ਮੁਜ਼ੱਫਰਪੁਰ ਦੇ ਹਸਪਤਾਲ ਵਿੱਚ ਮਿਲੀਆਂ ਮਨੁੱਖੀ ਖੋਪੜੀਆਂ ਬਾਰੇ ਰਿਪੋਰਟ ਕੀ ਕਹਿੰਦੀ ਹੈ

ਹਸਪਤਾਲ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਹ ਪਿੰਜਰ ਲਾਵਾਰਿਸ ਲਾਸ਼ਾਂ ਦੇ ਹਨ। Image copyright Satyam jha
ਫੋਟੋ ਕੈਪਸ਼ਨ ਹਸਪਤਾਲ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਹ ਪਿੰਜਰ ਲਾਵਾਰਿਸ ਲਾਸ਼ਾਂ ਦੇ ਹਨ।

ਬਿਹਾਰ ਦੇ ਮੁਜ਼ੱਫ਼ਰਪੁਰ ਵਿੱਚ ਸ਼੍ਰੀ ਕ੍ਰਿਸ਼ਣ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਜਿੱਥੇ ਦਿਮਾਗੀ ਬੁਖ਼ਾਰ ਕਾਰਨ ਪੀੜਤ ਬੱਚਿਆਂ ਦਾ ਇਲਾਜ ਹੋ ਰਿਹਾ ਹੈ ਉਸ ਦੇ ਪਿਛਲੇ ਪਾਸੇ ਜੰਗਲੀ ਖੇਤਰ ਵਿੱਚ ਸ਼ਨਿੱਚਰਵਾਰ ਨੂੰ ਮਨੁੱਖੀ-ਪਿੰਜਰਾਂ ਦਾ ਢੇਰ ਮਿਲਨ ਮਗਰੋਂ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ।

ਮਾਮਲਾ ਐਨਾ ਗੰਭੀਰ ਬਣ ਗਿਆ ਸੀ ਕਿ ਸਿਹਤ ਮਹਿਕਮੇ ਦੇ ਵਧੀਕ ਸੱਕਤਰ ਕੌਸ਼ਲ ਕਿਸ਼ੋਰ ਨੇ ਹਸਪਤਾਲ ਪ੍ਰਸ਼ਾਸਨ ਨੂੰ ਤੁਰੰਤ ਤਲਬ ਕੀਤਾ ਅਤੇ ਜਾਂਚ ਦੇ ਹੁਕਮ ਜਾਰੀ ਕੀਤੇ।

ਹਸਪਤਾਲ ਅਤੇ ਜਿਲ੍ਹਾ ਪ੍ਰਸ਼ਾਸਾਸ਼ਨ ਵੱਲੋਂ ਉਸ ਸਮੇਂ ਕਿਹਾ ਗਿਆ ਸੀ ਕਿ ਮਿਲੇ ਪਿੰਜਰ ਉਨ੍ਹਾਂ 19 ਲਾਵਾਰਿਸ ਲਾਸ਼ਾਂ ਦੇ ਹਨ, ਜਿਨ੍ਹਾਂ ਦਾ ਉਸੇ ਸਥਾਨ 'ਤੇ 17 ਜੂਨ ਨੂੰ ਸਮੂਹਿਕ ਅੰਤਿਮ ਸਸਕਾਰ ਕੀਤਾ ਗਿਆ ਸੀ।

ਬਾਅਦ ਵਿੱਚ ਸਵਾਲ ਇਹ ਵੀ ਉੱਠੇ ਸਨ ਕਿ ਇਹ ਇਲਾਕਾ ਹਸਪਤਾਲ ਦੀ ਹਦੂਦ 'ਚ ਆਉਂਦਾ ਹੈ ਇਸ ਲਈ ਲਾਸ਼ਾਂ ਦਾ ਉੱਥੇ ਸਸਕਾਰ ਨਹੀਂ ਕੀਤਾ ਜਾ ਸਕਦਾ।

ਕਈ ਮੀਡੀਆ ਚੈਨਲਾਂ ਨੇ ਅਜਿਹੀਆਂ ਖ਼ਬਰਾਂ ਨਸ਼ਰ ਕੀਤੀਆਂ ਕਿ ਮੁੱਖ ਮੰਤਰੀ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਐੱਸਕੇਸੀਐੱਚਐੱਮ ਦੇ ਦੌਰੇ ਤੋਂ ਠੀਕ ਪਹਿਲਾਂ ਲਾਸ਼ਾਂ ਨੂੰ ਖੁਰਦ ਬੁਰਦ ਕਰਨ ਲਈ ਲਾਸ਼ਾਂ ਨੂੰ ਹਸਪਤਾਲ ਦੀ ਹੱਦ ਅੰਦਰ ਹੀ ਸਾੜ ਦਿੱਤਾ ਗਿਆ।

