ਮੁਜ਼ੱਫਰਪੁਰ ਦੇ ਹਸਪਤਾਲ 'ਚ 'ਬਿਮਾਰ ਬੱਚੇ ਆ ਰਹੇ ਹਨ ਤੇ ਮਰ ਕੇ ਜਾ ਰਹੇ ਹਨ' - ਗਰਾਊਂਡ ਰਿਪੋਰਟ

ਹਸਪਤਾਲ ਵਿੱਚ ਭਰਤੀ ਬੱਚੇ
ਫੋਟੋ ਕੈਪਸ਼ਨ ਮੁਜ਼ੱਫਰਪੁਰ ਦੇ ਸ਼੍ਰੀ ਕ੍ਰਿਸ਼ਣ ਮੈਡੀਕਲ ਕਾਲਜ ਵਿੱਚ ਬੱਚਿਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ।

ਐਤਵਾਰ ਤੜਕੇ ਤੋਂ ਹੀ ਬਿਹਾਰ ਦੇ ਮੁਜ਼ੱਫਰਪੁਰ ਦੇ ਸ਼੍ਰੀ ਕ੍ਰਿਸ਼ਣ ਮੈਡੀਕਲ ਕਾਲਜ ਸਿਰਫ਼ 45 ਡਿਗਰੀ ਗਰਮੀ ਕਾਰਨ ਹੀ ਨਹੀਂ ਸਗੋਂ ਹਸਪਤਾਲ ਵਿੱਚ ਵਿਰਲਾਪ ਕਰ ਰਹੀਆਂ ਮਾਵਾਂ ਦੇ ਗਰਮ ਹੰਝੂਆਂ ਵਿੱਚ ਵੀ ਉਬਲ ਰਿਹਾ ਸੀ।

ਇਹ ਮਾਵਾਂ ਉਨ੍ਹਾਂ ਬੱਚਿਆਂ ਦੀਆਂ ਹਨ ਜਿਨ੍ਹਾਂ ਨੇ ਪਿਛਲੇ 15 ਦਿਨਾਂ ਦੌਰਾਨ ਇਸ ਹਸਪਤਾਲ ਵਿੱਚ ਦਮ ਤੋੜਿਆ ਹੈ।

ਮੁਜ਼ੱਫਰਪੁਰ ਦਿਮਾਗੀ ਬੁਖ਼ਾਰ ਨਾਲ ਗੰਭੀਰ ਇਨਫਿਲਾਇਟਸ ਸਿੰਡਰੌਮ (ਏਇਸ) ਦੇ ਕਾਰਨ ਆਪਣੀ ਜਾਨ ਗਵਾਉਣ ਵਾਲੇ ਬੱਚਿਆਂ ਦਾ ਆਂਕੜਾ, ਖ਼ਬਰ ਲਿਖੇ ਜਾਣ ਤੱਕ, 93 ਤੱਕ ਪਹੁੰਚ ਗਿਆ ਸੀ।

ਇਨ੍ਹਾਂ ਵਿੱਚੋਂ ਦੋ ਬੱਚਿਆਂ ਨੇ ਤਾਂ ਐਤਵਾਰ ਦੁਪਹਿਰ ਨੂੰ ਹਸਪਤਾਲ ਦੇ ਦੌਰੇ 'ਤੇ ਪਹੁੰਚੇ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਦੇ ਸਾਹਮਣੇ ਦਮ ਤੋੜਿਆ।

ਸ਼੍ਰੀ ਕ੍ਰਿਸ਼ਣ ਮੈਡੀਕਲ ਕਾਲਜ ਦੇ ਬੱਚਿਆਂ ਦੇ ਵਾਰਡ ਦੇ ਇੰਟੈਂਸਿਵ ਕੇਅਰ ਯੂਨਿਟ ਦਾ ਸ਼ੀਸ਼ੇ ਦਾ ਦਰਵਾਜ਼ਾ ਅੰਦਰੋਂ ਆ ਰਹੀਆਂ ਮਾਵਾਂ ਦੇ ਵਿਰਲਾਪ ਦੀਆਂ ਆਵਾਜ਼ਾਂ ਨੂੰ ਰੋਕਣ ਵਿੱਚ ਸਫ਼ਲ ਨਹੀਂ ਹੋ ਰਿਹਾ।

