ਦਿਲਜੀਤ ਦੋਸਾਂਝ ਨੇ ਸਰਕਾਰ ਬਾਰੇ ਕੀ ਕਿਹਾ

“ਸਰਕਾਰ ਸਭ ਕੁਝ ਕੰਟਰੋਲ ਕਰ ਸਕਦੀ ਹੈ, ਸਰਕਾਰ ਚਾਹੇ ਤਾਂ ਪਿਛਲੇ ਮੋੜ 'ਤੇ ਕੀ ਹੋ ਰਿਹਾ ਹੈ ਤੁਹਾਨੂੰ ਪਤਾ ਨਹੀਂ ਚੱਲੇਗਾ।”

ਇਹ ਗੱਲਾਂ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਖ਼ਾਸ ਗੱਲਬਾਤ ਦੌਰਾਨ ਕਹੀਆਂ।

ਦਿਲਜੀਤ ਤੇ ਨੀਰੂ ਬਾਜਵਾ ਆਪਣੀ ਨਵੀਂ ਪੰਜਾਬੀ ਫ਼ਿਲਮ 'ਛੜਾ' ਦੇ ਪ੍ਰਚਾਰ ਲਈ ਬੀਬੀਸੀ ਪੰਜਾਬੀ ਦੇ ਦਫ਼ਤਰ ਪਹੁੰਚੇ ਸਨ। 'ਛੜਾ' ਫ਼ਿਲਮ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ਐਮੀ ਵਿਰਕ ਅਤੇ ਸਰਗੁਨ ਮਹਿਤਾ ਸਟਾਰਰ 'ਕਿਸਮਤ' ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਹਨ।

ਇਹ ਵੀ ਜ਼ਰੂਰ ਪੜ੍ਹੋ:

ਦਿਲਜੀਤ ਦੋਸਾਂਝ ਮੁਤਾਬਕ 'ਛੜਾ' ਫ਼ਿਲਮ ਦਾ ਟ੍ਰੇਲਰ ਜਿਸ ਤਰ੍ਹਾਂ ਦਾ ਦਿਖ ਰਿਹਾ ਹੈ, ਫ਼ਿਲਮ ਉਸ ਤੋਂ ਵੱਖ ਹੈ।

ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਫ਼ਿਲਮਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ, ਇਨ੍ਹਾਂ ਵਿੱਚ ‘ਜੱਟ ਐਂਡ ਜੂਲੀਅਟ’ ਤੇ ‘ਸਰਦਾਰ ਜੀ’ ਫ਼ਿਲਮਾਂ ਸ਼ਾਮਲ ਹਨ।

(ਸ਼ੂਟ-ਐਡਿਟ: ਰਾਜਨ ਪਪਨੇਜਾ)

ਇਹ ਵੀਡੀਓਜ਼ ਵੀ ਤੁਹਾਨੂੰ ਜ਼ਰੂਰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)