ਇਹ ਵੀ ਪੜ੍ਹੋ:

Image copyright Chandramohan
ਫੋਟੋ ਕੈਪਸ਼ਨ ਮੁਜ਼ੱਫ਼ਰਪੁਰ ਦਾ ਸ਼੍ਰੀ ਕ੍ਰਿਸ਼ਣ ਮੈਡੀਕਲ ਕਾਲਜ ਤੇ ਹਸਪਤਾਲ

ਹਾਲਾਂਕਿ ਜੋ ਗੱਲਾਂ ਇਸ ਮਾਮਲੇ ਵਿੱਚ ਸਾਹਮਣੇ ਆ ਰਹੀਆਂ ਹਨ ਉਹ ਹੈਰਾਨੀਜਨਕ ਹਨ।

ਮੁਜ਼ੱਫਰਪੁਰ ਵਿੱਚ ਵੀਰਵਾਰ ਦੇ ਸਾਰੇ ਸਥਾਨਕ ਅਖ਼ਬਾਰਾਂ ਵਿੱਚ ਇਹ ਖ਼ਬਰ ਹੈ ਕਿ ਨਰ ਪਿੰਜਰ ਮਾਮਲੇ ਵਿੱਚ ਬਣਾਈ ਗਈ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਜਿਲ੍ਹਾ ਮੈਜਿਸਟਰੇਟ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉੱਥੋਂ ਕੁਲ 70 ਮਨੁੱਖੀ-ਖੋਪੜੀਆਂ ਬਰਮਾਦ ਹੋਈਆਂ ਸਨ।

ਜਦਕਿ ਹਸਪਤਾਲ ਪ੍ਰਸ਼ਾਸਨ ਕਹਿੰਦਾ ਆ ਰਿਹਾ ਹੈ ਕਿ ਉਸ ਥਾਂ ਤੇ ਸਿਰਫ਼ 19 ਪਿੰਜਰ ਸਨ। ਬੀਬੀਸੀ ਨੇ ਮੁਜ਼ੱਫਰਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਅਸ਼ੋਕ ਰੰਜਨ ਤੋਂ ਜਦੋਂ ਇਨ੍ਹਾਂ ਖੋਪੜੀਆਂ ਤੇ ਪਿੰਜਰਾਂ ਦੀ ਸੰਖਿਆ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਇਹੀ ਕਿਹਾ ਸੀ ਕਿ ਪਿੰਜਰ ਉਨ੍ਹਾਂ 19 ਲਾਵਾਰਿਸ ਲਾਸ਼ਾਂ ਦੇ ਹਨ, ਜਿਨ੍ਹਾਂ ਨੂੰ ਹਾਲ ਹੀ ਵਿੱਚ ਸਾੜਿਆ ਗਿਆ ਸੀ।

Image copyright Ani
ਫੋਟੋ ਕੈਪਸ਼ਨ ਸਥਾਨਕ ਪੱਤਰਕਾਰ ਚੰਦਰਮੋਹਨ ਦਾ ਕਹਿਣਾ ਹੈ ਕਿ ਪਿੰਜਰ ਕਈ ਬੋਰੀਆਂ ਵਿੱਚ ਸਨ।

ਅਸੀਂ ਦੁਬਾਰਾ ਉਨ੍ਹਾਂ ਨਾਲ ਗੱਲ ਕੀਤੀ ਅਤੇ ਪੁੱਛਿਆ ਕੀ ਅਖ਼ਬਾਰਾਂ ਵਿੱਚ ਜੋ ਛਪਿਆ ਹੈ ਉਹ ਸੱਚ ਹੈ? ਕੀ ਸੱਚੀਂ 70 ਖੋਪੜੀਆਂ ਤੇ ਕੰਕਾਲ ਉਸ ਥਾਂ ਤੋਂ ਬਰਾਮਦ ਹੋਏ?

