਚ ਦਾਖਿਲ ਹੋਣ ਬਾਰੇ ਸੋਚ ਵੀ ਨਹੀਂ ਸਕਦਾ।

ਇਸ ਸਮੂਹ ਦਾ ਆਪਣਾ ਜੀਵਨ ਸੰਘਰਸ਼, ਰੋਜ਼ੀ-ਰੋਟੀ ਲਈ ਜੱਦੋਜਹਿਦ, ਝੁੱਗੀਆਂ, ਭੀੜੀਆਂ ਗਲੀਆਂ ਵਿੱਚ ਵਸੇ ਗੰਦੇ ਮੁਹੱਲੇ, ਛੋਟੀਆਂ ਨੌਕਰੀਆਂ, ਸਸਤੇ ਮਨੋਰੰਜਨ, ਸਸਤੇ ਫੈਸ਼ਨ ਵਾਲੇ ਕੱਪੜੇ, ਭੀੜ ਨਾਲ ਭਰੇ ਟੈਂਪੋ ਬੱਸਾਂ ਨਾਲ ਬਣਦਾ ਹੈ।

ਅੰਗਰੇਜ਼ੀ ਵਰਗ ਤੋਂ ਦੂਰੀ

ਭਾਰਤ ਦੀ ਵੱਡੀ ਅਤੇ ਵਧਦੀ ਆਰਥਿਕ, ਸਮਾਜਿਕ ਅਸਮਾਨਤਾ ਤੋਂ ਵਾਂਝੇ ਭਾਰਤ ਨੂੰ ਇੰਡੀਆ ਦੀ ਸ਼ਾਨ ਤੇ ਸ਼ਕਤੀ ਪ੍ਰਤੀ ਜੈਲਸੀ, ਰੋਸ਼, ਨਫ਼ਰਤ ਅਤੇ ਪ੍ਰਤੀਹਿੰਸਾ ਦੀਆਂ ਆਵਾਜ਼ਾਂ ਨਾਲ ਹੌਲੀ-ਹੌਲੀ ਭਰ ਦਿੱਤਾ ਹੈ।

ਉਸ ਦੀ ਆਪਣੀ ਭਾਸ਼ਾ ਤੱਕ ਉਸ ਨੂੰ ਇਸ ਅੰਗਰੇਜ਼ੀਦਾ ਵਰਗ ਨਾਲ ਸੰਵਾਦ ਬਣਾ ਸਕਣ ਵਿੱਚ ਨਾਕਾਬਿਲ ਬਣਾਉਂਦੀ ਹੈ। ਇਸ ਦੇ ਨਾਲ ਹੀਨ ਭਾਵਨਾ ਵੀ ਭਰਦੀ ਹੈ।

ਇਸ ਵਰਗ ਦੀਆਂ ਆਪਣੀਆਂ ਭਾਸ਼ਾਵਾਂ ਹਨ - ਹਿੰਦੀ, ਮਰਾਠੀ, ਪੰਜਾਬੀ, ਹਰਿਆਣਵੀ, ਭੋਜਪੁਰੀ, ਬੁੰਦੇਲੀ, ਮਰਾਠੀ ਆਦਿ ਆਪਣੇ-ਆਪਣੇ ਖੇਤਰਾਂ ਵਿੱਚ ਸਿਆਸੀ ਰੂਪ ਨਾਲ ਸਬਰ ਸ਼ਕਤੀਸ਼ਾਲੀ ਹੈ।

Image copyright Getty Images

ਪਰ ਇਹ ਸਿਆਸੀ ਤਾਕਤ ਸੰਸਦ ਤੇ ਵਿਧਾਨ ਸਭਾਵਾਂ, ਸਿਆਸੀ ਰੈਲੀਆਂ ਤੇ ਦੇਸ ਦੇ ਆਗੂਆਂ ਵਿੱਚ ਸੰਵਾਦ ਕੁਝ ਹਿੱਸੇਦਾਰੀ ਦਾ ਸੰਤੋਖ ਤਾਂ ਦਿੰਦੀ ਹਨ ਪਰ ਅਸਲ ਸ਼ਕਤੀ ਨਾਲ ਇਸ ਅੰਗਰੇਜ਼ੀ ਨਾਲ ਭਰੇ ਛੋਟੇ ਜਿਹੇ ਸੰਸਾਰ ਵਿੱਚ ਦਾਖਿਲ ਹੋਣ ਦਾ ਅਧਿਕਾਰ ਤੇ ਸਾਹਸ ਨਹੀਂ ਦਿੰਦੀ।

ਨਰਿੰਦਰ ਮੋਦੀ ਇਸੇ ਵਰਗ ਤੋਂ ਉੱਠ ਕੇ ਆਏ ਹਨ। ਆਪਣੀ ਅਸਾਧਾਰਨ ਪ੍ਰਤਿਭਾ, ਜਿਗਿਆਸਾ, ਮੌਲਿਕਤਾ, ਤਕਨੀਕ ਨਾਲ ਪਿਆਰ ਨਾਲ ਉਹ ਅੱਜ ਅਜਿਹੀ ਥਾਂ 'ਤੇ ਪਹੁੰਚੇ ਹਨ ਜਿੱਥੇ ਇਹ ਸਾਰੇ ਅਮੀਰ, ਅੰਗਰੇਜ਼ੀਦਾ ਲੋਕ ਅਚਾਨਕ ਬਹੁਤ ਛੋਟੇ ਨਜ਼ਰ ਆ ਰਹੇ ਹਨ।

ਇਹ ਦੋਵੇਂ ਵਰਗਾਂ ਦੇ ਮਨੋਵਿਗਿਆਨ ਦੀ ਸ਼ਾਨਦਾਰ, ਕੁਦਰਤੀ ਪਕੜ ਮੋਦੀ ਨੇ ਦਿਖਾਈ ਹੈ। ਦੋਹਾਂ ਦੀ ਨਬਜ਼ ਉਹ ਜਾਣਦੇ ਹਨ।

ਆਪਣੇ 12 ਸਾਲਾਂ ਦੇ ਗੁਜਰਾਤ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਅਮੀਰਾਂ ਦੇ ਇਸ ਵਰਗ ਨੂੰ ਚੰਗੇ ਤਰੀਕੇ ਨਾਲ ਸਮਝਿਆ ਤੇ ਪਰਖਿਆ ਹੈ ਅਤੇ ਉਨ੍ਹਾਂ ਨੇ ਆਪਣੇ ਹਿੱਤ ਸਾਧਨ ਵਿੱਚ ਮਹਾਰਥ ਹਾਸਿਲ ਕੀਤੀ ਹੈ।

ਪਰ ਇਹ ਵਰਗ ਵੋਟ ਨਹੀਂ ਦਿਲਾਉਂਦਾ। ਵੋਟ ਦਿਲਾਉਣ ਵਾਲੇ ਉਸ ਤੋਂ ਵਾਂਝੇ ਗਰੀਬ ਅਤੇ ਹੇਠਲੇ-ਮੱਧਵਰਗੀ ਦਾ ਮਨ ਉਹ ਖੁਦ ਆਪਣੇ ਜੀਵਨ ਦੇ ਤਜਰਬਿਆਂ ਕਰਕੇ ਜਾਣਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)