ਕਿਸਾਨ ਨੂੰ ਕੁੱਟਦੇ ਅਧਿਕਾਰੀ ਦਾ ਵੀਡੀਓ ਵਾਈਰਲ, ਕੀ ਹੈ ਪੂਰਾ ਸੱਚ?

ਐਸਡੀਐਮ Image copyright Social MEdia

ਸੋਸ਼ਲ ਮੀਡੀਆ 'ਤੇ ਇੱਕ ਆਦਮੀ ਨੂੰ ਕੁੱਟਣ ਦਾ ਵੀਡੀਓ ਇਸ ਦਾਅਵੇ ਨਾਲ ਸਰਕੂਲੇਟ ਕੀਤਾ ਜਾ ਰਿਹਾ ਹੈ ਕਿ 'ਐਸਡੀਐਮ ਪੱਧਰ ਦੇ ਅਧਿਕਾਰੀ ਨੇ ਇੱਕ ਕਿਸਾਨ ਨੂੰ ਆਪਣੇ ਦਫ਼ਤਰ 'ਚ ਕੁੱਟਿਆ'।

ਵੀਡੀਓ ਨੂੰ ਸ਼ੇਅਰ ਕਰਨ ਵਾਲਿਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਫੈਲਾਉਣ ਦੀ ਅਪੀਲ ਕੀਤੀ ਹੈ।

ਇਸ ਵਾਈਰਲ ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਇੱਕ ਸ਼ਖ਼ਸ ਹੱਥ ਜੋੜ ਕੇ ਕੁਝ ਲੋਕਾਂ ਕੋਲੋਂ ਮੁਆਫ਼ੀ ਮੰਗ ਰਿਹਾ ਹੈ, ਜਦ ਕਿ ਦੂਜੇ ਪਾਸੇ ਚਿੱਟੀ ਕਮੀਜ਼ ਪਹਿਨੇ ਇੱਕ ਹੋਰ ਸ਼ਖ਼ਸ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਉਸ ਨੂੰ ਕੁੱਟ ਰਿਹਾ ਹੈ।

ਜਿਸ ਕਮਰੇ ਵਿੱਚ ਇਹ ਸਭ ਹੋ ਰਿਹਾ ਹੈ, ਇਹ ਦੇਖਣ 'ਚ ਇੱਕ ਸਰਕਾਰੀ ਦਫ਼ਤਰ ਲਗਦਾ ਹੈ ਜਿਸ ਵਿੱਚ ਕੁਝ ਹੋਰ ਲੋਕ ਵੀ ਮੌਜੂਦ ਹਨ।

Image copyright Social MEdia

ਬੀਬੀਸੀ ਦੇ 100 ਤੋਂ ਵੱਧ ਪਾਠਕਾਂ ਨੇ ਵਟਸਐੱਪ ਰਾਹੀਂ ਇਹ ਵੀਡੀਓ ਸਾਨੂੰ ਭੇਜਿਆ ਅਤੇ ਇਸ ਦੀ ਸੱਚਾਈ ਜਾਣਨੀ ਪਤਾ ਲਗਾਉਣ ਲਈ ਕਿਹਾ।

ਪਰ ਇਨ੍ਹਾਂ ਪਾਠਕਾਂ ਨੇ ਵੀਡੀਓ ਦੇ ਨਾਲ ਜੋ ਦਾਅਵਾ ਸ਼ੇਅਰ ਕੀਤਾ ਹੈ, ਉਨ੍ਹਾਂ ਵਿਚੋਂ ਇਸ ਵੀਡੀਓ ਨੂੰ ਹਰਿਆਣਾ, ਰਾਜਸਥਾਨ, ਯੂਪੀ ਅਤੇ ਕੁਝ 'ਚ ਮੱਧ ਪ੍ਰਦੇਸ਼ ਦਾ ਵੀ ਦੱਸਿਆ ਗਿਆ ਹੈ।

ਰਿਵਰਸ ਸਰਚ ਰਾਹੀਂ ਅਸੀਂ ਦੇਖਿਆ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਬੀਤੇ ਕੁਝ ਦਿਨਾਂ 'ਚ 10 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ।

ਵੀਡੀਓ ਨੂੰ ਵਧੇਰੇ ਥਾਵਾਂ 'ਤੇ ਜਿਸ ਸੰਦੇਸ਼ ਨਾਲ ਪੋਸਟ ਕੀਤਾ ਗਿਆ ਹੈ ਉਹ ਹੈ, "SDM ਵੱਲੋਂ ਕੁੱਟਮਾਰ ਦਾ ਵੀਡੀਓ ਪੂਰੇ ਭਾਰਤ 'ਚ ਫੈਲਾਉਣਾ ਚਾਹੀਦਾ ਹੈ। ਇੱਕ ਕਿਸਾਨ ਨੂੰ ਕੁੱਟ ਰਿਹਾ ਹੈ।