ਡੀਐੱਮ ਨੇ ਕਿਹਾ, "ਅਜਿਹੀ ਕੋਈ ਰਿਪੋਰਟ ਹਾਲੇ ਤੱਕ ਸਾਡੇ ਕੋਲ ਨਹੀਂ ਆਈ ਹੈ। ਮੈਂ ਉਸ ਸਮੇਂ ਤੱਕ ਕੁਝ ਨਹੀਂ ਕਹਿ ਸਕਦਾ ਜਦੋਂ ਤੱਕ ਕਿ ਆਧਿਕਾਰਿਤ ਤੌਰ 'ਤੇ ਕੁਝ ਪਤਾ ਨਹੀਂ ਚਲਦਾ! ਲੋਕ, ਖ਼ਬਰਾਂ ਛਾਪਣ ਦੇ ਦੌੜ ਵਿੱਚ ਖ਼ਬਰ ਦੀ ਜਾਂਚ ਕਰਨ ਦੀ ਜ਼ਹਿਮਤ ਨਹੀਂ ਚੁੱਕਦੇ। ਹੋ ਸਕਦਾ ਹੈ ਕਿ ਖ਼ਬਰ ਸਹੀ ਵੀ ਹੋਵੇ ਪਰ ਮੇਰੇ ਕੋਲ ਇਸ ਕਿਸਮ ਦੇ ਕਿਸੇ ਅੰਕੜੇ ਦੀ ਜਾਣਕਾਰੀ ਨਹੀਂ ਹੈ।"

ਹਸਪਤਾਲ ਦੀ ਮੈਨੇਜਮੈਂਟ ਦਾ ਪੱਖ ਕੀ ?

ਹੁਣ ਕਿਉਂਕਿ ਮਾਮਲਾ ਉਸੇ ਹਸਪਤਾਲ ਨਾਲ ਜੁੜਿਆ ਹੈ ਜਿੱਥੇ ਦਿਮਾਗੀ ਬੁਖ਼ਾਰ ਨਾਲ ਸੈਂਕੜੇ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਇਸ ਲਈ ਅਸੀਂ ਹਸਪਤਾਲ ਦੀ ਮੈਨੇਜਮੈਂਟ ਨਾਲ ਵੀ ਇਸ ਬਾਰੇ ਗੱਲ ਕੀਤੀ।

Image copyright Ani
ਫੋਟੋ ਕੈਪਸ਼ਨ ਮੁੱਖ ਸਵਾਲ ਤਾਂ ਇਹੀ ਉੱਠਿਆ ਸੀ ਕਿ ਹਸਪਤਾਲ ਦੀ ਹਦੂਦ ਦੇ ਅੰਦਰ ਲਾਸ਼ਾਂ ਦੇ ਸਸਕਾਰ ਕਿਵੇਂ ਕੀਤੇ ਜਾ ਸਕਦੇ ਹਨ।

ਹਸਪਤਾਲ ਦੇ ਮੁਖੀ ਡਾ. ਐੱਮਕੇ ਸ਼ਾਹੀ ਨੇ ਕੰਕਾਲਾਂ ਦੇ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਸੰਬੰਧੀ ਕੰਮ ਕਾਲਜ ਦਾ ਹੈ, ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਇਸ ਲਈ ਕਾਲਜ ਦੇ ਪ੍ਰਿੰਸੀਪਲ ਤੋਂ ਇਸ ਬਾਰੇ ਜਵਾਬ ਮੰਗਿਆ ਜਾਵੇ।

ਅਸੀਂ ਸ਼੍ਰੀਰਾਮ ਕ੍ਰਿਸ਼ਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਵਿਕਾਸ ਕੁਮਾਰ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਵੀ ਇਸ ਤਰ੍ਹਾਂ ਦੀ ਕਿਸੇ ਵੀ ਰਿਪੋਰਟ ਆਉਣ ਤੋਂ ਇਨਾਕਰ ਕਰ ਦਿੱਤਾ।

ਦੋ ਜਾਂਚ ਕਮੇਟੀਆਂ

ਉਹ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਇੱਕ ਨਹੀਂ ਸਗੋਂ ਦੋ ਜਾਂਚ ਕਮੇਟੀਆਂ ਬਣਾਈਆਂ ਗਈਆਂ ਸਨ। ਇੱਕ ਤਾਂ ਵਿਭਾਗ ਨੇ ਬਣਾਈ ਸੀ ਤੇ ਦੂਸਰੀ ਕਾਲਜ ਮੈਨੇਜਮੈਂਟ ਨੇ ਆਪਣੀ ਅੰਦਰੂਨੀ ਜਾਂਚ ਕਮੇਟੀ ਬਣਾਈ ਹੈ। ਦੋਹਾਂ ਵਿੱਚੋਂ ਕਿਸੇ ਦੀ ਵੀ ਜਾਂਚ ਹਾਲੇ ਤੱਕ ਪੂਰੀ ਨਹੀਂ ਹੋ ਸਕੀ ਹੈ। ਹਾਲੇ ਰਿਪੋਰਟ ਵੀ ਆਉਣੀ ਹੈ।

