ਪਾਕਿਸਤਾਨੀ ਫੌਜ ਨੇ ਕਿਹਾ, ਪਿਆਰੇ ਅਮਿਤ ਸ਼ਾਹ 27 ਫਰਵਰੀ ਯਾਦ ਹੈ ਨਾ?

ਅਮਿਤ ਸ਼ਾਹ Image copyright EPA

ਪਾਕਿਸਤਾਨੀ ਫੌਜ ਦੇ ਬੁਲਾਰੇ ਆਸਿਫ਼ ਗ਼ਫੂਰ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਹੈ ਕਿ ਕ੍ਰਿਕਟ ਮੈਚ ਅਤੇ ਏਅਰ ਸਟ੍ਰਾਈਕ ਦੋਵੇਂ ਵੱਖ-ਵੱਖ ਚੀਜ਼ਾਂ ਹਨ, ਇਸ ਲਈ ਦੋਵਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।

ਗ਼ਫੂਰ ਨੇ ਕਿਹਾ ਹੈ ਕਿ ਭਾਰਤ ਨੇ ਮੈਚ ਇਸ ਲਈ ਜਿੱਤਿਆ ਚੰਗਾ ਖੇਡਦਾ ਹੈ।

ਗ਼ਫੂਰ ਨੇ ਆਪਣੇ ਟਵੀਟ 'ਚ ਲਿਖਿਆ ਹੈ, "ਪਿਆਰੇ ਅਮਿਤ ਸ਼ਾਹ, ਤੁਹਾਡੀ ਟੀਮ ਵਧੀਆ ਖੇਡੀ ਇਸ ਲਈ ਜਿੱਤ ਹਾਸਿਲ ਹੋਈ। ਦੋਵਾਂ ਚੀਜ਼ਾਂ ਵੱਖ-ਵੱਖ ਹਨ ਇਸ ਲਈ ਇਸ ਦੀ ਤੁਲਨਾ ਨਹੀਂ ਕਰ ਸਕਦੇ। ਸਟ੍ਰਾਈਕ ਅਤੇ ਮੈਚ ਦੋਵੇਂ ਵੱਖ ਹਨ। ਜੇਕਰ ਤੁਹਾਨੂੰ ਸ਼ੱਕ ਹੈ ਤਾਂ 27 ਫਰਵਰੀ ਨੂੰ ਯਾਦ ਕਰ ਲਉ। ਅਸੀਂ ਦੋ ਭਾਰਤੀ ਜਹਾਜ਼ ਸੁੱਟੇ ਸੀ।"

ਗ਼ਫੂਰ ਨੇ ਆਪਣੇ ਅਗਲੇ ਟਵੀਟ ਵਿੱਚ ਕਿਹਾ ਹੈ, "ਇੰਡੀਅਨ ਏਅਰ ਫੋਰਸ ਦੀ ਸਟ੍ਰਾਈਕ ਅਸਫ਼ਲ ਰਹੀ ਸੀ। ਦੋ ਜਹਾਜ਼ ਸੁੱਟੇ, ਇੱਕ ਪਾਇਲਟ ਨੂੰ ਗ੍ਰਿਫ਼ਤਾਰ ਕੀਤਾ। ਭਾਰਤ ਚੌਂਕੀਆਂ ਨੂੰ ਕੰਟ੍ਰੋਲ ਰੇਖਾ ਦੇ ਨੇੜੇ ਅਸੀਂ ਕਾਫੀ ਨੁਕਸਾਨ ਪਹੁੰਚਾਇਆ।"

ਇਹ ਵੀ ਪੜ੍ਹੋ-

ਦਰਅਸਲ, ਅਮਿਤ ਸ਼ਾਹ ਨੇ 16 ਜੂਨ ਨੂੰ ਵਰਲਡ ਕੱਪ 'ਚ ਪਾਕਿਸਤਾਨ ਦੇ ਖ਼ਿਲਾਫ਼ ਭਾਰਤ ਦੀ ਜਿੱਤ 'ਤੇ ਇੱਕ ਟਵੀਟ ਕੀਤਾ ਸੀ।

ਉਸ ਟਵੀਟ ਵਿੱਚ ਅਮਿਤ ਸ਼ਾਹ ਨੇ ਲਿਖਿਆ ਸੀ, "ਟੀਮ ਇੰਡੀਆ ਵੱਲੋਂ ਪਾਕਿਸਤਾਨ 'ਤੇ ਇੱਕ ਹੋਰ ਸਟ੍ਰਾਈਕ ਤੇ ਨਤੀਜਾ ਉਹੀ। ਇਸ ਬਿਹਤਰੀਨ ਪ੍ਰਦਰਸ਼ਨ ਲਈ ਪੂਰੀ ਟੀਮ ਨੂੰ ਵਧਾਈ। ਸਾਰੇ ਭਾਰਤੀਆਂ ਨੂੰ ਇਸ ਵੱਡੀ ਜਿੱਤ 'ਤੇ ਮਾਣ ਹੈ।"

ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਪੁਲਵਾਮਾ 'ਚ ਸੀਆਰਪੀਐਫ ਦੇ ਇੱਕ ਕਾਫ਼ਲੇ 'ਤੇ ਕੱਟੜਪੰਥੀਆਂ ਦੇ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਹਵਾਈ ਹਮਲੇ ਦਾ ਦਾਅਵਾ ਕੀਤਾ ਗਿਆ ਸੀ, ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਨੇ ਉਸ ਦੇ ਹਵਾਈ ਖੇਤਰ ਦਾ ਉਲੰਘਣ ਕੀਤਾ ਸੀ।

ਇਸੇ ਦੌਰਾਨ ਪਾਕਿਸਤਾਨ ਨੇ ਭਾਰਤ ਦੇ ਇੱਕ ਪਾਇਲਟ ਅਭਿਨੰਦਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਅਦ 'ਚ ਰਿਹਾ ਕਰ ਦਿੱਤਾ ਸੀ।

ਵਿਸ਼ਵ ਕੱਪ 2019 'ਚ ਪਾਕਿਸਤਾਨ ਚਾਰ ਮੈਚਾਂ 'ਚੋਂ ਤਿੰਨ ਮੈਚ ਹਾਰ ਗਿਆ ਹੈ। ਭਾਰਤ ਕੋਲੋਂ ਹਾਰਨ ਤੋਂ ਬਾਅਦ ਸੈਮੀਫਾਈਲ ਦੀ ਰਾਹ ਪਾਕਿਸਤਾਨ ਲਈ ਮੁਸ਼ਕਿਲ ਹੋ ਗਈ ਹੈ।

ਇਸ ਤੋਂ ਇਲਾਵਾ ਹੋਰ ਕਈ ਲੋਕਾਂ ਨੇ ਵੀ ਅਮਿਤ ਸ਼ਾਹ ਦੇ ਇਸ ਟਵੀਟ 'ਤੇ ਆਪਣੀਆਂ ਪ੍ਰਤੀਕਿਰਿਆਵਾਂ ਇੰਝ ਜ਼ਾਹਿਰ ਕੀਤੀਆਂ-

Image copyright facebook

ਭੋਲਾ ਸਿੰਘ ਨੇ ਲਿਖਿਆ, "ਖੇਡਾਂ ਵਿੱਚ ਇੰਝ ਨਹੀਂ ਹੁੰਦਾ। ਖੇਡਾਂ ਪਿਆਰ, ਮਿਲ-ਵਰਤਣ, ਸਹਿਣਸ਼ੀਲਤਾ ਆਦਿ ਸਿਖਾਉਂਦੀਆਂ ਹਨ। ਖੇਡਾਂ ਨੂੰ ਰਾਜਨੀਤੀ ਨਾਲ ਜੋੜਨਾ ਮੂਰਖਤਾ ਹੈ।"

Image copyright facebook

ਤਰਨ ਕੂਨਰ ਨੇ ਲਿਖਿਆ,"ਹੁਣ ਖੇਡਾਂ ਨੂੰ ਵੀ ਭਗਵੇ ਰੰਗ ਦੀ ਸਿਆਸਤ ਵਿੱਚ ਰੰਗ ਦਿਓਗੇ। ਕੀ ਇਨ੍ਹਾਂ ਨੂੰ ਪਤਾ ਹੈ ਕਿ ਕ੍ਰਿਕਟ ਦਾ ਬੱਲਾ ਕਿਹੜੇ ਪਾਸਿਓ ਫੜੀਦਾ ਹੈ।"

Image copyright facebook

ਅਡਵੋਕੇਟ ਹਰਵਿੰਦਰ ਸਿੰਘ ਨੇ ਕਿਹਾ,"ਖੇਡ ਨੂੰ ਖੇਡ ਵਾਂਗ ਲਓ। ਆਪਣਾ ਸਿਆਸੀ ਦਿਮਾਗ਼ ਇੱਥੇ ਨਾ ਵਰਤੋ। ਉਨ੍ਹਾਂ ਨੇ ਵੀ ਸਾਨੂੰ ਕਈ ਵੱਡੇ ਮੌਕਿਆਂ 'ਤੇ ਹਰਾਇਆ ਹੈ।"

Image copyright facebook

ਟਿੰਕੂ ਰੰਧਾਵਾ ਨੇ ਕਿਹਾ,"ਭਾਰਤ ਦੇ ਗ੍ਰਹਿ ਮੰਤਰੀ ਦਾ ਭਾਰਤ-ਪਾਕ ਮੈਚ 'ਤੇ ਕੀਤਾ ਕਮੈਂਟ ਉਨ੍ਹਾਂ ਦੀ ਸਿਆਣਪ ਤੇ ਸੂਝਬੂਝ ਦੀ ਪੋਲ ਖੋਲ੍ਹ ਗਿਆ।"

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)