ਭਾਰਤ ਸਰਕਾਰ ਦਾ ਦਾਅਵਾ ਰੈਫਰੈਂਸ ਲਾਇਬਰੇਰੀ ਦੇ ਦਸਤਾਵੇਜ਼ ਸ਼੍ਰੋਮਣੀ ਕਮੇਟੀ ਨੂੰ ਕੀਤੇ ਵਾਪਸ -5 ਅਹਿਮ ਖ਼ਬਰਾਂ

ਹਰਿਮੰਦਰ ਸਾਹਿਬ Image copyright Getty Images

ਬੀਬੀਸੀ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ ਦੇ ਜਵਾਬ ਵਿਚ ਭਾਰਤ ਸਰਕਾਰ ਨੇ ਲਿਖਤੀ ਤੌਰ ਉੱਤੇ ਦਾਅਵਾ ਕੀਤਾ ਕਿ ਆਪਰੇਸ਼ਨ ਬਲੂ ਸਟਾਰ ਮੌਕੇ ਚੁੱਕੇ ਗਏ ਸਾਰੇ ਦਸਤਾਵੇਜ਼ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤੇ ਗਏ ਹਨ।

ਭਾਰਤ ਦੇ ਗ੍ਰਹਿ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਆਪਰੇਸ਼ਨ ਬਲੂ ਸਟਾਰ ਮੌਕੇ ਸਿੱਖ ਰੈਫਰੈਂਸ ਲਾਇਬਰੇਰੀ ਦਾ ਫੌਜ, ਸੀਬੀਆਈ ਜਾਂ ਹੋਰ ਕਿਸੇ ਏਜੰਸੀ ਵਲੋਂ ਚੁੱਕਿਆ ਗਿਆ ਦਸਤਾਵੇਜ਼ ਹੁਣ ਭਾਰਤ ਸਰਕਾਰ ਕੋਲ ਬਕਾਇਆ ਨਹੀਂ ਹੈ।

ਗ੍ਰਹਿ ਮੰਤਰਾਲੇ ਨੇ ਇਹ ਵੀ ਦਾਅਵਾ ਕੀਤਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਇਸ ਬਾਬਤ ਕੋਈ ਚਿੱਠੀ ਜਾਂ ਪੱਤਰ ਮੰਤਰਾਲੇ ਨੂੰ ਨਹੀਂ ਮਿਲਿਆ ਹੈ, ਜਿਸ ਸਬੰਧੀ ਦਾਅਵਾ ਕੁਝ ਸਮਾਂ ਪਹਿਲਾਂ ਮੀਡੀਆ ਵਿਚ ਕੀਤਾ ਗਿਆ ਸੀ। ਬੀਬੀਸੀ ਦੀ ਵੈਬਸਾਈਟ 'ਤੇ ਪੂਰੀ ਖ਼ਬਰ ਪੜ੍ਹੋ।

ਇਹ ਵੀ ਪੜ੍ਹੋ:

Image copyright @AKALI DAL/FACEBOOK

ਪੰਜਾਬ 'ਚ ਖਾਲਿਸਤਾਨ ਕੋਈ ਮੁੱਦਾ ਹੀ ਨਹੀਂ : ਦਲਜੀਤ ਸਿੰਘ ਚੀਮਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਖ਼ਾਲਿਸਤਾਨ ਹੁਣ ਕੋਈ ਮੁੱਦਾ ਨਹੀਂ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਚੀਮਾ ਨੇ ਪਾਕਿਸਤਾਨ ਦੀ ਖੁਫਿਆ ਏਜੰਸੀ ਆਈਐਸਆਈ 'ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਹੋਰਾਂ ਦੇਸਾਂ 'ਚ ਕੁਝ ਵਿਅਕਤੀਆਂ ਦਾ ਸਮਰਥਨ ਕਰਕੇ ਇਸ ਮੁੱਦੇ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।

ਦਲਜੀਤ ਸਿੰਘ ਚੀਮਾ ਨੇ 'ਸਿੱਖਸ ਫਾਰ ਜਸਟਿਸ' ਵੱਲੋਂ ਰੈਫਰੈਂਡਮ 2020 ਦਾ ਜ਼ਿਕਰ ਕਰਦਿਆਂ ਕਿਹਾ ਹੈ, "ਮੈਨੂੰ ਨਹੀਂ ਲਗਦਾ ਕਿ ਪੰਜਾਬ 'ਚ ਹੁਣ ਖ਼ਾਲਿਸਤਾਨ ਕੋਈ ਮੁੱਦਾ ਹੈ। ਜੇਕਰ ਤੁਸੀਂ ਕਿਸੇ ਨੂੰ ਪੁੱਛੋਗੇ ਕਿ ਉਹ ਖ਼ਾਲਿਸਤਾਨ ਚਾਹੁੰਦਾ ਹੈ ਤਾਂ ਉਹ ਕਹੇਗਾ ਨਹੀਂ।" ਬੀਬੀਸੀ ਦੀ ਵੈਬਸਾਈਟ 'ਤੇ ਪੂਰੀ ਖ਼ਬਰ ਪੜ੍ਹੋ।

Image copyright SURINDER MAAN/BBC

ਪੈਡੀ ਟਰਾਂਸਪਲਾਂਟਰ ਨੇ ਕੀਤੀ ਕਿਸਾਨਾਂ ਦੀ ਜਾਨ ਸੁਖਾਲੀ

ਬਿਹਾਰ ਤੇ ਉੱਤਰ ਪ੍ਰਦੇਸ਼ ਤੋਂ ਝੋਨਾ ਲਾਉਣ ਲਈ ਪੰਜਾਬ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਹਰ ਸਾਲ ਘਟ ਰਹੀ ਹੈ।

