#BottleCapChallenge : ਜਿਸ ਪਿੱਛੇ ਹਾਲੀਵੁੱਡ ਤੇ ਬਾਲੀਵੁੱਡ ਦੇ ਸਿਤਾਰੇ ਹੋਏ ਦੀਵਾਨੇ

ਟੀਵੀ ਅਦਾਕਾਰਾ ਅਨੀਤਾ ਹੰਸਾਨੰਦਾਨੀ ਰੇੱਡੀ Image copyright Anita Hassanandani Reddy/Facebook
ਫੋਟੋ ਕੈਪਸ਼ਨ ਟੀਵੀ ਅਦਾਕਾਰਾ ਅਨੀਤਾ ਹੰਸਾਨੰਦਾਨੀ ਰੇੱਡੀ ਨੇ ਨੱਕ ਤੋਂ ਬੋਤਲ ਖੋਲ੍ਹ ਕੇ ਚੈਲੇਂਜ ਪੂਰਾ ਕੀਤਾ

ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਅਨੋਖੀ ਚੀਜ਼ ਛਾਈ ਰਹਿੰਦੀ ਹੈ। ਕਦੇ #InMyFeelings ਯਾਨੀ #Kiki Challange, ਕਦੇ #IceBucketChallenge ਅਤੇ ਹੁਣ #BottleCapChallenge ਮਸ਼ਹੂਰ ਹੋ ਰਿਹਾ ਹੈ।

ਪਹਿਲਾਂ ਇਹ ਵਿਦੇਸ਼ੀ ਲੋਕਾਂ ਵਿੱਚ ਪ੍ਰਚਲਿਤ ਸੀ, ਪਰ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਇਸ ਨੂੰ ਭਾਰਤ ਵਿੱਚ ਵੀ ਮਸ਼ਹੂਰ ਕਰ ਦਿੱਤਾ। ਅਕਸ਼ੇ ਨੇ ਖੁਦ ਇਹ ਚੈਲੇਂਜ ਕੀਤਾ ਅਤੇ ਹੋਰਾਂ ਨੂੰ ਵੀ ਚੈਲੇਂਜ ਦਿੱਤਾ। ਅਕਸ਼ੇ ਕੁਮਾਰ ਨੇ ਅੰਗ੍ਰੇਜ਼ੀ ਫਿਲਮਾਂ ਦੇ ਐਕਸ਼ਨ ਹੀਰੋ ਜੈਸਨ ਸਟੈਥਮ ਤੋਂ ਪ੍ਰੈਰਿਤ ਹੋ ਕੇ ਇਹ ਚੈਲੇਂਜ ਲਿਆ।

ਕੀ ਹੈ #BottleCapChallenge?

ਇਸ ਚੈਲੇਂਜ ਨੂੰ ਇੱਕ ਤਰ੍ਹਾਂ ਫਿੱਟਨੈਸ ਅਤੇ ਇਕਾਗਰਤਾ ਨਾਲ ਜੋੜਿਆ ਜਾ ਰਿਹਾ ਹੈ। ਚੈਲੇਂਜ ਸਵੀਕਾਰ ਕਰਨ ਵਾਲਾ ਇੱਕ ਤੈਅ ਉਚਾਈ 'ਤੇ ਰੱਖੀ ਬੋਤਲ ਦੇ ਲੂਜ਼ ਢੱਕਣ ਨੂੰ ਆਪਣੇ ਪੈਰ ਨਾਲ ਖੋਲ੍ਹਦਾ ਹੈ।

ਇਹ ਟਰੈਂਡ 25 ਜੂਨ ਨੂੰ ਸ਼ੁਰੂ ਹੋਇਆ। ਕਜਾਕਿਸਤਾਨ ਦੇ ਵਿਸ਼ਵ ਤਾਇਕਵਾਂਡੋ ਚੈਂਪੀਅਨ ਫਾਰਾਬੀ ਡੈਵਲਿਚਿਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਹ ਚੈਲੇਂਜ ਕਰਦਿਆਂ ਇੱਕ ਸਲੋਅ ਮੋਸ਼ਨ ਵੀਡੀਓ ਪੋਸਟ ਕੀਤੀ । ਉਨ੍ਹਾਂ ਨੇ ਜੈਸਨ ਸਟੈਥਮ, ਜੈਕੀ ਚੇਨ ਸਮੇਤ ਚਾਰ ਜਣਿਆਂ ਨੂੰ ਇਹ ਚੈਲੇਂਜ ਦਿੱਤਾ। ਇਸ ਤੋਂ ਬਾਅਦ ਇਹ ਚੈਲੇਂਜ ਵਾਇਰਲ ਹੁੰਦਾ ਗਿਆ।

ਇਹ ਵੀ ਪੜ੍ਹੋ:

ਇਹ ਚੈਲੇਂਜ ਮਸ਼ਹੂਰ ਸਪੋਰਟਸਵੇਅਰ ਡਿਜ਼ਾਇਨਰ ਐਰਲਸਨ, ਫਿਰ ਮਾਰਸ਼ਲ ਆਰਟ ਐਕਸਪਰਟ ਮੈਕਸ ਹੌਲੋਵੇਅ ਅਤੇ ਗਾਇਕ ਜੌਹਨ ਮੇਅਰ ਨੇ ਪੂਰਾ ਕੀਤਾ ਫਿਰ ਜੈਸਨ ਸਟੈਥਮ ਨੇ ਕੀਤਾ ਜਿਥੋਂ ਪ੍ਰੇਰਿਤ ਹੋ ਕੇ ਅਕਸ਼ੇ ਕੁਮਾਰ ਵੀ ਇਸ ਰੇਸ ਵਿੱਚ ਆ ਗਏ।

ਹਾਲਾਂਕਿ ਤਾਇਕਵਾਂਡੋ ਚੈਂਪੀਅਨ ਨੇ ਇਸ ਚੈਲੇਂਜ ਨੂੰ #FaraKicksChallange ਦਾ ਨਾਮ ਦਿੱਤਾ ਸੀ, ਪਰ ਹੁਣ ਇਹ #BottleCapChallenge ਵਜੋਂ ਹੀ ਵਾਇਰਲ ਹੋ ਰਿਹਾ ਹੈ।

Image copyright Getty Images

ਹਾਲਾਂਕਿ ਹੁਣ ਆਪੋ-ਆਪਣੀ ਸਹੂਲਤ ਮੁਤਾਬਕ ਕਈ ਲੋਕਾਂ ਨੇ ਇਸ ਚੈਲੇਂਜ ਦੇ ਵੱਖਰੇ ਵਰਜਨ ਬਣਾ ਲਏ ਨੇ।

ਸਿਕਸਰ ਕਿੰਗ ਯੁਵਰਾਜ ਸਿੰਘ ਨੇ ਇਸ ਚੈਲੇਂਜ ਨੂੰ ਕ੍ਰਿਕਟ ਦਾ ਰੰਗ ਦਿੱਤਾ। ਉਨ੍ਹਾਂ ਨੇ ਕ੍ਰਿਕਟ ਸ਼ੌਟ ਮਾਰ ਕੇ ਗੇਂਦ ਨਾਲ ਸਾਹਮਣੇ ਪਈ ਪਾਣੀ ਦੀ ਬੋਤਲ ਦੇ ਢੱਕਣ ਨੂੰ ਖੋਲ੍ਹਿਆ। ਯੁਵਰਾਜ ਨੇ ਬਰਾਇਨ ਲਾਰਾ, ਸ਼ਿਖਰ ਧਵਨ, ਕ੍ਰਿਸ ਗੇਲ ਅਤੇ ਸਚਿਨ ਤੇਂਦੁਲਕਰ ਨੂੰ ਇਹ ਚੈਲੇਂਜ ਦਿੱਤਾ।

ਇਹ ਵੀ ਪੜ੍ਹੋ:

ਕਾਮੇਡੀਅਨ ਸੁਨੀਲ ਗਰੋਵਰ ਨੇ #BottleCapChallenge ਲਈ ਵੀ ਕਾਮੇਡੀ ਕਰ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਤੋਂ ਤਾਂ ਹੱਥ ਨਾਲ ਹੀ ਖੁੱਲ੍ਹ ਗਿਆ।

ਹੀਰੋ ਨੰਬਰ ਵਨ ਗੋਵਿੰਦਾ ਵੀ ਇਹ ਚੈਲੇਂਜ ਕਰਨੋਂ ਪਿੱਛੇ ਨਹੀਂ ਰਹੇ।

ਟੀਵੀ ਅਦਾਕਾਰ ਅਨੀਤਾ ਹਸਨੰਦਾਨੀ ਨੇ ਇਸ ਚੈਲੇਂਜ ਨੂੰ ਆਪਣੇ ਤਰੀਕੇ ਨਾਲ ਕੀਤਾ ਅਤੇ ਪੈਰ ਦੀ ਬਜਾਏ ਨੱਕ ਨਾਲ ਬੋਤਲ ਦੇ ਢੱਕਣ ਨੂੰ ਖੋਲ੍ਹਿਆ।

ਅਦਾਕਾਰ ਅਧਾਹ ਸ਼ਰਮਾ ਨੇ ਵੀ #BottleCapChallenge ਵੀ ਵੱਖਰੇ ਅੰਦਾਜ ਵਿੱਚ ਕੀਤਾ। ਲੱਗ ਰਿਹਾ ਸੀ ਕਿ ਉਹ ਵੀ ਅਕਸ਼ੇ ਕੁਮਾਰ ਦੀ ਤਰ੍ਹਾਂ ਹੀ ਇਹ ਚੈਲੇਂਜ ਪੂਰਾ ਕਰੇਗੀ ਪਰ ਉਨ੍ਹਾਂ ਨੇ ਤਾਂ ਫੂਕ ਮਾਰ ਕੇ ਹੀ ਢੱਕਣ ਉਡਾ ਦਿੱਤਾ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)