ਵਾਰਡ ਦੇ ਅੰਦਰ ਅੱਠ ਬਿਸਤਰਿਆਂ ਦੇ ਇਸ ਖ਼ਾਸ ਵਾਰਡ ਦੇ ਆਖ਼ਰੀ ਖੂੰਜੇ ਵਿੱਚ, ਸਿਰ ਨਿਵਾਈ ਬੈਠੀ ਬਬਿਆ ਦੇਵੀ ਸਿਰ ਹਿਲਾ-ਹਿਲਾ ਕੇ ਹਉਂਕੇ ਲੈ ਰਹੀ ਸੀ।

ਇਹ ਵੀ ਪੜ੍ਹੋ:-

ਬਬਿਆ ਦੇ ਕੋਲ ਹੀ ਬਿਸਤਰੇ 'ਤੇ ਪਈ ਉਸ ਦੀ ਪੰਜਾਂ ਸਾਲਾਂ ਦੀ ਧੀ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਸੀ। ਬਿਸਤਰੇ ਦੇ ਉੱਪਰ ਟੰਗੇ ਟੂੰ-ਟੂੰ ਕਰਦੇ ਦੋ ਹਰੇ ਮਾਨੀਟਰਾਂ ਉੱਪਰ ਲਾਲ-ਪੀਲੀਆਂ ਰੇਖਾਵਾਂ ਬਣ-ਮਿਟ ਰਹੀਆਂ ਹਨ।

ਮਾਨੀਟਰਾਂ ਦੇ ਰੰਗ ਅਤੇ ਆਵਾਜ਼ ਦੇ ਨਾਲ-ਨਾਲ ਬਾਬਿਆ ਦਾ ਵਿਰਲਾਪ ਵੀ ਵਧਦਾ ਜਾਂਦਾ ਹੈ। ਪਿਛਲੇ ਕੁਝ ਦਿਨਾਂ ਵਿੱਚ ਇਸ ਵਾਰਡ ਵਿੱਚ ਮਰ ਰਹੇ ਬੱਚਿਆਂ ਦੇ ਖ਼ੌਫ਼ ਦਾ ਪਰਛਾਵਾਂ ਬਬਿਆ ਦੇ ਚਿਹਰੇ ਤੇ ਸਾਫ਼ ਦੇਖਿਆ ਜਾ ਸਕਦਾ ਹੈ।

ਉਸ ਨੇ ਡਾਕਟਰਾਂ ਦੇ ਹਾਰ ਮੰਨਣ ਤੋਂ ਪਹਿਲਾਂ ਹੀ ਇਹ ਮੰਨ ਲਿਆ ਸੀ ਕਿ ਉਸ ਦੀ ਧੀ ਹੁਣ ਨਹੀਂ ਬਚੇਗੀ।

ਬਬਿਆ ਦੇ ਕੋਲ ਹੀ ਬਿਸਤਰੇ 'ਤੇ ਪਈ ਉਸ ਦੀ ਪੰਜਾਂ ਸਾਲਾਂ ਦੀ ਧੀ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਸੀ।

ਬਿਸਤਰੇ ਦੇ ਉੱਪਰ ਟੰਗੇ ਟੂੰ-ਟੂੰ ਕਰਦੇ ਦੋ ਹਰੇ ਮਾਨੀਟਰਾਂ ਉੱਪਰ ਲਾਲ-ਪੀਲੀਆਂ ਰੇਖਾਵਾਂ ਬਣ-ਮਿਟ ਰਹੀਆਂ ਹਨ।

