ਵਿਸ਼ਵ ਕੱਪ 2019: ਨਿਊਜ਼ੀਲੈਂਡ ਦਾ ਉਹ ਖਿਡਾਰੀ ਜਿਸਨੂੰ ਆਊਟ ਕੀਤਾ ਤਾਂ ਫਾਈਨਲ 'ਚ ਐਂਟਰੀ ਪੱਕੀ

ਕੋਹਲੀ Image copyright Reuters

ਭਾਰਤ ਬਨਾਮ ਨਿਊਜ਼ੀਲੈਂਡ ਦਰਮਿਆਨ ਸੈਮੀ ਫਾਈਨਲ ਮੁਕਾਬਲਾ ਕੁਝ ਘੰਟਿਆਂ ਵਿੱਚ ਸ਼ੁਰੂ ਹੋ ਜਾਵੇਗਾ, ਬਸ਼ਰਤੇ ਮੈਨਚੈਸਟਰ ਦਾ ਬਦਮਾਸ਼ ਮੌਸਮ ਬਦਮਾਸ਼ਈ ਨਾ ਕਰੇ।

2019 ਕ੍ਰਿਕਟ ਵਿਸ਼ਵ ਕੱਪ ਦੇ ਪ੍ਰੰਬੰਧਨ ਦੇ ਹਿਸਾਬ ਨਾਲ ਭਾਰਤੀ ਟੀਮ ਸ਼ਾਨਦਾਰ ਨਜ਼ਰ ਆਉਂਦੀ ਹੈ ਅਤੇ ਹੁਣ ਤੱਕ ਦੇ ਪ੍ਰਦਰਸ਼ਨ ਦੇ ਲਿਹਾਜ਼ ਨਾਲ ਕਾਗਜ਼ਾਂ ਉੱਪਰ ਵੀ ਉਸ ਦਾ ਪੱਲੜਾ ਭਾਰਾ ਹੈ।

ਨਿਊਜ਼ੀਲੈਂਡ ਕੋਲ ਰੌਸ ਟੇਲਰ, ਮਾਰਟਿਨ ਗੁਟਿਲ ਅਤੇ ਟਾਮ ਲਾਥਮ ਵਰਗੇ ਅਨੁਭਵੀ ਅਤੇ ਧਮਾਕੇਦਾਰ ਬੱਲੇਬਾਜ਼ ਹਨ ਪਰ ਇਸ ਵਿਸ਼ਵ ਕੱਪ ਵਿੱਚ ਤਿੰਨਾਂ ਦਾ ਬੱਲਾ ਕਮਾਲ ਨਹੀਂ ਕਰ ਸਕਿਆ ਹੈ। ਤਿੰਨੇਂ ਆਮ ਤੌਰ ’ਤੇ ਮਿਲ ਕੇ ਜਿੰਨੀਆਂ ਦੌੜਾਂ ਬਣਾਉਂਦੇ ਹਨ ਇਸ ਵਾਰ ਉਸ ਦੇ 60 ਫੀਸਦੀ ਹੀ ਬਣਾ ਸਕੇ ਹਨ। ਇਸ ਦੀ ਭਰਪਾਈ ਵਿਲੀਅਮਸਨ ਨੇ ਕੀਤੀ ਹੈ ਅਤੇ ਟੀਮ ਲਈ 30.28 ਫੀਸਦੀ ਦੌੜਾਂ ਆਪ ਬਣਾ ਦਿੱਤੀਆਂ ਹਨ।

ਇਹ ਵੀ ਪੜ੍ਹੋ:

Image copyright PA Media

ਨਿਊਜ਼ੀਲੈਂਡ ਦੀ ਵਨ ਮੈਨ ਆਰਮੀ

ਹਾਲਾਂਕਿ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੇ ਦੌੜਾਂ ਦੀ 29 ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਰੋਹਿਤ ਸ਼ਰਮਾ ਦੀ ਹੈ। ਭਾਰਤ ਲਈ ਇਤਮਿਨਾਨ ਦੀ ਗੱਲ ਇਹ ਹੈ ਕਿ ਉਸ ਦੇ ਬਾਕੀ ਬੱਲੇਬਾਜ਼ ਵੀ ਆਪਣੇ ਰੰਗ ਵਿੱਚ ਹਨ।