ਜ਼ਰਾ ਵੀ ਦਯਾ-ਭਾਵਨਾ ਹੋਵੇ ਤਾਂ ਇਸ ਵੀਡੀਓ ਨੂੰ ਪੂਰੇ ਭਾਰਤ 'ਚ ਫੈਲਾ ਦਿਓ ਅਤੇ ਕੱਲ੍ਹ ਤੱਕ ਇਸ ਦੀ ਖ਼ਬਰ ਆਉਣੀ ਚਾਹੀਦੀ ਹੈ, ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।"

ਇਹ ਵੀ ਪੜ੍ਹੋ-

Image copyright Social Media
ਫੋਟੋ ਕੈਪਸ਼ਨ ਫੇਸਬੁੱਕ 'ਤੇ 'ਅੱਜ ਦਾ ਸੱਚ' ਨਾਮ ਦੇ ਇੱਕ ਪੇਜ਼ 'ਤੇ ਇਸ ਵੀਡੀਓ ਨੂੰ 7 ਦਿਨ ਪਹਿਲਾਂ ਪੋਸਟ ਕੀਤਾ ਗਿਆ ਸੀ, ਜਿਸ ਨੂੰ ਕਰੀਬ 7 ਲੱਖ ਵਾਰ ਦੇਖਿਆ ਗਿਆ ਹੈ

ਇਸ ਵੀਡੀਓ ਦੀ ਜਾਂਚ 'ਚ ਸਾਨੂੰ ਅਧਿਕਾਰੀ ਵੱਲੋਂ ਦਫ਼ਤਰ 'ਚ ਆਏ ਫਰਿਆਦੀ ਨੂੰ ਕੁੱਟੇ ਜਾਣ ਦੀ ਇਹ ਘਟਨਾ ਨੂੰ ਸਹੀ ਮਿਲੀ ਅਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਇਹ ਮਾਮਲਾ ਇੱਕ ਸਾਲ ਪਹਿਲਾਂ ਖ਼ਬਰਾਂ 'ਚ ਵੀ ਆਇਆ ਸੀ, ਜਿਸ ਤੋਂ ਬਾਅਦ ਅਧਿਕਾਰੀ ਦੇ ਖ਼ਿਲਾਫ਼ ਕਾਰਵਾਈ ਵੀ ਹੋਈ ਸੀ।

ਵੀਡੀਓ ਦਾ ਸੱਚ

ਆਪਣੀ ਜਾਂਚ ਵਿੱਚ ਅਸੀਂ ਦੇਖਿਆ ਕਿ ਵੀਡੀਓ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ 'ਚ ਪੈਂਦੇ ਟੋਡਾਭੀਮ ਕਸਬੇ ਦੀ ਹੈ।

ਇਸੇ ਕਸਬੇ ਦੇ ਕਮਾਲਪੁਰਾ ਪਿੰਡ ਵਿੱਚ ਸਥਿਤ 'ਅਟਲ ਸੇਵਾ ਕੇਂਦਰ' 'ਚ 12 ਜੂਨ 2018 ਨੂੰ 'ਨਿਆਂ ਆਪਕੇ ਦੁਆਰ' ਪ੍ਰੋਗਰਾਮ ਦੀ ਮੀਟਿੰਗ ਸੱਦੀ ਗਈ ਸੀ।

'ਨਿਆਂ ਆਪਕੇ ਦੁਆਰ' ਲੋਕ ਅਦਾਲਤਾਂ ਦੇ ਢਾਂਚੇ 'ਤੇ ਆਧਾਰਿਤ ਰਾਜਸਥਾਨ ਸਰਕਾਰ ਦੀ ਇੱਕ ਸਕੀਮ ਹੈ ਜਿਸ ਦੇ ਤਹਿਤ ਥਾਂ-ਥਾਂ ਕੈਂਪ ਲਗਾਏ ਜਾਂਦੇ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਥਾਨਕ ਲੋਕਾਂ ਨਾਲ ਮਿਲਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਦੇ ਹਨ।