ਮਾਨੀਟਰਾਂ ਦੇ ਰੰਗ ਅਤੇ ਆਵਾਜ਼ ਦੇ ਨਾਲ-ਨਾਲ ਬਾਬਿਆ ਦਾ ਵਿਰਲਾਪ ਵੀ ਵਧਦਾ ਜਾਂਦਾ ਹੈ।

ਪਿਛਲੇ ਕੁਝ ਦਿਨਾਂ ਵਿੱਚ ਇਸ ਵਾਰਡ ਵਿੱਚ ਮਰ ਰਹੇ ਬੱਚਿਆਂ ਦੇ ਖ਼ੌਫ਼ ਦਾ ਪਰਛਾਵਾਂ ਬਬਿਆ ਦੇ ਚਿਹਰੇ 'ਤੇ ਸਾਫ਼ ਦੇਖਿਆ ਜਾ ਸਕਦਾ ਹੈ।

ਉਸ ਨੇ ਡਾਕਟਰਾਂ ਦੇ ਹਾਰ ਮੰਨਣ ਤੋਂ ਪਹਿਲਾਂ ਹੀ ਇਹ ਮੰਨ ਲਿਆ ਸੀ ਕਿ ਉਸ ਦੀ ਧੀ ਹੁਣ ਨਹੀਂ ਬਚੇਗੀ।

ਇੱਕ ਦਿਨ ਪਹਿਲਾਂ ਮੁੰਨੀ ਠੀਕ ਸੀ

ਪੁੱਛਣ 'ਤੇ ਬਬਿਆ ਨੇ ਮਹਿਜ਼ ਐਨਾ ਹੀ ਦੱਸਿਆ ਕਿ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ, ਮੁੰਨੀ ਹੁਣ ਨਹੀਂ ਬਚੇਗੀ। ਆਖ਼ਰ ਹੱਸਦੀ-ਖੇਡਦੀ ਮੁੰਨੀ ਨੂੰ ਹੋ ਕੀ ਗਿਆ ਸੀ?

ਡਾਕਟਰ ਇਹ ਤੈਅ ਨਹੀਂ ਸਨ ਕਰ ਪਾ ਰਹੇ ਕਿ ਮੁੰਨੀ ਏਇਸ ਤੋਂ ਪੀੜਤ ਸੀ ਜਾਂ ਦਿਮਾਗੀ ਬੁਖ਼ਾਰ ਤੋਂ ਪਰ ਮੁੰਨੀ ਦੀ ਮਾਂ ਨੂੰ ਬੱਸ ਇਹੀ ਯਾਦ ਸੀ ਕਿ ਇੱਕ ਦਿਨ ਪਹਿਲਾਂ ਉਸਦੀ ਧੀ ਸਹੀ-ਸਲਾਮਤ ਸੀ।

ਇਹ ਵੀ ਪੜ੍ਹੋ:-

ਹੰਝੂਆਂ ਨਾਲ ਭਿੱਜੇ ਚਿਹਰੇ ਨੂੰ ਚੁੰਨੀ ਦੇ ਪੱਲੂ ਨਾਲ ਛੁਪਾਉਂਦਿਆਂ ਬਬਿਆ ਨੇ ਦੱਸਿਆ, "ਅਸੀਂ ਕੋਦਰਿਯਾ ਗੋਸਾਈਪੁਰ ਪਿੰਡ ਦੇ ਰਹਿਣ ਵਾਲੇ ਹਾਂ। ਸ਼ਨਿੱਚਰਵਾਰ ਸਵੇਰੇ 10 ਵਜੇ ਮੁੰਨੀ ਨੂੰ ਇੱਥੇ ਹਸਪਤਾਲ ਲੈ ਕੇ ਆਏ ਸੀ। ਸ਼ੁੱਕਰਵਾਰ ਤੱਕ ਤਾਂ ਉਹ ਠੀਕ ਹੀ ਸੀ। ਖੇਡ ਰਹੀ ਸੀ। ਰਾਤ ਨੂੰ ਦਾਲ ਚੌਲ ਖਾ ਕੇ ਸੌਂ ਗਈ। ਜਦੋਂ ਸਵੇਰੇ ਉੱਠੀ ਤਾਂ ਬੁਖ਼ਾਰ ਨਾਲ ਤਪ ਰਹੀ ਸੀ।"

