World Cup 2019: ਭਾਰਤ ਭਾਵੇਂ ਜਿੱਤ ਗਿਆ, ਪਾਕਿਸਤਾਨੀਆਂ ਨੇ ਟਵਿੱਟਰ ’ਤੇ ਲਾਈਆਂ ਲਹਿਰਾਂ - ‘ਨਾ ਵੰਡ ਹੁੰਦੀ ਤੇ ਨਾ ਜ਼ਲੀਲ ਹੁੰਦੇ’

ਭਾਰਤ ਤੇ ਪਾਕਿਸਤਾਨ ਦੇ ਫੈਨ ਮੈਦਾਨ ਵਿੱਚ ਵੀ ਇੱਕ ਦੂਜੇ ਨਾਲ ਟਿੱਚਰਾਂ ਕਰਦੇ ਨਜ਼ਰ ਆਏ Image copyright Getty Images
ਫੋਟੋ ਕੈਪਸ਼ਨ ਭਾਰਤ ਤੇ ਪਾਕਿਸਤਾਨ ਦੇ ਫੈਨ ਮੈਦਾਨ ਵਿੱਚ ਵੀ ਇੱਕ ਦੂਜੇ ਨਾਲ ਟਿੱਚਰਾਂ ਕਰਦੇ ਨਜ਼ਰ ਆਏ

ਭਾਰਤ ਦੇ ਪਾਕਿਸਤਾਨ ਦਾ ਕ੍ਰਿਕਟ ਵਰਲਡ ਕੱਪ ਮੈਚ ਭਵਿੱਖਵਾਨੀਆਂ ਮੁਤਾਬਕ ਹੀ ਹੋਇਆ। ਭਾਰਤ ਦੀ ਟੀਮ ਨੇ ਪਾਕਿਸਤਾਨ ਨੂੰ ਇੱਕ-ਤਰਫ਼ਾ ਮੁਕਾਬਲੇ ਵਿੱਚ ਹਰਾਇਆ ਪਰ ਟਵਿੱਟਰ ਉੱਤੇ ਮਜ਼ਾਕ ਵਿੱਚ ਪਾਕਿਸਤਾਨੀ ਵੀ ਪਿੱਛੇ ਨਹੀਂ ਸਨ।

ਸੁਨੰਦਾ ਨਾਂ ਦੀ ਇੱਕ ਭਾਰਤੀ ਟਵਿੱਟਰ ਯੂਜ਼ਰ ਨੇ ਕਈ ਟਵੀਟ ਇਕੱਠੇ ਕਰ ਕੇ ਲੋਕਾਂ ਦੇ ਹਾਸੇ ਵਿੱਚ ਵਾਧਾ ਕਰ ਦਿੱਤਾ, ਲਿਖਿਆ, "ਭਾਵੇਂ ਅਸੀਂ ਮੈਚ ਜਿੱਤ ਰਹੇ ਹਾਂ ਪਰ ਪਾਕਿਸਤਾਨੀਆਂ ਨੇ ਅੱਜ ਟਵਿੱਟਰ ਪੂਰਾ ਜਿੱਤ ਲਿਆ।"

ਇਹ ਵੀ ਪੜ੍ਹੋ:-

ਪਾਕਿਸਤਾਨ ਤੋਂ ਅਲੀਨਾ ਨੇ ਟਵੀਟ ਕੀਤਾ, "ਨਾ ਵੰਡ ਹੁੰਦੀ ਤੇ ਨਾ ਜ਼ਲੀਲ ਹੁੰਦੇ।"

ਇੱਕ ਹੋਰ ਟਵਿੱਟਰ ਯੂਜ਼ਰ ਨੇ ਲਿਖਿਆ, "ਮੈਨੂੰ ਦੇਸ਼ਧ੍ਰੋਹੀ ਨਾ ਆਖਣਾ, ਪਰ ਇਨ੍ਹਾਂ ਭਾਰਤੀ ਖਿਡਾਰੀਆਂ ਵੱਲ ਵੇਖੋ। ਇਹ ਦੇਖਣ ਵਿੱਚ ਪੂਰੇ ਅਥਲੀਟ ਲਗਦੇ ਨੇ ਜਦਕਿ ਸਾਡੇ ਆਲੇ ਇੰਝ ਦਿੱਸਦੇ ਨੇ ਜਿਵੇਂ ਦੋ ਪਲੇਟ ਨਿਹਾਰੀ, ਇੱਕ ਲੱਸੀ ਤੇ ਇੱਕ ਕੁਲਫ਼ਾ ਖਾ ਕੇ ਆਏ ਹੋਣ।"