ਨਤੀਜੇ ਵਜੋਂ ਝੋਨੇ ਦੀ ਲਵਾਈ 1500 ਰੁਪਏ ਪ੍ਰਤੀ ਏਕੜ ਤੋਂ ਵਧ ਕੇ ਇਸ ਸਾਲ 4000 ਰੁਪਏ ਪ੍ਰਤੀ ਏਕੜ ਤੱਕ ਪਹੁੰਚ ਗਈ।

ਹੁਣ ਕਿਸਾਨ ਸਮਾਂ ਤੇ ਪੈਸਾ ਬਚਾਉਣ ਲਈ ਪੈਡੀ ਟਰਾਂਸਪਲਾਂਟਰ ਦੀ ਵਰਤੋਂ ਕਰਨ ਲੱਗੇ ਹਨ। ਪੰਜਾਬ ਸਰਕਾਰ ਵੱਲੋਂ ਮਸ਼ੀਨ ਲਈ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਬੀਬੀਸੀ ਦੀ ਵੈਬਸਾਈਟ 'ਤੇ ਪੂਰੀ ਖ਼ਬਰ ਪੜ੍ਹੋ।

Image copyright AFP/GETTY IMAGES

ਮੀਂਹ ਕਾਰਨ ਭਾਰਤ-ਨਿਊਜ਼ੀ ਲੈਂਡ ਮੈਚ ਬੁੱਧਵਾਰ ਨੂੰ

ਮੰਗਲਵਾਰ ਨੂੰ ਭਾਰਤ ਤੇ ਨਿਊਜ਼ੀ ਲੈਂਡ ਦਰਮਿਆਨ ਖੇਡੇ ਗਏ ਸੈਮੀ ਫਾਈਨਲ ਮੁਕਾਬਲੇ ਵਿੱਚ ਨਿਊਜ਼ੀ ਲੈਂਡ 46.1 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 211 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਬਾਰਿਸ਼ ਕਾਰਨ ਖੇਡ ਰੋਕਣੀ ਪਈ।

ਅੰਪਾਇਰਾਂ ਨੇ ਫੈਸਲਾ ਲਿਆ ਕਿ ਆਊਟ ਫੀਲਡ ਗਿੱਲੀ ਹੋਣ ਕਾਰਨ ਮੈਚ ਰਿਜ਼ਰਵ ਡੇ ਭਾਵ ਰਾਖਵੇਂ ਦਿਨ ਖੇਡ ਕੇ ਪੂਰਾ ਕੀਤਾ ਜਾਵੇਗਾ। ਬੁੱਧਵਾਰ ਨੂੰ ਨਿਊਜ਼ੀ ਲੈਂਡ ਆਪਣੀ ਪਾਰੀ ਉੱਥੋਂ ਹੀ ਸ਼ੁਰੂ ਕਰੇਗਾ ਜਿੱਥੇ ਬਾਰਿਸ਼ ਕਾਰਨ ਰੁੱਕ ਗਈ ਸੀ। ਬੀਬੀਸੀ ਦੀ ਵੈਬਸਾਈਟ 'ਤੇ ਪੂਰੀ ਖ਼ਬਰ ਪੜ੍ਹੋ।

ਜੇ ਬੁੱਧਵਾਰ ਨੂੰ ਵੀ ਮੈਚ ਨਾ ਹੋ ਸਕਿਆ ਫੇਰ?

ਸਮੱਸਿਆ ਫਿਰ ਮੌਸਮ ਨੂੰ ਲੈ ਕੇ ਹੀ ਹੈ। ਬਰਤਾਨੀਆ ਦੇ ਮੌਸਮ ਵਿਭਾਗ ਦੀ ਭਵਿੱਖਬਾਣੀ 'ਤੇ ਭਰੋਸਾ ਕਰੀਏ ਤਾਂ 10 ਜੁਲਾਈ ਨੂੰ ਮੌਸਮ ਪਹਿਲੇ ਦਿਨ ਭਾਵ 9 ਜੁਲਾਈ ਤੋਂ ਵੀ ਜ਼ਿਆਦਾ ਖ਼ਰਾਬ ਹੈ।

ਭਾਰਤ ਤੇ ਨਿਊਜ਼ੀ ਲੈਂਡ ਦਰਿਮਾਨ ਮੈਚ 9 ਜੁਲਾਈ ਨੂੰ ਸ਼ੁਰੂ ਹੋ ਚੁੱਕਿਆ ਹੈ ਬੁੱਧਵਾਰ ਨੂੰ ਖੇਡ ਪੂਰੀ ਕੀਤੀ ਜਾਣੀ ਹੈ।

ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਜੇ 9 ਅਤੇ 10 ਨੂੰ ਮੈਚ ਨਹੀਂ ਖੇਡਿਆ ਜਾ ਸਕਿਆ ਤਾਂ ਅੰਕਾਂ ਦੇ ਹਿਸਾਬ ਨਾਲ ਭਾਰਤ ਆਪਣੇ-ਆਪ ਹੀ ਫਾਈਨਲ ਵਿੱਚ ਪਹੁੰਚ ਜਾਵੇਗਾ।

ਇਸ ਦਾ ਕਾਰਨ ਇਹ ਸੀ ਕਿ ਭਾਰਤੀ ਟੀਮ ਨੇ ਲੀਗ ਮੈਚਾਂ ਵਿੱਚ ਨਿਊਜ਼ੀਲੈਂਡ ਦੇ 11 ਮੁਕਾਬਲੇ 15 ਜੁਟਾਏ ਹਨ।ਬੀਬੀਸੀ ਦੀ ਵੈਬਸਾਈਟ 'ਤੇ ਪੂਰੀ ਖ਼ਬਰ ਪੜ੍ਹੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)