"ਅਸੀਂ ਭੱਜੇ-ਭੱਜੇ ਉਸ ਨੂੰ ਹਸਪਤਾਲ ਲੈ ਆਏ। ਪਹਿਲਾਂ ਤਾਂ ਕੁਝ ਦੂਰ ਤੱਕ ਪੈਦਲ ਹੀ ਚੁੱਕ ਕੇ ਭਜਦੇ ਰਹੇ। ਫਿਰ ਕੋਈ ਗੱਡੀ ਮਿਲੀ ਤਾਂ ਕਿਰਾਇਆ ਦੇ ਕੇ ਇੱਥੇ ਤੱਕ ਪਹੁੰਚੇ ਪਰ ਹਸਪਤਾਲ ਵਿੱਚ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਉਸ ਤੋਂ ਬਾਅਦ ਉਸ ਨੇ ਅੱਖਾਂ ਨਹੀਂ ਖੋਲ੍ਹੀਆਂ।"

ਮੁਜ਼ੱਫਰਪੁਰ ਵਿੱਚ ਹੋ ਰਹੀਆਂ ਇਨ੍ਹਾਂ ਮੌਤਾਂ ਦੇ ਕਾਰਨ ਬਾਰੇ ਮਾਹਰ ਇੱਕਮਤ ਨਹੀਂ ਹਨ।

ਇੱਕ ਪਾਸੇ ਜਿੱਥੇ ਇੱਕ ਅਧਿਐਨ ਵਿੱਚ ਲੀਚੀ ਦੇ ਰਸੀਲੇ ਫ਼ਲ ਵਿੱਚ ਮੌਜੂਦ ਜ਼ਹਰੀਲੇ ਪਦਰਾਥਾਂ ਨੂੰ ਬੱਚਿਆਂ ਵਿੱਚ ਦਿਮਾਗੀ ਬੁਖ਼ਾਰ ਫੈਲਾਉਣ ਦਾ ਜਿੰਮੇਵਾਰ ਮੰਨਦੇ ਹਨ ਤਾਂ ਦੂਸਰੇ ਪਾਸੇ ਦੇ ਮਾਹਰ ਇਸ ਖ਼ਾਸ ਦਿਮਾਗੀ ਬੁਖ਼ਾਰ ਦਾ ਕਾਰਨ ਬੱਚਿਆਂ ਵਿੱਚ ਗੁਲੂਕੋਜ਼ ਦੇ ਪੱਧਰ ਦੇ ਘਟ ਜਾਣ ਨੂੰ ਮੰਨ ਰਹੇ ਹਨ।

ਕੀ ਹਨ ਮੌਤ ਦੇ ਕਾਰਨ

ਲੰਬੇ ਸਮੇਂ ਤੋਂ ਵਾਇਰਸ ਅਤੇ ਲਾਗ ਉੱਪਰ ਰਿਸਰਚ ਕਰ ਰਹੀ ਸੀਨੀਅਰ ਡਾਕਟਰ ਮਾਲਾ ਕਨੇਰੀਯਾ ਮੁਤਾਬਕ ਮੁਜ਼ਫੱਰਪੁਰ ਵਿੱਚ ਹੋ ਰਹੀਆਂ ਬੱਚਿਆਂ ਦੀਆਂ ਮੌਤਾਂ ਦੇ ਕਈ ਕਾਰਨ ਹੋ ਸਕਦੇ ਹਨ।

ਉਨ੍ਹਾਂ ਕਿਹਾ, "ਦੇਖੋ ਬੱਚਿਆਂ ਦੀ ਮੌਤ ਏਇਸ ਕਾਰਨ ਹੋ ਰਹੀ ਹੈ, ਸਧਾਰਣ ਦਿਮਾਗੀ ਬੁਖ਼ਾਰ ਜਾਂ ਫ਼ਿਰ ਜਪਾਨੀ ਇਨਸੇਫ਼ਿਲਾਈਟਿਸ ਦੇ ਕਾਰਨ, ਇਹ ਪੱਕੇ੍ ਤੌਰ ਤੇ ਕਹਿ ਸਕਣਾ ਬਹੁਤ ਮੁਸ਼ਕਲ ਹੈ ਕਿਉਂਕ੍ ਇਨ੍ਹਾਂ ਮੌਤਾਂ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ।"