ਰਿਵਰਸ ਸਰਚ ਰਾਹੀਂ ਇਸ ਘਟਨਾ ਨਾਲ ਜੁੜੀਆਂ ਕਈ ਮੀਡੀਆ ਰਿਪੋਰਟਾਂ ਵੀ ਮਿਲੀਆਂ, ਜਿਨ੍ਹਾਂ ਮੁਤਾਬਕ ਐਸਡੀਐਮ ਜਗਦੀਸ਼ ਆਰਿਆ ਨੇ ਲੋਕ-ਸੁਣਵਾਈ ਦੌਰਾਨ ਪ੍ਰਕਾਸ਼ ਮੀਣਾ ਨਾਮ ਦੇ ਇੱਕ ਸ਼ਖ਼ਸ ਦੀ ਕੁੱਟਮਾਰ ਕਰ ਦਿੱਤੀ ਸੀ।

ਇਹ ਵੀ ਪੜ੍ਹੋ-

ਇਨ੍ਹਾਂ ਰਿਪੋਰਟਾਂ ਮੁਤਾਬਕ ਪ੍ਰਕਾਸ਼ ਨੂੰ ਸਰਕਾਰੀ ਦਫ਼ਤਰ 'ਚ ਬਦਸਲੂਕੀ ਕਰਨ ਦੇ ਇਲਜ਼ਾਮ ਵਿੱਚ 24 ਘੰਟੇ ਦੀ ਪੁਲਿਸ ਹਿਰਾਸਤ 'ਚ ਵੀ ਭੇਜਿਆ ਗਿਆ ਸੀ।

ਕੁੱਟਮਾਰ ਤੋਂ ਬਾਅਦ ਕੀ ਹੋਇਆ?

ਪ੍ਰਕਾਸ਼ ਮੀਣਾ ਨੇ ਇਸ ਘਟਨਾ ਤੋਂ ਬਾਅਦ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਐਸਡੀਐਮ ਦੇ ਸਾਹਮਣੇ ਪਿੰਡ ਵਿੱਚ ਸੜਕ ਨਿਰਮਾਣ ਦੀ ਮੰਗ ਰੱਖੀ ਸੀ, ਜਿਸ ਤੋਂ ਉਹ ਨਾਰਾਜ਼ ਹੋ ਗਏ।

ਜਦ ਕਿ ਐਸਡੀਐਮ ਜਗਦੀਸ਼ ਆਰਿਆ ਨੇ ਆਪਣੇ ਬਚਾਅ ਵਿੱਚ ਕਿਹਾ ਸੀ ਕਿ ਪ੍ਰਕਾਸ਼ ਮੀਣਾ ਨੇ ਲੋਕ-ਸੁਣਵਾਈ ਦੌਰਾਨ ਦਫ਼ਤਰ 'ਚ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਹੰਗਾਮਾ ਹੋਇਆ।

ਆਰਿਆ ਨੇ ਕਿਹਾ ਸੀ ਕਿ ਘਟਨਾ ਦਾ ਜੋ ਵੀਡੀਓ ਵਾਈਰਲ ਹੋ ਰਿਹਾ ਹੈ, ਉਸ ਵਿੱਚ ਕਹਾਣੀ ਦਾ ਸਿਰਫ਼ ਇੱਕ ਸਿਰਾ ਦਿਖਾਈ ਦਿੰਦਾ ਹੈ।

ਸਾਲ 2018 ਵਿੱਚ ਇਸ ਘਟਨਾ ਤੋਂ ਬਾਅਦ ਰਾਜਸਥਾਨ ਦੇ ਵਟਸਐੱਪ ਗਰੁੱਪ ਵਿੱਚ ਇਸ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਗਿਆ ਸੀ। ਪਰ ਹੁਣ ਇਸ ਨੂੰ ਵੱਖ-ਵੱਖ ਥਾਵਾਂ ਦੇ ਦੱਸ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਜਾ ਰਿਹਾ ਹੈ।

ਇਸ ਮਾਮਲੇ ਵਿੱਚ ਅੱਗੇ ਕੀ ਕਾਰਵਾਈ ਹੋਈ? ਇਹ ਜਾਣਨ ਲਈ ਅਸੀਂ ਐਸਡੀਐਡ ਜਗਦੀਸ਼ ਆਰਿਆ ਨਾਲ ਗੱਲ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਜੂਨ 2018 ਵਿੱਚ ਹੋਈ ਉਸ ਘਟਨਾ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਤਤਕਾਲ ਪ੍ਰਭਾਵ ਨਾਲ ਉਸ ਦਾ ਤਬਾਦਲਾ ਕਰ ਦਿੱਤਾ ਸੀ।

ਇਸ ਦੇ ਨਾਲ ਪ੍ਰਕਾਸ਼ ਮੀਣਾ ਨੇ ਉਨ੍ਹਾਂ ਦੇ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤਾ ਸੀ ਜਿਸ ਦੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ।

ਫੈਕਟ ਚੈੱਕ ਸਬੰਧੀ ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)