ਵਿਰਾਟ ਕੋਹਲੀ ਭਾਵੇਂ ਸੈਂਕੜਾ ਨਾ ਬਣਾ ਸਕੇ ਹੋਣ ਪਰ ਚੁਟਕੀ ਮਾਰਦਿਆਂ ਹੀ ਪੰਜਾਹ ਤੋਂ ਟੱਪ ਜਾਂਦੇ ਹਨ। ਸਲਾਮੀ ਬੱਲੇਬਾਜ਼ ਕੇ ਐੱਲ ਰਾਹੁਲ ਨੇ ਪਿਛਲੇ ਮੈਚ ਵਿੱਚ ਹੀ ਸੈਂਕੜਾ ਬਣਾਇਆ ਹੈ। ਮਹਿੰਦਰ ਸਿੰਘ ਧੋਨੀ ਭਾਵੇਂ ਹੌਲੀ ਖੇਡਦੇ ਹਨ ਪਰ ਉਹ ਵੀ ਅੱਠ ਮੈਚਾਂ ਵਿੱਚ 44 ਦੀ ਔਸਤ ਨਾਲ 223 ਦੌੜਾਂ ਬਣਾ ਚੁੱਕੇ ਹਨ। ਹਾਰਦਿਕ ਪਾਂਡਿਆ ਵੀ ਆਪਣੇ ਜੌਹਰ ਦਿਖਾ ਚੁੱਕੇ ਹਨ।

ਇਹੀ ਕਾਰਨ ਹੈ ਕਿ ਜੇ ਰੋਹਿਤ ਨਾ ਵੀ ਚੱਲੇ ਤਾਂ ਵੀ ਭਾਰਤ ਨੂੰ ਘਬਰਾਉਣ ਦੀ ਲੋੜ ਨਹੀਂ ।

ਬਲਕਿ ਨਿਊਜ਼ੀਲੈਂਡ ਆਪਣੇ ਬੱਲੇਬਾਜ਼ਾਂ ਦੇ ਫਾਰਮ ਉੱਪਰ ਜ਼ਰੂਰ ਚਿੰਤਾ ਹੋਵੇਗੀ। ਇਸ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ 15 ਬੱਲੇਬਾਜ਼ਾਂ ਵਿੱਚ ਵਿਲੀਅਮਸਨ ਨਿ੍ਊਜ਼ੀਲੈਂਡ ਦੇ ਇਕਲੌਤੇ ਖਿਡਾਰੀ ਹਨ। ਜਦਕਿ ਸਿਖਰਲੇ 15 ਬੱਲੇਬਾਜ਼ਾਂ ਵਿੱਚੋਂ 3 ਭਾਰਤੀ ਹਨ- ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਕੇ ਐੱਲ ਰਾਹੁਲ।

ਨਿਊਜ਼ੀਲੈਂਡ ਵਿਸ਼ਵ ਕੱਪ ਵਿੱਚ ਪਿਛਲੇ ਤਿੰਨੇ ਮੈਚ ਹਾਰ ਚੁੱਕਿਆ ਹੈ ਤੇ ਇਨ੍ਹਾਂ ਸਾਰਿਆਂ ਵਿੱਚ ਵਿਲੀਅਮਸਨ ਕੋਈ ਵੱਡਾ ਆਂਕੜਾ ਖੜ੍ਹਾ ਨਹੀਂ ਕਰ ਸਕੇ। ਉਨ੍ਹਾਂ ਨੇ 27, 40 ਤੇ 41 ਦੌੜਾਂ ਬਣਾਈਆਂ ਸਨ।

ਇਸ ਹਿਸਾਬ ਨਾਲ ਕਿਹਾ ਜਾ ਸਕਦਾ ਹੈ ਕਿ ਜੇ ਭਾਰਤੀ ਗੇਂਦਬਾਜ਼ ਵਿਲੀਅਮਸਨ ਨੂੰ ਜਲਦੀ ਬਾਹਰ ਭੇਜਣ ਵਿੱਚ ਕਾਮਯਾਬ ਹੋ ਗਏ ਤਾਂ ਜਿੱਤ ਸੁਖਾਲੀ ਹੋ ਜਾਵੇਗੀ।

Image copyright Reuters

ਇਹ ਹੋਵੇਗਾ ਕਿਵੇਂ?