"ਕੱਚੇ ਲੀਚੀ ਫ਼ਲ ਵਿੱਚੋਂ ਨਿਕਲਣ ਵਾਲੇ ਜ਼ਹਿਰ, ਬੱਚਿਆਂ ਵਿੱਚ ਕੁਪੋਸ਼ਣ, ਉਨ੍ਹਾਂ ਦੇ ਸਰੀਰ ਵਿੱਚ ਸ਼ੂਗਰ ਦੇ ਨਾਲ-ਨਾਲ ਸੋਡੀਅਮ ਦੀ ਕਮੀ, ਸ਼ਰੀਰ ਵਿੱਚ ਇਲੈਕਟਰੋਲਾਈਟ ਦਾ ਪੱਧਰ ਵਿਗੜ ਜਾਣਾ, ਆਦਿ।"

"ਜਦੋਂ ਬੱਚੇ ਰਾਤ ਨੂੰ ਭੁੱਖੇ ਢਿੱਡ ਸੌਂ ਜਾਂਦੇ ਹਨ ਤੇ ਸਵੇਰੇ ਉੱਠ ਕੇ ਲੀਚੀ ਖਾ ਲੈਂਦੇ ਹਨ ਤਾਂ ਸਰੀਰ ਵਿੱਚ ਗੁਲੂਕੋਜ਼ ਦਾ ਪੱਧਰ ਨੀਵਾਂ ਹੋਣ ਕਾਰਨ ਸੌਖਿਆਂ ਹੀ ਬੁਖ਼ਾਰ ਦੇ ਸ਼ਿਕਾਰ ਹੋ ਜਾਂਦੇ ਹਨ। ਲੇਕਿਨ ਲੀਚੀ ਇਕਲੌਤੀ ਵਜ੍ਹਾ ਨਹੀਂ ਹੈ। ਮੁਜ਼ੱਫਰਪੁਰ ਵਿੱਚ ਇਨਸੇਫ਼ਿਲਾਈਟਿਸ ਨਾਲ ਹੋ ਰਹੀਆਂ ਮੌਤਾਂ ਦੇ ਪਿੱਛੇ ਇੱਕ ਨਹੀਂ ਕਈ ਕਾਰਨ ਹਨ।"

ਇਹ ਦੱਸਣਾ ਜ਼ਰੂਰੀ ਹੈ ਕਿ ਮੁਜ਼ੱਫਰਪੁਰ ਲੀਚੀ ਦੇ ਉਤਪਾਦਨ ਲਈ ਜਾਣਿਆ ਜਾਂਦਾ ਹੈ। ਇੱਥੋਂ ਦੇ ਪੇਂਡੂ ਇਲਾਕਿਆਂ ਵਿੱਚ ਲੀਚੀ ਦੇ ਬਾਗ ਇੱਕ ਆਮ ਨਜ਼ਾਰਾ ਹਨ।

ਮੈਂ ਮੁਜ਼ੱਫਰਪੁਰ ਮੈਡੀਕਲ ਕਾਲਜ ਦੇ ਆਈਸੀਯੂ ਵਾਰਡ ਵਿੱਚ ਬਾਬਿਆ ਦੇ ਨਾਲ ਹੀ ਬੈਠੀ ਸੀ ਕਿ ਅਚਾਨਕ ਦੋ ਬਿਸਤਰ ਦੂਰੋਂ ਰੋਣ ਦੀ ਆਵਾਜ਼ ਸੁਣਾਈ ਦਿੱਤੀ।

ਮੁੜ ਕੇ ਦੇਖਿਆ ਤਾਂ ਦੋ ਡਾਕਟਰ ਅੱਧੇ ਬਿਸਤਰੇ ਤੇ ਪਈ ਛੋਟੀ ਜਿਹੀ ਬੱਚੀ ਨੂੰ ਸੁਰਜੀਤ ਕਰਨ ਲਈ ਉਸ ਦੀ ਛਾਤੀ ਦੱਬ ਰਹੇ ਸਨ। ਬੱਚੀ ਸੁੰਨ ਪਈ ਸੀ। ਅਚਾਨਕ ਵਾਰਡ ਵਿੱਚ ਜ਼ੋਰ ਦਾ ਰੌਲਾ ਪਿਆ ਤੇ ਦੋ ਔਰਤਾਂ ਇੱਕ ਦੂਜੇ ਨੂੰ ਲਿਪਟ ਕੇ ਰੋਣ ਲੱਗ ਪਈਆਂ।

