ਨੁਸਰਤ ਤੇ ਮੀਮੀ ਪੱਤਰਕਾਰਾਂ ’ਤੇ ਕਿਉਂ ਭੜਕੀਆਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਦਾਕਾਰ ਤੋਂ ਐੱਮਪੀ ਬਣੀਆਂ ਨੁਸਰਤ ਤੇ ਮੀਮੀ ਪੱਤਰਕਾਰਾਂ ’ਤੇ ਕਿਉਂ ਭੜਕੀਆਂ

ਅਦਾਕਾਰਾਂ ਤੋਂ ਐੱਮਪੀ ਬਣੀਆਂ ਨੁਸਰਤ ਜਹਾਂ ਤੇ ਮੀਮੀ ਚਕਰਵਰਤੀ ਲੋਕ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਖ਼ਫ਼ਾ ਨਜ਼ਰ ਆਈਆਂ।

ਧੱਕਾਮੁੱਕੀ ਕਰਕੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਪਿਛਾਂਹ ਹਟਣ ਲਈ ਆਖਿਆ। ਦੋਵੇਂ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੀਆਂ ਸੰਸਦ ਮੈਂਬਰ ਹਨ।

ਨੁਸਰਤ ਦਾ ਹਾਲ ਹੀ ਵਿੱਚ ਵਿਆਹ ਹੋਇਆ, ਇਸ ਕਰਕੇ ਉਨ੍ਹਾਂ ਨੇ ਐੱਮਪੀ ਵਜੋਂ ਸਹੁੰ ਦੇਰੀ ਨਾਲ ਚੁੱਕੀ। ਉਨ੍ਹਾਂ ਨੇ ਬੰਗਾਲੀ ਵਿੱਚ ਸਹੁੰ ਚੁੱਕੀ।

ਮੀਮੀ ਵੀ ਨੁਸਰਤ ਦੇ ਵਿਆਹ ’ਤੇ ਤੁਰਕੀ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)