ਇਹ ਭਾਰਤੀ ਟੀਮ ਲਈ ਸਭ ਤੋਂ ਅਹਿਮ ਸਵਾਲ ਹੈ। 11 ਸਾਲ ਪਹਿਲਾਂ ਅੰਡਰ-19 ਵਿਸ਼ਵ ਕੱਪ ਵਿੱਚ ਜਦੋਂ ਭਾਰਤ ਅਤੇ ਨਿਊਜ਼ੀਲੈਂਡ ਦਾ ਮੁਕਾਬਲਾ ਹੋਇਆ ਸੀ ਤਾਂ ਵਿਰਾਟ ਕੋਹਲੀ ਅਤੇ ਕੇਨ ਵਿਲੀਅਮਸਨ ਹੀ ਆਪੋ- ਆਪਣੀਆਂ ਟੀਮਾਂ ਦੇ ਕਪਤਾਨ ਸਨ।

ਉਸ ਮੈਚ ਵਿੱਚ ਆਪਣੇ ਹਰਫਨਮੌਲਾ ਪ੍ਰਦਰਸ਼ਨ ਨਾਲ ਵਿਰਾਟ ਕੋਹਲੀ ਨੇ ਟੀਮ ਨੂੰ ਜਿੱਤ ਦਿਵਾਈ ਸੀ ਅਤੇ ਕੇਨ ਦਾ ਵਿਕਟ ਵੀ ਉਨ੍ਹਾਂ ਨੇ ਹੀ ਲਿਆ ਸੀ।

ਸੈਮੀ ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਜਦੋਂ ਪ੍ਰੈੱਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਇਹ ਗੱਲ ਯਾਦ ਕਰਾਈ ਤਾਂ ਉਨ੍ਹਾਂ ਕਿਹਾ, "ਕੀ ਸੱਚੀਂ ਮੈਂ ਹੀ ਵਿਕਟ ਲਿਆ ਸੀ? ਓਹ! ਮੈਨੂੰ ਨਹੀਂ ਪਤਾ ਕਿ ਮੁੜ ਅਜਿਹਾ ਹੋ ਸਕਦਾ ਹੈ।"

ਵਿਲੀਅਮਸਨ ਨੂੰ ਆਖ਼ਰ ਆਊਟ ਕੀਤਾ ਕਿਵੇਂ ਜਾਵੇ, ਅਤੀਤ ਵਿੱਚ ਕਈ ਟੀਮਾਂ ਇਸ ਸਵਾਲ ਨਾਲ ਦੋ-ਚਾਰ ਹੋ ਚੁੱਕੀਆਂ ਹਨ। ਕਈ ਟੀਮਾਂ ਉਨ੍ਹਾਂ ਦੇ ਖ਼ਿਲਾਫ਼ ਵੱਖੋ-ਵੱਖਰੇ ਪ੍ਰਯੋਗ ਕਰ ਚੁੱਕੀਆਂ ਹਨ ਕੁਝ ਸਫ਼ਲ ਰਹੀਆਂ ਤੇ ਕੁਝ ਅਸਫ਼ਲ। ਕੇਨ ਇਸ ਸਮੇਂ ਕ੍ਰਿਕਿਟ ਦੇ ਫੈਬ ਫ਼ੋਰ ਯਾਨੀ ਸਿਖਰਲੇ ਚਾਰ ਖਿਡਾਰੀਆਂ ਵਿੱਚੋਂ ਇੱਕ ਹਨ। ਬੱਲੇਬਾਜ਼ੀ ਦਾ ਕੋਈ ਅਜਿਹਾ ਪਹਿਲੂ ਨਹੀਂ ਹੈ ਜੋ ਉਨ੍ਹਾਂ ਲਈ ਅਸੰਭਵ ਹੋਵੇ।