ਵਾਰਡ ਦੇ ਬਾਹਰ ਪਈਆਂ ਕੁਰਸੀਆਂ 'ਤੇ ਡਿੱਗ ਕੇ ਰੋਣ ਵਾਲੀਆਂ ਔਰਤਾਂ ਵਿੱਚੋਂ ਇੱਕ ਸੀ, ਰੂਬੀ ਖ਼ਾਤੂਨ। ਅੰਦਰ ਬਿਸਤਰ 'ਤੇ ਲੰਬੀ ਪਈ ਉਨ੍ਹਾਂ ਦੀ ਚਾਰ ਸਾਲਾ ਧੀ, ਤੰਮਨਾ ਖ਼ਾਤੂਨ ਦੀ ਜ਼ਿੰਦਗੀ ਮੌਤ ਦੇ ਮੁਹਾਣੇ 'ਤੇ ਖੜ੍ਹੀ ਸੀ।

ਲੀਚੀ 'ਤੇ ਸਵਾਲ

ਕੰਧ ਉੱਪਰ ਦੋਵੇਂ ਹੱਥ ਮਾਰ ਕੇ ਚੂੜੀਆਂ ਤੋੜਦੀ ਰੂਬੀ ਦੇ ਵਿਰਲਾਪ ਨੇ ਵੀ ਮੈਨੂੰ ਸੁੰਨ ਕਰ ਦਿੱਤਾ। ਉਸ ਪਲ ਰੂਬੀ ਜਿਹੜੇ ਦੁੱਖ ਵਿੱਚੋਂ ਲੰਘ ਰਹੀ ਸੀ, ਉਸ ਦੀ ਕੋਈ ਥਾਹ ਨਹੀਂ ਲਾ ਸਕਦਾ। ਉਹ ਇੱਕ ਅਜਿਹੀ ਮਾਂ ਸੀ ਜਿਸ ਨੇ ਆਪਣੇ ਬੱਚੇ ਨੂੰ ਦੁਨੀਆਂ ਤੋਂ ਵਿਦਾ ਹੁੰਦਿਆਂ ਦੇਖ ਲਿਆ ਸੀ।

ਇਹ ਵੀ ਪੜ੍ਹੋ:-

ਸਿਆਹ ਦੁੱਖ ਵਿੱਚ ਡੁੱਬੀ ਹੋਈ ਇਸ ਮਾਂ ਨੇ ਦੱਸਿਆ, "ਪਿਛਲੇ ਦੋ ਦਿਨਾਂ ਵਿੱਚ ਇਸ ਹਸਪਤਾਲ ਵਿੱਚੋਂ ਇੱਕ ਵੀ ਬੱਚਾ ਠੀਕ ਹੋ ਕੇ ਵਾਪਸ ਨਹੀਂ ਗਿਆ ਹੈ। ਸਾਰੇ ਬੱਚੇ ਮਰ ਕੇ ਵਾਪਸ ਗਏ ਹਨ। ਮੇਰੀ ਕੁੜੀ ਨੇ ਕੋਈ ਲੀਚੀ ਨਹੀਂ ਖਾਧੀ ਸੀ। ਅਸੀਂ ਰੋਟੀ ਬਣਾਈ, ਉਹੀ ਖਾ ਕੇ ਉਹ ਸੌਂ ਗਈ ਸੀ। ਸਵੇਰੇ ਜਗਾਈ ਤਾਂ, ਉੱਠੀ ਹੀ ਨਹੀਂ।"

"ਅਸੀਂ ਸੋਚਿਆ ਕਿ ਦੇਰੀ ਨਾਲ ਸੌਣ ਦਾ ਮਨ ਹੋਵੇਗਾ ਤੇ ਛੱਡ ਦਿੱਤਾ। ਫਿਰ ਕੁਝ ਦੇਰ ਬਾਅਦ ਦੇਖਿਆਂ ਤਾਂ ਗੋਡਿਆਂ ਭਾਰ ਬੈਠੀ ਸੀ— ਉਸ ਦੇ ਹੱਥ ਪੈਰ ਕੰਬ ਰਹੇ ਸਨ।"