ਹਾਲਾਂਕਿ ਡਾ. ਵਿਕਾਸ ਨੇ ਅਖ਼ਬਾਰਾਂ ਦੀਆਂ ਖ਼ਬਰਾਂ ਦੇ ਤਰਜ਼ 'ਤੇ ਇਹ ਜ਼ਰੂਰ ਕਿਹਾ, ਸਾਡੇ ਕੋਲ ਹੁਣ ਤੱਕ ਦੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਪਿਛਲੇ ਤਿੰਨਾਂ ਸਾਲਾਂ ਤੋਂ ਉੱਥੇ ਸੰਸਕਾਰ ਕੀਤੇ ਜਾ ਰਹੇ ਸਨ। ਕੋਈ ਉਨ੍ਹਾਂ ਕੰਕਾਲਾਂ ਨੂੰ ਗਿਣ ਸਕਦਾ ਹੈ! ਸਾਰੇ ਸੜ ਚੁੱਕੇ ਹਨ। ਜੋ ਬਚੇ ਹਨ ਉਨ੍ਹਾ ਨੂੰ ਤੁਸੀਂ ਅਸਥੀਆਂ ਕਹਿ ਸਕਦੇ ਹੋ।"

Image copyright Ani
ਫੋਟੋ ਕੈਪਸ਼ਨ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਲਾਕੇ ਵਿੱਚ ਹੱਡੀਆਂ ਦੀ ਤਸਕਰੀ ਵਾਲਾ ਗਿਰੋਹ ਵੀ ਸਰਗਰਮ ਹੋਵੇ।

ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਹਸਪਤਾਲ ਦੇ ਗੁਆਂਢ ਵਿੱਚ ਮਨੁੱਖੀ-ਪਿੰਜਰਾਂ ਦੇ ਮਿਲਣ ਦੇ ਮਾਮਲੇ ਵਿੱਚ ਕੋਈ ਅਧਿਕਾਰਿਤ ਰੂਪ ਵਿੱਚ ਕੋਈ ਕੁਝ ਕਹਿਣ ਨੂੰ ਤਿਆਰ ਨਹੀਂ ਹੈ।

ਅਖ਼ਬਾਰਾਂ ਦੇ ਪੰਨਿਆਂ ਵਿੱਚ 70 ਖੋਪੜੀਆਂ ਮਿਲਣ ਦੀਆਂ ਸੁਰਖੀਆਂ ਛਪੀਆਂ ਹਨ ਪਰ ਮੈਨੇਜਮੈਂਟ ਅਤੇ ਪ੍ਰਸ਼ਾਸਨ ਹਾਲੇ ਕੋਈ ਅੰਕੜਾ ਦੱਸਣ ਤੋਂ ਟਲ ਰਹੇ ਹਨ।

ਜਿਵੇਂ ਕਿ ਅਖ਼ਬਾਰ ਲਿਖਦੇ ਹਨ ਅਤੇ ਹਸਪਤਾਲ ਮੈਨੇਜਮੈਂਟ ਦਾਅਵਾ ਕਰਦਾ ਹੈ ਕਿ ਉਸ ਥਾਂ ਤੇ ਪਿਛਲੇ ਤਿੰਨ ਸਾਲਾਂ ਤੋਂ ਲਾਵਾਰਿਸ ਲਾਸ਼ਾਂ ਸਾਰੀਆਂ ਜਾ ਰਹੀਆਂ ਹਨ। ਪਰ ਮੈਨੇਜਮੈਂਟ ਨੇ ਇੱਕ ਵਾਰ ਵੀ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ।

ਹਸਪਤਾਲ ਦੀ ਹੱਦ 'ਚ ਲਾਸ਼ਾਂ ਦੇ ਸਸਕਾਰ

ਮੁੱਖ ਸਵਾਲ ਤਾਂ ਇਹੀ ਉੱਠਿਆ ਸੀ ਕਿ ਹਸਪਤਾਲ ਦੀ ਹੱਦ ਵਿੱਚ ਲਾਸ਼ਾਂ ਦੇ ਸਸਕਾਰ ਕਿਵੇਂ ਕੀਤੇ ਜਾ ਸਕਦੇ ਹਨ।