Image copyright Getty Images

ਕੇਨ ਦੇ ਇੱਕੋ ਅਸੂਲ ਹੈ—ਗੇਂਦ ਤੇ ਨਿਗ੍ਹਾ ਟਿਕਾਈ ਰੱਖੋ ਤੇ ਦੇਖੋ ਕੀ ਹੁੰਦਾ ਹੈ।

ਇਸ ਲਈ ਵਿਲੀਅਮਸਨ ਦੀ ਬਤੌਰ ਬੱਲੇਬਾਜ਼ ਕੋਈ ਵਿਸ਼ੇਸ਼ ਕਮਜ਼ੋਰੀ ਹਾਲੇ ਤੱਕ ਉਜਾਗਰ ਨਹੀਂ ਹੋਈ ਹੈ।

'ਬੈਕ ਆਫ ਦਿ ਲੈਂਥ' ਅਤੇ ਹੌਲੀਆਂ ਗੇਂਦਾਂ

ਉਨ੍ਹਾਂ ਨੇ ਲਿਖਿਆ ਹੈ ਕਿ ਬੈਕ ਆਫ ਦਿ ਲੈਂਥ ਭਾਵ ਗੁੱਡ ਲੈਂਥ ਤੋਂ ਥੋੜ੍ਹੀਆਂ ਛੋਟੀਆਂ ਗੇਂਦਾਂ ਵਿਲੀਅਮਸਨ ਨੂੰ ਪਰੇਸ਼ਾਨ ਕਰ ਸਕਦੀਆਂ ਹਨ। ਕੀਵੀ ਕਪਤਾਨ ਅਕਸਰ ਅਜਿਹੀਆਂ ਗੇਂਦਾਂ ਨੂੰ ਬੈਕਵਰਡ ਪੁਆਇੰਟ ਤੇ ਬੱਲੇ ਦਾ ਮੂੰਹ ਖੋਲ੍ਹ ਕੇ ਕੱਢਦੇ ਹਨ। ਲਿਕਿਨ ਗੇਂਦ ਉਮੀਦ ਤੋਂ ਥੋੜ੍ਹੀ ਜ਼ਿਆਦਾ ਆਊਟ ਸਵਿੰਗ ਹੋ ਜਾਵੇ ਜਾਂ ਵਿਲੀਅਮਸਨ ਆਪਣੇ ਸ਼ਰੀਰ ਤੋਂ ਦੂਰ ਬੱਲਾ ਲੈ ਜਾਣ ਤਾਂ ਕਿਨਾਰਾ ਲੱਗਣ ਦੇ ਆਸਾਰ ਵਧ ਸਕਦੇ ਹਨ।

Image copyright AFP/GETTY IMAGES

ਵਿਲੀਅਮਸਨ ਫਿਰਕੀ ਗੇਂਦਬਾਜ਼ਾਂ ਨੂੰ ਵਧੀਆ ਖੇਡਦੇ ਹਨ ਪਰ ਗੇਂਦ ਟੱਪਾ ਖਾ ਕੇ ਕਿੰਨਾ ਉਠੇਗੀ, ਇਸ ਦਾ ਅੰਦਾਜ਼ਾ ਲਾਉਣ ਵਿੱਚ ਮਾਰ ਖਾ ਜਾਂਦੇ ਹਨ।

ਪਾਕਿਸਤਾਨ ਨਾਲ ਮੈਚ ਵਿੱਚ ਲੈਗ ਸਪਿਨਰ ਸ਼ਾਦਾਬ ਖ਼ਾਨ ਨੇ ਇਸ ਦੇ ਲਾਹਾ ਲੈ ਕੇ ਉਨ੍ਹਾਂ ਨੂੰ ਆਊਟ ਕੀਤਾ ਸੀ। ਭਾਰਤ ਲਈ ਕਿਹ ਕੰਮ ਕੁਲਦੀਪ ਯਾਦਵ ਕਰ ਸਕਦੇ ਹਨ।

ਸੰਦੀਪ ਨੇ ਇਹ ਵੀ ਲਿਖਿਆ ਹੈ ਕਿ ਇਸ ਟੂਰਨਾਮੈਂਟ ਵਿੱਚ ਹੌਲੀਆਂ ਗੇਂਦਾਂ ਨੂੰ ਖੇਡਦੇ ਸਮੇਂ ਵਿਲੀਅਮਸਨ ਪੂਰੇ ਕਾਬੂ ਵਿੱਚ ਨਹੀਂ ਦਿਖੇ। ਖ਼ਾਸ ਤੌਰ ਤੇ ਹੌਲੀਆਂ ਔਫ਼ ਅਤੇ ਲੈਗ ਕਟਰ ਗੇਂਦਾਂ ਸੁੱਟੇ ਜਾਣ ਤੇ ਉਹ ਕੁਝ- ਕੁਝ ਕਾਬੂ ਤੋਂ ਬਾਹਰ ਦਿਖਦੇ ਹਨ। ਅਜਿਹੇ ਮੌਕਿਆਂ ਤੇ ਫੀਲਡਰਾਂ ਤੋਂ ਉਨ੍ਹਾਂ ਦੇ ਕੈਚ ਬਸ ਕੁਝ ਇੰਚਾਂ ਦੇ ਫਰਕ ਨਾਲ ਛੁੱਟੇ ਹਨ।

ਭਾਰਤ ਲਈ ਬੁਮਰਾਹ, ਭੁਵਨੇਸ਼ਵਰ ਅਤੇ ਹਾਰਦਿਕ ਤਿੰਨੇਂ ਗੇਂਦਾਂ ਸੁੱਟਣ ਵਿੱਚ ਮਾਹਰ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)