"ਫਿਰ ਅਸੀਂ ਉਸ ਨੂੰ ਤੁਰੰਤ ਇੱਥੇ ਲੈ ਕੇ ਆਏ ਪਰ ਉਸ ਦੀ ਹਾਲਤ ਸੁਧਰੀ ਨਹੀਂ। ਡਾਕਟਰ ਵੀ ਆਪਸ ਵਿੱਚ ਗੱਲ ਕਰਦੇ ਤੇ ਚਲੇ ਜਾਂਦੇ। ਮੈਂ ਕੁੜੀ ਨੂੰ ਇਸੇ ਲਈ ਪਾਲ-ਪੋਸ ਕੇ ਵੱਡੀ ਕੀਤਾ ਸੀ ਕਿ ਇੱਕ ਦਿਨ ਐਵੇਂ ਹੀ ਚਲੀ ਜਾਵੇ?"

ਵਾਰਡ ਦੇ ਸਾਹਮਣਿਓਂ ਲੰਘਦੇ ਹੋਏ ਮੈਂ ਦੇਖਿਆ ਕਿ ਮਰੀਜ਼ਾਂ ਦੇ ਰਿਸ਼ਤੇਦਾਰ ਬੋਤਲਾਂ ਵਿੱਚ ਪਾਣੀ ਭਰ-ਭਰ ਕੇ ਲਿਆ ਰਹੇ ਸਨ। ਪੁੱਛਣ ਤੇ ਪਤਾ ਚੱਲਿਆ ਕਿ ਪੂਰੇ ਮੈਡੀਕਲ ਕਾਲਜ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ।

ਇਸੇ ਕਾਰਨ ਇਨਸੇਫ਼ਿਲਾਈਟਿਸ ਦੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਵੀ ਹਸਪਤਾਲ ਦੇ ਬਾਹਰ ਲੱਗੇ ਨਲਕੇ ਤੋਂ ਪਾਣੀ ਭਰਨ ਜਾਣਾ ਪੈ ਰਿਹਾ ਸੀ।

ਇੱਕ ਪਾਸੇ ਜਿੱਥੇ ਮਰੀਜ਼ ਨਲਕੇ ਦੇ ਪਾਣੀ ਦੇ ਗੰਦਾ ਹੋਣ ਦੀ ਸ਼ਿਕਾਇਤ ਕਰ ਰਹੇ ਸਨ ਤੇ ਮੈਨੂੰ ਪਾਣੀ ਦਾ ਗੰਧਲਾ ਰੰਗ ਦਿਖਾ ਰਹੇ ਸਨ। ਦੂਸਰੇ ਪਾਸੇ ਬਾਕੀ ਪਰਿਵਾਰ ਮੈਨੂੰ ਦੱਸ ਰਹੇ ਸਨ ਕਿ ਮਾੜੀ ਆਰਥਿਕ ਹਾਲਤ ਦੇ ਬਾਵਜੂਦ ਉਨ੍ਹਾਂ ਨੂੰ ਬੋਤਲ ਬੰਦ ਪਾਣੀ ਖ਼ਰੀਦਣਾ ਪੈ ਰਿਹਾ ਸੀ।

ਐਤਵਾਰ ਦੀ ਸ਼ਾਮ ਨੂੰ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਬੀਬੀਸੀ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਹਸਪਤਾਲ ਵਿੱਚ ਇਨਸੇਫ਼ਿਲਾਈਟਿਸ ਦੇ ਮਰੀਜ਼ਾਂ ਲਈ ਪੀਣ ਵਾਲੇ ਪਾਣੀ ਦੀ ਮੌਜੂਦਗੀ "ਕੋਈ ਗੰਭੀਰ ਮੁੱਦਾ ਨਹੀਂ ਹੈ।"

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।

ਸਬੰਧਿਤ ਵਿਸ਼ੇ