ਕਾਲਜ ਦੇ ਪ੍ਰੋਫੈਸਰ ਵਿਕਾਸ ਉਸ ਜ਼ਮੀਨ ਨੂੰ ਹਸਪਤਾਲ ਦੀ ਹਦੂਦ ਦੇ ਅੰਦਰ ਮੰਨਣ ਤੋਂ ਹੀ ਇਨਕਾਰ ਕਰ ਦਿੰਦੇ ਹਨ। ਕਹਿੰਦੇ ਹਨ, "ਉਹ ਜ਼ਮੀਨ ਹੁਣ ਟਾਟਾ ਕੈਂਸਰ ਇੰਸਟੀਚਿਊਟ ਦੇ ਹਵਾਲੇ ਕੀਤੀ ਜਾ ਚੁੱਕੀ ਹੈ। ਇਸ ਦੇ ਕਾਗਜ਼ਾਤ ਵੀ ਹਨ। ਪਹਿਲਾਂ ਵੀ ਉਹ ਜ਼ਮੀਨ ਹਸਪਤਾਲ ਦੀ ਹਦੂਦ ਦੇ ਅੰਦਰ ਨਹੀਂ ਆਉਂਦਾ ਸੀ।"

ਸਾਫ਼ ਹੈ ਕਿ ਹਸਪਤਾਲ ਦੇ ਗੁਆਂਢ ਵਿੱਚ ਮਨੁੱਖੀ-ਪਿੰਜਰਾਂ ਦੀ ਬਰਾਮਦਗੀ ਦੇ ਮਾਮਲੇ ਉੱਤੇ ਹਸਪਤਾਲ ਪ੍ਰਬੰਧ ਅਤੇ ਜਿਲ੍ਹਾ ਪ੍ਰਸ਼ਾਸਨ ਸਪੱਸ਼ਟ ਰੂਪ ਵਿੱਚ ਕੁਝ ਵੀ ਕਹਿਣ ਤੋਂ ਬਚ ਰਹੇ ਹਨ।

Image copyright Ani
ਫੋਟੋ ਕੈਪਸ਼ਨ ਮੈਨੇਜਮੈਂਟ ਅਤੇ ਪ੍ਰਸ਼ਾਸਨ ਹਾਲੇ ਕੋਈ ਆਂਕੜਾ ਦੱਸਣ ਤੋਂ ਟਲ ਰਹੇ ਹਨ।

ਦੋ-ਤਿੰਨ ਦਿਨਾਂ ਵਿੱਚ ਜਿਵੇਂ ਕਿ ਪ੍ਰਿੰਸੀਪਲ ਡਾ. ਵਿਕਾਸ ਵੀ ਕਹਿੰਦੇ ਹਨ ਕਿ ਮਾਮਲੇ ਦੀ ਜਾਂਚ ਰਿਪੋਰਟ ਆਉਣ ਤੇ ਹੀ ਤਸਵੀਰ ਸਾਫ਼ ਹੋਵੇਗੀ ਕਿ ਆਖਿਰ ਕਿੰਨੇ ਮਨੁੱਖੀ-ਪਿੰਜਰਾਂ ਦੀ ਬਰਾਮਦਗੀ ਹੋਈ ਹੈ ਅਤੇ ਅਜਿਹੀ ਥਾਂ ਤੇ ਲਾਸ਼ਾਂ ਸਾੜਨ ਵਾਲਿਆਂ 'ਤੇ ਕੀ ਕਾਰਵਾਈ ਹੁੰਦੀ ਹੈ।

ਫਿਲਹਾਲ ਮਾਮਲਾ ਹੋਰ ਵੀ ਗੰਭੀਰ ਬਣਦਾ ਜਾ ਰਿਹਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਵੱਲੋਂ ਪਿਛਲੇ ਦਿਨੀਂ ਕੀਤੇ ਹਸਪਤਾਲਾਂ ਦੇ ਦੌਰਿਆਂ ਨਾਲ ਵੀ ਜੋੜ ਕੇ ਦੇਖਿਆ ਜਾਣ ਲੱਗਿਆ ਹੈ।

ਵਿਰੋਧੀ ਸਰਕਾਰ ਨੂੰ ਘੇਰ ਰਹੇ ਹਨ ਕਿ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਦੌਰਿਆਂ ਨੂੰ ਦੇਖਦੇ ਹੋਏ ਲਾਸ਼ਾਂ ਨੂੰ ਹਫੜਾ-ਦਫੜੀ ਵਿੱਚ ਇਸ ਲਈ ਸਾੜਿਆ ਗਿਆ ਤਾਂ ਕਿ ਹਸਪਤਾਲ ਦੀ ਬਦਹਾਲੀ ਢਕੀ ਰਹੇ। ਜਦੋਂ ਫੜੇ ਗਏ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਲਾਵਾਰਿਸ ਦੱਸ ਕੇ ਮਾਮਲਾ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਜ਼ਰੂਰ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।