ਉਨ੍ਹਾਂ ਨੇ ਦੁਕਾਨਾਂ ਦੇ ਨਾਂ ਲਿਖੇ ਸਨ ਜੋ ਕੀ ਲਾਹੌਰ ਵਿੱਚ ਹਨ।

ਪੱਤਰਕਾਰ ਬਰਖਾ ਦੱਤ ਨੇ ਤਾਂ ਕੁਲਫ਼ੇ ਦੇ ਦੁਕਾਨ ਬਾਰੇ ਪੁੱਛ ਹੀ ਲਿਆ ਤੇ ਬਦਲੇ ਵਿੱਚ ਸੈਫ ਮੁਨੀਰ ਨੇ ਜਵਾਬ ਦਿੱਤਾ ਕੀ ਇਸ ਵਿੱਚ ਇਹ ਖੋਏ ਦੀ ਆਈਸ-ਕਰੀਮ ਹੈ ਜਿਸ ਵਿੱਚ ਸੇਵੀਆਂ ਪੈਂਦੀਆਂ ਹਨ।

ਪੱਤਰਕਾਰ ਸ਼ਿਰਾਜ ਹਸਨ ਨੇ ਟਵੀਟ ਕਰ ਕੇ ਪਾਕਿਸਤਾਨ ਦੀ ਮਾੜੀ ਵਿੱਤੀ ਹਾਲਤ ਉੱਤੇ ਵੀ ਚੁਟਕੀ ਲਈ। ਇਸ ਵੇਲੇ ਇੱਕ ਡਾਲਰ ਮੁਕਾਬਲੇ 150 ਪਾਕਿਸਤਾਨੀ ਰੁਪਏ ਮਿਲਦੇ ਹਨ।

ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਹੁਣ ਕੁਮੈਂਟਰੀ ਕਰਨ ਵਾਲੇ ਰਮੀਜ਼ ਰਾਜਾ ਨੇ ਟਵੀਟ ਕਰ ਕੇ ਆਖਿਆ ਕੀ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਹੈ।

ਇਸ ਉੱਤੇ ਅਹਿਮਦ ਨੇ ਮਜ਼ਾਕ ਕੀਤਾ, "ਉੱਤੋਂ ਤੁਹਾਡਾ ਮਨਹੂਸ ਕੁਮੈਂਟਰੀ ਸਾਡੀ ਕੋਈ ਦੁਆ ਹੀ ਕਬੂਲ ਨਹੀਂ ਹੁੰਦੀ।"

ਅੱਮਾਰਾ ਅਹਿਮਦ ਨੇ ਪਾਕਿਸਤਾਨ ਟੀਮ ਦੀ ਬੱਸ ਤੋਂ ਉਤਰਦਿਆਂ ਦੀ ਵੀਡੀਓ ਸ਼ੇਅਰ ਕਰ ਕੇ ਲਿਖਿਆ, "ਇਸ ਬੱਸ ਦਾ ਦਰਵਾਜ਼ਾ ਹੀ ਬੰਦ ਕਰ ਦੇਣਾ ਸੀ... ਬਾਹਰ ਹੀ ਨਹੀਂ ਆਉਣ ਦੇਣਾ ਸੀ।"

ਦੂਜੇ ਪਾਸੇ, ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਜੇ ਭਾਰਤ ਤੇ ਪਾਕਿਸਤਾਨ ਦੀ ਇੱਕੋ ਟੀਮ ਹੁੰਦੀ ਤਾਂ ਉਹ ਇਤਿਹਾਸ ਤੇ ਵਰਤਮਾਨ ਦੇ ਖਿਡਾਰੀਆਂ ਨਾਲ ਸਜੀ ਇਹ ਟੀਮ ਬਣਾਉਂਦੇ:

 1. ਸਚਿਨ ਤੇਂਦੁਲਕਰ
 2. ਵੀਰੇਂਦਰ ਸਹਿਵਾਗ
 3. ਵਿਰਾਟ ਕੋਹਲੀ
 4. ਇੰਜ਼ਮਾਮ-ਉਲ-ਹੱਕ
 5. ਜਾਵੇਦ ਮੀਆਂਦਾਦ
 6. ਮਹਿੰਦਰ ਸਿੰਘ ਧੋਨੀ (ਕਪਤਾਨ)
 7. ਇਮਰਾਨ ਖਾਨ
 8. ਵਸੀਮ ਅਕਰਮ
 9. ਅਨਿਲ ਕੁੰਬਲੇ
 10. ਜਸਪ੍ਰੀਤ ਬੁਮਰਾਹ
 11. ਵਕਾਰ ਯੂਨਿਸ

ਤੁਹਾਨੂੰ ਕੀ ਲਗਦਾ ਹੈ?

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)